ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਪੁਲਿਸ ਮੁਲਾਜ਼ਮ ਦੀ ਕੁਟਾਈ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੇ ਭਰਤਪੁਰ ਅਤੇ ਹਰਿਆਣਾ ਦੀ ਸਰਹੱਦ ਨੇੜੇ ਜੁਰਹਰਾ ਕਸਬੇ ਦੀ ਹੈ, ਜਿਸਨੂੰ ਗ਼ਲਤ ਦਾਅਵੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਕੁਝ ਲੋਕਾਂ ਨੂੰ ਇੱਕ ਪੁਲਿਸ ਮੁਲਾਜਮ ਨੂੰ ਕੁੱਟਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਮੁਲਾਜਮ ਦੀ ਕੁਟਾਈ ਦੀ ਘਟਨਾ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੀ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਕਰੀਬ ਚਾਰ ਮਹੀਨੇ ਪੁਰਾਣੀ ਘਟਨਾ ਨਾਲ ਸੰਬੰਧਿਤ ਹੈ। ਜਦੋਂ ਭਰਤਪੁਰ (ਰਾਜਸਥਾਨ) ਅਤੇ ਹਰਿਆਣਾ ਦੀ ਸਰਹੱਦ ਦੇ ਨੇੜੇ ਇੱਕ ਕਸਬੇ ਵਿੱਚ ਪੁਲਿਸ ਦੀ ਗੱਡੀ ਤੋਂ ਦੂਜੀ ਗੱਡੀ ਦੀ ਟੱਕਰ ਹੋਣ ਤੋਂ ਬਾਅਦ ਨਾਰਾਜ਼ ਨੌਜਵਾਨਾਂ ਨੇ ਇੱਕ ਪੁਲਿਸ ਮੁਲਾਜਮ ਦੀ ਬੇਰਹਿਮੀ ਨਾਲ ਕੁਟਾਈ ਕੀਤੀ ਸੀ। ਇਸ ਘਟਨਾ ਦੇ ਵੀਡੀਓ ਨੂੰ ਉੱਤਰ ਪ੍ਰਦੇਸ਼ ਦੇ ਬਰੇਲੀ ਦੀ ਘਟਨਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿਚ
ਫੇਸਬੁੱਕ ਯੂਜ਼ਰ ‘‘Rahul Pandit’ ਨੇ ਵੀ ਇਸ ਵੀਡੀਓ (ਆਰਕਾਇਵਡ ਲਿੰਕ) ਨੂੰ ਇਸੇ ਦਾਅਵੇ ਨਾਲ ਸਾਂਝਾ ਕਰਦਿਆਂ ਲਿਖਿਆ, ” ਬਰੇਲੀ ਸਿਵਲ ਲਾਈਨਜ਼ ਨਿਊਜ਼ ਪੁਲਿਸ ਦੁਆਰਾ ਚਾਲਾਨ ਕੱਟਣ ਤੇ ਮੁਸਲਮਾਨਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ, ਜੋ ਕਿ ਕਾਨੂੰਨ ਨੂੰ ਚੁਣੌਤੀ ਹੈ! ਇਹ ਵੀਡੀਓ ਦੱਸਦਾ ਹੈ ਕਿ ਅੱਗੇ ਹਿੰਦੁਸਤਾਨ ਵਿੱਚ ਕੀ ਵਾਪਰੇਗਾ | ਕੌਣ ਦੇਸ਼ ਚਲਾਏਗਾ! ਅਤੇ ਸਭ ਦਾ ਭਵਿੱਖ ਕੀ ਹੋਵੇਗਾ! ਕੌੜਾ ਸੱਚ ਇਹ ਹੈ ਕਿ ਦੇਸ਼ ਨੂੰ ਬਾਹਰੋਂ ਨਾਲੋਂ ਅੰਦਰੋਂ ਬਹੁਤ ਜਿਆਦਾ ਖ਼ਤਰਾ ਹੈ! ਦੋਸਤੋ ਇਨਸਾਨੀਅਤ ਦੇ ਨਾਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹ ਵੀਡੀਓ ਹਰ ਇੱਕ ਗਰੁੱਪ ਵਿੱਚ ਭੇਜਣਾ ਹੈ ਕੱਲ ਸ਼ਾਮ ਤੱਕ ਇਹ ਹਰ ਇੱਕ ਨਿਊਜ਼ ਚੈਨਲ ਵਿੱਚ ਆਉਣਾ ਚਾਹੀਦਾ ਹੈ! “
ਟਵਿੱਟਰ ਯੂਜ਼ਰ ‘ਸਨਾਤਨੀ ਨਿਰਦੋਸ਼ ‘ ਨੇ ਵਾਇਰਲ ਵੀਡੀਓ (ਆਰਕਾਇਵਡ ਲਿੰਕ) ਨੂੰ ਸਾਂਝਾ ਕਰਦਿਆਂ ਲਿਖਿਆ, “ਇਹ ਵੀਡੀਓ ਬਰੇਲੀ ਦਾ ਦੱਸਿਆ ਜਾ ਰਿਹਾ ਹੈ@bareillypolice @adgzonebareilly @igrangebareilly @dmbareilly…ਕਿਰਪਾ ਜਾਂਚ ਕਰ ਕਾਰਵਾਈ ਕੀਤੀ ਜਾਵੇ।”
ਬਹੁਤ ਸਾਰੇ ਲੋਕਾਂ ਨੇ ਇਸ ਵੀਡੀਓ ਨੂੰ ਵੱਖ -ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।
ਪੜਤਾਲ
ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਇੱਕ ਟਵਿੱਟਰ ਯੂਜ਼ਰ ਨੇ ਇਸ ਨੂੰ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ਦਾ ਦੱਸਿਆ ਸੀ, ਜਿਸ ਦਾ ਬਰੇਲੀ ਪੁਲਿਸ ਨੇ ਖੰਡਨ ਕੀਤਾ ਹੈ।
ਬਰੇਲੀ ਪੁਲਿਸ ਦੇ ਅਧਿਕਾਰਤ ਹੈਂਡਲ ਤੋਂ ਵਾਇਰਲ ਹੋਈ ਪੋਸਟ ਤੇ ਟਿੱਪਣੀ ਕਰਦਿਆਂ ਕਿਹਾ ਗਿਆ ਹੈ,’ ਇਸ ਤਰ੍ਹਾਂ ਦੀ ਘਟਨਾ ਜਨਪਦ ਬਰੇਲੀ ਚ ਨਹੀਂ ਵਾਪਰੀ ਹੈ ਅਤੇ ਵਿਖਾਈ ਗਈ ਵੀਡੀਓ ਦਾ ਸੰਬੰਧ ਵੀ ਜਨਪਦ ਬਰੇਲੀ ਨਾਲ ਨਹੀਂ ਹੈ। ਬਰੇਲੀ ਪੁਲਿਸ ਇਸ ਦਾਅਵੇ ਦਾ ਖੰਡਨ ਕਰਦੀ ਹੈ।’
ਕੁਝ ਮਹੀਨੇ ਪਹਿਲਾਂ ਵੀ ਇਹ ਵੀਡੀਓ ਬਰੇਲੀ ਦੇ ਨਾਮ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ, ਤਦ ਬਰੇਲੀ ਪੁਲਿਸ ਨੇ ਇਸ ਦਾ ਖੰਡਨ ਕਰਦਿਆਂ ਬਿਆਨ ਜਾਰੀ ਕੀਤਾ ਸੀ।
ਬਰੇਲੀ ਪੁਲਿਸ ਦੇ ਬਿਆਨ ਤੋਂ ਇਹ ਸਪੱਸ਼ਟ ਹੋ ਗਿਆ ਕਿ ਵਾਇਰਲ ਹੋ ਰਿਹਾ ਵੀਡੀਓ ਬਰੇਲੀ ਦਾ ਨਹੀਂ ਹੈ। ਘਟਨਾ ਦੀ ਅਸਲ ਲੋਕੇਸ਼ਨ ਦਾ ਪਤਾ ਲਗਾਉਣ ਲਈ ਰਿਵਰਸ ਇਮੇਜ ਦੀ ਸਹਾਇਤਾ ਲਈ। ਖੋਜ ਵਿੱਚ ਸਾਨੂੰ ਇਹ ਵੀਡੀਓ ਚਾਰ ਮਹੀਨੇ ਪਹਿਲਾਂ ਦੈਨਿਕ ਭਾਸਕਰ ਦੀ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਮਿਲਿਆ ਹੈ।
ਨਿਊਜ਼ ਰਿਪੋਰਟ ਵਿੱਚ ਦਿੱਤੀ ਜਾਣਕਾਰੀ ਅਨੁਸਾਰ, ‘ਭਰਤਪੁਰ ਜ਼ਿਲੇ ਦੇ ਕਾਮਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਯੁਵਕਾਂ ਨੇ ਪੁਲਿਸ ਮੁਲਾਜ਼ਮ ਨੂੰ ਵਿੱਚ ਬਾਜ਼ਾਰ ਬੁਰੀ ਤਰ੍ਹਾਂ ਕੁੱਟਿਆ ਹੈ। ਘਟਨਾ ਦੌਰਾਨ 100 ਤੋਂ ਵੱਧ ਲੋਕ ਮੌਜੂਦ ਸਨ, ਪਰ ਕੋਈ ਵੀ ਪੁਲਿਸ ਮੁਲਾਜ਼ਮ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਯੂਵਕ ਪੁਲਿਸ ਮੁਲਾਜ਼ਮ ਨੂੰ ਮੁੱਕੇ ਅਤੇ ਡੰਡਿਆਂ ਨਾਲ ਕੁੱਟਦੇ ਰਹੇ। ਪੁਲਿਸ ਮੁਲਾਜ਼ਮ ਨੇ ਬਚਣ ਦੀ ਕੋਸ਼ਿਸ਼ ਕੀਤੀ, ਪਰ ਭੀੜ ਨੇ ਉਸਨੂੰ ਜਾਣ ਨਹੀਂ ਦਿੱਤਾ। ਘਟਨਾ ਕਰੀਬ ਇੱਕ ਮਹੀਨਾ ਪੁਰਾਣੀ ਦੱਸੀ ਜਾ ਰਹੀ ਹੈ, ਜਿਸ ਦਾ ਵੀਡੀਓ ਮੰਗਲਵਾਰ ਨੂੰ ਸਾਹਮਣੇ ਆਇਆ ਹੈ’।
ਰਿਪੋਰਟ ਦੇ ਅਨੁਸਾਰ ‘ਘਟਨਾ ਭਰਤਪੁਰ ਅਤੇ ਹਰਿਆਣਾ ਦੀ ਸਰਹੱਦ ਨੇੜੇ ਜੁਰਹਰਾ ਕਸਬੇ ਦੀ ਹੈ। ਇੱਥੇ ਹਰਿਆਣਾ ਦੇ ਪੁਨਹਾਨਾ ਥਾਣੇ ਦਾ ਪੁਲਿਸ ਕਾਂਸਟੇਬਲ ਕਿਸੇ ਕੇਸ ਦੀ ਜਾਂਚ ਲਈ ਜੁਰਹਰਾ ਆਇਆ ਸੀ। ਬਾਜ਼ਾਰ ਵਿਚੋਂ ਲੰਘਦਿਆਂ ਸਮੇਂ ਪੁਲਿਸ ਦੀ ਗੱਡੀ ਦੀ ਦੂਜੀ ਗੱਡੀ ਨਾਲ ਟੱਕਰ ਹੋ ਗਈ। ਟੱਕਰ ਦੇ ਬਾਅਦ ਪੁਲਿਸ ਮੁਲਾਜ਼ਮ ਅਤੇ ਦੂਜੀ ਗੱਡੀ ਵਿੱਚ ਸਵਾਰ ਨੌਜਵਾਨਾਂ ਵਿਚਾਲੇ ਕਹੀ-ਸੁਣੀ ਹੋ ਗਈ ਸੀ। ਮਾਮਲਾ ਇੰਨਾ ਵੱਧ ਗਿਆ ਕਿ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਕਾਂਸਟੇਬਲ ਨੂੰ ਫੜ ਲਿਆ ਅਤੇ ਉਸ ਦੀ ਜਮਕਰ ਕੁੱਟਮਾਰ ਕੀਤੀ।
ਵਿਸ਼ਵਾਸ ਨਿਊਜ਼ ਨੇ ਇਸ ਨੂੰ ਲੈ ਕੇ ਬਰੇਲੀ ਦੇ ਅਤਿਰਿਕਤ ਪੁਲਿਸ ਅਧਿਸ਼ਕ (ਕ੍ਰਾਈਮ ) ਸੁਸ਼ੀਲ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, “ਕਿਸੇ ਪੁਲਿਸ ਮੁਲਾਜ਼ਮ ਦੇ ਕੁੱਟਣ ਦੀ ਕੋਈ ਘਟਨਾ ਸਾਡੇ ਖੇਤਰ ਵਿੱਚ ਨਹੀਂ ਵਾਪਰੀ ਹੈ।”
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਟਵਿੱਟਰ ਤੇ 21 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਪੁਲਿਸ ਮੁਲਾਜ਼ਮ ਦੀ ਕੁਟਾਈ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੇ ਭਰਤਪੁਰ ਅਤੇ ਹਰਿਆਣਾ ਦੀ ਸਰਹੱਦ ਨੇੜੇ ਜੁਰਹਰਾ ਕਸਬੇ ਦੀ ਹੈ, ਜਿਸਨੂੰ ਗ਼ਲਤ ਦਾਅਵੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।