Fact Check: ਪੰਜਾਬ 2015 ਵਿੱਚ ਹੋਏ ਪੁਲਿਸ ਐਕਸ਼ਨ ਦੀ ਤਸਵੀਰ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਨਿਕਲਿਆ। ਇਹ ਤਸਵੀਰ 2015 ਪਟਿਆਲਾ ਦੀ ਹੈ। ਇਸਦਾ ਚੰਡੀਗੜ੍ਹ ਪੁਲਿਸ ਅਤੇ ਕਿਸਾਨਾਂ ਵਿੱਚ ਹੋਈ ਹਾਲੀਆ ਝੜਪ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
- By: Pallavi Mishra
- Published: Jul 1, 2021 at 02:09 PM
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ)। ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਪੁਲਿਸ ਮੁਲਾਜ਼ਮਾਂ ਦੁਆਰਾ ਇੱਕ ਬਜ਼ੁਰਗ ਔਰਤ ਨੂੰ ਜ਼ਬਰਦਸਤੀ ਲਿਜਾਉਂਦੇ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਚੰਡੀਗੜ੍ਹ ਵਿੱਚ ਪੁਲਿਸ ਮੁਲਾਜਮਾਂ ਅਤੇ ਕਿਸਾਨਾਂ ਦਰਮਿਆਨ ਹੋਈ ਤਾਜ਼ਾ ਝੜਪ ਦੀ ਹੈ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਨਿਕਲਿਆ। ਇਹ ਤਸਵੀਰ 2015 ਪਟਿਆਲਾ ਦੀ ਹੈ।
ਕੀ ਹੋ ਰਿਹਾ ਹੈ ਵਾਇਰਲ
ਟਵਿੱਟਰ ਤੇ ‘Navneet’ ਨਾਮ ਦੇ ਯੂਜ਼ਰ ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਅਤੇ ਨਾਲ ਲਿਖਿਆ “Shameful and disgraceful acts of Chd police. I’m appalled! I didn’t expect this from Chd police. @DgpChdPolice #WhyChandigarhPolice_AntiFarmer #FarmersProtest”
ਪੋਸਟ ਦਾ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਅਸੀਂ ਇਸ ਤਾਵੀਰ ਨੂੰ ਗੂਗਲ ਰਿਵਰਸ ਈਮੇਜ਼ ਟੂਲ ਉੱਤੇ ਅਪਲੋਡ ਕਰਕੇ ਸਰਚ ਕੀਤਾ। ਸਾਨੂੰ ਇਹ ਤਸਵੀਰ 7 ਅਗਸਤ 2015 ਨੂੰ hindustantimes.com/ ‘ਤੇ ਅਪਲੋਡ ਇਕ ਖ਼ਬਰ ਵਿਚ ਇਹ ਤਸਵੀਰ ਮਿਲੀ। ਇੱਥੇ ਦਿੱਤੀ ਜਾਣਕਾਰੀ ਦੇ ਅਨੁਸਾਰ, “ਵੀਰਵਾਰ ਨੂੰ ਪਟਿਆਲੇ ਦੇ ਨੇੜਲੇ ਪਿੰਡ ਹਰਿਓਆ ਵਿੱਚ ਪੁਲਿਸ ਦੇ ਲਾਠੀਚਾਰਜ ਵਿੱਚ 12 ਕਿਸਾਨ ਅਤੇ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਕਿਸਾਨ ਜ਼ਿਲ੍ਹਾ ਪ੍ਰਸ਼ਾਸਨ ਦਾ ਪਿੰਡ ਵਿੱਚ ਪੰਚਾਇਤੀ ਜ਼ਮੀਨਾਂ ’ਤੇ ਕਬਜ਼ਾ ਕਰਨ ਦੇ ਕਦਮ ਦਾ ਵਿਰੋਧ ਕਰ ਰਹੇ ਸਨ।
ਕੁਝ ਇਸੇ ਤਰ੍ਹਾਂ ਦੀ ਜਾਣਕਾਰੀ ਦੇ ਨਾਲ ਸਾਨੂੰ 7 ਅਗਸਤ 2015 ਨੂੰ tribuneindia.com/ਦੀ ਵੈਬਸਾਈਟ ਤੇ ਵੀ ਇਹ ਅਪਲੋਡ ਮਿਲੀ।
ਅਸੀਂ ਇਸ ਮਾਮਲੇ ਦੀ ਹੋਰ ਪੁਸ਼ਟੀ ਲਈ ਪੰਜਾਬੀ ਜਾਗਰਣ ਦੇ ਚੰਡੀਗੜ੍ਹ ਸੰਵਾਦਦਾਤਾ ਗੁਰਤੇਜ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ “ਇਹ ਤਸਵੀਰ ਹਾਲ ਦੀ ਨਹੀਂ, ਬਲਕਿ 2015 ਦੀ ਹੈ। ਹਾਲਾਂਕਿ ਇਹ ਸੱਚ ਹੈ ਕਿ 26 ਜੂਨ ਨੂੰ ਪ੍ਰਦਰਸ਼ਨਕਾਰੀ ਕਿਸਾਨ ਚੰਡੀਗੜ੍ਹ ਵਿੱਚ ਪੁਲਿਸ ਨਾਲ ਭਿੜ ਗਏ ਸਨ। ਕਿਸਾਨ ਰਾਜ ਭਵਨ ਵਿਚ ਇਕ ਮੰਗ ਪੱਤਰ ਦੇਣ ਜਾ ਰਹੇ ਸਨ ਅਤੇ ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਬੈਰੀਕੇਡਾਂ ਤੋੜ ਦਿੱਤੀਆਂ। ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ ਸੀ।” ਦੈਨਿਕ ਜਾਗਰਣ ਦੀ 26 ਜੂਨ ਨੂੰ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਦਾ ਸਿਰਲੇਖ ਸੀ, “ਮੋਹਾਲੀ ਅਤੇ ਪੰਚਕੂਲਾ ਵਿੱਚ ਕਿਸਾਨਾਂ ਅਤੇ ਪੁਲਿਸ ਦਰਮਿਆਨ ਟਕਰਾਅ, ਪੰਜਾਬ ਦੇ ਕਿਸਾਨ ਬੈਰੀਕੇਟ ਤੋੜਦੇ ਹੋਏ ਚੰਡੀਗੜ੍ਹ ਪਹੁੰਚੇ, ਅਧਿਕਾਰੀ ਖੁਦ ਮੰਗ ਪੱਤਰ ਲੈਣ ਪਹੁੰਚੇ।” ਪੂਰੀ ਖ਼ਬਰ ਇੱਥੇ ਪੜ੍ਹੀ ਜਾ ਸਕਦੀ ਹੈ।
ਵਾਇਰਲ ਦਾਅਵੇ ਨੂੰ ਸਾਂਝਾ ਕਰਨ ਵਾਲੇ ਟਵਿੱਟਰ ਯੂਜ਼ਰ‘@NavJammu’ ਦੇ ਅਕਾਉਂਟ ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪ੍ਰੋਫਾਈਲ ਦੇ 4044 ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਨਿਕਲਿਆ। ਇਹ ਤਸਵੀਰ 2015 ਪਟਿਆਲਾ ਦੀ ਹੈ। ਇਸਦਾ ਚੰਡੀਗੜ੍ਹ ਪੁਲਿਸ ਅਤੇ ਕਿਸਾਨਾਂ ਵਿੱਚ ਹੋਈ ਹਾਲੀਆ ਝੜਪ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
- Claim Review : Shameful and disgraceful acts of Chd police. I’m appalled! I didn’t expect this from Chd police. Farmer Protest
- Claimed By : Twitter user Navneet
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...