Fact Check: ਅਮੁਲ ਨਹੀਂ ਬੰਦ ਕਰ ਰਿਹਾ ਹੈ ਆਪਣੇ ਚਿਲਿੰਗ ਸੈਂਟਰ, ਵਾਇਰਲ ਨੋਟਿਸ ਫਰਜ਼ੀ ਹੈ

ਵਾਇਰਲ ਹੋ ਰਿਹਾ ਨੋਟਿਸ ਫਰਜ਼ੀ ਹੈ। ਅਮੁਲ ਨੇ ਆਪਣੇ ਚਿਲਿੰਗ ਸੈਂਟਰ ਨੂੰ ਲੈ ਕੇ ਅਜਿਹਾ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਹੈ।

Fact Check: ਅਮੁਲ ਨਹੀਂ ਬੰਦ ਕਰ ਰਿਹਾ ਹੈ ਆਪਣੇ ਚਿਲਿੰਗ ਸੈਂਟਰ, ਵਾਇਰਲ ਨੋਟਿਸ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਨੋਟਿਸ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਕਾਰਣ ਅਮੁਲ 21 ਮਾਰਚ 2020 ਤੋਂ ਆਪਣੇ ਸਾਰੇ ਚਿਲਿੰਗ ਸੈਂਟਰ ਅਨਿਸ਼ਚਿਤ ਕਾਲ ਲਈ ਬੰਦ ਕਰ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਇਸ ਵਾਇਰਲ ਹੋ ਰਹੇ ਨੋਟਿਸ ਨੂੰ ਫਰਜ਼ੀ ਪਾਇਆ। ਅਮੁਲ ਨੇ ਆਪਣੇ ਚਿਲਿੰਗ ਸੈਂਟਰ ਨੂੰ ਲੈ ਕੇ ਅਜਿਹਾ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਹੋ ਰਹੀ ਪੋਸਟ ਵਿਚ ਇੱਕ ਨੋਟਿਸ ਦੀ ਤਸਵੀਰ ਹੈ ਜਿਸਦੇ ਵਿਚ ਲਿਖਿਆ ਹੋਇਆ ਹੈ: ਅਮੁਲ, ਵਿਸ਼ੇ: ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਚਿਲਿੰਗ ਸੈਂਟਰ ਦੇ ਸਬੰਧ ਵਿਚ, ਮਿਤੀ: 18/03/2020, ਸਾਰੇ ਦੁੱਧ ਉਤਪਾਦਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 21.03.2020 ਤੋਂ ਕਲੈਕਸ਼ਨ ਬੰਦ ਕੀਤਾ ਜਾਂਦਾ ਹੈ। ਅੰਤ: ਸਾਰਿਆਂ ਤੋਂ ਵਿਨਤੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤੋਂ ਹੀ ਦੱਸਿਆ ਜਾ ਰਿਹਾ ਹੈ। ਸਾਰੇ ਚਿਲਿੰਗ ਸੈਂਟਰ 21.03.2020 ਤੋਂ ਅਨਿਸ਼ਚਿਤ ਕਾਲ ਲਈ ਬੰਦ ਕੀਤੇ ਜਾਂਦੇ ਹਨ।

ਵਾਇਰਲ ਪੋਸਟ ਦਾ ਆਰਕਾਇਵਡ ਵਰਜ਼ਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਬਤੋਂ ਪਹਿਲਾਂ ਅਸੀਂ ਇਸ ਨੋਟਿਸ ਨੂੰ ਧਿਆਨ ਨਾਲ ਪੜ੍ਹਿਆ। ਨੋਟਿਸ ਪੜ੍ਹਨ ਦੇ ਬਾਅਦ ਅਸੀਂ ਨਿਊਜ਼ ਸਰਚ ਦਾ ਸਹਾਰਾ ਲੈਂਦੇ ਹੋਏ ਆਪਣੀ ਪੜਤਾਲ ਨੂੰ ਸ਼ੁਰੂ ਕੀਤਾ। ਸਾਨੂੰ ਅਜਿਹਾ ਕੋਈ ਵੀ ਅਧਿਕਾਰਿਕ ਸਬੂਤ ਨਹੀਂ ਮਿਲਿਆ ਜਿਹੜਾ ਦਾਅਵਾ ਕਰਦਾ ਹੋਵੇ ਕਿ ਅਮੁਲ ਆਪਣੇ ਚਿਲਿੰਗ ਸੈਂਟਰ 21 ਮਾਰਚ 2020 ਤੋਂ ਅਨਿਸ਼ਚਿਤ ਕਾਲ ਲਈ ਬੰਦ ਕਰ ਰਿਹਾ ਹੈ।

ਹੁਣ ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਕੀਵਰਡ ਸਰਚ ਦਾ ਸਹਾਰਾ ਲਿਆ। ਸਾਨੂੰ ਕੀਵਰਡ ਸਰਚ ਦੀ ਮਦਦ ਤੋਂ ਅਮੁਲ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਆਰ ਐਸ ਸੋਢੀ ਦਾ ਇੱਕ ਟਵੀਟ ਮਿਲਿਆ। ਇਹ ਟਵੀਟ ਸੋਢੀ ਨੇ ਇਸੇ ਨੋਟਿਸ ਨੂੰ ਲੈ ਕੇ ਕੀਤਾ ਸੀ। ਇਸ ਟਵੀਟ ਵਿਚ ਇਸ ਨੋਟਿਸ ਦੀ ਤਸਵੀਰ ਨੂੰ ਵੀ ਸ਼ੇਅਰ ਕੀਤਾ ਗਿਆ ਸੀ। ਟਵੀਟ ਰਾਤ 10 ਵਜੇ ਦੇ ਕਰੀਬ 18 ਮਾਰਚ ਨੂੰ ਕੀਤਾ ਗਿਆ ਸੀ ਅਤੇ ਇਸਦੇ ਵਿਚ ਡਿਸਕ੍ਰਿਪਸ਼ਨ ਲਿਖਿਆ: It seems somebody spreading this news which is fake and none of our milk chilling centre or procurement activities are going to close down , Rather we are procuring more .

ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ: ਅਜਿਹਾ ਲੱਗ ਰਿਹਾ ਹੈ ਕਿ ਕੋਈ ਇਸ ਫਰਜ਼ੀ ਖਬਰ ਨੂੰ ਫੈਲਾ ਰਿਹਾ ਹੈ ਅਤੇ ਦਾਅਵਾ ਕਰ ਰਿਹਾ ਹੈ ਕਿ ਅਮੁਲ ਆਪਣੇ ਮਿਲਕ ਚਿਲਿੰਗ ਸੈਂਟਰ ਨੂੰ ਬੰਦ ਕਰ ਰਿਹਾ ਹੈ। ਅਜਿਹਾ ਕੁੱਝ ਵੀ ਨਹੀਂ ਹੈ, ਬਲਕਿ ਅਸੀਂ ਖਰੀਦ ਗਤੀਵਿਧੀਆਂ ਨੂੰ ਵਧਾ ਰਹੇ ਹਨ। ਇਸ ਟਵੀਟ ਤੋਂ ਇਹ ਸਾਫ ਹੋ ਗਿਆ ਕਿ ਵਾਇਰਲ ਹੋ ਰਿਹਾ ਨੋਟਿਸ ਫਰਜ਼ੀ ਹੈ।

ਵਿਸ਼ਵਾਸ ਨਿਊਜ਼ ਨੇ ਇਸ ਨੋਟਿਸ ਨੂੰ ਲੈ ਕੇ ਅਮੁਲ ਦੇ ਜਨਰਲ ਮੈਨੇਜਰ ਰਵੀਨ ਚੌਧਰੀ ਨਾਲ ਵੀ ਗੱਲ ਕੀਤੀ। ਰਵੀਨ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਵਾਇਰਲ ਨੋਟਿਸ ਫਰਜ਼ੀ ਹੈ। ਇਸ ਨੋਟਿਸ ਨੂੰ ਲੈ ਕੇ ਸਾਡੇ MD ਆਰ ਐਸ ਸੋਢੀ ਜੀ ਨੇ ਟਵੀਟ ਵੀ ਕੀਤਾ ਸੀ। ਨੋਟਿਸ ਵਿਚ ਲਿਖੀਆਂ ਗੱਲਾਂ ਫਰਜ਼ੀ ਹਨ।

ਵਿਸ਼ਵਾਸ ਨਿਊਜ਼ ਨੇ ਇਸ ਨੋਟਿਸ ਨੂੰ ਲੈ ਕੇ ਅਮੁਲ ਦੇ MD ਆਰ ਐਸ ਸੋਢੀ ਨਾਲ ਵੀ ਸੰਪਰਕ ਕੀਤਾ। ਸੋਢੀ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਇਹ ਵਾਇਰਲ ਹੋ ਰਿਹਾ ਨੋਟਿਸ ਫਰਜ਼ੀ ਹੈ।

ਇਸ ਨੋਟਿਸ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Anil Swami ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਵਾਇਰਲ ਹੋ ਰਿਹਾ ਨੋਟਿਸ ਫਰਜ਼ੀ ਹੈ। ਅਮੁਲ ਨੇ ਆਪਣੇ ਚਿਲਿੰਗ ਸੈਂਟਰ ਨੂੰ ਲੈ ਕੇ ਅਜਿਹਾ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts