ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ RSS ਦੇ ਦਫਤਰ ਵਿਚ ਹਥਿਆਰਾਂ ਦੀ ਖੇਪ ਵਾਲੀ ਪੋਸਟ ਫਰਜ਼ੀ ਸਾਬਤ ਹੋਈ। ਗੁਜਰਾਤ ਅਤੇ ਪੰਜਾਬ ਦੀ ਪੁਰਾਣੀ ਤਸਵੀਰਾਂ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਪਹਿਲਾਂ ਵੀ ਕਈ ਵਾਰ ਕੇਰਲ ਅਤੇ ਕਸ਼ਮੀਰ ਦੇ ਨਾਂ ਤੋਂ ਵਾਇਰਲ ਕੀਤਾ ਜਾ ਚੁੱਕਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੁੱਝ ਤਸਵੀਰਾਂ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਸ਼ਟਰੀ ਸਵੇਯਸੇਵਕ ਸੰਘ (RSS) ਦੇ ਝੰਡੇਵਾਲਾਨ ਦਫਤਰ ਵਿਚ ਹਥਿਆਰਾਂ ਦੀ ਖੇਪ ਬਰਾਮਦ ਹੋਈ ਹੈ। ਵਿਸ਼ਵਾਸ ਨਿਊਜ਼ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਇਹ ਫਰਜ਼ੀ ਨਿਕਲਿਆ। ਗੁਜਰਾਤ ਅਤੇ ਪੰਜਾਬ ਦੀ ਪੁਰਾਣੀ ਤਸਵੀਰਾਂ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਪਹਿਲਾਂ ਵੀ ਕਈ ਵਾਰ ਕੇਰਲ ਅਤੇ ਕਸ਼ਮੀਰ ਦੇ ਨਾਂ ਤੋਂ ਵਾਇਰਲ ਕੀਤਾ ਜਾ ਚੁੱਕਿਆ ਹੈ।
ਫੇਸਬੁੱਕ ਪੇਜ “भारतीय विचारधारा संगठन” ਨੇ 7 ਫਰਵਰੀ 2020 ਨੂੰ ਕੁੱਝ ਤਸਵੀਰਾਂ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ”सुना है👉 दिल्ली के झण्डेवाला स्थित #आरएसएस के कार्यालय से हथियारों की खेप बरामद की गई है”
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਵਿਚ ਇਸਤੇਮਾਲ ਕੀਤੀ ਗਈ ਤਿੰਨਾਂ ਤਸਵੀਰਾਂ ਨੂੰ ਵੱਖ-ਵੱਖ ਪੜਤਾਲ ਕਰਨ ਦਾ ਫੈਸਲਾ ਕੀਤਾ। ਸ਼ੁਰੂਆਤ ਅਸੀਂ ਪਹਿਲੀ ਤਸਵੀਰ ਤੋਂ ਕੀਤੀ।
ਪਹਿਲੀ ਤਸਵੀਰ
ਸਬਤੋਂ ਪਹਿਲਾਂ ਅਸੀਂ ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਇਹ ਤਸਵੀਰ ਪਹਿਲਾਂ ਵੀ ਕਈ ਫਰਜ਼ੀ ਦਾਅਵਿਆਂ ਨਾਲ ਵਾਇਰਲ ਹੋ ਚੁੱਕੀ ਹੈ। ਕਦੇ ਇਸ ਤਸਵੀਰ ਨੂੰ ਕੇਰਲ ਦਾ ਤਾਂ ਕਦੇ ਕਸ਼ਮੀਰ ਦੀ ਦੱਸਕੇ ਵਾਇਰਲ ਕੀਤਾ ਗਿਆ ਸੀ। ਸਰਚ ਕਰਦੇ ਹੋਏ ਅਸੀਂ flicker ‘ਤੇ ਪੁੱਜੇ। ਓਥੇ ਸਾਨੂੰ ਖਾਲਸਾ ਕਿਰਪਾਨ ਫੈਕਟਰੀ ਨਾਂ ਦੇ ਇੱਕ ਅਕਾਊਂਟ ‘ਤੇ ਕਈ ਤਸਵੀਰਾਂ ਮਿਲੀਆਂ। ਇਨ੍ਹਾਂ ਤਸਵੀਰਾਂ ਨੂੰ ਤੁਸੀਂ ਇਥੇ ਵੇਖ ਸਕਦੇ ਹੋ। ਇਨ੍ਹਾਂ ਤਸਵੀਰਾਂ ਵਿਚ ਕੁੱਝ ਤਸਵੀਰਾਂ ਫੈਕਟਰੀ ਦੇ ਅੰਦਰ ਦੀ ਅਜਿਹੀਆਂ ਹੀ ਮਿਲੀਆਂ, ਜਿਹੜੀ ਦਿੱਲੀ ਦੇ ਨਾਂ ਤੋਂ ਵਾਇਰਲ ਹੋ ਰਹੀ ਹੈ।
ਇਸਦੇ ਬਾਅਦ ਅਸੀਂ ਗੂਗਲ ਵਿਚ ਖਾਲਸਾ ਕਿਰਪਾਨ ਫੈਕਟਰੀ ਟਾਈਪ ਕਰਕੇ ਸਰਚ ਕੀਤਾ। ਸਾਨੂੰ ਪਤਾ ਚਲਿਆ ਕਿ ਇਸ ਨਾਂ ਦੀ ਫੈਕਟਰੀ ਪੰਜਾਬ ਦੇ ਪਟਿਆਲਾ ਵਿਚ ਮੌਜੂਦ ਹੈ। ਸਰਚ ਦੌਰਾਨ ਸਾਨੂੰ ਇੱਕ ਮੋਬਾਈਲ ਨੰਬਰ ਮਿਲਿਆ। ਜਦੋਂ ਅਸੀਂ ਇਸ ਨੰਬਰ ‘ਤੇ ਕਾਲ ਕੀਤਾ ਤਾਂ ਸਾਡੀ ਗੱਲ ਬੱਚਨ ਸਿੰਘ ਨਾਲ ਹੋਈ। ਉਨ੍ਹਾਂ ਨੇ ਵਿਸ਼ਵਾਸ ਟੀਮ ਨੂੰ ਦੱਸਿਆ, ”ਵਾਇਰਲ ਤਸਵੀਰ ਉਨ੍ਹਾਂ ਦੀ ਦੁਕਾਨ ਦੀ ਹੀ ਹੈ। ਇਸ ਤਸਵੀਰ ਨੂੰ ਕੁਝ ਲੋਕ ਪਹਿਲਾਂ ਵੀ ਫਰਜ਼ੀ ਦਾਅਵੇ ਨਾਲ ਵਾਇਰਲ ਕਰ ਚੁੱਕੇ ਹਨ। ਤਸਵੀਰ ਕਰੀਬ ਦੋ ਸਾਲ ਪੁਰਾਣੀ ਹੈ।”
ਦੂਜੀ ਤਸਵੀਰ
ਇਸਦੇ ਬਾਅਦ ਅਸੀਂ ਦੂਜੀ ਤਸਵੀਰ ਨੂੰ ਸਰਚ ਕਰਨਾ ਸ਼ੁਰੂ ਕੀਤਾ। ਇਸਦੇ ਵਿਚ ਸਾਨੂੰ ਤਲਵਾਰਾਂ ਨਾਲ ਕੁੱਝ ਪੁਲਿਸ ਦੇ ਜਵਾਨ ਵੀ ਦਿੱਸੇ। ਗੂਗਲ ਰਿਵਰਸ ਇਮੇਜ ਦੀ ਮਦਦ ਤੋਂ ਅਸੀਂ @GujratHeadline ਨਾਂ ਦੇ ਇੱਕ ਟਵਿੱਟਰ ਹੈਂਡਲ ‘ਤੇ ਪੁੱਜੇ। ਇਸਦੇ ਇੱਕ ਟਵੀਟ ‘ਤੇ ਕਈ ਤਸਵੀਰਾਂ ਸਨ।
ਟਵੀਟ ਵਿਚ ਦੱਸਿਆ ਗਿਆ ਕਿ ਰਾਜਕੋਟ ਦੇ ਨੋਵੇਲਟੀ ਸਟੋਰ ਵਿਚੋਂ ਹਥਿਆਰਾਂ ਦਾ ਜਖੀਰਾ ਮਿਲਿਆ ਹੈ। ਇਸ ਮਾਮਲੇ ਵਿਚ 6 ਲੋਕ ਗਿਰਫ਼ਤਾਰ ਕੀਤੇ ਗਏ। ਇੱਕ ਤਸਵੀਰ ਵਿਚ ਸਾਨੂੰ ਟੇਬਲ ‘ਤੇ ਰੱਖੇ ਕੁਝ ਛੁਰੇ ਦਿੱਸੇ। ਇਨ੍ਹਾਂ ਛੁਰੀਆਂ ਦੀ ਡਿਜ਼ਾਈਨ ਠੀਕ ਉੱਦਾਂ ਹੀ ਸੀ, ਜਿਵੇਂ ਦਿੱਲੀ ਦੇ ਨਾਂ ਤੋਂ ਵਾਇਰਲ ਤਸਵੀਰ ਵਿਚ ਦਿੱਸ ਰਹੇ ਛੁਰੀਆਂ ਦੀ ਸੀ। ਤਸਵੀਰ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ, ਛੁਰੇ ਉੱਦਾਂ ਹੀ ਰੱਖੇ ਹੋਏ ਸਨ, ਜਿਵੇਂ ਵਾਇਰਲ ਤਸਵੀਰ ਵਿਚ ਰੱਖੇ ਹੋਏ ਸਨ। ਬਸ ਇਸ ਤਸਵੀਰ ਦਾ ਐਂਗਲ ਅਲਗ ਸੀ।
ਤੀਸਰੀ ਤਸਵੀਰ
ਇਸਦੇ ਬਾਅਦ ਟਵੀਟ ਵਿਚ ਇਸਤੇਮਾਲ ਕੀਤੀ ਗਈ ਇੱਕ ਤਸਵੀਰ ਤੋਂ ਸਾਨੂੰ ਪਤਾ ਚਲਿਆ ਕਿ ਦੀਵਾਰ ‘ਤੇ ਲੱਗੇ ਇੱਕ ਕਲੈਂਡਰ ਅਤੇ ਪੁਲਿਸਕਰਮੀ ਓਹੀ ਸਨ, ਜਿਹੜੇ ਵਾਇਰਲ ਤਸਵੀਰ ਵਿਚ ਹਨ। ਪੂਰਾ ਟਵੀਟ ਤੁਸੀਂ ਹੇਠਾਂ ਵੇਖ ਸਕਦੇ ਹੋ। ਇਹ ਟਵੀਟ 5 ਮਾਰਚ 2016 ਨੂੰ ਕੀਤਾ ਗਿਆ ਸੀ।
ਆਪਣੀ ਪੜਤਾਲ ਨੂੰ ਵਧਾਉਂਦੇ ਹੋਏ ਅਸੀਂ ਗੂਗਲ ਸਰਚ ਵਿਚ ਰਾਜਕੋਟ ਤੋਂ ਸਬੰਧਿਤ ਖਬਰ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਟਾਇਮਸ ਆਫ ਇੰਡੀਆ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। ਇਸਦੇ ਵਿਚ ਵੀ ਦੱਸਿਆ ਗਿਆ ਕਿ ਕ੍ਰਾਈਮ ਬ੍ਰਾਂਚ ਅਤੇ ਕੁਵਾਡਵਾ ਰੋਡ ਪੁਲਿਸ ਨੇ ਇੱਕ ਹੋਟਲ ਤੋਂ ਚਲਦੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਰਾਜਕੋਟ-ਅਹਿਮਦਾਬਾਦ ਹਾਈਵੇ ‘ਤੇ ਪੈਂਦੇ ਇਸ ਹੋਟਲ ਦੇ ਨੋਵੇਲਟੀ ਸਟੋਰ ਤੋਂ 257 ਹਥਿਆਰ ਮਿਲੇ। ਇਸਦੇ ਵਿਚ ਤਲਵਾਰ ਤੋਂ ਲੈ ਕੇ ਛੁਰੇ ਤੱਕ ਸ਼ਾਮਲ ਹਨ। ਖਬਰ 6 ਮਾਰਚ 2016 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।
ਵੱਧ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ RSS ਦੇ ਅਫਸਰਾਂ ਨਾਲ ਸੰਪਰਕ ਕੀਤਾ। ਰਾਸ਼ਟਰੀ ਸਵੇਯਸੇਵਕ ਸੰਘ ਦੇ ਮੀਡੀਆ ਇੰਚਾਰਜ ਰਿਤੇਸ਼ ਅੱਗਰਵਾਲ ਨੇ ਦੱਸਿਆ ਕਿ ਸੰਘ ਦੇ ਦਫਤਰ ਵਿਚ ਹਥਿਆਰਾਂ ਵਾਲੀ ਪੋਸਟ ਇੱਕਦਮ ਫਰਜ਼ੀ ਹੈ। ਅਜਿਹੀ ਕੋਈ ਵੀ ਘਟਨਾ ਸਾਡੇ ਇਥੇ ਨਹੀਂ ਹੋਈ ਹੈ। ਸੰਘ ਇਸ ਖਬਰ ਦਾ ਜ਼ੋਰਦਾਰ ਖੰਡਨ ਕਰਦਾ ਹੈ।
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “भारतीय विचारधारा संगठन” ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਅਪ੍ਰੈਲ 2018 ਵਿਚ ਬਣਾਇਆ ਗਿਆ ਸੀ ਅਤੇ ਇਸ ਪੇਜ ਨੂੰ “1,756” ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ RSS ਦੇ ਦਫਤਰ ਵਿਚ ਹਥਿਆਰਾਂ ਦੀ ਖੇਪ ਵਾਲੀ ਪੋਸਟ ਫਰਜ਼ੀ ਸਾਬਤ ਹੋਈ। ਗੁਜਰਾਤ ਅਤੇ ਪੰਜਾਬ ਦੀ ਪੁਰਾਣੀ ਤਸਵੀਰਾਂ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਪਹਿਲਾਂ ਵੀ ਕਈ ਵਾਰ ਕੇਰਲ ਅਤੇ ਕਸ਼ਮੀਰ ਦੇ ਨਾਂ ਤੋਂ ਵਾਇਰਲ ਕੀਤਾ ਜਾ ਚੁੱਕਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।