Fact Check: ਦਿੱਲੀ ਦੇ ਮਿੰਟੋ ਬ੍ਰਿਜ ਦੀ ਪਾਣੀ ਨਾਲ ਭਰੇ ਹੋਣ ਦੀ ਪੁਰਾਣੀ ਤਸਵੀਰ ਨੂੰ ਹੁਣ ਦੀ ਦੱਸਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ

ਦਿੱਲੀ ਦੇ ਮਿੰਟੋ ਰੋਡ ਤੇ 13 ਜੁਲਾਈ 2021 ਨੂੰ ਬਰਸਾਤ ਦਾ ਪਾਣੀ ਨਹੀਂ ਭਰਿਆ ਸੀ,ਬਲਕਿ ਲੋਕ ਸੋਸ਼ਲ ਮੀਡੀਆ ਤੇ ਇੱਕ ਸਾਲ ਪੁਰਾਣੀ ਤਸਵੀਰ ਨੂੰ ਹੁਣ ਦਾ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ। ਇਹ ਪੋਸਟ ਸਾਡੀ ਜਾਂਚ ਵਿੱਚ ਭ੍ਰਮਕ ਸਾਬਿਤ ਹੋਈ ਹੈ ।

ਨਵੀਂ ਦਿੱਲੀ (ਵਿਸ਼ਵਾਸ਼ ਨਿਊਜ਼ )। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮਿੰਟੋ ਬ੍ਰਿਜ ਦੇ ਪਾਣੀ ਨਾਲ ਭਰੇ ਹੋਣ ਦੀ ਪੁਰਾਣੀ ਤਸਵੀਰ ਨੂੰ ਲਾ ਕੇ ਸੋਸ਼ਲ ਮੀਡੀਆ ਸਾਈਟਾਂ ਤੇ ਮਿੰਟੋ ਬ੍ਰਿਜ ਦੇ ਡੁੱਬਣ ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਵਿਸ਼ਵਾਸ਼ ਨਿਊਜ਼ ਦੀ ਪੜਤਾਲ ਤੋਂ ਸਾਹਮਣੇ ਆਇਆ ਕਿ 13 ਜੁਲਾਈ 2021 ਨੂੰ ਹੋਏ ਮੀਂਹ ਵਿੱਚ ਮਿੰਟੋ ਬ੍ਰਿਜ ਤੇ ਪਾਣੀ ਨਹੀਂ ਭਰਿਆ ਸੀ। ਲੋਕਾਂ ਦੁਆਰਾ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਭ੍ਰਮਕ ਸੂਚਨਾ ਫੈਲਾਈ ਜਾ ਰਹੀ ਹੈ। ਸਾਡੀ ਜਾਂਚ ਵਿੱਚ ਇਹ ਫੋਟੋ ਪੁਰਾਣੀ ਸਾਬਿਤ ਹੋਈ।

ਕੀ ਹੈ ਵਾਇਰਲ ਪੋਸਟ ਵਿਚ
ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨਾਮ ਦੇ ਇੱਕ ਫੇਸਬੁੱਕ ਯੂਜ਼ਰ ਨੇ ਲਿਖਿਆ – Arvind Kejriwal ਦੀ ਦਿੱਲੀ
ਮਿਤੀ – 13 ਜੁਲਾਈ 2021
ਸਥਾਨ – ਮਿੰਟੋ ਬ੍ਰਿਜ
ਇਸਦੇ ਨਾਲ ਹੀ ਫੋਟੋ ਤੇ ਲਿਖਿਆ ਹੈ ਕਿ ਦਿੱਲੀ ਵਿੱਚ ਪਹਿਲੀ ਪਾਣੀ ਦੇ ਅੰਦਰ ਚੱਲਣ ਵਾਲੀ ਬੱਸ ਲਾਂਚ ਕੀਤੀ ਗਈ ਸੀ।

ਇਹ ਪੋਸਟ ਨੂੰ 13 ਜੁਲਾਈ 2021 ਨੂੰ ਸਾਂਝੀ ਕੀਤੀ ਗਈ ਸੀ। ਹੁਣ ਤੱਕ 2 ਲੋਕ ਇਸ ਪੋਸਟ ਤੇ ਕੰਮੈਂਟ ਕਰ ਚੁੱਕੇ ਹਨ , ਜਦੋਂ ਕਿ ਇਸ ਨੂੰ 4 ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।

ਇਸੇ ਤਰਾਂ ਦੀ ਇੱਕ ਹੋਰ ਸਾਨੂੰ ਫੇਸਬੁੱਕ ਤੇ ਮਿਲੀ।

ਪੜਤਾਲ
ਸਭ ਤੋਂ ਪਹਿਲਾਂ ਅਸੀਂ ਫੇਸਬੁੱਕ ਪੋਸਟ ਤੇ ਦਿੱਤੀ ਗਈ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਕਈ ਰਿਪੋਰਟਾਂ ਮਿਲੀਆਂ ਜੋ ਸਾਨੂੰ ਦੱਸਦੀਆਂ ਹਨ ਕਿ ਇਹ ਤਸਵੀਰਾ ਪਿਛਲੇ ਸਾਲ ਦੀਆ ਹੈ। ਹਿੰਦੁਸਤਾਨ ਟਾਈਮਜ਼ ਦੀ ਇਸ ਖ਼ਬਰ ਦੇ ਅਨੁਸਾਰ, ਨਵੀਂ ਦਿੱਲੀ ਵਿੱਚ ਭਾਰੀ ਮੀਂਹ ਕਾਰਨ ਡੀ.ਟੀ.ਸੀ ਬੱਸ ਮਿੰਟੋ ਬ੍ਰਿਜ ਦੇ ਹੇਂਠ ਪਾਣੀ ਵਿੱਚ ਡੁੱਬ ਗਈ।

ਇਸ ਕੜੀ ਵਿੱਚ ਸਾਨੂੰ ਏ.ਐਨ.ਆਈ ਦਾ ਇੱਕ ਟਵੀਟ ਮਿਲਿਆ, ਜਿਸ ਵਿੱਚ ਮਿੰਟੋ ਬ੍ਰਿਜ ਦੇ ਹੇਠਾਂ ਡੁੱਬੀ ਇੱਕ ਬੱਸ ਦਿਖਾਈ ਦੇ ਰਹੀ ਹੈ। ਇਹ ਟਵੀਟ 19 ਜੁਲਾਈ 2020 ਨੂੰ ਸਵੇਰੇ 10: 22 ਵਜੇ ਕੀਤਾ ਗਿਆ ਹੈ। ਇਸ ਟਵੀਟ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਜੇ ਮਿੰਟੋ ਬ੍ਰਿਜ ਹੁਣ ਡੁੱਬਿਆ ਹੋਇਆ ਹੈ, ਤਾਂ ਕਿਸੇ ਨਾ ਕਿਸੇ ਮੀਡੀਆ ਹਾਊਸ ਨੇ ਇਸ ਨੂੰ ਜ਼ਰੂਰ ਕਵਰ ਕੀਤਾ ਹੋਵੇਗਾ। ਇਸ ਤੋਂ ਬਾਅਦ ਅਸੀਂ ਗੂਗਲ ਤੇ ਸਰਚ ਕੀਤਾ। ਸਾਨੂੰ ਨਵਭਾਰਤ ਟਾਈਮਜ਼ ਦੀ ਇੱਕ ਰਿਪੋਰਟ ਮਿਲੀ, ਜਿਸਨੂੰ 13 ਜੁਲਾਈ, 2021 ਨੂੰ ਹੀ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਰਿਪੋਰਟ ਦਾ ਸਿਰਲੇਖ ਸੀ – Delhi Rains: ਇਸ ਵਾਰ ਭਾਰੀ ਮੀਂਹ ਪੈਣ ਤੋਂ ਬਾਅਦ ਵੀ ਮਿੰਟੋ ਬ੍ਰਿਜ ਦੇ ਕੋਲ ਨਹੀਂ ਹੋਇਆ ਜਲਜਮਾਵ , ਟਵਿੱਟਰ ਤੇ ਲੋਕ ਹੈਰਾਨ
ਪੂਰੀ ਰਿਪੋਰਟ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਸ ਰਿਪੋਰਟ ਤੋਂ ਸਾਨੂੰ ਪਤਾ ਚੱਲਿਆ ਕਿ 13 ਜੁਲਾਈ 2021 ਨੂੰ ਮਿੰਟੋ ਬ੍ਰਿਜ ਤੇ ਪਾਣੀ ਨਹੀਂ ਭਰਿਆ ਸੀ।

ਇਸ ਤੋਂ ਬਾਅਦ ਸਾਨੂੰ ਆਮ ਆਦਮੀ ਪਾਰਟੀ (ਆਪ) ਦੇ ਟਵਿੱਟਰ ਹੈਂਡਲ ਤੇ 13 ਜੁਲਾਈ 2021 ਦਾ ਇੱਕ ਟਵੀਟ ਵੀ ਮਿਲੀ, ਜਿਸ ਵਿੱਚ ਲਿਖਿਆ ਸੀ ਕਿ ਇਸ ਵਾਰ ਮਿੰਟੋ ਬ੍ਰਿਜ ਤੇ ਬਰਸਾਤ ਦਾ ਪਾਣੀ ਨਹੀਂ ਭਰਿਆ। ਇਸਦੇ ਨਾਲ ਹੀ ਉਥੇ ਦੀ ਇੱਕ ਵੀਡੀਓ ਵੀ ਪਾਇਆ ਗਿਆ ਹੈ। ਇਸ ਟਵੀਟ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਇਸ ਤੋਂ ਬਾਅਦ ਅਸੀਂ ਦੈਨਿਕ ਜਾਗਰਣ, ਨਵੀਂ ਦਿੱਲੀ ਦੇ ਡਿਪਟੀ ਚੀਫ਼ ਰਿਪੋਰਟਰ ਨੇਮਿਸ਼ ਹੇਮੰਤ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ 13 ਜੁਲਾਈ ਨੂੰ ਹੋਏ ਮੀਂਹ ਵਿੱਚ ਮਿੰਟੋ ਬ੍ਰਿਜ ਤੇ ਬਰਸਾਤ ਦਾ ਪਾਣੀ ਨਹੀਂ ਭਰਿਆ ਸੀ। ਇਹ ਪੁਰਾਣੀ ਤਸਵੀਰ ਹੈ ਜੋ ਲੋਕ ਸ਼ੇਅਰ ਕਰ ਰਹੇ ਹਨ।

ਕਪਿਲ ਵਰਮਾ ਦੇ ਫੇਸਬੁੱਕ ਪ੍ਰੋਫਾਈਲ ਦੇ ਅਨੁਸਾਰ, ਇਹ ਯੂਜ਼ਰ ਦਿੱਲੀ ਵਿੱਚ ਰਹਿੰਦਾ ਹੈ। ਇਸ ਦੇ ਫੇਸਬੁੱਕ ਤੇ 2265 ਮਿੱਤਰ ਹਨ।

ਨਤੀਜਾ: ਦਿੱਲੀ ਦੇ ਮਿੰਟੋ ਰੋਡ ਤੇ 13 ਜੁਲਾਈ 2021 ਨੂੰ ਬਰਸਾਤ ਦਾ ਪਾਣੀ ਨਹੀਂ ਭਰਿਆ ਸੀ,ਬਲਕਿ ਲੋਕ ਸੋਸ਼ਲ ਮੀਡੀਆ ਤੇ ਇੱਕ ਸਾਲ ਪੁਰਾਣੀ ਤਸਵੀਰ ਨੂੰ ਹੁਣ ਦਾ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ। ਇਹ ਪੋਸਟ ਸਾਡੀ ਜਾਂਚ ਵਿੱਚ ਭ੍ਰਮਕ ਸਾਬਿਤ ਹੋਈ ਹੈ ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts