X
X

Fact Check: ਬਸ ਦੀ ਤਸਵੀਰ ਵਿਚ ਅੰਬੇਡਕਰ ਦੀ ਫੋਟੋ ਨੂੰ ਚਿਪਕਾ ਕੇ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਇਹ ਤਸਵੀਰ ਐਡੀਟੇਡ ਹੈ। ਅਸਲੀ ਤਸਵੀਰ 2008 ਦੀ ਹੈ, ਜਿਸਦੇ ਵਿਚ ਬਸ ਉੱਤੇ ਭੀਮਰਾਵ ਅੰਬੇਡਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਨਹੀਂ ਲੱਗੀ ਸੀ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੈ, ਜਿਸਦੇ ਵਿਚ ਇੱਕ ਬਸ ਉੱਤੇ ਭੀਮਰਾਵ ਅੰਬੇਡਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਵੇਖੀ ਜਾ ਸਕਦੀ ਹੈ। ਪੋਸਟ ਉੱਪਰ ਲਿਖਿਆ ਹੈ “ਅਮਰੀਕਾ ਦੀਆਂ ਸੜਕਾਂ ਤੇ ਦੌੜਦੀ ਸਿਟੀ ਬੱਸ ਤੇ ਬਾਬਾ ਸਾਹਿਬ ਦੀ ਇਹ ਫੋਟੋ ਹੈ ਅਸਲੀ ਸਨਮਾਨ….।” ਵਿਸ਼ਵਾਸ ਨਿਊਜ਼ ਨੇ ਇਸ ਤਸਵੀਰ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਇਹ ਤਸਵੀਰ ਐਡੀਟੇਡ ਹੈ। ਅਸਲੀ ਤਸਵੀਰ 2008 ਦੀ ਹੈ, ਜਿਸਦੇ ਵਿਚ ਬਸ ਉੱਤੇ ਭੀਮਰਾਵ ਅੰਬੇਡਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਨਹੀਂ ਲੱਗੀ ਸੀ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ ਬਸ ਉੱਤੇ ਭੀਮਰਾਵ ਅੰਬੇਡਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਵੇਖੀ ਜਾ ਸਕਦੀ ਹੈ। ਪੋਸਟ ਨਾਲ ਲਿਖਿਆ ਗਿਆ ਹੈ “ਜੈ ਭੀਮ ਜੈ ਭਾਰਤ ਅਮਰੀਕਾ ਦੀਆਂ ਸੜਕਾਂ ਤੇ ਦੌੜਦੀ ਸਿਟੀ ਬੱਸ ਤੇ ਬਾਬਾ ਸਾਹਿਬ ਦੀ ਇਹ ਫੋਟੋ ਇਹ ਹੈ ਅਸਲੀ ਸਨਮਾਨ।ਅਮਰੀਕਾ ਅੱਜ ਵੀ ਬਾਬਾ ਸਾਹਿਬ ਨੂੰ ਆਪਣਾ ਆਦਰਸ਼ ਮੰਨਦਾ ਹੈ ਕਿਉ ਕਿ ਅਮਰੀਕਾ ਦੀ ਅਰਥਵਿਵਸਥਾ ਓਸੇ ਪੁਸਤਕ ਤੇ ਆਧਾਰਿਤ ਹੈ ਜਿਹੜੀ ਬਾਬਾ ਸਾਹਿਬ ਨੇ ਬ੍ਰਿਟਿਸ਼ ਕਾਲ ਦੇ ਸਮੇਂ ਆਪਣੀ ਡਾਕਟਰ ਦੀ ਡਿਗਰੀ ਦੇ ਲਈ ਯਿਸ਼ਿਸ਼ ਦੇ ਰੂਪ ਵਿੱਚ ਲਿਖਿਆ ਸੀ,ਦਾ ਪ੍ਰੋਬਲਾਮ ਆਫ ਰੂਪੀ,ਜਿਸਦੇ ਆਧਾਰ ਦੇ ਭਾਰਤ ਰਿਜਰਵ ਬੈਂਕ ਦੀ ਵੀ ਸਥਾਪਨਾ ਹੋਈ ਅਤੇ ਸਾਡੇ ਇੱਥੇ ਬਾਬਾ ਸਾਹਿਬ ਦੀਆਂ ਮੂਰਤੀਆਂ ਤੋੜੀਆਂ”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ commons.wikimedia.org ‘ਤੇ ਬਸ ਦੀ ਇਹ ਤਸਵੀਰ ਮਿਲੀ ਪਰ ਉਸ ਉੱਤੇ ਅੰਬੇਡਕਰ ਦੀ ਤਸਵੀਰ ਨਹੀਂ ਸੀ। ਇਸ ਤਸਵੀਰ ਨਾਲ ਲਿਖਿਆ ਸੀ ” City Sightseeing’s 273 (EU05 VBJ), a Volvo B7L/Ayats Bravo City, in Bath, Somerset, England. Unlike many City Sightseeing tours which are run under frachicse to other operators, this one is run directly by the company themseleves.” ਵੈੱਬਸਾਈਟ ਅਨੁਸਾਰ, ਤਸਵੀਰ ਨੂੰ 28 ਜੁਲਾਈ 2008 ਨੂੰ ਐਡਰੀਯਨ ਪਿੰਗਸਟੋਨ ਨਾਂ ਦੇ ਇੱਕ ਫੋਟੋਗ੍ਰਾਫਰ ਦੁਆਰਾ ਖਿਚਿਆ ਗਿਆ ਸੀ।

ਅਸੀਂ ਇਨ੍ਹਾਂ ਦੋਵੇਂ ਤਸਵੀਰਾਂ ਦੀ ਤੁਲਨਾ ਕੀਤੀ, ਜਿਸਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ। ਦੋਵੇਂ ਤਸਵੀਰ ਹੂਬਹੂ ਇੱਕੋ ਵਰਗੀ ਹੈ, ਸਿਰਫ ਅੰਬੇਡਕਰ ਦੀ ਤਸਵੀਰ ਦਾ ਫਰਕ ਹੈ। ਜਿਸਦੇ ਨਾਲ ਇਹ ਸਾਬਿਤ ਹੁੰਦਾ ਹੈ ਕਿ ਬਸ ਦੀ ਤਸਵੀਰ ਉੱਤੇ ਐਡੀਟਿੰਗ ਟੂਲਜ਼ ਦੀ ਮਦਦ ਨਾਲ ਅੰਬੇਡਕਰ ਦੀ ਤਸਵੀਰ ਨੂੰ ਚਿਪਕਾਇਆ ਗਿਆ ਹੈ।

ਅਸੀਂ ਇਸ ਵਿਸ਼ੇ ਵਿਚ ਐਡਰੀਯਨ ਪਿੰਗਸਟੋਨ ਦੇ ਮੁੰਡੇ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਪੁੱਤਰ ਜੋਨ ਪਿੰਗਸਟੋਨ ਨੇ ਸਾਨੂੰ ਕੰਫਰਮ ਕੀਤਾ, ‘ਅਸਲ ਤਸਵੀਰ 2008 ਦੀ ਹੈ, ਜਿਸਨੂੰ ਉਨ੍ਹਾਂ ਦੇ ਪਿਤਾ ਨੇ ਖਿਚਿਆ ਸੀ। ਵਾਇਰਲ ਤਸਵੀਰ ਐਡੀਟੇਡ ਹੈ।’ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਫੋਟੋਗ੍ਰਾਫੀ ਉਨ੍ਹਾਂ ਦੇ ਪਿਤਾ ਦੀ ਹੌਬੀ ਹੈ ਪਰ ਫਿਲਹਾਲ ਉਹ ਰਿਟਾਇਰ ਹੋ ਗਏ ਹਨ।

ਸਰਚ ਕਰਨ ‘ਤੇ ਸਾਨੂੰ ਚਿਪਕਾਈ ਗਈ ਅੰਬੇਡਕਰ ਦੀ ਤਸਵੀਰ ਆਊਟਲੁੱਕ ਦੀ ਇੱਕ ਗੈਲਰੀ ਵਿਚ ਮਿਲੀ। ਇਸੇ ਤਸਵੀਰ ਨੂੰ ਬਸ ਦੀ ਤਸਵੀਰ ਉੱਤੇ ਐਡਿਟ ਕਰਕੇ ਚਿਪਕਾਇਆ ਗਿਆ ਹੈ।

ਅਸੀਂ ਕੀਵਰਡ ਸਰਚ ਦੀ ਮਦਦ ਨਾਲ ਸਰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਕੋਲੰਬੀਆ ਦੀ ਸੜਕਾਂ ‘ਤੇ ਅੰਬੇਡਕਰ ਦੀ ਤਸਵੀਰ ਲਗੀ ਬਸਾਂ ਚਲ ਰਹੀਆਂ ਹਨ? ਸਾਨੂੰ ਕੀਤੇ ਵੀ ਅਜੇਹੀ ਕੋਈ ਖਬਰ ਨਹੀਂ ਮਿਲੀ।

ਤੁਹਾਨੂੰ ਦੱਸ ਦਈਏ ਕਿ ਅੰਬੇਡਕਰ ਨੇ ਆਪਣੀ ਪੜ੍ਹਾਈ ਕੋਲੰਬੀਆ ਯੂਨੀਵਰਸਿਟੀ (ਨਿਊ ਯਾਰ੍ਕ) ਤੋਂ ਕੀਤੀ ਸੀ। ਅੰਬੇਡਕਰ ਦੀ ਆਤਮਕਥਾ ‘Waiting For A Visa’ ਕੋਲੰਬੀਆ ਯੂਨੀਵਰਸਿਟੀ ਦੇ ਪਾਠ ਵਿਚ ਸ਼ਾਮਲ ਹੈ। ਇਸਦੇ ਅਲਾਵਾ 08 ਨਵੰਬਰ 2010 ਨੂੰ ਭਾਰਤੀ ਸੰਸਦ ਵਿਚ ਆਪਣੇ ਭਾਸ਼ਣ ਅੰਦਰ ਅੰਬੇਡਕਰ ਦੇ ਬਾਰੇ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਕਿਹਾ ਸੀ “just as a Dalit like Dr Ambedkar could lift himself up and pen the words of the Constitution that protects the rights of all Indians, every person can fulfil their god-given potential” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਜਿਸ ਤਰ੍ਹਾਂ ਇੱਕ ਦਲਿਤ ਡਾਕਟਰ ਅੰਬੇਡਕਰ ਨੇ ਆਪ ਨੂੰ ਇਸ ਲਾਯਕ ਬਣਾਇਆ ਕਿ ਭਾਰਤੀ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਇਸ ਦੇਸ਼ ਦਾ ਸੰਵਿਧਾਨ ਬਣਾਇਆ, ਹਰ ਵਿਅਕਤੀ ਆਪਣੇ ਆਪ ਨੂੰ ਇਸ ਲਾਯਕ ਬਣਾ ਸਕਦਾ ਹੈ।”

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Surinder Shiva ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਇਹ ਤਸਵੀਰ ਐਡੀਟੇਡ ਹੈ। ਅਸਲੀ ਤਸਵੀਰ 2008 ਦੀ ਹੈ, ਜਿਸਦੇ ਵਿਚ ਬਸ ਉੱਤੇ ਭੀਮਰਾਵ ਅੰਬੇਡਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਨਹੀਂ ਲੱਗੀ ਸੀ।

  • Claim Review : ਸੋਸ਼ਲ ਮੀਡੀਆ 'ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੈ, ਜਿਸਦੇ ਵਿਚ ਇੱਕ ਬਸ ਉੱਤੇ ਭੀਮਰਾਵ ਅੰਬੇਡਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਵੇਖੀ ਜਾ ਸਕਦੀ ਹੈ। ਪੋਸਟ ਉੱਪਰ ਲਿਖਿਆ ਹੈ : ਅਮਰੀਕਾ ਦੀਆਂ ਸੜਕਾਂ ਤੇ ਦੌੜਦੀ ਸਿਟੀ ਬੱਸ ਤੇ ਬਾਬਾ ਸਾਹਿਬ ਦੀ ਇਹ ਫੋਟੋ ਹੈ ਅਸਲੀ ਸਨਮਾਨ….।
  • Claimed By : FB User- Surinder Shiva
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later