Fact Check: ਬਾਈਕ ਤੇ ਔਰਤ ਦੀ ਲਾਸ਼ ਲੈ ਜਾਂਦੇ ਹੋਏ ਘਰ ਵਾਲਿਆਂ ਦੀ ਇਹ ਤਸਵੀਰ ਚਾਰ ਸਾਲ ਪੁਰਾਣੀ ਹੈ।
ਸਾਡੀ ਜਾਂਚ ਵਿੱਚ ਇਹ ਸਾਫ ਹੋਇਆ ਕਿ ਵਾਇਰਲ ਤਸਵੀਰ ਨੂੰ ਗ਼ਲਤ ਤਰੀਕੇ ਨਾਲ ਮੌਜੂਦਾ ਆਕਸੀਜ਼ਨ ਸੰਕਟ ਨਾਲ ਜੋੜਿਆ ਜਾ ਰਿਹਾ ਹੈ। ਇਹ ਤਸਵੀਰ ਸਾਲ 2017 ਦੀ ਹੈ।
- By: Amanpreet Kaur
- Published: May 3, 2021 at 07:02 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਇੱਕ ਤਸਵੀਰ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ। ਕਿ ਐਂਬੂਲੈਂਸ ਨਾ ਮਿਲਣ ਕਾਰਨ ਬੇਟੇ ਨੂੰ ਆਪਣੀ ਮਾਂ ਦੀ ਲਾਸ਼ ਬਾਈਕ ਤੇ ਲੈ ਕੇ ਜਾਣਾ ਪਿਆ। ਇਹ ਤਸਵੀਰ ਨੂੰ ਮੌਜੂਦਾ ਆਕਸੀਜ਼ਨ ਸੰਕਟ ਨਾਲ ਜੋੜਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਭ੍ਰਮਕ ਹੈ।
ਅਸਲ ਵਿੱਚ ਵਾਇਰਲ ਹੋ ਰਹੀ ਤਸਵੀਰ ਸਾਲ 2017 ਦੀ ਹੈ। ਬਿਹਾਰ ਦੇ ਪੂਰਨੀਆ ਜ਼ਿਲੇ ਦੇ ਪੂਰਨੀਆ ਸਦਰ ਹਸਪਤਾਲ ਵਿੱਚ ਇੱਕ ਔਰਤ ਦੀ ਮੌਤ ਤੋਂ ਬਾਅਦ, ਜਦੋਂ ਹਸਪਤਾਲ ਤੋਂ ਮੋਰਚਰੀ ਵੈਨ ਨਹੀਂ ਮਿਲੀ, ਤਾਂ ਪਿਤਾ-ਪੁੱਤਰ ਨੇ ਔਰਤ ਦੀ ਲਾਸ਼ ਨੂੰ ਬਾਈਕ ਤੇ ਲਿਜਾਣ ਦਾ ਫੈਸਲਾ ਕੀਤਾ। ਇਸ ਘਟਨਾ ਦਾ ਵਰਤਮਾਨ ਸਮੇਂ ਵਿੱਚ ਕਈਂ ਰਾਜਾਂ ਵਿੱਚ ਵਾਪਰ ਰਹੇ ਆਕਸੀਜ਼ਨ ਸੰਕਟ ਨਾਲ ਕੋਈ ਸੰਬੰਧ ਨਹੀਂ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Sandeep Sushant ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ: ਇਹ ਹੈ “ਬੁਲੇਟ ਟ੍ਰੇਨ” ਵਾਲਾ ਡਿਜੀਟਲ ਇੰਡੀਆ ਹੈ,
ਐਂਬੂਲੈਂਸ ਨਾ ਮਿਲਣ ਕਾਰਨ ਬਾਈਕ ਤੇ
ਮਾਂ ਦੀ ਲਾਸ਼ ਲੈ ਜਾਣ ਲਈ ਮਜਬੂਰ ਹੋਇਆ ਪੁੱਤਰ
ਕੀ ਅਸੀਂ ਅਜਿਹੇ ਹਿੰਦੁਸਤਾਨ ਦੀ ਇੱਛਾ ਰੱਖਦੇ ਹਾਂ !!
ਕੀ ਆਹੀ ਚੰਗੇ_ਦਿਨ ਹਨ? 😔 Murderer_Modi No_Oxygen_No_Vote
ਪੋਸਟ ਦੇ ਅਰਕਾਈਵਡ ਲਿੰਕ ਨੂੰ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਇਸ ਨੂੰ ਗੂਗਲ ਰਿਵਰਸ ਈਮੇਜ ਸਰਚ ਦੀ ਮਦਦ ਨਾਲ ਲੱਭਿਆ। ਸਾਨੂੰ ਇਹ ਤਸਵੀਰ ਕਈ ਮੀਡੀਆ ਰਿਪੋਰਟਾਂ ਵਿੱਚ ਮਿਲੀ ਹੈ। ਇਨ੍ਹਾਂ ਰਿਪੋਰਟਾਂ ਦੇ ਅਨੁਸਾਰ ਜੂਨ 2017 ਵਿੱਚ ਪ੍ਰਕਾਸ਼ਿਤ ਇਹ ਤਸਵੀਰ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਸਦਰ ਹਸਪਤਾਲ ਦੀ ਹੈ, ਜਿੱਥੇ 50 ਸਾਲਾ ਦੀ ਸੁਸ਼ੀਲਾ ਦੇਵੀ ਦੀ ਬਿਮਾਰੀ ਤੋਂ ਮੌਤ ਦੇ ਬਾਅਦ ਉਸਦੇ ਪਤੀ ਸ਼ੰਕਰ ਸ਼ਾਹ ਅਤੇ ਪੁੱਤਰ ਨੂੰ ਮੋਰਚਰੀ ਵੈਨ ਨਾ ਮਿਲਣ ਕਾਰਨ ਬਾਈਕ ਤੇ ਹੀ ਔਰਤ ਦੀ ਲਾਸ਼ ਲੈ ਜਾਣੀ ਪਈ।
ਮੀਡੀਆ ਰਿਪੋਰਟਾਂ ਅਨੁਸਾਰ ਸ਼ੰਕਰ ਸ਼ਾਹ ਨੇ ਕਿਹਾ ਕਿ ਮੇਰੀ ਪਤਨੀ ਦੀ ਮੌਤ ਤੋਂ ਬਾਅਦ ਅਸੀਂ ਮੈਡੀਕਲ ਸਟਾਫ ਤੋਂ ਮੋਰਚਰੀ ਵੈਨ ਦੀ ਮੰਗ ਕੀਤੀ। ਤਾਂ ਜੋ ਅਸੀਂ ਲਾਸ਼ ਨੂੰ ਆਪਣੇ ਪਿੰਡ ਲੈ ਜਾ ਸਕੀਏ, ਪਰ ਸਾਨੂੰ ਕਿਹਾ ਗਿਆ ਕਿ ਸਾਨੂੰ ਖੁਦ ਪ੍ਰਬੰਧ ਕਰਨ ਪੈਣਗੇ। ਅਸੀਂ ਪ੍ਰਾਈਵੇਟ ਵੈਨ ਦਾ ਕਿਰਾਇਆ ਚੁੱਕਣ ਵਿੱਚ ਅਸਮਰੱਥ ਸਨ।
ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਪਟਨਾ ਡਿਜੀਟਲ ਹੈਡ ਅਮਿਤ ਆਲੋਕ ਨਾਲ ਸੰਪਰਕ ਕੀਤਾ। ਤਸਵੀਰ ਦੇਖਣ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਸਾਲ 2017 ਦੀ ਹੈ। ਤਸਵੀਰ ਵਿੱਚ ਦਿਖਾਈ ਦੇ ਰਹੀ ਲਾਸ਼ ਪੂਰਨੀਆ ਦੇ ਸ੍ਰੀਨਗਰ ਪ੍ਰਖੰਡ ਦੇ ਸ੍ਰੀਨਗਰ ਪਿੰਡ ਦੇ ਰਹਿਣ ਵਾਲੇ ਸ਼ੰਕਰ ਸ਼ਾਹ ਦੀ ਪਤਨੀ ਸੁਸ਼ੀਲਾ ਦੇਵੀ ਦੀ ਹੈ। ਪੂਰਨੀਆ ਸਦਰ ਹਸਪਤਾਲ ਵਿਖੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ । ਪਤੀ ਸ਼ੰਕਰ ਸ਼ਾਹ ਨੇ ਹਸਪਤਾਲ ਪ੍ਰਬੰਧਨ ਤੋਂ ਐਂਬੂਲੈਂਸ ਦੀ ਮੰਗ ਕੀਤੀ, ਪਰ ਉਨ੍ਹਾਂ ਨੂੰ ਮੁਹਈਆ ਨਹੀਂ ਕਰਵਾਇਆ ਗਿਆ। ਪ੍ਰਾਈਵੇਟ ਵਾਹਨ ਨੇ 2500 ਰੁਪਏ ਦੀ ਮੰਗ ਕੀਤੀ। ਪੈਸਾ ਨਾ ਹੋਣ ਕਾਰਨ ਸ਼ੰਕਰ ਸਾਹ ਨੇ ਆਪਣੇ ਬੇਟੇ ਨੂੰ ਬੁਲਾਇਆ ਅਤੇ ਮੋਟਰਸਾਈਕਲ ਤੇ ਲਾਸ਼ ਨੂੰ ਲੱਦਿਆ ਅਤੇ ਪੁੱਤਰ ਦੇ ਸਰੀਰ ਨਾਲ ਬੰਨ੍ਹ ਦਿੱਤਾ। ਖੁਦ ਪਿੱਛੇ ਬੈਠ ਕੇ ਲਾਸ਼ ਨੂੰ ਪੂਰਨੀਆ ਜ਼ਿਲ੍ਹਾ ਮੁਖਆਲਿਯ ਤੋਂ ਕਰੀਬ 20 ਕਿਲੋਮੀਟਰ ਦੂਰ ਸ੍ਰੀਨਗਰ ਪਿੰਡ ਲੈ ਗਏ।
ਮੀਡੀਆ ਰਿਪੋਰਟਸ ਦੇ ਅਨੁਸਾਰ ਘਟਨਾ ਤੋਂ ਬਾਅਦ ਡੀ.ਐਮ ਦੇ ਨਿਰਦੇਸ਼ ਤੋਂ ਬਾਅਦ ਐਸਡੀਐਮ ਨੇ ਜਾਂਚ ਕੀਤੀ ਅਤੇ ਹਸਪਤਾਲ ਪ੍ਰਬੰਧਨ ਨੂੰ ਦੋਸ਼ੀ ਠਹਿਰਾਇਆ ਸੀ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕੋਰੋਨਾ ਇੱਕ ਵਾਰ ਫਿਰ ਤੋਂ ਦੇਸ਼ ਵਿੱਚ ਪੈਰ ਪਸਾਰ ਚੁੱਕਿਆ ਹੈ ਅਤੇ ਇਸ ਵਾਰ ਹਸਪਤਾਲਾਂ ਵਿੱਚ ਆਕਸੀਜ਼ਨ ਸਿਲੰਡਰ ਦੀ ਘਾਟ ਸਾਹਮਣੇ ਆਈ ਹੈ। ਇਸ ਬਾਰੇ ਮੀਡੀਆ ਰਿਪੋਰਟਸ ਇੱਥੇ ਵੇਖੀਆਂ ਜਾ ਸਕਦੀਆਂ ਹਨ। ਹਾਲਾਂਕਿ ਵਾਇਰਲ ਤਸਵੀਰ ਸਾਲ 2017 ਦੀ ਹੈ ਅਤੇ ਇਸ ਦਾ ਮੌਜੂਦਾ ਮਹਾਂਮਾਰੀ ਨਾਲ ਕੋਈ ਸੰਬੰਧ ਨਹੀਂ ਹੈ।
ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ Sandeep Sushant ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਪ੍ਰੋਫਾਈਲ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਯੂਜ਼ਰ ਬਿਹਾਰ ਦੇ ਮੋਤਿਹਾਰੀ ਦਾ ਰਹਿਣ ਵਾਲਾ ਹੈ।
ਨਤੀਜਾ: ਸਾਡੀ ਜਾਂਚ ਵਿੱਚ ਇਹ ਸਾਫ ਹੋਇਆ ਕਿ ਵਾਇਰਲ ਤਸਵੀਰ ਨੂੰ ਗ਼ਲਤ ਤਰੀਕੇ ਨਾਲ ਮੌਜੂਦਾ ਆਕਸੀਜ਼ਨ ਸੰਕਟ ਨਾਲ ਜੋੜਿਆ ਜਾ ਰਿਹਾ ਹੈ। ਇਹ ਤਸਵੀਰ ਸਾਲ 2017 ਦੀ ਹੈ।
- Claim Review : ਐਂਬੂਲੈਂਸ ਨਾ ਮਿਲਣ ਕਾਰਨ ਬਾਈਕ ਤੇ ਮਾਂ ਦੀ ਲਾਸ਼ ਨੂੰ ਲੈ ਜਾਣ ਲਈ ਮਜਬੂਰ ਹੋਇਆ ਪੁੱਤਰ #No_Oxygen_No_Vote
- Claimed By : FB User : Sandeep Sushant
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...