ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵਾਰ ਫੇਰ ਤੋਂ 2000 ਰੁਪਏ ਦੇ ਨੋਟਾਂ ਨੂੰ ਬੰਦ ਕੀਤੇ ਜਾਣ ਵਾਲੀ ਅਫਵਾਹ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (RBI) ਇੱਕ ਜਨਵਰੀ ਤੋਂ 1000 ਰੁਪਏ ਦੇ ਨੋਟਾਂ ਨੂੰ ਜਾਰੀ ਕਰਦੇ ਹੋਏ 2000 ਰੁਪਏ ਦੇ ਸਾਰੇ ਨੋਟਾਂ ਨੂੰ ਵਾਪਸ ਲੈ ਰਹੀ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। 2000 ਰੁਪਏ ਦੇ ਨੋਟਾਂ ਨੂੰ ਬੰਦ ਕਰ 1000 ਰੁਪਏ ਦੇ ਨੋਟਾਂ ਨੂੰ ਜਾਰੀ ਕਰਨ ਦੀ RBI ਦੀ ਕੋਈ ਯੋਜਨਾ ਨਹੀਂ ਹੈ।
ਵਾਇਰਲ ਪੋਸਟ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮ ‘ਤੇ ਟੈਕਸਟ ਮੈਸਜ ਦੇ ਤੌਰ ‘ਤੇ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਲਿਖਿਆ ਹੋਇਆ ਹੈ, ‘ਸੈਂਟ੍ਰਲ ਰਿਜ਼ਰਵ ਬੈਂਕ ਆਫ ਇੰਡੀਆ 1 ਜਨਵਰੀ 2020 ਤੋਂ 1000 ਰੁਪਏ ਦੇ ਨਵੇਂ ਨੋਟਾਂ ਨੂੰ ਜਾਰੀ ਕਰਨ ਜਾ ਰਿਹਾ ਹੈ। ਰਿਜ਼ਰਵ ਬੈਂਕ 2000 ਰੁਪਏ ਦੇ ਸਾਰੇ ਨੋਟਾਂ ਨੂੰ ਵਾਪਸ ਲੈ ਰਿਹਾ ਹੈ। ਇਸਦੇ ਬਦਲੇ ਵਿਚ ਸਿਰਫ ਤੁਸੀਂ 50,000 ਰੁਪਏ ਦੇ ਨੋਟਾਂ ਦੀ ਅਦਲਾ-ਬਦਲੀ ਹੀ ਕਰ ਸਕੋਗੇ।’
ਨਿਊਜ਼ ਸਰਚ ਵਿਚ ਸਾਨੂੰ ਅਜਿਹੀ ਕਿਸੇ ਖਬਰ ਦਾ ਲਿੰਕ ਨਹੀਂ ਮਿਲਿਆ, ਜਿਸਦੇ ਵਿਚ 2000 ਰੁਪਏ ਦੇ ਨੋਟਾਂ ਨੂੰ ਬੰਦ ਕੀਤੇ ਜਾਣ ਦੀ ਜਿਕਰ ਹੋਵੇ। RBI ਦੀ ਤਰਫ਼ੋਂ ਕਰੰਸੀ ਅਤੇ ਬੈਕਿੰਗ ਸਿਸਟਮ ਨੂੰ ਲੈ ਕੇ ਸਮੇਂ-ਸਮੇਂ ‘ਤੇ ਸਾਰੀ ਜਾਣਕਾਰੀਆਂ ਸਾਂਝਾ ਕੀਤੀ ਜਾਂਦੀ ਰਹੀ ਹੈ। ਓਥੇ ਵੀ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ। RBI ਦੇ ਅਧਿਕਾਰਕ ਟਵਿੱਟਰ ਹੈਂਡਲ ‘ਤੇ ਵੀ ਸਾਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ।
ਗੌਰ ਕਰਨ ਵਾਲੀ ਗੱਲ ਹੈ ਹੈ ਕਿ 8 ਨਵੰਬਰ 2016 ਨੂੰ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਨੋਟਬੰਦੀ ਦੀ ਘੋਸ਼ਣਾ ਕਰਦੇ ਹੋਏ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕੀਤੇ ਜਾਣ ਦੀ ਘੋਸ਼ਣਾ ਕੀਤੀ ਸੀ। ਇਸਦੇ ਬਾਅਦ ਹੀ 2000 ਦੇ ਨੋਟਾਂ ਦਾ ਚਲਣ ਸ਼ੁਰੂ ਹੋਇਆ ਸੀ।
RBI ਦੀ 2019 ਦੀ ਸਾਲਾਨਾ ਰਿਪੋਰਟ ਦੇ ਮੁਤਾਬਕ, ‘ਵਿਤੀ ਸਾਲ 2019 ਦੌਰਾਨ 2000 ਰੁਪਏ ਦੇ ਨੋਟਾਂ ਦੇ ਸਰਕੂਲੇਸ਼ਨ ਵਿਚ ਗਿਰਾਵਟ ਆਈ ਹੈ।’ ਓਥੇ, 500 ਰੁਪਏ ਦੇ ਨੋਟਾਂ ਦੀ ਸਰਕੂਲੇਸ਼ਨ ਵਿਚ ਵਾਧਾ ਹੋਇਆ ਹੈ।
RBI ਦੀ ਸਾਲਾਨਾ ਰਿਪੋਰਟ ਵਿਚ ਬੈਕਿੰਗ ਸਿਸਟਮ ਵਿਚ ਮੌਜੂਦ ਸਾਰੇ ਨੋਟਾਂ ਦੀ ਸਰਕੂਲੇਸ਼ਨ ਦੀ ਸਤਿਥੀ ਨੂੰ ਵੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਇਸ ਅਫਵਾਹ ਨੂੰ ਲੈ ਕੇ RBI ਨਾਲ ਸੰਪਰਕ ਕੀਤਾ। RBI ਦੇ ਪ੍ਰਵਕਤਾ ਨੇ ਵਾਇਰਲ ਪੋਸਟ ਵਿਚ ਤਿੰਨ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ, ‘ਰਿਜ਼ਰਵ ਬੈਂਕ ਨੇ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਹੈ। ਨੋਟਾਂ ਨੂੰ ਲੈ ਕੇ ਵਾਇਰਲ ਹੋ ਰਿਹਾ ਮੈਸਜ ਸਿਰਫ ਅਫਵਾਹ ਹੈ, ਜਿਸਦੇ ਵਿਚ ਕੋਈ ਸਚਾਈ ਨਹੀਂ ਹੈ। ਕਿਸੇ ਵੀ ਜਾਣਕਾਰੀ ਲਈ RBI ਦੇ ਅਧਿਕਾਰਕ ਚੈੱਨਲ ਨੂੰ ਵੇਖਿਆ ਜਾ ਸਕਦਾ ਹੈ।’
ਨਤੀਜਾ: 2000 ਰੁਪਏ ਦੇ ਨੋਟਾਂ ਨੂੰ ਬੰਦ ਕੀਤੇ ਜਾਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਮੈਸਜ ਫਰਜ਼ੀ ਹੈ ਅਤੇ ਸਿਰਫ ਇੱਕ ਅਫਵਾਹ ਹੈ। RBI ਦੀ ਨਾ ਤਾਂ ਕੋਈ ਅਜਿਹੀ ਯੋਜਨਾ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਅਜਿਹਾ ਆਦੇਸ਼ ਦਿੱਤਾ ਹੈ ਜਿਸਦੇ ਤਹਿਤ 2000 ਰੁਪਏ ਦੇ ਨੋਟਾਂ ਨੂੰ ਬੰਦ ਕਰ 1 ਜਨਵਰੀ ਤੋਂ 1000 ਰੁਪਏ ਦੇ ਨੋਟ ਜਾਰੀ ਕੀਤੇ ਜਾਣਗੇ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।