Fact Check: ਇਹ ਮਹਿਲਾ ਸੁਰੱਖਿਆ ਹੈਲਪਲਾਈਨ ਨੰਬਰ ਨਾਗਪੁਰ ਪੁਲਿਸ ਦਾ ਨਹੀਂ ਲੁਧਿਆਣਾ ਪੁਲਿਸ ਦਾ ਹੈ

Fact Check: ਇਹ ਮਹਿਲਾ ਸੁਰੱਖਿਆ ਹੈਲਪਲਾਈਨ ਨੰਬਰ ਨਾਗਪੁਰ ਪੁਲਿਸ ਦਾ ਨਹੀਂ ਲੁਧਿਆਣਾ ਪੁਲਿਸ ਦਾ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਮਹਿਲਾ ਸੁਰੱਖਿਆ ਨੂੰ ਲੈ ਕੇ ਕਈ ਪੋਸਟ ਦੇਖਣ ਨੂੰ ਮਿਲਦੇ ਹਨ। ਇਸੇ ਤਰ੍ਹਾਂ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਨੰਬਰ ਦਿੱਤਾ ਗਿਆ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਗਪੁਰ ਪੁਲਿਸ ਨੇ ਮਹਿਲਾ ਸੁਰੱਖਿਆ ਲਈ ਇੱਕ ਹੈਲਪਲਾਈਨ ਨੰਬਰ ਕਢਿਆ ਹੈ ਜਿਸ ‘ਤੇ ਫੋਨ ਕਰਨ ਨਾਲ ਨਾਗਪੁਰ ਪੁਲਿਸ ਕੱਲੀ ਫਸੀ ਕੁੜੀ ਦੀ ਮਦਦ ਕਰੇਗੀ ਅਤੇ ਉਸਨੂੰ ਸਹੀ ਸਲਾਮਤ ਘਰ ਤੱਕ ਲੈ ਕੇ ਜਾਵੇਗੀ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੈਲਪਲਾਈਨ ਨੰਬਰ ਨਾਗਪੁਰ ਪੁਲਿਸ ਦਾ ਨਹੀਂ ਬਲਕਿ ਲੁਧਿਆਣਾ ਪੁਲਿਸ ਦੁਆਰਾ ਸ਼ੁਰੂ ਕੀਤੀ ਗਈ ਮਹਿਲਾ ਸੁਰੱਖਿਆ ਸੇਵਾ ਦਾ ਹੈ। ਤੁਹਾਨੂੰ ਦੱਸ ਦਈਏ ਕਿ ਨਾਗਪੁਰ ਪੁਲਿਸ ਨੇ ਵੀ ਮਹਿਲਾ ਸੁਰੱਖਿਆ ਸੇਵਾ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੈ ਪਰ ਵਾਇਰਲ ਪੋਸਟ ਵਿਚ ਦਿੱਤਾ ਗਿਆ ਨੰਬਰ ਨਾਗਪੁਰ ਪੁਲਿਸ ਦਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ ਨੰਬਰ ਦਿੱਤਾ ਗਿਆ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਗਪੁਰ ਪੁਲਿਸ ਨੇ ਮਹਿਲਾ ਸੁਰੱਖਿਆ ਲਈ ਇੱਕ ਹੈਲਪਲਾਈਨ ਨੰਬਰ ਕਢਿਆ ਹੈ ਜਿਸ ‘ਤੇ ਫੋਨ ਕਰਨ ਨਾਲ ਨਾਗਪੁਰ ਪੁਲਿਸ ਕੱਲੀ ਫਸੀ ਕੁੜੀ ਦੀ ਮਦਦ ਕਰੇਗੀ ਅਤੇ ਉਸਨੂੰ ਸਹੀ ਸਲਾਮਤ ਘਰ ਤੱਕ ਲੈ ਕੇ ਜਾਵੇਗੀ। ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “Nagpur police launched free ride scheme where any women who is alone & not able to find a vehicle to get home at nights between 10pm-6am can call the police helpline numbers (1091 and 7837018555) & request for a vehicle. They will work 24×7. The control room vehicle or nearby PCR vehicle/SHO vehicle will come & drop her safely to her destination. This will be done FREE of cost.Pass this message to everyone you know”

ਪੜਤਾਲ

ਅਸੀਂ ਆਪਣੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਬਤੋਂ ਪਹਿਲਾਂ ਇਸ ਪੋਸਟ ਵਿਚ ਦਿੱਤੇ ਗਏ ਨੰਬਰ ‘ਤੇ ਕਾਲ ਕੀਤਾ। ਸਾਡੀ ਗੱਲ ਹੈਡ ਕਾਂਸਟੇਬਲ ਸਵਰਨਜੀਤ ਕੌਰ ਨਾਲ ਹੋਈ ਜਿੰਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਨੰਬਰ ਪੰਜਾਬ ਪੁਲਿਸ ਦੁਆਰਾ ਸ਼ੁਰੂ ਕੀਤੀ ਗਈ ਮਹਿਲਾ ਸੁਰੱਖਿਆ ਸੇਵਾ ਦਾ ਹੈ ਨਾਗਪੁਰ ਪੁਲਿਸ ਦਾ ਨਹੀਂ।

ਗੂਗਲ ਸਰਚ ਕਰਨ ‘ਤੇ ਸਾਨੂੰ ਹਿੰਦੁਸਤਾਨ ਟਾਇਮਸ ਦੀ ਇਸੇ ਸੰਧਰਭ ਨੂੰ ਲੈ ਕੇ ਇੱਕ ਖਬਰ ਮਿਲੀ ਜਿਸਦੀ ਹੇਡਲਾਈਨ ਸੀ: Police launch free night pick-and-drop for women in Ludhiana

ਇਹ ਖਬਰ 1 ਦਸੰਬਰ 2019 ਨੂੰ ਅਪਡੇਟ ਕੀਤੀ ਗਈ ਸੀ। ਇਸ ਖਬਰ ਵਿਚ ਦੱਸਿਆ ਗਿਆ ਸੀ ਕਿ ਲੁਧਿਆਣਾ ਪੁਲਿਸ ਨੇ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ ਜਿਸ ਨਾਲ ਔਰਤਾਂ ਦੀ ਸੁਰੱਖਿਆ ਕੀਤੀ ਜਾਵੇਗੀ। ਇਸ ਖਬਰ ਵਿਚ ਇਹ ਵਾਇਰਲ ਨੰਬਰ ਹੀ ਦਿੱਤਾ ਗਿਆ ਸੀ। ਹੁਣ ਤੱਕ ਦੀ ਪੜਤਾਲ ਤੋਂ ਇਹ ਗੱਲ ਸਾਫ ਹੋਈ ਕਿ ਵਾਇਰਲ ਨੰਬਰ ਲੁਧਿਆਣਾ ਪੁਲਿਸ ਦਾ ਹੈ ਨਾਗਪੁਰ ਪੁਲਿਸ ਦਾ ਨਹੀਂ।

ਹੁਣ ਅਸੀਂ ਇਹ ਜਾਣਨਾ ਚਾਇਆ ਕਿ ਕੀ ਨਾਗਪੁਰ ਪੁਲਿਸ ਨੇ ਅਜਿਹੀ ਕੋਈ ਸੇਵਾ ਮਹਿਲਾ ਸੁਰੱਖਿਆ ਲਈ ਸ਼ੁਰੂ ਕੀਤੀ ਹੈ ਜਾਂ ਨਹੀਂ। ਸਾਨੂੰ ਨਿਊਜ਼ ਏਜੰਸੀ ANI ਦੀ ਇੱਕ ਖਬਰ ਦਾ ਲਿੰਕ ਮਿਲਿਆ। ਇਹ ਖਬਰ 4 ਦਸੰਬਰ 2019 ਨੂੰ ਅਪਡੇਟ ਕੀਤੀ ਗਈ ਸੀ। ਇਸ ਖਬਰ ਦੀ ਹੇਡਲਾਈਨ ਸੀ: Nagpur Police to provide free ride to stranded women from 9PM to 5AM

ਇਸ ਖਬਰ ਅਨੁਸਾਰ ਲੁਧਿਆਣਾ ਪੁਲਿਸ ਦੀ ਤਰ੍ਹਾਂ ਨਾਗਪੁਰ ਪੁਲਿਸ ਨੇ ਵੀ ਮਹਿਲਾ ਸੁਰੱਖਿਆ ਲਈ ਇੱਕ ਸੇਵਾ ਸ਼ੁਰੂ ਕੀਤੀ ਹੈ ਜਿਸ ਵਿਚ ਉਹ ਰਾਤ ਵਿਚ ਕੱਲੀ ਫਸੀ ਮਹਿਲਾਵਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ ਲੈ ਕੇ ਜਾਵੇਗੀ। ਖਬਰ ਅਨੁਸਾਰ 100, 1091 ਜਾਂ 07122561103 ‘ਤੇ ਫੋਨ ਕਰ ਮਹਿਲਾ ਸੁਰੱਖਿਆ ਮੰਗ ਸਕਦੀ ਹੈ।

ਹੁਣ ਅਸੀਂ ANI ਦੀ ਖਬਰ ਵਿਚ ਦਿੱਤੇ ਗਏ ਨੰਬਰ ‘ਤੇ ਕਾਲ ਕੀਤਾ। ਸਾਡੀ ਗੱਲ ਸੀਨਿਅਰ ਹੈਡ ਕਾਂਸਟੇਬਲ ਖੰਡਲੇ ਨਾਲ ਹੋਈ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਨੰਬਰ ਨਾਗਪੁਰ ਪੁਲਿਸ ਦੁਆਰਾ ਸ਼ੁਰੂ ਕੀਤੀ ਗਈ ਮਹਿਲਾ ਸੁਰੱਖਿਆ ਸੇਵਾ ਦਾ ਹੈ ਅਤੇ ਜਿਹੜਾ ਨੰਬਰ ਨਾਗਪੁਰ ਪੁਲਿਸ ਦੇ ਨਾਂ ਤੋਂ ਵਾਇਰਲ ਹੋ ਰਿਹਾ ਹੈ ਉਹ ਨਾਗਪੁਰ ਪੁਲਿਸ ਦਾ ਨਹੀਂ ਹੈ।

ਸਾਨੂੰ ਆਪਣੀ ਪੜਤਾਲ ਵਿਚ 4 ਦਸੰਬਰ 2019 ਨੂੰ ਕੀਤਾ ਗਿਆ ਨਾਗਪੁਰ ਪੁਲਿਸ ਦਾ ਇੱਕ ਟਵੀਟ ਮਿਲਿਆ ਜਿਸਦੇ ਵਿਚ ਮਹਿਲਾ ਸੁਰੱਖਿਆ ਸੇਵਾ ਬਾਰੇ ਜਾਣਕਾਰੀ ਦਿੱਤੀ ਗਈ ਸੀ।

ਹੇਠਾਂ ਦਿੱਤੇ ਗਏ ਨੰਬਰ ‘ਤੇ ਕਾਲ ਕਰ ਸਕਦੀਆਂ ਹਨ ਮਹਿਲਾਵਾਂ:

ਨਾਗਪੁਰ: 100, 1091 ਜਾਂ 07122561103

ਲੁਧਿਆਣਾ: 1091 ਜਾਂ 7837018555

ਇਸ ਪੋਸਟ ਨੂੰ “आम्ही पक्के “नागपूरकर” हाओत” ਨਾਂ ਦੇ ਪੇਜ ਨੇ ਸ਼ੇਅਰ ਕੀਤਾ ਹੈ ਅਤੇ ਇਸ ਪੇਜ ਨੂੰ 23,939 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਨੰਬਰ ਲੁਧਿਆਣਾ ਪੁਲਿਸ ਦੁਆਰਾ ਸ਼ੁਰੂ ਕੀਤੀ ਗਈ ਮਹਿਲਾ ਸੁਰੱਖਿਆ ਸੇਵਾ ਦਾ ਹੈ। ਨਾਗਪੁਰ ਪੁਲਿਸ ਦੁਆਰਾ ਸ਼ੁਰੂ ਕੀਤੀ ਗਈ ਸੇਵਾ ਦਾ ਨੰਬਰ ਹੈ: 100, 1091 ਜਾਂ 07122561103

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts