Fact Check: ਰਿਕਸ਼ਾ ਚਾਲਕ ਦੀ ਧੀ ਨਹੀਂ ਹੈ ਇਹ ਮਹਿਲਾ ਇੰਸਪੈਕਟਰ, ਮਾਰਮਿਕ ਕਹਾਣੀ ਫਰਜੀ ਹੈ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਅਸਲ ਤਸਵੀਰ ਵਿਚ ਦਿੱਸ ਰਹੀ ਮਹਿਲਾ ਇੰਸਪੈਕਟਰ ਦਾ ਨਾਂ ਪ੍ਰਿਯੰਕਾ ਨੇਗੀ ਹੈ, ਜਿਹੜੀ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਪੁਲਿਸ ਥਾਣੇ ਵਿਚ ਤੈਨਾਤ ਹਨ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਐਡਵੋਕੇਟ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਪੁਸ਼ਤੈਨੀ ਵਪਾਰ ਵੀ ਹੈ।

ਵਿਸ਼ਵਾਸ ਟੀਮ, ਨਵੀਂ ਦਿੱਲੀ। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਮਹਿਲਾ ਇੰਸਪੈਕਟਰ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਹਿਲਾ ਓਸੇ ਇਲਾਕੇ ਵਿਚ ਦਰੋਗਾ ਬਣ ਗਈ, ਜਿਥੇ ਉਨ੍ਹਾਂ ਦੇ ਪਿਤਾ ਰਿਕਸ਼ਾ ਚਲਾਉਂਦੇ ਹਨ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਅਸਲ ਤਸਵੀਰ ਵਿਚ ਦਿੱਸ ਰਹੀ ਮਹਿਲਾ ਇੰਸਪੈਕਟਰ ਦਾ ਨਾਂ ਪ੍ਰਿਯੰਕਾ ਨੇਗੀ ਹੈ, ਜਿਹੜੀ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਪੁਲਿਸ ਥਾਣੇ ਵਿਚ ਤੈਨਾਤ ਹਨ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਐਡਵੋਕੇਟ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਪੁਸ਼ਤੈਨੀ ਵਪਾਰ ਵੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘Ashish Tiwari’ ਨੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ: “रिक्सा चालक की बेटी उसी छेत्र की दरोगा बनी जिस छेत्र में उसके पिता रिक्सा चलाते हैं.. बधाई तो बनती है💐💐💐👌👌👌”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਕਈ ਪੋਸਟਾਂ ‘ਤੇ ਯੂਜ਼ਰ ਨੇ ਕਮੈਂਟ ਕਰਕੇ ਵੀ ਦੱਸਿਆ ਹੈ ਕਿ, “ਇਹ ਹਿਮਾਚਲ ਵਿਚ ਮੇਰੇ ਜਿਲੇ ਵਿਚ ਇੰਸਪੈਕਟਰ ਹਨ ਅਤੇ ਇਨ੍ਹਾਂ ਦਾ ਨਾਂ ਪ੍ਰਿਯੰਕਾ ਨੇਗੀ ਹੈ। ਇਹ ਕੱਬਡੀ ਦੀ ਅੰਤਰਰਾਸ਼ਟਰੀ ਖਿਡਾਰੀ ਵੀ ਰਹਿ ਚੁੱਕੀ ਹਨ। ਇਨ੍ਹਾਂ ਦੇ ਪਿਤਾ ਵਕੀਲ ਹਨ, ਨਾ ਕਿ ਰਿਕਸ਼ਾ ਚਾਲਕ। ……”

ਇਨ੍ਹਾਂ ਕਮੈਂਟ ਨੂੰ ਅਧਾਰ ਬਣਾਉਂਦੇ ਹੋਏ ਅਸੀਂ ਪੜਤਾਲ ਦੀ ਸ਼ੁਰੂਆਤ ਕੀਤੀ। ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ “ਇੰਸਪੈਕਟਰ ਪ੍ਰਿਯੰਕਾ ਨੇਗੀ” ਕੀਵਰਡ ਨਾਲ ਸਰਚ ਕੀਤਾ। ਸਾਨੂੰ ਇਹ ਤਸਵੀਰ ਫੇਸਬੁੱਕ ‘ਤੇ ਪ੍ਰਿਯੰਕਾ ਨੇਗੀ ਨਾਂ ਦੀ ਯੂਜ਼ਰ ਦੇ ਪੇਜ ‘ਤੇ 8 ਮਈ ਨੂੰ ਅਪਲੋਡ ਮਿਲੀ। ਇਸ ਪ੍ਰੋਫ਼ਾਈਲ ਅਨੁਸਾਰ, ਪ੍ਰਿਯੰਕਾ ਭਾਰਤੀ ਮਹਿਲਾ ਕੱਬਡੀ ਖਿਡਾਰੀ ਹਨ। ਨਾਲ ਹੀ ਇਸ ਤਸਵੀਰ ਨਾਲ ਉਨ੍ਹਾਂ ਨੇ ਹੈਸ਼ ਟੈਗ ਲਿਖਿਆ ਹੈ #proudtobeapartofthehimachalpolice #bilapsurPolice ਜਿਸਦੇ ਨਾਲ ਮਲੂਮ ਹੁੰਦਾ ਹੈ ਕਿ ਉਹ ਬਿਲਾਸਪੁਰ ਪੁਲਿਸ ਵਿਚ ਹਨ।

ਇਸਦੇ ਬਾਅਦ ਅਸੀਂ ਪ੍ਰਿਯੰਕਾ ਨੇਗੀ ਬਾਰੇ ਗੂਗਲ ਵਿਚ ਸਰਚ ਕੀਤਾ। ਸਾਨੂੰ ਉਨ੍ਹਾਂ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਖਬਰਾਂ ਮੁਤਾਬਕ, ਪ੍ਰਿਯੰਕਾ ਨੇਗੀ ਹਿਮਾਚਲ ਪ੍ਰਦੇਸ਼ ਮਹਿਲਾ ਕੱਬਡੀ ਟੀਮ ਦੀ ਕਪਤਾਨ ਰਹਿ ਚੁੱਕੀ ਹਨ। ਬਤੌਰ ਇੰਸਪੈਕਟਰ ਉਹ ਹਿਮਾਚਲ ਦੇ ਸਦਰ ਬਿਲਾਸਪੁਰ ਥਾਣੇ ਵਿਚ ਨਿਯੁਕਤ ਹਨ। ਕਿਸੇ ਵੀ ਖਬਰ ਵਿਚ ਨੇਗੀ ਦੇ ਪਿਤਾ ਦੇ ਰਿਕਸ਼ਾ ਚਾਲਕ ਹੋਣ ਦੀ ਗੱਲ ਨਹੀਂ ਕਹੀ ਗਈ ਸੀ भी। ਸਾਨੂੰ ਪਤਾ ਚਲਿਆ ਕਿ ਪ੍ਰਿਯੰਕਾ ਬਿਲਾਸਪੁਰ ਤੋਂ 200 ਕਲਿਓਮਿਤ੍ਰ ਦੂਰ ਸਿਰਮੌਰ ਦੀ ਰਹਿਣ ਵਾਲੀ ਹਨ।

ਇਸ ਮਾਮਲੇ ਵਿਚ ਵੱਧ ਪੁਸ਼ਟੀ ਲਈ ਅਸੀਂ ਸਿੱਧਾ ਪ੍ਰਿਯੰਕਾ ਨੇਗੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ, “ਵਾਇਰਲ ਪੋਸਟ ਵਿਚ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਮੇਰੇ ਪਿਤਾਜੀ ਇੱਕ ਐਡਵੋਕੇਟ ਹਨ ਅਤੇ ਨਾਲ ਹੀ ਮੇਰੇ ਪਰਿਵਾਰ ਦਾ ਪੁਸ਼ਤੈਨੀ ਵਾਪਸ ਵੀ ਹੈ। ਅਜੇਹੀ ਖਬਰਾਂ ਨੂੰ ਵੇਖ ਕੇ ਦੁੱਖ ਹੁੰਦਾ ਹੈ। ਲੋਕ ਆਪਣੀ ਪੋਸਟ ‘ਤੇ ਕੁਝ ਲਾਇਕਸ ਲਈ ਵੱਡੇ-ਵੱਡੇ ਝੂਠ ਬੋਲ ਦਿੰਦੇ ਹਨ।”

ਇਸ ਤਸਵੀਰ ਨੂੰ ਫਰਜੀ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Ashish Tiwari ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਅਸਲ ਤਸਵੀਰ ਵਿਚ ਦਿੱਸ ਰਹੀ ਮਹਿਲਾ ਇੰਸਪੈਕਟਰ ਦਾ ਨਾਂ ਪ੍ਰਿਯੰਕਾ ਨੇਗੀ ਹੈ, ਜਿਹੜੀ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਪੁਲਿਸ ਥਾਣੇ ਵਿਚ ਤੈਨਾਤ ਹਨ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਐਡਵੋਕੇਟ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਪੁਸ਼ਤੈਨੀ ਵਪਾਰ ਵੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts