Fact Check: ਸੋਨੀਆ ਗਾਂਧੀ ਦੀ ਵਾਇਰਲ ਹੋ ਰਹੀ ਇਹ ਤਸਵੀਰ ਹੈ ਮੋਫ਼ਰ੍ਡ

ਸਾਡੀ ਜਾਂਚ ਵਿੱਚ ਇਹ ਸਾਫ ਹੋਇਆ ਕਿ ਸੋਨੀਆ ਗਾਂਧੀ ਦੀ ਵਾਇਰਲ ਤਸਵੀਰ ਮੋਫ਼ਰ੍ਡ ਹੈ,ਅਸਲ ਵੀਡੀਓ ਵਿੱਚ ਸੋਨੀਆ ਗਾਂਧੀ ਦੇ ਪਿੱਛੇ ਅਜਿਹੀ ਕੋਈ ਕਿਤਾਬ ਜਾਂ ਮੂਰਤੀ ਨਹੀਂ ਦਿਖਾਈ ਦਿੰਦੀ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਨੀਆ ਗਾਂਧੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਉਨ੍ਹਾਂ ਦੇ ਪਿੱਛੇ ਕੁਝ ਕਿਤਾਬਾਂ ਨਜ਼ਰ ਆ ਰਹੀ ਹਨ, ਜਿਨ੍ਹਾਂ ਵਿੱਚ ਇੱਕ ਕਿਤਾਬ ਦਾ ਨਾਮ “ਹਾਓ ਟੂ ਕੰਵਰਟ ਇੰਡੀਆ ਇਨ ਟੂ ਏ ਕ੍ਰਿਸ਼ਚਨ ਨੇਸ਼ਨ ਹੈ”, ਜਦਕਿ ਨਾਲ ਹੀ ਬਾਈਬਲ ਅਤੇ ਜੀਸਸ ਕ੍ਰਾਇਸਟ ਦੀ ਮੂਰਤੀ ਵੀ ਹੇਠਾਂ ਰੱਖੀ ਦਿੱਖ ਰਹੀ ਹੈ। ਵਿਸ਼ਵਾਸ਼ ਨਿਊਜ਼ ਨੇ ਪਾਇਆ ਕਿ ਵਾਇਰਲ ਤਸਵੀਰ ਨੂੰ ਮੋਫ਼ਰ੍ਡ ਕੀਤਾ ਗਿਆ ਹੈ।

ਅਸਲ ਵਿੱਚ ਇਹ ਤਸਵੀਰ ਇੱਕ ਵੀਡੀਓ ਵਿੱਚੋ ਲਈ ਗਈ ਹੈ ਅਤੇ ਫਿਰ ਐਡੀਟਿੰਗ ਟੂਲ ਦੀ ਮਦਦ ਨਾਲ ਇਸ ਵਿੱਚ ਕਿਤਾਬ ਦਾ ਨਾਂ ਬਦਲਿਆ ਗਿਆ ਹੈ ਅਤੇ ਨਾਲ ਹੀ ਬਾਈਬਲ ਅਤੇ ਜਿਜਸ ਕ੍ਰਾਇਸਟ ਦੀ ਮੂਰਤੀ ਨੂੰ ਅਲੱਗ ਤੋਂ ਜੋੜਿਆ ਗਿਆ ਹੈ।

ਕੀ ਹੈ ਵਾਇਰਲ ਪੋਸਟ ਵਿਚ ?
ਫੇਸਬੁੱਕ ਪੇਜ ਹਿੰਦੂ ਰਾਸ਼ਟਰ ਭਾਰਤ(ਗਰੁੱਪ ਵਿੱਚ ਜੋੜਦੇ ਹੀ 50 ਲੋਕਾਂ ਨੂੰ ਜੋੜੋ ) ⛳ਜੈ ਸ਼੍ਰੀ ਰਾਮ ⛳ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ : ਫੋਟੋ ਨੂੰ ਵੱਡਾ ਕਰਕੇ ਦੇਖੋ,ਇੱਕ ਕਿਤਾਬ ਦਾ ਟਾਈਟਲ ਹੈ “ਹਾਓ ਟੂ ਕੰਵਰਟ ਇੰਡੀਆ ਇਨ ਟੂ ਏ ਕ੍ਰਿਸ਼ਚਨ ਨੇਸ਼ਨ “ਭਾਰਤ ਨੂੰ ਇੱਕ ਕ੍ਰਿਸ਼ਚਨ ਰਾਸ਼ਟਰ ਕਿਵੇਂ ਬਣਾਇਆ ਜਾਵੇ। ਹੋਰ ਸਬੂਤਾਂ ਦੀ ਕੀ ਲੋੜ ਹੈ?

ਪੋਸਟ ਦਾ ਆਰਕਾਇਵਡ ਲਿੰਕ ਇਥੇ ਦੇਖੋ।

ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਸਭ ਤੋਂ ਪਹਿਲਾਂ ਇਸ ਨੂੰ ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਗੂਗਲ ਰਿਵਰਸ ਈਮੇਜ ਸਰਚ ਦੀ ਮਦਦ ਨਾਲ ਇਸਨੂੰ ਲੱਭਿਆ। ਸਾਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਧਿਕਾਰਿਤ ਯੂ ਟੀਊਬ ਚੈਨਲ ਤੇ ਇੱਕ ਵੀਡੀਓ ਮਿਲੀ। ਵਾਇਰਲ ਤਸਵੀਰ ਇਸੇ ਵੀਡੀਓ ਵਿਚੋਂ ਲਿਆ ਗਿਆ ਇੱਕ ਸਕ੍ਰੀਨਸ਼ਾਟ ਹੈ। ਹਾਲਾਂਕਿ ਇਸ ਤਸਵੀਰ ਵਿੱਚ ਸੋਨੀਆ ਗਾਂਧੀ ਦੇ ਪਿੱਛੇ ਨਾ ਤਾਂ ਬਾਈਬਲ ਜਾਂ ਜਿਜਸ ਕ੍ਰਾਇਸਟ ਦੀ ਮੂਰਤੀ ਦਿਖਾਈ ਦੇ ਰਹੀ ਹੈ ਅਤੇ ਨਾ ਹੀ “ਹਾਓ ਟੂ ਕੰਵਰਟ ਇੰਡੀਆ ਇਨ ਟੂ ਏ ਕ੍ਰਿਸ਼ਚਨ ਨੇਸ਼ਨ” ਸਿਰਲੇਖ ਵਾਲੀ ਨੀਲੀ ਕਿਤਾਬ ਹੈ।

ਇਸ ਵੀਡੀਓ ਦੇ ਜ਼ਰੀਏ ਸੋਨੀਆ ਗਾਂਧੀ ਨੇ ਅਕਤੂਬਰ 2020 ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਦੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਰਾਜ ਦੀ ਆਰਥਿਕਤਾ ਅਤੇ ਬੇਰੁਜ਼ਗਾਰੀ ਦੀ ਸਥਿਤੀ ਦੱਸ ਰਹੀ ਸੀ। ਇਸ ਵੀਡੀਓ ਨੂੰ ਰਾਹੁਲ ਗਾਂਧੀ ਨੇ ਪਹਿਲਾਂ ਅਕਤੂਬਰ 2020 ਵਿੱਚ ਸਾਂਝਾ ਕੀਤਾ ਸੀ, ਬਾਅਦ ਵਿੱਚ ਕਈ ਮੀਡੀਆ ਹਾਉਸੇਸ ਨੇ ਆਪਣੀ ਖ਼ਬਰਾਂ ਵਿੱਚ ਇਸ ਵੀਡੀਓ ਦੇ ਸਕਰੀਨ ਸ਼ਾਟ ਸ਼ਾਮਲ ਕੀਤੇ।

ਵਧੇਰੇ ਜਾਣਕਾਰੀ ਲਈ ਅਸੀਂ ਕਾਂਗਰਸ ਪ੍ਰਵਕਤਾ ਪਵਨ ਖੇੜਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਇਹ ਹੀ ਦੱਸਿਆ ਕਿ ਵਾਇਰਲ ਤਸਵੀਰ ਮੋਫ਼ਰ੍ਡ ਹੈ, ਜਦੋਂ ਕਿ ਅਸਲ ਤਸਵੀਰ ਵਿੱਚ ਅਜਿਹੀ ਕੋਈ ਕਿਤਾਬ ਜਾਂ ਬੁੱਤ ਨਜ਼ਰ ਨਹੀਂ ਆਉਂਦਾ। ਉਨ੍ਹਾਂ ਨੇ ਦੱਸਿਆ ਕਿ ਇਸ ਤਸਵੀਰ ਨੂੰ ਲੈ ਕੇ ਉਨ੍ਹਾਂ ਨੇ ਐਫਆਈਆਰ ਵੀ ਦਰਜ ਕਰਵਾਈ ਹੈ।

ਸਾਨੂੰ ਇੰਡਿਯਨ ਯੂਥ ਕਾਂਗਰਸ ਦੇ ਨੈਸ਼ਨਲ ਪ੍ਰੈਸੀਡੈਂਟ ਸ਼੍ਰੀਨਿਵਾਸ ਬੀਵੀ ਦਾ ਇੱਕ ਟਵੀਟ ਵੀ ਮਿਲਿਆ, ਜਿਸ ਵਿੱਚ ਉਨ੍ਹਾਂ ਨੇ ਇਸ ਮੋਫ਼ਰ੍ਡ ਤਸਵੀਰ ਨੂੰ ਸਾਂਝਾ ਕਰਨ ਵਾਲੇ ਹੈਂਡਲਜ਼ ਵਿਰੁੱਧ ਐਫਆਈਆਰ ਦਰਜ ਕਰਨ ਦੇ ਆਪਣੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ।

ਹੁਣ ਵਾਰੀ ਸੀ ਫੇਸਬੁੱਕ ਤੇ ਇਸ ਤਸਵੀਰ ਨੂੰ ਸ਼ੇਅਰ ਕਰਨ ਪੇਜ ਹਿੰਦੂ ਰਾਸ਼ਟਰ ਭਾਰਤ (ਗਰੁੱਪ ਵਿੱਚ ਜੋੜਦੇ ਹੀ 50 ਲੋਕਾਂ ਨੂੰ ਜੋੜੋ ) ⛳ਜੈ ਸ਼੍ਰੀ ਰਾਮ ⛳ ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਪ੍ਰੋਫਾਈਲ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਇਸ ਖ਼ਬਰ ਨੂੰ ਲਿਖੇ ਜਾਣ ਦੇ ਸਮੇਂ ਤਕ ਇਸ ਪੇਜ ਦੇ 67800 ਤੋਂ ਵੱਧ ਮੈਂਬਰ ਸਨ।

ਨਤੀਜਾ: ਸਾਡੀ ਜਾਂਚ ਵਿੱਚ ਇਹ ਸਾਫ ਹੋਇਆ ਕਿ ਸੋਨੀਆ ਗਾਂਧੀ ਦੀ ਵਾਇਰਲ ਤਸਵੀਰ ਮੋਫ਼ਰ੍ਡ ਹੈ,ਅਸਲ ਵੀਡੀਓ ਵਿੱਚ ਸੋਨੀਆ ਗਾਂਧੀ ਦੇ ਪਿੱਛੇ ਅਜਿਹੀ ਕੋਈ ਕਿਤਾਬ ਜਾਂ ਮੂਰਤੀ ਨਹੀਂ ਦਿਖਾਈ ਦਿੰਦੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts