ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਵਿਚ ਦਿੱਸ ਰਹੀ ਮਹਿਲਾ ਅਜੇ ਦੇਵਗਨ ਦੀ ਮਾਤਾ ਜੀ ਨਹੀਂ ਹਨ। ਇਹ ਮਹਿਲਾ ਪੁਸ਼ਪਾ ਜੋਸ਼ੀ ਹੈ, ਜਿਨ੍ਹਾਂ ਨੇ ਅਜੇ ਦੇਵਗਨ ਨਾਲ 2018 ਵਿਚ ਆਈ ਫਿਲਮ ‘ਰੇਡ’ ਵਿਚ ਕੰਮ ਕੀਤਾ ਸੀ। ਪੁਸ਼ਪਾ ਜੋਸ਼ੀ ਦਾ ਦੇਹਾਂਤ ਨਵੰਬਰ 2019 ਵਿਚ ਹੋ ਗਿਆ ਸੀ।
ਵਿਸ਼ਵਾਸ ਟੀਮ, ਨਵੀਂ ਦਿੱਲੀ। ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨਾਲ ਇੱਕ ਬੁਜ਼ੁਰਗ ਮਹਿਲਾ ਬੈਠੀ ਨਜਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲੋਕ ਦਾਅਵਾ ਕਰ ਰਹੇ ਹਨ ਕਿ ਤਸਵੀਰ ‘ਅਜੇ ਦੇਵਗਨ ਅਤੇ ਉਨ੍ਹਾਂ ਦੀ ਮਾਤਾ ਜੀ’ ਦੀ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਵਿਚ ਦਿੱਸ ਰਹੀ ਮਹਿਲਾ ਅਜੇ ਦੇਵਗਨ ਦੀ ਮਾਤਾ ਜੀ ਨਹੀਂ ਹਨ। ਇਹ ਮਹਿਲਾ ਪੁਸ਼ਪਾ ਜੋਸ਼ੀ ਹੈ, ਜਿਨ੍ਹਾਂ ਨੇ ਅਜੇ ਦੇਵਗਨ ਨਾਲ 2018 ਵਿਚ ਆਈ ਫਿਲਮ ‘ਰੇਡ’ ਵਿਚ ਕੰਮ ਕੀਤਾ ਸੀ। ਪੁਸ਼ਪਾ ਜੋਸ਼ੀ ਦਾ ਦੇਹਾਂਤ ਨਵੰਬਰ 2019 ਵਿਚ ਹੋ ਗਿਆ ਸੀ।
Hitesh Panjwani ਨਾਂ ਦੇ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: अजय देवगन और उनकी माता जी
ਇਸ ਪੋਸਟ ਦਾ ਆਰਕਾਇਵਡ ਲਿੰਕ।
ਇਸ ਤਸਵੀਰ ਦੀ ਪੜਤਾਲ ਕਰਨ ਲਈ ਅਸੀਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ jagran.com ‘ਤੇ 26 ਮਾਰਚ 2018 ਨੂੰ ਪ੍ਰਕਾਸ਼ਿਤ ਖਬਰ ਵਿਚ ਇਹ ਤਸਵੀਰ ਮਿਲੀ।
ਖਬਰ ਮੁਤਾਬਕ, “85 ਸਾਲ ਦੀ ਉਮਰ ਵਿਚ ਫਿਲਮ ‘ਰੇਡ’ ਤੋਂ ਬਾਲੀਵੁੱਡ ਵਿਚ ਐਂਟਰੀ ਕਰਨ ਵਾਲੀ ਪੁਸ਼ਪਾ ਜੋਸ਼ੀ ‘ਅੱਮਾ ਜੀ’ ਆਪਣੇ ਸ਼ਾਨਦਾਰ ਕੰਮ ਨਾਲ ਸਾਰਿਆਂ ਦੀ ਚਹੇਤੀ ਬਣ ਗਈ ਹਨ। ‘ਰੇਡ’ ਵਿਚ ਉਨ੍ਹਾਂ ਦੇ ਕੰਮ ਨੂੰ ਵੇਖ ਕੇ ਕਾਜੋਲ ਸਬਤੋਂ ਵੱਧ ਪ੍ਰਭਾਵਿਤ ਹੋਈ ਹਨ ਅਤੇ ਉਨ੍ਹਾਂ ਨੇ ਆਪਣੇ ਘਰ ਪੁਸ਼ਪਾ ਨੂੰ ਲੈ ਜਾਣ ਦੀ ਇੱਛਾ ਜਾਹਰ ਕੀਤੀ ਹੈ। ਆਪਣੀ ਜਵਾਨੀ ਦੀ ਦਿਨਾਂ ਵਿਚ ਕਦੇ ਥੀਏਟਰ ਵਿਚ ਕੰਮ ਕਰਨ ਵਾਲੀ ਪੁਸ਼ਪਾ ਜੋਸ਼ੀ ਨੂੰ ਹਮੇਸ਼ਾ ਤੋਂ ਹੀ ਅਦਾਕਾਰੀ ਕਰਨ ਦਾ ਸ਼ੋਂਕ ਰਿਹਾ ਹੈ, ਪਰ ਪਰਿਵਾਰਿਕ ਜਿੰਮੇਵਾਰੀਆ ਦੇ ਚਲਦੇ ਉਨ੍ਹਾਂ ਨੇ ਆਪਣੇ ਇਸ ਹੁਨਰ ‘ਤੇ ਕਦੇ ਵਕਤ ਨਹੀਂ ਦਿੱਤਾ। ਜਦੋਂ ਬੱਚੇ ਵੱਡੇ ਹੋਏ ਤਾਂ ਇੱਕ ਵਾਰ ਫੇਰ ਆਪਣੀ ਜਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉਣ ਦਾ ਮੌਕਾ ਮਿਲਿਆ।”
ਪੁਸ਼ਪਾ ਜੋਸ਼ੀ ਨੇ ਫਿਲਮ ‘ਰੇਡ’ ਵਿਚ ਅਦਾਕਾਰ ਸੌਰਭ ਸ਼ੁਕਲਾ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਵਾਇਰਲ ਤਸਵੀਰ ਫਿਲਮ ਰੇਡ ਦੀ ਹੀ ਸ਼ੂਟਿੰਗ ਦੌਰਾਨ ਲਈ ਗਈ ਸੀ।
ਪੁਸ਼ਪਾ ਜੋਸ਼ੀ ਨੂੰ ਲੈ ਕੇ ਸਾਨੂੰ livehindustan.com ਦੀ ਵੀ ਇੱਕ ਖਬਰ ਮਿਲੀ। 29 ਨਵੰਬਰ 2019 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ “ਅਜੇ ਦੇਵਗਨ ਦੀ ਹਿਟ ਫਿਲਮ ‘ਰੇਡ’ ਵਿਚ ਸੌਰਭ ਸ਼ੁਕਲਾ ਦੀ ਮਾਂ ਦਾ ਰੋਲ ਨਿਭਾਉਣ ਵਾਲੀ ਅਦਾਕਾਰਾ ਪੁਸ਼ਪਾ ਜੋਸ਼ੀ ਦਾ ਦੇਹਾਂਤ ਹੋ ਗਿਆ ਹੈ। ਉਹ 85 ਸਾਲਾਂ ਦੀ ਸਨ।”
ਤੁਹਾਨੂੰ ਦੱਸ ਦਈਏ ਕਿ ਅਜੇ ਦੇਵਗਨ ਦੀ ਮਾਂ ਦਾ ਨਾਂ ਵੀਨਾ ਦੇਵਗਨ ਹੈ। ਅਜੇ ਦੇਵਗਨ ਨਾਲ ਉਨ੍ਹਾਂ ਦੀ ਮਾਂ ਦੀ ਤਸਵੀਰ ਸਾਨੂੰ ਨਵੀਂਦੁਨੀਆ ਦੀ ਇੱਕ ਖਬਰ ਵਿਚ ਮਿਲੀ।
ਵੱਧ ਪੁਸ਼ਟੀ ਲਈ ਅਸੀਂ ਸੀਨੀਅਰ ਐਂਟਰਟੇਨਮੈਂਟ ਪੱਤਰਕਾਰ ਪਰਾਗ ਛਾਪੇਕਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਤਸਵੀਰ ਵਿਚ ਦਿੱਸ ਰਹੀ ਮਹਿਲਾ ਅਜੇ ਦੇਵਗਨ ਦੀ ਮਾਂ ਨਹੀਂ ਹਨ।”
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Hitesh Panjwani ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਵਿਚ ਦਿੱਸ ਰਹੀ ਮਹਿਲਾ ਅਜੇ ਦੇਵਗਨ ਦੀ ਮਾਤਾ ਜੀ ਨਹੀਂ ਹਨ। ਇਹ ਮਹਿਲਾ ਪੁਸ਼ਪਾ ਜੋਸ਼ੀ ਹੈ, ਜਿਨ੍ਹਾਂ ਨੇ ਅਜੇ ਦੇਵਗਨ ਨਾਲ 2018 ਵਿਚ ਆਈ ਫਿਲਮ ‘ਰੇਡ’ ਵਿਚ ਕੰਮ ਕੀਤਾ ਸੀ। ਪੁਸ਼ਪਾ ਜੋਸ਼ੀ ਦਾ ਦੇਹਾਂਤ ਨਵੰਬਰ 2019 ਵਿਚ ਹੋ ਗਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।