ਅਸੀਂ ਆਪਣੀ ਪੜਤਾਲ ਵਿੱਚ ਪਾਇਆ ਕਿ ਸ਼ੇਅਰ ਕੀਤੀ ਜਾ ਰਹੀ ਤਸਵੀਰ ਭਾਰਤ ਦੀ ਨਹੀਂ ਬਲਕਿ ਬੰਗਲਾਦੇਸ਼ ਦੀ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਇੱਕ ਰੋਡ ਤੇ ਬਹੁਤ ਸਾਰੇ ਲੋਕਾਂ ਨੂੰ ਨਮਾਜ਼ ਪੜ੍ਹਦੇ ਦੇਖਿਆ ਜਾ ਸਕਦਾ ਹੈ। ਫੋਟੋ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਮੇਨ ਰੋਡ ਦੇ ਟ੍ਰੈਫ਼ਿਕ ਨੂੰ ਰੋਕ ਕੇ ਲੋਕ ਨਮਾਜ਼ ਪੜ੍ਹ ਰਹੇ ਹਨ । ਤਸਵੀਰ ਦੇ ਨਾਲ ਲਿਖੇ ਡਿਸਕ੍ਰਿਪਸ਼ਨ ਵਿੱਚ ਇਸ ਤਸਵੀਰ ਨੂੰ ਭਾਰਤ ਦਾ ਦੱਸਿਆ ਗਿਆ ਹੈ। ਅਸੀਂ ਆਪਣੀ ਜਾਂਚ ‘ਚ ਪਾਇਆ ਕਿ ਇਹ ਤਸਵੀਰ ਭਾਰਤ ਦੀ ਨਹੀਂ, ਬੰਗਲਾਦੇਸ਼ ਦੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਅਜੈ ਮਿਸ਼ਰਾ ਨਾਮ ਦੇ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਇਹ ਮਧੁਰ ਸੇਕਯੂਲਰ ਦ੍ਰਿਸ਼ ਕੇਵਲ ਤੁਹਾਨੂੰ ਭਾਰਤ ‘ਚ ਹੀ ਦਿਖਾਈ ਦਿੰਦਾ ਹੈ। ਬਾਕੀ 56 ਮੁਸਲਿਮ ਦੇਸ਼ਾਂ ਵਿੱਚ ਅਜਿਹਾ ਕਰੀਏ ਤਾਂ ਜੇਲ੍ਹ ਵਿੱਚ ਪਾ ਦਿੱਤਾ ਜਾਂਦਾ ਹੈ, ਇਹ ਕੇਵਲ ਟੈਸਟਿੰਗ ਹੈ ਕਬਜਾ ਕਰਨ ਦੀ … ਹਿੰਦੂਆਂ ਦੇ ਸਬਰ ਨੂੰ … ਤਾਕਤ ਨੂੰ …. ਤਾਕਿ ਕਿੰਨਾ ਦਬਾਇਆ ਜਾ ਸਕਦਾ ਹੈ ????
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਪੜਤਾਲ
ਆਪਣੀ ਜਾਂਚ ਸ਼ੁਰੂ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੌਟ ਲੈ ਕੇ ਉਸਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਤਸਵੀਰ ਫੋਟੋ ਏਜੰਸੀ alamy ਤੇ 16 ਅਪ੍ਰੈਲ, 2021 ਨੂੰ ਅੱਪਲੋਡ ਮਿਲੀ । ਤਸਵੀਰ ਦੇ ਸਰਗ ਡਿਕਾਰੀਪਤਿਆਂ ਲਿਖਿਆ ਸੀ , “ਅਨੁਵਾਦ ਕੀਤਾ ਗਿਆ: ਮੁਸਲਮਾਨਾਂ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਦੂਰੀ ਬਣਾਏ ਬਿਨਾ ਸੜਕ ‘ਤੇ ਜੁਮੇ ਦੀ ਨਮਾਜ਼ ਅਦਾ ਕੀਤੀ , ਬੰਗਲਾਦੇਸ਼ ਦੇ ਅਧਿਕਾਰੀਆਂ ਨੇ 16 ਅਪ੍ਰੈਲ ਨੂੰ ਢਾਕਾ, ਬੰਗਲਾਦੇਸ਼ ਵਿੱਚ ਕੋਵਿਡ -19 ਕੋਰੋਨਾਵਾਇਰਸ ਦੇ ਪ੍ਰਸਾਰ ਦਾ ਮੁਕਾਬਲਾ ਕਰਨ ਦੇ ਲਈ ਇੱਕ ਸਖਤ ਤਾਲਾਬੰਦੀ ਲਾਗੂ ਕੀਤੀ । ਕ੍ਰੈਡਿਟ: ਜ਼ਾਬੇਦ ਹਸਨੈਨ ਚੌਧਰੀ/ਜ਼ੂਮਾ ਵਾਇਰ/ਅਲਾਮੀ ਲਾਈਵ ਨਿਊਜ਼”
ਸਾਨੂੰ ਇਸ ਤਸਵੀਰ ਨਾਲ ਬਿਲਕੁਲ ਮਿਲਦੀ-ਜੁਲਦੀ ਤਸਵੀਰ Faisal Caesar ਨਾਮ ਦੇ ਟਵਿੱਟਰ ਹੈਂਡਲ ਤੋਂ 12 ਫਰਵਰੀ ਨੂੰ ਕੀਤੇ ਗਏ ਇੱਕ ਟਵੀਟ ਵਿੱਚ ਵੀ ਮਿਲੀ। ਇਸ ਪੋਸਟ ਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਸੀ,“The scene from the outside of Sobhanbag Mosque during the Jumma Prayers today. #JummahMubarak”ਸੋਭਨਬਾਗ ਮਸਜਿਦ ਬੰਗਲਾਦੇਸ਼ ਦੇ ਢਾਕਾ ਵਿੱਚ ਹੈ।
ਅਸੀਂ ਇਸ ਵਿਸ਼ੇ ਵਿੱਚ ਸਿੱਧੇ ਇਸ ਤਸਵੀਰ ਨੂੰ ਕਲਿੱਕ ਕਰਨ ਵਾਲੇ ਫੋਟੋਜਰਨਲਿਸਟ ਜ਼ਾਬੇਦ ਹਸਨੈਨ ਚੌਧਰੀ ਨਾਲ ਫ਼ੋਨ ‘ਤੇ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ, “ਇਹ ਤਸਵੀਰ ਮੈਂ ਢਾਕਾ ਵਿੱਚ ਰਮਜ਼ਾਨ ਦੇ ਦੌਰਾਨ ਖਿੱਚੀ ਸੀ।”
ਇਸ ਪੋਸਟ ਨੂੰ ਅਜੇ ਮਿਸ਼ਰਾ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਦਆਰਾ ਸ਼ੇਅਰ ਕੀਤਾ ਗਿਆ ਸੀ। ਫੇਸਬੁੱਕ ‘ਤੇ ਯੂਜ਼ਰ ਦੇ 4,955 ਦੋਸਤ ਹਨ। ਪ੍ਰੋਫਾਈਲ ਦੇ ਅਨੁਸਾਰ, ਯੂਜ਼ਰ ਬਿਹਾਰ ਦੇ ਮੋਤਿਹਾਰੀ ਦਾ ਰਹਿਣ ਵਾਲਾ ਹੈ ਅਤੇ ਫਿਲਹਾਲ ਦਿੱਲੀ ਵਿੱਚ ਰਹਿੰਦਾ ਹੈ।
ਨਤੀਜਾ: ਅਸੀਂ ਆਪਣੀ ਪੜਤਾਲ ਵਿੱਚ ਪਾਇਆ ਕਿ ਸ਼ੇਅਰ ਕੀਤੀ ਜਾ ਰਹੀ ਤਸਵੀਰ ਭਾਰਤ ਦੀ ਨਹੀਂ ਬਲਕਿ ਬੰਗਲਾਦੇਸ਼ ਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।