ਹੋਲੀ ਦੇ ਰੰਗਾਂ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੇ ਹਵਾਲਿਓਂ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। WHO ਨੇ ਹੋਲੀ ਦੇ ਰੰਗਾਂ ਨੂੰ ਲੈ ਕੇ ਕੋਈ ਐਡਵਾਇਜ਼ਰੀ ਜਾਂ ਸੂਚਨਾ ਜਾਰੀ ਨਹੀਂ ਕੀਤੀ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਵਿਸ਼ਵ ਸਿਹਤ ਸੰਗਠਨ (WHO) ਦੇ ਨਾਂ ਤੋਂ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ, ਕਿਓਂਕਿ ਇਸ ਸਮੇਂ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰੇ ਹੋਏ ਹਨ ਇਸ ਕਰਕੇ ਵਾਇਰਸ ਨੂੰ ਲੈ ਕੇ ਕਈ ਖਬਰਾਂ ਵਾਇਰਲ ਹੋ ਰਹੀਆਂ ਹਨ। ਇਸੇ ਤਰ੍ਹਾਂ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ WHO ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਚਾਈਨਾ ਤੋਂ ਆਏ ਹੋਲੀ ਦੇ ਰੰਗ ਨਾ ਖਰੀਦੇ ਜਾਣ ਕਿਓਂਕਿ ਇਸ ਨਾਲ ਕੋਰੋਨਾ ਵਾਇਰਸ ਫੈਲ ਸਕਦਾ ਹੈ।
ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵਾਇਰਲ ਪੋਸਟ ਫਰਜ਼ੀ ਹੈ। WHO ਨੇ ਹੋਲੀ ਦੇ ਰੰਗਾਂ ਨੂੰ ਲੈ ਕੇ ਕੋਈ ਐਡਵਾਇਜ਼ਰੀ ਜਾਂ ਸੂਚਨਾ ਜਾਰੀ ਨਹੀਂ ਕੀਤੀ ਹੈ।
ਫੇਸਬੁੱਕ ਪੇਜ “Brain Tumer / ਕੈਂਸਰ ਹੇਲਪ ਲਾਈਨ” ਨੇ ਇੱਕ ਪੋਸਟ ਨੂੰ ਅਪਲੋਡ ਕਰਦੇ ਹੋਏ ਲਿਖਿਆ: “WHO ਤੋਂ ਮਿਲੀ ਜਾਣਕਾਰੀ, ਕਰੋਨਾ ਵਾਇਰਸ ਦੇ ਕਾਰਨ ਇਸ ਬਾਰ ਹੋਲੀ ਦਾ ਰੰਗ ਨਾ ਲਗਾਇਆ ਜਾਵੇ। ਅਗਲੇ ਮਹੀਨੇ ਹੋਲੀ ਹੈ। ਪਿਚਕਾਰੀਆਂ, ਰੰਗ, ਗੁਲਾਲ ਸਮੇਤ ਕਈ ਸਮਾਨ ਚੀਨ ਤੋਂ ਹੀ ਆਉਂਦਾ ਹੈ। ਇਸ ਵਜ੍ਹਾ ਨਾਲ ਕਰੋਨਾ ਵਾਇਰਸ ਹੋ ਸਕਦਾ ਹੈ। ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਚਾਈਨਾ ਦੀ ਆਈਟਮਾਂ ਤੋਂ ਦੂਰ ਰੱਖੋ। ਕਿਰਪਾ ਕਰਕੇ ਇਸ ਮੈਸਜ ਨੂੰ ਅੱਗੇ ਭੇਜੋ। ਜਨਹਿਤ ਵਿਚ ਜਾਰੀ।”
ਪੋਰਟ ਦਾ ਆਰਕਾਇਵਡ ਵਰਜ਼ਨ
ਕਿਓਂਕਿ ਇਸ ਪੋਸਟ ਵਿਚ WHO ਦੇ ਹਵਾਲਿਓਂ ਮੈਸਜ ਲਿਖਿਆ ਗਿਆ ਹੈ, ਅਸੀਂ ਸਬਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ (WHO) ਦੀ ਵੈੱਬਸਾਈਟ ‘ਤੇ ਗਏ ਅਤੇ ਇਸ ਮਾਮਲੇ ਬਾਰੇ ਐਡਵਾਇਜ਼ਰੀ ਲੱਭਣੀ ਸ਼ੁਰੂ ਕੀਤੀ। ਤੁਹਾਨੂੰ ਦੱਸ ਦਈਏ ਕਿ WHO ਨੇ ਹੋਲੀ ਦੇ ਰੰਗਾਂ ਨੂੰ ਲੈ ਕੇ ਕੋਈ ਵੀ ਸੂਚਨਾ ਜਾਂ ਐਡਵਾਇਜ਼ਰੀ ਹਾਲੇ ਤਕ ਜਾਰੀ ਨਹੀਂ ਕੀਤੀ ਹੈ।
ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ Whatsapp ਦੇ ਜ਼ਰੀਏ WHO ਦੇ ਪਬਲਿਕ ਹੈਲਥ ਰਿਸਕ ਕੈਮੁਨੀਕੇਸ਼ਨ ਸਪੈਸ਼ਲਿਸਟ, ਸੁਪ੍ਰਿਯਾ ਬੇਜ਼ਬਰੂਆਹ ਨਾਲ ਗੱਲ ਕੀਤੀ। ਸੁਪ੍ਰਿਯਾ ਨੇ ਵੀ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵਾਇਰਲ ਹੋ ਰਹੀ ਫਰਜ਼ੀ ਖਬਰਾਂ ਉੱਤੇ ਇੱਕ ਰਿਪੋਰਟ ਵੀ ਬਣਾਈ ਹੈ ਜਿਸਨੂੰ ਇਥੇ ਪੜ੍ਹਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਦੁਆਰਾ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੇ ਗਏ Fact Check ਆਰਟੀਕਲ ਨੂੰ ਇਥੇ ਪੜ੍ਹਿਆ ਜਾ ਸਕਦਾ ਹੈ।
ਨਤੀਜਾ: ਹੋਲੀ ਦੇ ਰੰਗਾਂ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੇ ਹਵਾਲਿਓਂ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। WHO ਨੇ ਹੋਲੀ ਦੇ ਰੰਗਾਂ ਨੂੰ ਲੈ ਕੇ ਕੋਈ ਐਡਵਾਇਜ਼ਰੀ ਜਾਂ ਸੂਚਨਾ ਜਾਰੀ ਨਹੀਂ ਕੀਤੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।