ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। ਇਸ ਵੀਡੀਓ ਨੂੰ ਐਡੀਟਿੰਗ ਟੂਲਜ਼ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ): ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਬੱਚੇ ਦੇ ਮੱਥੇ ‘ਤੇ ਤਿੱਜੀ ਅੱਖ ਦਿੱਸ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਰਮਨੀ ਵਿਚ ਤਿੰਨ ਅੱਖਾਂ ਵਾਲੇ ਬੱਚੇ ਨੇ ਜਨਮ ਲਿਆ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਐਡੀਟੇਡ ਹੈ। ਇਸਨੂੰ ਡਿਜੀਟਲ ਟੂਲਜ਼ ਦਾ ਇਸਤੇਮਾਲ ਕਰਕੇ ਬਣਾਇਆ ਗਿਆ ਹੈ।
ਫੇਸਬੁੱਕ ਪੇਜ “Jatinder sidhu mudki” ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਹੈ: ਜਰਮਨ ਵਿੱਚ ਪੈਦਾ ਹੋਇਆ ਤਿੰਨ ਅੱਖਾਂ ਵਾਲਾ ਬੱਚਾ
ਇਸ ਪੋਸਟ ਦਾ ਆਰਕਾਇਵਡ ਲਿੰਕ।
ਵੀਡਿਓ ਨੂੰ ਧਿਆਨ ਨਾਲ ਵੇਖਣ ‘ਤੇ ਪਤਾ ਚਲਦਾ ਹੈ ਕਿ ਬੱਚੇ ਦੇ ਮੱਥੇ ‘ਤੇ ਤੀਜੀ ਅੱਖ ਡਿਜੀਟਲੀ ਐਡਿਟ ਕਰ ਚਿਪਕਾਈ ਗਈ ਹੈ। ਜਿਵੇਂ ਕਿ ਵੇਖਿਆ ਜਾ ਸਕਦਾ ਹੈ, ਵੀਡੀਓ ਵਿਚ ਇਸ ਦੀ ਖੱਬੀ ਅੱਖ ਨੂੰ ਮੱਥੇ ‘ਤੇ ਲਾਇਆ ਗਿਆ ਹੈ। ਹੇਠਾਂ ਤੁਸੀਂ ਐਡੀਟੇਡ ਅੱਖ ਅਤੇ ਬੱਚੇ ਦੀ ਖੱਬੀ ਅੱਖ ਦੀ ਗਤੀ ਦੇ ਕੁਝ ਤੁਲਨਾਵਾਂ ਨੂੰ ਵੇਖ ਸਕਦੇ ਹੋ।
ਹੁਣ ਅਸੀਂ InVID ਟੂਲ ਦਾ ਇਸਤੇਮਾਲ ਕੀਤਾ ਅਤੇ ਇਸ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਡੇ ਹੱਥ ਇਹ ਵੀਡੀਓ ਟਵਿੱਟਰ ‘ਤੇ ਅਪਲੋਡ ਮਿਲਿਆ। ਇਹੀ ਵੀਡੀਓ 9 ਜੁਲਾਈ 2020 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸਦੇ ਨਾਲ ਚਾਈਨੀਜ਼ ਵਿਚ ਕੈਪਸ਼ਨ ਲਿਖਿਆ ਗਿਆ ਸੀ ਜਿਸਦਾ ਪੰਜਾਬੀ ਅਨੁਵਾਦ: ਤਿੰਨ ਅੱਖਾਂ ਵਾਲਾ ਵਿਅਕਤੀ ਸਾਹਮਣੇ ਆਇਆ। ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ:
ਇਹ ਵੀਡੀਓ Youtube ‘ਤੇ ਵੀ ਚਾਈਨੀਜ਼ ਭਾਸ਼ਾ ਵਿਚ ਮੌਜੂਦ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੀਵਰਡ ਸਰਚ ਦਾ ਸਹਾਰਾ ਲਿਆ। ਸਾਨੂੰ Youtube ‘ਤੇ ਇੱਕ ਵੀਡੀਓ ਮਿਲਿਆ ਜਿਸਦੇ ਵਿਚ ਇਸ ਕਲਿਪ ਦਾ ਇਸਤੇਮਾਲ ਕੀਤਾ ਗਿਆ ਸੀ। ਇਸਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: ਕ੍ਰੇਨੀਓਫੈਸੀਅਲ ਜਿਸ ਨੂੰ ਡੀਪ੍ਰੋਸੋਪਸ ਕਿਹਾ ਜਾਂਦਾ ਹੈ, ਇੱਕ ਬਹੁਤ ਹੀ ਦੁਰਲੱਭ ਜਮਾਂਦਰੂ ਵਿਗਾੜ ਹੈ ਜਿਸਦੇ ਕਰਕੇ ਸ਼ਰੀਰ ਦੇ ਹਿੱਸੇ ਡੁਪਲੀਕੇਟ ਆ ਜਾਂਦੇ ਹਨ। ਇਹ ਸਾਡੇ ਹਸਪਤਾਲ ਰੈਫਰ ਕੀਤਾ ਗਿਆ ਕੇਸ ਹੈ ਜਿਸਦੇ ਵਿਚ ਇੱਕ ਸਾਲ ਦੇ ਲੜਕੇ ਦੇ ਸਿਰ ਦੇ ਖੱਬੇ ਪਾਸੇ ਵਾਧੂ ਅੱਖ (ਤੀਜੀ ਅੱਖ) ਆ ਗਈ, ਇਸਦੇ ਜਨਮ ਜਨਵਰੀ 2, 2018 ਤੋਂ ਬਾਅਦ ਇਹ ਦੇਖਿਆ ਗਿਆ ਹੈ।
ਜਦੋਂ ਅਸੀਂ ਹੋਰ ਖੋਜ ਕੀਤੀ ਤਾਂ ਅਸੀਂ ਪਾਇਆ ਕਿ Youtube ਵੀਡੀਓ ਵਿਚਲਾ ਵੇਰਵਾ ਇਕ 2018 ਦੀ ਰਿਪੋਰਟ ਤੋਂ ਲਿਆ ਗਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਤਿੰਨ ਅੱਖਾਂ ਵਾਲਾ ਇਕ ਬੱਚਾ ਨਾਈਜੀਰੀਆ ਵਿਚ ਪੈਦਾ ਹੋਇਆ ਸੀ। ਹਾਲਾਂਕਿ, ਨਾਈਜੀਰੀਆ ਵਿੱਚ ਜੰਮੇ ਤਿੰਨ ਅੱਖਾਂ ਵਾਲੇ ਬੱਚੇ ਦੀ ਫੋਟੋ ਵਾਇਰਲ ਕਲਿੱਪ ਵਿੱਚ ਦਿਖਾਈ ਗਈ ਕਲਿਪ ਤੋਂ ਵੱਖਰੀ ਸੀ। ਤੁਸੀਂ ਪੂਰੀ ਰਿਪੋਰਟ ਅਤੇ ਫੋਟੋਆਂ ਨੂੰ ਇੱਥੇ ਦੇਖ ਸਕਦੇ ਹੋ।
ਵਿਸ਼ਵਾਸ ਨਿਊਜ਼ ਨੇ ਇਸ ਮਾਮਲੇ ਨੂੰ ਲੈ ਕੇ ਡਾਕਟਰ ਅਨੀਤਾ ਗੁਪਤਾ ਨਾਲ ਗੱਲ ਕੀਤੀ। ਅਨੀਤਾ ਫੋਰਟਿਸ ਹਸਪਤਾਲ ਵਿਚ ਗਾਇਨਕੋਲੋਜਿਸਟ ਦੇ ਪਦ ‘ਤੇ ਕਾਰਜਤ ਹਨ। ਉਨ੍ਹਾਂ ਨੇ ਵੀਡੀਓ ਨੂੰ ਦੇਖਦੇ ਹੀ ਕਿਹਾ ਕਿ ਇਹ ਵੀਡੀਓ ਅਸਲੀ ਨਹੀਂ ਲੱਗ ਰਹੀ ਹੈ। ਅਜਿਹਾ ਇੱਕ ਮਾਮਲਾ ਨਾਇਜੀਰਿਆ ਵਿਚ ਵਾਪਰਿਆ ਸੀ ਪਰ ਇਹ ਇੱਕ ਵੱਖਰਾ ਵੀਡੀਓ ਹੈ।
ਅਸੀਂ ਵੀਡੀਓ ਨੂੰ ਲੈ ਕੇ ਜਾਗਰਣ ਨਿਊ ਮੀਡੀਆ ਵਿਚ ਵੀਡੀਓ ਐਡੀਟਰ ਗਰਿਮਾ ਪ੍ਰਧਾਨ ਨਾਲ ਵੀ ਗੱਲ ਕੀਤੀ। ਵੀਡੀਓ ਨੂੰ ਦੇਖਦੇ ਹੀ ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਐਡੀਟਿਡ ਹੈ ਜਿਹੜੀ ਕੁਝ ਟੂਲਜ਼ ਦਾ ਸਹਾਰਾ ਲੈ ਕੇ ਬਣਾਈ ਗਈ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Jatinder sidhu mudki ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। ਇਸ ਵੀਡੀਓ ਨੂੰ ਐਡੀਟਿੰਗ ਟੂਲਜ਼ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।