X
X

Fact Check: ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਵਾਲਾ ਇਹ ਦਸਤਾਵੇਜ਼ ਕੋਰੋਨਾ ਵੈਕਸੀਨ ਲੈਣ ਵਾਲਾ ਸਰਟੀਫਿਕੇਟ ਹੈ।

ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ। ਵਾਇਰਲ ਪੋਸਟ ਵਿੱਚ ਦਿਖਾਈ ਦੇਣ ਵਾਲਾ ਦਸਤਾਵੇਜ਼ ਡੈਥ ਸਰਟੀਫਿਕੇਟ ਨਹੀਂ, ਇੱਕ ਕੋਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ ) । ਸ਼ੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਰਾਹੀਂ ਦਾਅਵਾ ਕੀਤਾ ਜਾਂਦਾ ਹੈ ਕਿ ਡੈਥ ਸਰਟੀਫਿਕੇਟ ਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਛਾਪੀ ਜਾ ਰਹੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਤ ਹੋਇਆ। ਵਾਇਰਲ ਪੋਸਟ ਵਿੱਚ ਦਿਖਾਈ ਦੇਣ ਵਾਲਾ ਦਸਤਾਵੇਜ਼ ਕੋਰੋਨਾ ਵੈਕਸੀਨ ਲੈਣ ਵਾਲਾ ਸਰਟੀਫਿਕੇਟ ਹੈ, ਡੈਥ ਸਰਟੀਫਿਕੇਟ ਨਹੀਂ।

ਕੀ ਹੈ ਵਾਇਰਲ ਪੋਸਟ ਵਿੱਚ ?

ਇਸ ਪੋਸਟ ਨੂੰ ਸਾਂਝਾ ਕਰਦਿਆਂ ਫੇਸਬੁੱਕ ਯੂਜ਼ਰ Anil Singh ਨੇ ਕੈਪਸ਼ਨ ਲਿਖਿਆ, “ਹੁਣ ਆਹੀ ਕੁਝ ਵੇਖਣਾ ਬਾਕੀ ਰਹਿ ਗਿਆ ਸੀ, ਮੌਤ ਦੇ ਸਰਟੀਫਿਕੇਟ ਤੇ ਵੀ ਆਪਣੀ ਫੋਟੋ ਲਗਾ ਦਿੱਤੀ।”

India Resists ਨਾਮ ਦੇ ਟਵਿੱਟਰ ਯੂਜ਼ਰ ਨੇ ਵੀ ਇਸ ਪੋਸਟ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਦੇ ਹੋਏ ਲਿਖਿਆ, “Online death certificate now comes with Modi’s picture! #MautKaSaudagar”

ਪੋਸਟ ਦਾ ਅਰਕਾਈਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਪੜਤਾਲ ਕਰਨ ਲਈ ਇਸ ਤਸਵੀਰ ਨੂੰ ਪਹਿਲਾਂ ਗੂਗਲ ਇਮੇਜ ਤੇ ਸਰਚ ਕੀਤਾ ਸੀ। ਸਾਨੂੰ ਇਹ ਤਸਵੀਰ ‘ਇੰਡੀਆ ਟਾਈਮਜ਼‘ ਦੀ ਇਕ ਰਿਪੋਰਟ ਵਿੱਚ ਮਿਲੀ। ਖਬਰਾਂ ਦੇ ਅਨੁਸਾਰ ਇਹ ਇੱਕ ਕੋਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਹੈ। “ਅਨੁਵਾਦ: ਕੌਵੀਡ -19 ਕਾਰਨ ਪੂਰੇ ਭਾਰਤ ਵਿਚ ਮੌਤ ਦੀ ਵੱਧ ਰਹੀ ਗਿਣਤੀ ਦੇ ਵਿਚਾਲੇ ਮਹਾਰਾਸ਼ਟਰ ਦੇ ਮੰਤਰੀ ਅਤੇ NCP ਨੇਤਾ ਨਵਾਬ ਮਲਿਕ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਟੀਕਾਕਰਨ ਸਰਟੀਫਿਕੇਟ ਤੇ ਲਗਾਈ ਜਾ ਰਹੀ ਹੈ, COVID ਦੇ ਮ੍ਰਿਤਯੁ ਪ੍ਰਮਾਣ ਪੱਤਰ ਤੇ ਵੀ ਉਨ੍ਹਾਂ ਦੀ ਫੋਟੋ ਹੋਣੀ ਚਾਹੀਦੀ ਹੈ। ਜੇਕਰ ਪ੍ਰਧਾਨ ਮੰਤਰੀ ਟੀਕਾਕਰਣ ਦਾ ਸਿਹਰਾ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ COVID ਤੋਂ ਹੋਈਆਂ ਮੌਤਾਂ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ। ”

ਇਸ ਖਬਰ ਵਿੱਚ ਵਰਤੀ ਗਈ ਤਸਵੀਰ ਵਧੇਰੇ ਸਪੱਸ਼ਟ ਹੈ। ਇੱਥੇ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ “Provisional Certificate For Covid 19 Vaccination (1st dose)” ਸਰਟੀਫਿਕੇਟ ਦੇ ਉੱਪਰ ਲਿਖਿਆ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਚੋਣਾਂ ਦੇ ਵਿਚਕਾਰ ਤ੍ਰਿਣਮੂਲ ਕਾਂਗਰਸ ਪਾਰਟੀ ਨੇ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਨੂੰ ਲੈਕੇ ਏਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਨਿਰਦੇਸ਼ ਦਿੱਤਾ ਕਿ ਪ੍ਰਧਾਨ ਮੰਤਰੀ ਦੀ ਫੋਟੋ ਪੱਛਮੀ ਬੰਗਾਲ, ਅਸਾਮ, ਕੇਰਲ, ਤਮਿਲਨਾਡੂ ,ਪੁਡੂਚੇਰੀ ਅਤੇ ਕੇਰਲ ਵਿੱਚ ਕੋਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਉੱਤੇ ਨਹੀਂ ਵਰਤੀ ਜਾਏਗੀ।

ਇਸ ਸੰਬੰਧ ਵਿੱਚ ਹੋਰ ਪੁਸ਼ਟੀ ਕਰਨ ਲਈ ਅਸੀਂ ਮਹਿਪਾਲਪੁਰ ਡਿਸਪੈਂਸਰੀ ਦਿੱਲੀ ਦੇ ਕੋਵਿਡ ਇੰਚਾਰਜ ਡਾ: ਜਸਬੀਰ ਸਿੰਘ ਅਤੇ ਮਹਿਰੌਲੀ ਡਿਸਪੈਂਸਰੀ ਦੇ ਕੋਵਿਡ ਇੰਚਾਰਜ ਡਾ. ਸ਼ਕੁੰਤਲਾ ਬਰਮਨ ਨਾਲ ਸੰਪਰਕ ਕੀਤਾ। ਇਸ ਵਾਇਰਲ ਤਸਵੀਰ ਨੂੰ ਅਸੀਂ ਦੋਵਾਂ ਨਾਲ ਸਾਂਝਾ ਕੀਤਾ ਹੈ ਅਤੇ ਦੋਵਾਂ ਨੇ ਪੁਸ਼ਟੀ ਕੀਤੀ ਕਿ ਇਹ ਦਸਤਾਵੇਜ਼ ਕੋਰੋਨਾ ਵੈਕਸੀਨ ਦਾ ਸਰਟੀਫਿਕੇਟ ਹੈ।

ਅਸੀਂ ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਆਦਮੀ ਦੀ ਮੌਤ ਦਰਜ ਕਰਨਾ ਲਾਜ਼ਮੀ ਹੈ, ਜਿਸ ਤੋਂ ਬਾਅਦ ਨਗਰ ਪਾਲਿਕਾ ਦੁਆਰਾ ਮੌਤ ਦਾ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਵੱਖ -ਵੱਖ ਰਾਜਾਂ ਵਿੱਚ ਇਸ ਸਰਟੀਫਿਕੇਟ ਦਾ ਫੋਂਟ ਅਤੇ ਸਕ੍ਰਿਪਟ ਕੁਝ ਵੱਖਰਾ ਹੁੰਦਾ ਹੈ, ਪਰੰਤੂ ਮੋਟੇ ਤੌਰ ਤੇ ਇਸਦਾ ਕੰਟੇੰਟ ਇਕ ਹੀ ਹੁੰਦਾ ਹੈ । ਜਦੋਂ ਅਸੀਂ ਇੰਟਰਨੈਟ ਤੇ ਡੈਥ ਸਰਟੀਫਿਕੇਟ ਕੀਵਰਡ ਨਾਲ ਖੋਜ ਕੀਤੀ ਤਾਂ ਸਾਨੂੰ ਬਹੁਤ ਸਾਰੇ ਡੈਥ ਸਰਟੀਫਿਕੇਟ ਦੀਆਂ ਉਦਾਹਰਣਾਂ ਮਿਲੀਆਂ,ਪਰ ਉਨ੍ਹਾਂ ਵਿੱਚੋਂ ਕਿਸੇ ਤੇ ਵੀ ਕੋਈ ਤਸਵੀਰ ਨਹੀਂ ਦਿਸੀ।

ਹੁਣ ਵਾਰੀ ਸੀ ਯੂਜ਼ਰ Anil Singh ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦੀ ਜਿਸਨੇ ਇਸ ਪੋਸਟ ਨੂੰ ਫੇਸਬੁੱਕ ਤੇ ਸਾਂਝਾ ਕੀਤਾ ਸੀ। ਸਕੈਨ ਕਰਨ ਤੇ ਅਸੀਂ ਪਾਇਆ ਕਿ ਯੂਜ਼ਰ ਵਾਰਾਣਸੀ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ਤੇ ਯੂਜ਼ਰ ਦੇ 1,299 ਦੋਸਤ ਹਨ।

ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ। ਵਾਇਰਲ ਪੋਸਟ ਵਿੱਚ ਦਿਖਾਈ ਦੇਣ ਵਾਲਾ ਦਸਤਾਵੇਜ਼ ਡੈਥ ਸਰਟੀਫਿਕੇਟ ਨਹੀਂ, ਇੱਕ ਕੋਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਹੈ।

  • Claim Review : Online death certificate now comes with Modi’s picture!
  • Claimed By : India Resists
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later