Fact Check: ਦਿੱਲੀ ਦੰਗਿਆਂ ਵਿਚ ਪੀੜਤ ਸਾਰੇ ਧਰਮ ਦੇ ਲੋਕਾਂ ਨੂੰ ਮਿਲੇਗਾ ਮੁਆਵਜ਼ਾ, ਸਿਰਫ ਮੁਸਲਮਾਨਾਂ ਨੂੰ ਮਿਲਣ ਵਾਲੀ ਗੱਲ ਫਰਜ਼ੀ ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਆਮ ਆਦਮੀ ਪਾਰਟੀ ਦੀ ਤਰਫੋਂ ਐਲਾਨ ਕੀਤਾ ਗਿਆ ਮੁਆਵਜ਼ਾ ਸਾਰੇ ਧਰਮ ਦੇ ਪੀੜਤਾਂ ਲਈ ਹੈ, ਕਿਸੇ ਇੱਕ ਵਿਸ਼ੇਸ਼ ਸਮੁਦਾਏ ਲਈ ਨਹੀਂ। ਵਾਇਰਲ ਕੀਤੀ ਜਾ ਰਹੀ ਅਖਬਾਰ ਦੀ ਕਲਿਪ ਐਡੀਟੇਡ ਹੈ।
- By: Umam Noor
- Published: Mar 12, 2020 at 05:59 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਵਿਚ ਹੋਏ ਦੰਗਿਆਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਝੂਠ ਵਾਇਰਲ ਹੋਏ ਹਨ। ਕਦੇ ਕਸ਼ਮੀਰ ਦੀਆਂ ਤਸਵੀਰਾਂ ਨੂੰ ਕਦੇ ਮੱਧ ਪ੍ਰਦੇਸ਼ ਦੇ ਵੀਡੀਓ ਨੂੰ ਦਿੱਲੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਹੁਣ ਅਖਬਾਰ ਵਿਚ ਪ੍ਰਕਾਸ਼ਿਤ ਦਿੱਲੀ ਸਰਕਾਰ ਦੇ ਇੱਕ ਵਿਗਿਆਪਨ ਤੋਂ ਛੇੜਛਾੜ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੰਗਿਆਂ ਵਿਚ ਪੀੜਤ ਸਿਰਫ ਮੁਸਲਮਾਨਾਂ ਨੂੰ ਹੀ ਮੁਆਵਜ਼ਾ ਮਿਲੇਗਾ।
ਜਦੋਂ ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਤਾਂ ਪਤਾ ਚਲਿਆ ਕਿ ਇਹ ਵਿਗਿਆਪਨ ਐਡੀਟੇਡ ਹੈ। ਅਖਬਾਰ ਵਿਚ ਛਪੇ ਵਿਗਿਆਪਨ ਵਿਚ ਛੇੜਛਾੜ ਕਰਕੇ ਇਹ ਫੈਲਾਇਆ ਜਾ ਰਿਹਾ ਹੈ ਕਿ ਸਿਰਫ ਮੁਸਲਮਾਨਾਂ ਨੂੰ ਹੀ ਮੁਆਵਜ਼ਾ ਮਿਲੇਗਾ। ਜਦਕਿ ਸਚਾਈ ਇਹ ਹੈ ਕਿ ਦਿੱਲੀ ਸਰਕਾਰ ਦੀ ਤਰਫੋਂ ਸਾਰੇ ਧਰਮ ਦੇ ਪੀੜਤਾਂ ਲਈ ਮੁਆਵਜ਼ੇ ਦੀ ਘੋਸ਼ਣਾ ਕੀਤੀ ਗਈ ਹੈ।
ਕੀ ਹੋ ਰਿਹਾ ਹੈ ਵਾਇਰਲ?
ਟਵਿੱਟਰ ਯੂਜ਼ਰ ‘Tarun Vats’ ਦੀ ਤਰਫੋਂ 3 ਮਾਰਚ ਨੂੰ ਇੱਕ ਅਖਬਾਰ ਦੀ ਕਟਿੰਗ ਸ਼ੇਅਰ ਕੀਤੀ ਗਈ, ਜਿਸਦੇ ਵਿਚ ਲਿਖਿਆ ਹੋਇਆ ਹੈ- ”दंगा पीड़ितों की मदद हेतु (मुस्लिम). दिल्ली सरकार की सहायता योजना” ਓਥੇ ਹੀ, ਇਸਦੇ ਵਿਚ ਮੁਆਵਜ਼ੇ ਨਾਲ ਜੁੜੀ ਜਾਣਕਾਰੀ ਲਿਖੀ ਹੋਈ ਹੈ। ਯੂਜ਼ਰ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ”दंगा पीड़ित मुस्लिम को मुआवज़ा हिन्दु के लिए कुछ नहीं। हिन्दु कहा है भाई केजरी! भयंकर दोगली नीति।”
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਅਖਬਾਰ ਦੀ ਕਟਿੰਗ ਨੂੰ ਧਿਆਨ ਨਾਲ ਵੇਖਿਆ। ਅਖਬਾਰ ਵਿਚ ਸਬਤੋਂ ਉੱਤੇ ਖੱਬੇ ਪਾਸੇ ‘दैनिक जागरण नई दिल्ली 29 फरवरी 2020″ ਲਿਖਿਆ ਹੋਇਆ ਨਜ਼ਰ ਆਇਆ।
ਹੁਣ ਅਸੀਂ ਦੈਨਿਕ ਜਾਗਰਣ ਦੇ 29 ਫਰਵਰੀ ਦੇ Epaper ਵਿਚ ਇਸ ਵਾਇਰਲ ਪੇਜ ਨੂੰ ਤਲਾਸ਼ਣਾ ਸ਼ੁਰੂ ਕੀਤਾ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਉਸਦੇ ਵਿਚ ਵੀ ਬਰੇਕੇਟ ਵਿਚ ‘ਮੁਸਲਿਮ’ ਲਿਖਿਆ ਹੋਇਆ ਹੈ। ਥੋੜੀ ਤਲਾਸ਼ ਬਾਅਦ ਸਾਡੇ ਹੱਥ ਓਹੀ ਪੇਜ ਲੱਗਿਆ, ਜਿਸਨੂੰ ਹੁਣ ਵਾਇਰਲ ਕੀਤਾ ਜਾ ਰਿਹਾ ਹੈ। ਪੇਜ ਦੇ ਵਿਗਿਆਪਨ ਵਿਚ ਸਾਨੂੰ ਕੀਤੇ ਵੀ ‘ਮੁਸਲਿਮ’ ਲਿਖਿਆ ਹੋਇਆ ਨਜ਼ਰ ਨਹੀਂ ਆਇਆ।
ਗੋਰ ਕਰਨ ‘ਤੇ ਸਾਫ ਵੇਖਿਆ ਜਾ ਸਕਦਾ ਹੈ ਕਿ ਵਾਇਰਲ ਅਖਬਾਰ ਦੀ ਕਟਿੰਗ ਦੇ ਵਿਗਿਆਪਨ ਦੀ ਸੁਰਖੀ ਦਾ ਫੋਂਟ ਵੱਖ ਹੈ ਜਿਹੜੇ ਫੋਂਟ ਤੋਂ ਬਰੇਕੇਟ ਵਿਚ ‘ਮੁਸਲਿਮ’ ਲਿਖਿਆ ਗਿਆ ਹੈ ਉਸਦਾ ਸਾਈਜ਼ ਅਤੇ ਫੋਂਟ ਵੱਖ ਹੈ, ਜਦਕਿ ਆਮਤੌਰ ‘ਤੇ ਇੱਕ ਲਾਈਨ ਵਿਚ ਇੱਕ ਹੀ ਫੋਂਟ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਨਿਊਜ਼ ਸਰਚ ਦੇ ਜ਼ਰੀਏ ਇੱਕ ਸਮੁਦਾਏ ਵਿਸ਼ੇਸ਼ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਗੱਲ ਦੀ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ। ਨਿਊਜ਼ ਸਰਚ ਵਿਚ ਸਾਡੇ ਹੱਥ ਕਈ ਖਬਰਾਂ ਦੇ ਲਿੰਕ ਲੱਗੇ, ਪਰ ਸਾਨੂੰ ਕੀਤੇ ਵੀ ਅਜਿਹਾ ਨਹੀਂ ਮਿਲਿਆ ਜਿਹੜਾ ਕਿ ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ। ਦੈਨਿਕ ਜਾਗਰਣ ਦੇ ਵੈਬ ਐਡੀਸ਼ਨ ਵਿਚ 27 ਫਰਵਰੀ 2020 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, ”ਮੁੱਖਮੰਤਰੀ ਨੇ ਦੰਗਿਆਂ ਵਿਚ ਮਾਰੇ ਗਏ ਲੋਕਾਂ ਦੇ ਪਰਿਜਨਾ ਨੂੰ 10-10 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ ਅਤੇ ਸਾਰੇ ਜ਼ਖਮੀ ਪੀੜਤਾਂ ਦੇ ਇਲਾਜ ਦਾ ਫਰਿਸ਼ਤੇ ਦਿੱਲੀ ਦੇ ਯੋਜਨਾ ਤਹਿਤ ਮੁਫ਼ਤ ਇਲਾਜ ਕੀਤਾ ਜਾਵੇਗਾ। ਜਿਹੜੇ ਲੋਕ ਨਜ਼ਦੀਕੀ ਹਸਪਤਾਲ ਵਿਚ ਇਲਾਜ ਕਰਵਾ ਰਹੇ ਹਨ, ਉਨ੍ਹਾਂ ਦੇ ਇਲਾਜ ਦਾ ਖਰਚ ਸਰਕਾਰ ਫਰਿਸ਼ਤੇ ਯੋਜਨਾ ਤਹਿਤ ਚੁੱਕੇਗੀ।” ਪੂਰੀ ਖਬਰ ਵਿਚ ਸਾਨੂੰ ਕੀਤੇ ਵੀ ਸਿਰਫ ਇੱਕ ਸਮੁਦਾਏ ਨੂੰ ਮੁਆਵਜ਼ਾ ਦੇਣ ਦੀ ਗੱਲ ਦਾ ਜ਼ਿਕਰ ਨਹੀਂ ਮਿਲਿਆ।
ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਅਤੇ ਆਈਟੀ ਇੰਚਾਰਜ ਅੰਕਿਤ ਲਾਲ ਨੇ ਵਿਸ਼ਵਾਸ ਨਿਊਜ਼ ਨਾਲ ਗੱਲਬਾਤ ਵਿਚ ਦੱਸਿਆ, ”ਮੁਆਵਜ਼ਾ ਸਾਰੇ ਪੀੜਤਾਂ ਲਈ ਹੈ ਨਾ ਕਿ ਕਿਸੇ ਇੱਕ ਵਿਸ਼ੇਸ਼ ਸਮੁਦਾਏ ਲਈ। ਵਾਇਰਲ ਦਾਅਵਾ ਫਰਜ਼ੀ ਹੈ।”
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ‘Tarun Vats’ ਨਾਂ ਦਾ ਟਵਿੱਟਰ ਯੂਜ਼ਰ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਆਮ ਆਦਮੀ ਪਾਰਟੀ ਦੀ ਤਰਫੋਂ ਐਲਾਨ ਕੀਤਾ ਗਿਆ ਮੁਆਵਜ਼ਾ ਸਾਰੇ ਧਰਮ ਦੇ ਪੀੜਤਾਂ ਲਈ ਹੈ, ਕਿਸੇ ਇੱਕ ਵਿਸ਼ੇਸ਼ ਸਮੁਦਾਏ ਲਈ ਨਹੀਂ। ਵਾਇਰਲ ਕੀਤੀ ਜਾ ਰਹੀ ਅਖਬਾਰ ਦੀ ਕਲਿਪ ਐਡੀਟੇਡ ਹੈ।
- Claim Review : दंगा पीड़ित मुस्लिम को मुआवज़ा हिन्दु के लिए कुछ नहीं
- Claimed By : Twitter User- Tarun Vats
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...