ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਇੱਕ ਜਲੂਸ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਮਾਸੂਮ ਬੱਚੇ ਦੀ ਬਲੀ ਚੜ੍ਹਾਉਣ ਤੋਂ ਬਾਅਦ ਲੋਕ ਖੁਸ਼ੀਆਂ ਮਨਾ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਵਾਇਰਲ ਪੋਸਟ ਦਾ ਦਾਅਵਾ ਗਲਤ ਹੈ। ਅਕਤੂਬਰ 2018 ਨੂੰ ਨਵਰਾਤ੍ਰ ਦੇ ਅਵਸਰ ‘ਤੇ ਰਾਜਸਥਾਨ ਦੇ ਭੀਲਵਾੜਾ ਪੈਂਦੇ ਇੱਕ ਪਿੰਡ ਵਿਚ ਜਲੂਸ ਕੱਡਿਆ ਗਿਆ ਸੀ। ਇਸਦੇ ਵਿਚ ਟ੍ਰਿਕ ਤੋਂ ਏਦਾਂ ਦਿਖਾਇਆ ਗਿਆ ਕਿ ਲੋਕਾਂ ਨੂੰ ਲੱਗਿਆ ਕਿ ਬੱਚੇ ਦੀ ਬਲੀ ਦਿੱਤੀ ਗਈ ਹੈ। ਜਦਕਿ ਸੱਚਾਈ ਇਹ ਨਹੀਂ ਸੀ। ਇਸ ਗੱਲ ਦੀ ਪੁਸ਼ਟੀ ਆਪ ਰਾਜਸਥਾਨ ਪੁਲਿਸ ਨੇ ਕੀਤੀ ਹੈ।
ਫੇਸਬੁੱਕ ‘ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਿੰਦੀ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: ये कौनसा धर्म है भाया जिसने एक मासूम बच्चे की बली चढ़ा दी और सारे लोग खुशियां मना रहे हैं
ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ: ਇਹ ਕਿਹੜਾ ਧਰਮ ਹੈ ਜਿਸਨੇ ਇੱਕ ਮਾਸੂਮ ਬੱਚੇ ਦੀ ਬਲੀ ਚੜ੍ਹਾ ਦਿੱਤੀ ਅਤੇ ਸਾਰੇ ਲੋਕ ਖੁਸ਼ੀਆਂ ਮਨਾ ਰਹੇ ਹਨ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਅੰਦਰ ਕੁਝ ਆਦਮੀਆਂ ਨੇ ਰੰਗ ਬਰੰਗੀ ਪੱਗਾਂ ਪਾਈਆਂ ਹੋਈਆਂ ਹਨ ਅਤੇ ਔਰਤਾਂ ਨੂੰ ਘੁੰਘਟ ਵਿਚ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਦੇਖ ਕੇ ਲਗਦਾ ਹੈ ਕਿ ਇਹ ਵੀਡੀਓ ਰਾਜਸਥਾਨ ਦੇ ਕਿਸੇ ਜਿਲੇ ਦੀ ਹੈ।
ਇਸਦੇ ਬਾਅਦ ਅਸੀਂ InVID ਟੂਲ ਵਿਚ ਵਾਇਰਲ ਵੀਡੀਓ ਨੂੰ ਅਪਲੋਡ ਕੀਤਾ ਅਤੇ ਕੁਝ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ ਫੇਸਬੁੱਕ ‘ਤੇ ਇੱਕ ਪੋਸਟ ਮਿਲੀ। 20 ਅਕਤੂਬਰ 2018 ਨੂੰ ਅਪਲੋਡ ਕੀਤੀ ਗਈ ਇਸ ਪੋਸਟ ਵਿਚ ਦੱਸਿਆ ਗਿਆ ਕਿ ਰਾਜਸਥਾਨ ਦੇ ਭੀਲਵਾੜਾ ਜਿਲੇ ਵਿਚ ਇੱਕ ਬੱਚੇ ਦੀ ਬਲੀ ਦੇ ਕੇ ਜਲੂਸ ਕੱਡਿਆ ਗਿਆ। ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਇੱਕ ਸਾਲ ਪੁਰਾਣਾ ਹੈ। ਹੁਣ ਅਸੀਂ ਇਸ ਵੀਡੀਓ ਦੀ ਸਚਾਈ ਪਤਾ ਲਗਾਉਣੀ ਸੀ।
ਇਸਦੇ ਬਾਅਦ ਅਸੀਂ ਗੂਗਲ ‘ਤੇ ਭੀਲਵਾੜਾ ਵਿਚ ਨਰਬਲੀ ਟਾਈਪ ਕਰਕੇ ਸਰਚ ਕੀਤਾ ਤਾਂ ਸਾਨੂੰ ਕਈ ਵੈੱਬਸਾਈਟ ‘ਤੇ ਇਸ ਮਾਮਲੇ ਨਾਲ ਜੁੜੀਆਂ ਖਬਰਾਂ ਮਿਲੀਆਂ। Patrika.com ਦੀ ਇੱਕ ਖਬਰ ਮੁਤਾਬਕ, ਭੀਲਵਾੜਾ ਦੇ ਗੰਗਾਪੁਰ ਥਾਣਾ ਖੇਤਰ ਦੇ ਖਾਖਲਾ ਪਿੰਡ ਵਿਚ ਦਸ਼ਹਿਰੇ ‘ਤੇ ਨਿਭਾਈ ਗਈ ਪਰੰਪਰਾ ਦਾ ਵੀਡੀਓ ਵਾਇਰਲ ਹੋਣ ‘ਤੇ ਸਨਸਨੀ ਮਚ ਗਈ। ਪਿੰਡ ਵਾਸੀਆਂ ਨੇ ਇੱਕ ਜਲੂਸ ਕੱਡਿਆ ਸੀ। ਉਸਦੇ ਵਿਚ ਟ੍ਰਿਕ ਦਿਖਾਉਂਦੇ ਹੋਏ ਇੱਕ ਬੱਚੇ ਦਾ ਜਲੂਸ ਇਸ ਤਰ੍ਹਾਂ ਕੱਡਿਆ ਗਿਆ ਕਿ ਲੱਗਿਆ ਕਿ ਇਸਦੀ ਬਲੀ ਦੇ ਦਿੱਤੀ ਗਈ ਹੈ। ਇਹ ਸ਼ੋਭਾਯਾਤਰਾ ਹਰ ਸਾਲ ਕੱਢੀ ਜਾਂਦੀ ਹੈ।
ਪੜਤਾਲ ਦੌਰਾਨ ਅਸੀਂ InVID ਟੂਲ ਦੀ ਮਦਦ ਨਾਲ ਪੁਰਾਣੇ ਟਵਿੱਟਸ ਨੂੰ ਸਰਚ ਕਰਨਾ ਸ਼ੁਰੂ ਕੀਤਾ। ਇਸਦੇ ਲਈ ਅਸੀਂ ਭੀਲਵਾੜਾ ਅਤੇ ਬਲੀ ਵਰਗੇ ਕਈ ਕੀਵਰਡ ਟਾਈਪ ਕੀਤੇ ਅਤੇ ਟਾਈਮ ਲਾਈਨ ਟੂਲ ਦਾ ਇਸਤੇਮਾਲ ਕੀਤਾ। ਸਾਨੂੰ ਭੀਲਵਾੜਾ ਪੁਲਿਸ ਦੇ ਟਵਿੱਟਰ ਹੈਂਡਲ ‘ਤੇ ਇੱਕ ਪੁਰਾਣਾ ਟਵੀਟ ਮਿਲਿਆ। ਇਸਦੇ ਵਿਚ ਦੱਸਿਆ ਗਿਆ ਕਿ ਗੰਗਾਪੁਰ ਦੇ ਖਾਖਰਾ ਗ੍ਰਾਮ ਵਿਚ ਅਜੇਹੀ ਕੋਈ ਘਟਨਾ ਨਹੀਂ ਵਾਪਰੀ ਹੈ। ਇਹ ਟਵੀਟ 19 ਅਕਤੂਬਰ 2018 ਨੂੰ ਕੀਤਾ ਗਿਆ ਸੀ।
ਇਸਦੇ ਬਾਅਦ ਵਿਸ਼ਵਾਸ ਨਿਊਜ਼ ਨੇ ਰਾਜਸਥਾਨ ਪੁਲਿਸ ਦੀ ਵੈੱਬਸਾਈਟ ਨੂੰ ਖੰਗਾਲਦੇ ਹੋਏ ਗੰਗਾਪੁਰ ਥਾਣੇ ਦਾ ਨੰਬਰ ਕੱਡਿਆ। ਓਥੇ ਸਾਡੀ ਗੱਲ ਦਤਾਰ ਸਿੰਘ ਨਾਲ ਹੋਈ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਹੈ। ਗੰਗਾਪੁਰ ਥਾਣਾ ਖੇਤਰ ਵਿਚ ਕਿਸੇ ਬੱਚੇ ਦੀ ਬਲੀ ਨਹੀਂ ਦਿੱਤੀ ਗਈ ਹੈ।
ਅੰਤ ਵਿਚ ਵਿਸ਼ਵਾਸ ਟੀਮ ਨੇ ਇਸ ਵੀਡੀਓ ਨੂੰ ਗਲਤ ਦਾਅਵੇ ਨਾਲ ਪੋਸਟ ਕਰਨ ਵਾਲੇ ਯੂਜ਼ਰ “Vicky Uttangi” ਦੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਯੂਜ਼ਰ ਸਾਂਗਲੀ ਵਿਚ ਰਹਿੰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਹੈ। ਇਸ ਵੀਡੀਓ ਵਿਚ ਟ੍ਰਿਕ ਤੋਂ ਏਦਾਂ ਦਿਖਾਇਆ ਗਿਆ ਕਿ ਲੋਕਾਂ ਨੂੰ ਲੱਗਿਆ ਕਿ ਬੱਚੇ ਦੀ ਬਲੀ ਦਿੱਤੀ ਗਈ ਹੈ। ਜਦਕਿ ਸੱਚਾਈ ਇਹ ਨਹੀਂ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।