Fact Check : ਇਹ ਅਸਲ ਅਲਬੀਨੋ ਚਮਗਿੱਦੜ ਨਹੀਂ ਹੈ, ਬਲਕਿ ਇੱਕ ਖਿਡੌਣਾ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਕੋਈ ਅਸਲ ਚਮਗਿੱਦੜ ਨਹੀਂ ਹੈ ,ਬਲਕਿ ਇੱਕ ਖਿਡੌਣਾ ਹੈ, ਜੋ ਇੱਕ ਰੂਸੀ ਕਲਾਕਾਰ ਦੁਆਰਾ ਬਣਾਇਆ ਗਿਆ ਹੈ। ਅਸਲ ਅਲਬੀਨੋ ਚਮਗਿੱਦੜ ਅਜਿਹੇ ਨਹੀਂ ਦਿਖਦੇ।

Fact Check : ਇਹ ਅਸਲ ਅਲਬੀਨੋ ਚਮਗਿੱਦੜ ਨਹੀਂ ਹੈ, ਬਲਕਿ ਇੱਕ ਖਿਡੌਣਾ ਹੈ

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)।ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਚ ਇੱਕ ਚਿੱਟੇ ਰੰਗ ਦੇ ਚਮਗਿੱਦੜ ਨੂੰ ਦੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅਸਲ ਚਮਗਿੱਦੜ ਹੈ। ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਅਸਲ ਚਮਗਿੱਦੜ ਨਹੀਂ ਹੈ, ਬਲਕਿ ਇੱਕ ਖਿਡੌਣਾ ਹੈ ਜਿਸ ਨੂੰ ਇੱਕ ਰੂਸੀ ਕਲਾਕਾਰ ਨੇ ਬਣਾਇਆ ਹੈ। ਅਸਲ ਅਲਬੀਨੋ ਚਮਗਿੱਦੜ ਅਜਿਹੇ ਨਹੀਂ ਦਿਖਦੇ।

ਕੀ ਹੈ ਵਾਇਰਲ ਪੋਸਟ ਵਿਚ ?
ਫੇਸਬੁੱਕ ਪੇਜ Mindless ਨੇ ਇਹ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ:“Meet the lovely Albino Bat Soooo Cute na ?????” ਜਿਸਦਾ ਹਿੰਦੀ ਅਨੁਵਾਦ ਹੁੰਦਾ ਹੈ ਮੇਰੇ ਪਿਆਰੇ ਅਲਬਿਨੋ ਬੈਟ ਨੂੰ ਮਿਲੋ। ਬਹੁਤ ਪਿਆਰਾ ਹੈ ਨਾ ?????”

ਪੋਸਟ ਦਾ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।

ਪੜਤਾਲ

ਜਾਂਚ ਸ਼ੁਰੂ ਕਰਦਿਆਂ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਰਿਵਰਸ ਈਮੇਜ਼ ਸਰਚ ਦੀ ਮਦਦ ਨਾਲ ਵਾਇਰਲ ਤਸਵੀਰ ਨੂੰ ਸਰਚ ਕੀਤਾ। ਸਾਨੂੰ ਇਸ ਤਸਵੀਰ ਨਾਲ ਮਿਲਦੀਆਂ ਜੁਲਦੀਆਂ ਤਸਵੀਰਾਂ www.etsy.com ਤੇ ਮਿਲੀਆਂ।

ਇੱਥੇ ਮੌਜੂਦ ਜਾਣਕਾਰੀ ਦੇ ਅਨੁਸਾਰ ਇਸ ਨੂੰ yastanna ਨਾਮ ਦੀ ਇੱਕ ਕਲਾਕਾਰ ਦੁਆਰਾ ਬਣਾਇਆ ਗਿਆ ਸੀ। ਅਸੀਂ ਉਨ੍ਹਾਂ ਨਾਲ ਇਸ ਸਾਈਟ ਰਾਹੀਂ ਸੰਪਰਕ ਕੀਤਾ ਅਤੇ ਇਸ ਤਸਵੀਰ ਵਿੱਚ ਦਿੱਤੇ ਗਏ ਚਮਗਿੱਦੜ ਬਾਰੇ ਪੁੱਛਿਆ। ਉਨ੍ਹਾਂ ਨੇ ਜਵਾਬ ਵਿੱਚ ਦੱਸਿਆ ਕਿ ਇਹ ਉਨ੍ਹਾਂ ਦੇ ਦੁਆਰਾ ਬਣਾਇਆ ਗਿਆ ਇੱਕ ਖਿਡੌਣਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਨਾਮ ਅੰਨਾ ਯਾਸਟਰਜ਼ੈਂਬੋਵਸਕਯਾ ਹੈ ਅਤੇ ਉਹ ਰੂਸ ਦੀ ਹੈ। ਯਸਤ੍ਰੇਜੇਮਬੋਵਸਕਾਯਾ ਹੈ ਅਤੇ ਉਹ ਰੂਸ ਦੀ ਰਹਿਣ ਵਾਲੀ ਹੈ।

ਸਾਨੂੰ ਅੰਨਾ ਦੇ ਇੰਸਟਾਗ੍ਰਾਮ ‘ਤੇ ਵੀ ਵਾਇਰਲ ਤਸਵੀਰਾਂ ਅਪਲੋਡ ਮਿਲੀਆਂ।

ਅਲਬੀਨੋ ਚਮਗਿੱਦੜ ਬਾਰੇ ਵਧੇਰੇ ਜਾਣਕਾਰੀ ਲਈ ਅਸੀਂ ਮਸ਼ਹੂਰ ਕਾਇਰੋਪਟੇਰੋਲੋਜਿਸਟ(Chiropterologist ) ਭਾਰਗਵੀ ਸ੍ਰੀਨਿਵਾਸ ਨਾਲ ਸੰਪਰਕ ਕੀਤਾ। ਇਸ ਤਸਵੀਰ ਨੂੰ ਵੇਖਦਿਆਂ ਉਨ੍ਹਾਂ ਨੇ ਕਿਹਾ, “ਇਹ ਕੋਈ ਅਸਲ ਚਮਗਿੱਦੜ ਨਹੀਂ ਹੈ। ਚਮਗਿੱਦੜ ਦੀ ਫਿਜਿਯੋਲੋਜੀ ਵੱਖਰੀ ਹੁੰਦੀ ਹੈ। ਕਿਸੇ ਵੀ ਪ੍ਰਜਾਤੀ ਦੇ ਚਮਗਿੱਦੜ ਦੇ ਚਿਹਰੇ ਦਾ ਆਕਾਰ ਇੰਨਾ ਗੋਲ ਨਹੀਂ ਹੁੰਦਾ। ਨਾ ਹੀ ਇਹਨਾਂ ਦੇ ਅਜਿਹੇ ਕੰਨ ਹੁੰਦੇ ਹਨ। ਇਹ ਗੱਲ ਸਹੀ ਹੈ ਕਿ ਚਮਗਿੱਦੜ ਵੀ ਅਲਬਿਨੋ ਹੁੰਦੇ ਹਨ, ਪਰ ਇਹ ਚਮਗਿੱਦੜ ਅਸਲ ਐਲਬਿਨੋ ਚਮਗਿੱਦੜ ਨਹੀਂ ਹੈ।

ਇਸ ਵੀਡੀਓ ਵਿੱਚ ਅਸਲ ਅਲਬੀਨੋ ਚਮਗਿੱਦੜ ਦੀਆਂ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ।

ਫੇਸਬੁੱਕ ਤੇ ਪੋਸਟ Mindless ਨਾਮ ਦੇ ਯੂਜ਼ਰ ਨੇ ਸ਼ੇਅਰ ਕੀਤੀ ਸੀ। ਇਸ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕਰਨ ‘ਤੇ, ਅਸੀਂ ਪਾਇਆ ਕਿ ਯੂਜ਼ਰ ਦੇ 7.5K ਫੋਲੋਵਰਸ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਕੋਈ ਅਸਲ ਚਮਗਿੱਦੜ ਨਹੀਂ ਹੈ ,ਬਲਕਿ ਇੱਕ ਖਿਡੌਣਾ ਹੈ, ਜੋ ਇੱਕ ਰੂਸੀ ਕਲਾਕਾਰ ਦੁਆਰਾ ਬਣਾਇਆ ਗਿਆ ਹੈ। ਅਸਲ ਅਲਬੀਨੋ ਚਮਗਿੱਦੜ ਅਜਿਹੇ ਨਹੀਂ ਦਿਖਦੇ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts