ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਦਾਅਵਾ ਫਰਜ਼ੀ ਪਾਇਆ। अਅਸਲ ਵਿਚ ਇਹ ਤਸਵੀਰ ਸੀਰੀਆ ਦੇ ਕਫਰ ਬਟਨਾ ਦੀ ਹੈ ਜਦੋਂ 21 ਫਰਵਰੀ 2018 ਨੂੰ ਹੋਈ ਬਮਬਾਰੀ ਵਿਚ ਇਹ ਬੱਚਾ ਜ਼ਖਮੀ ਹੋ ਗਿਆ ਸੀ। ਇਸ ਤਸਵੀਰ ਦਾ ਦਿੱਲੀ ਵਿਚ ਹੋਏ ਦੰਗੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਵਿਚ ਹੋਏ ਦੰਗਿਆਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਬੱਚੇ ਨੂੰ ਜ਼ਖਮੀ ਹਾਲਤ ਵਿਚ ਵੇਖਿਆ ਜਾ ਸਕਦਾ ਹੈ। ਵਾਇਰਲ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਦੀ ਹੈ ਜਿਥੇ ਦੰਗਾਈਆਂ ਨੇ ਇੱਕ ਬੱਚੇ ਨਾਲ ਕੁੱਟਮਾਰ ਕੀਤੀ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਪਾਇਆ। ਅਸਲ ਵਿਚ ਇਹ ਤਸਵੀਰ ਸੀਰੀਆ ਦੇ ਕਫਰ ਬਟਨਾ ਦੀ ਹੈ ਜਦੋਂ 21 ਫਰਵਰੀ 2018 ਨੂੰ ਹੋਈ ਬਮਬਾਰੀ ਵਿਚ ਇਹ ਬੱਚਾ ਜ਼ਖਮੀ ਹੋ ਗਿਆ ਸੀ।
ਵਾਇਰਲ ਤਸਵੀਰ ਵਿਚ ਇੱਕ ਬੱਚੇ ਨੂੰ ਜ਼ਖਮੀ ਹਾਲਤ ਵਿਚ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਬੱਚਾ ਬੈਠਾ ਹੈ ਅਤੇ ਉਸਦੇ ਚਿਹਰੇ ਤੋਂ ਖੂਨ ਵੱਗ ਰਿਹਾ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ, “ਜਾਲਿਮ ਲੋਕਾ ਦੇ ਜੁਲਮ ..Delhi ਕਾਡ”
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਫੇਰ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਇਹ ਤਸਵੀਰ GettyImages ‘ਤੇ ਅਪਲੋਡ ਮਿਲੀ। ਤਸਵੀਰ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ ‘A wounded Syrian boy covered in blood waits to receive treatment at a make-shift hospital in Kafr Batna in the besieged Eastern Ghouta region on the outskirts of the capital Damascus following Syrian government bombardments on February 21, 2018. Syrian jets carried out more deadly raids on Eastern Ghouta as Western powers and aid agencies voiced alarm over the mounting death toll and spiralling humanitarian catastrophe. / AFP PHOTO / Amer ALMOHIBANY (Photo credit should read AMER ALMOHIBANY/AFP via Getty Images)’
ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ ’21 ਫਰਵਰੀ, 2018 ਨੂੰ ਸੀਰੀਆਈ ਸਰਕਾਰ ਦੀ ਬਮਬਾਰੀ ਬਾਅਦ ਰਾਜਧਾਨੀ ਦਮਿਸਕਸ ਦੇ ਬਾਹਰੀ ਇਲਾਕੇ ਕਫਰ ਬਟਨਾ ਵਿਚ ਮੇਕ-ਸ਼ਿਫਟ ਹਸਪਤਾਲ ਵਿਚ ਇਲਾਜ ਲਈ ਇੱਕ ਜ਼ਖਮੀ ਸੀਰੀਆਈ ਮੁੰਡੇ ਨੂੰ ਇਲਾਜ ਲਈ ਲੈ ਕੇ ਆਇਆ ਗਿਆ। ਸੀਰੀਆਈ ਜੇਟ ਨੇ ਇਸ ਇਲਾਕੇ ਵਿਚ ਬਮਬਾਰੀ ਕੀਤੀ ਹੈ। ਪੱਛਮੀ ਦੇਸ਼ਾਂ ਅਤੇ ਸਹਾਇਕ ਏਜੰਸੀਆਂ ਨੇ ਪੂਰਵੀ ਘਾਉਟਾ ਵਿਚ ਵੱਧ ਰਹੇ ਮੌਤ ਦੀ ਦਰ ਅਤੇ ਖਤਰਨਾਕ ਮਾਨਵ ਤਬਾਹੀ ‘ਤੇ ਚਿੰਤਾ ਜਾਹਰ ਕੀਤੀ ਹੈ। /AFP ਫੋਟੋ / ਆਮੇਰ ਅਲਮੋਹਿਬਾਨੀ (ਫੋਟੋ ਕਰੈਡਿਟ ਗੈਟੀ ਇਮੇਜਸ ਦੇ ਰਾਹੀਂ ਤੋਂ ਆਮੇਰ ਅਲਮੋਹਿਬਾਨੀ/ AFP)
ਗੈਟੀ ਇਮੇਜਸ ਅਨੁਸਾਰ, ਇਹ ਤਸਵੀਰ ਆਮੇਰ ਅਲਮੋਹਿਬਾਨੀ ਨਾਂ ਦੇ AFP ਦੇ ਫੋਟੋਗ੍ਰਾਫਰ ਨੇ ਕਲਿੱਕ ਕੀਤੀ ਸੀ।
ਅਸੀਂ ਪੁਸ਼ਟੀ ਲਈ ਆਮੇਰ ਅਲਮੋਹਿਬਾਨੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਫੋਨ ‘ਤੇ ਦੱਸਿਆ, “ਇਹ ਤਸਵੀਰ 2018 ਵਿਚ ਮੈਂ ਹੀ ਕਲਿੱਕ ਕੀਤੀ ਸੀ। ਉਸ ਸਮੇਂ ਮੈਂ AFP ਲਈ ਕੰਮ ਕਰਦਾ ਸੀ। ਹਾਲੇ ਮੈਂ ਫ਼ਰੀਲਾਂਸ ਕੰਮ ਕਰਦਾ ਹਾਂ। ਇਹ ਤਸਵੀਰ ਸੀਰੀਆ ਦੀ ਹੈ, ਭਾਰਤ ਦੀ ਨਹੀਂ।”
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Satnam Singh Malva ਨਾਂ ਦਾ ਫੇਸਬੁੱਕ ਯੂਜ਼ਰ। ਪ੍ਰੋਫ਼ਾਈਲ ਅਨੁਸਾਰ ਯੂਜ਼ਰ ਪੰਜਾਬ ਦੇ ਮੁਕਤਸਰ ਵਿਚ ਰਹਿੰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਦਾਅਵਾ ਫਰਜ਼ੀ ਪਾਇਆ। अਅਸਲ ਵਿਚ ਇਹ ਤਸਵੀਰ ਸੀਰੀਆ ਦੇ ਕਫਰ ਬਟਨਾ ਦੀ ਹੈ ਜਦੋਂ 21 ਫਰਵਰੀ 2018 ਨੂੰ ਹੋਈ ਬਮਬਾਰੀ ਵਿਚ ਇਹ ਬੱਚਾ ਜ਼ਖਮੀ ਹੋ ਗਿਆ ਸੀ। ਇਸ ਤਸਵੀਰ ਦਾ ਦਿੱਲੀ ਵਿਚ ਹੋਏ ਦੰਗੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।