Fact Check: ਇਹ ਤਸਵੀਰ ਕਾਬੁਲ ਉੱਤੇ ਤਾਲਿਬਾਨੀਆਂ ਦੇ ਕਬਜ਼ੇ ਦੇ ਬਾਅਦ ਦੀ ਨਹੀਂ, 2012 ਵਿੱਚ ਈਦ- ਉਲ- ਅਜਹਾ ਦੇ ਨਮਾਜ਼ ਦੀ ਹੈ

ਅਫਗਾਨਿਸਤਾਨ ਦੇ ਜਲਾਲਾਬਾਦ ਵਿੱਚ ਸਾਲ 2012 ਵਿੱਚ ਈਦ-ਉਲ-ਅਜ਼ਹਾ ਦੇ ਮੌਕੇ ਤੇ ਪੜ੍ਹੀ ਗਈ ਸਮੂਹਿਕ ਨਮਾਜ਼ ਦੀ ਤਸਵੀਰ ਨੂੰ ਕਾਬੁਲ ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਦੀ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਜਿਹੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ’ ਤੇ ਵਾਇਰਲ ਹੋ ਰਹੀਆਂ ਹਨ,ਜਿਨ੍ਹਾਂ ਦਾ ਮੌਜੂਦਾ ਘਟਨਾਕ੍ਰਮ ਨਾਲ ਕੋਈ ਸਬੰਧ ਨਹੀਂ ਹੈ। ਅਜਿਹੀ ਹੀ ਵਾਇਰਲ ਹੋ ਰਹੀ ਇੱਕ ਤਸਵੀਰ ਵਿੱਚ ਇੱਕ ਵੱਡੇ ਸਮੂਹ ਨੂੰ ਇਕੱਠੇ ਨਮਾਜ਼ ਪੜ੍ਹਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਬੁਲ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨੀਆਂ ਨੇ ਇੱਕਠੇ ਨਮਾਜ਼ ਅਦਾ ਕੀਤੀ ਅਤੇ ਇਹ ਤਸਵੀਰ ਉਸ ਦੀ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਹੀ ਤਸਵੀਰ ਸਾਲ 2012 ਦੀ ਹੈ, ਜਦੋਂ ਜਲਾਲਾਬਾਦ ਜ਼ਿਲ੍ਹੇ ਵਿੱਚ ਈਦ-ਉਲ-ਅਜ਼ਹਾ ਦੇ ਮੌਕੇ ਤੇ ਅਫਗਾਨੀ ਨਾਗਰਿਕਾਂ ਨੇ ਇੱਕ ਮਸਜਿਦ ਵਿੱਚ ਨਮਾਜ਼ ਅਦਾ ਕੀਤੀ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘Md. Abubokor Siddek’ ਨੇ ਵਾਇਰਲ ਤਸਵੀਰ (ਆਰਕਾਈਵ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ,, ”আফগা‌নিস্তা‌নের কাবুল বিজয়ের পর
শুক‌রিয়া আদায় ক‌রে নামাজ পর‌ছে।
মাশাআল্লাহ!”( ਅਫਗਾਨਿਸਤਾਨ ਦੀ ਕਾਬੁਲ ਜੀਤ ਦੇ ਬਾਅਦ ਸ਼ੁਕਰਾਨਾ ਨਮਾਜ਼ ਅਦਾ ਕਰਦੇ ਹੋਏ । ਮਾਸ਼ਾ ਅਲਾਹ!)

ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨੀਆਂ ਦੇ ਨਮਾਜ਼ ਪੜ੍ਹਨ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ

ਸੋਸ਼ਲ ਮੀਡਿਆ ਤੇ ਅਣਗਿਣਤ ਯੂਜ਼ਰਸ ਨੇ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਹੋਰ ਯੂਜ਼ਰਸ ਨੇ ਵੀ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ

ਪੜਤਾਲ
ਵਾਇਰਲ ਹੋ ਰਹੀ ਤਸਵੀਰ ਨਾਲ ਕੀਤੇ ਗਏ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਲਈ। ਸਾਨੂੰ ਇਹ ਤਸਵੀਰ ਅਮਰੀਕਨ ਮੈਗਜ਼ੀਨ ਦ ਐਟਲਾਂਟਿਕ ਡਾਟ ਕਾਮ ਦੀ ਵੈਬਸਾਈਟ ਤੇ ਮਿਲੀ ਹੈ 2 ਨਵੰਬਰ 2012 ਨੂੰ ‘Afghanistan: October 2012’ ਨਾਂ ਤੋਂ ਪ੍ਰਕਾਸ਼ਿਤ ਰਿਪੋਰਟ ਵਿੱਚ ਲੱਗੀ ਮਿਲੀ।

ਦ ਐਟਲਾਂਟਿਕ ਡਾਟ ਕਾਮ ਦੀ ਵੈਬਸਾਈਟ ਤੇ ਦੋ ਨਵੰਬਰ 2012 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਲੱਗੀ ਤਸਵੀਰ

ਇਸ ਰਿਪੋਰਟ ਵਿੱਚ ਤਤਕਾਲੀਨ ਅਫਗਾਨਿਸਤਾਨ ਦੀਆਂ 40 ਤਸਵੀਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਇੱਕ ਤਸਵੀਰ ਉਹ ਹੈ ਜੋ ਸੋਸ਼ਲ ਮੀਡੀਆ ‘ਤੇ ਅਫਗਾਨਿਸਤਾਨ ਦੇ ਤਾਲਿਬਾਨ ਦੇ ਕਬਜ਼ੇ ਨਾਲ ਜੋੜ ਕੇ ਵਾਇਰਲ ਕੀਤੀ ਜਾ ਰਹੀ ਹੈ।

ਤਸਵੀਰ ਦੀ ਕ੍ਰੈਡਿਟ ਲਾਈਨ ਵਿੱਚ ਨਿਊਜ਼ ਏਜੰਸੀ ਏਪੀ ਦੀ ਵਰਤੋਂ ਕੀਤੀ ਗਈ ਹੈ। ਸਰਚ ਵਿੱਚ ਸਾਨੂੰ ਇਹ ਤਸਵੀਰ ਏਪੀ ਦੀ ਫੋਟੋ ਗੈਲਰੀ ਵਿੱਚ ਲੱਗੀ ਮਿਲੀ।

ਏਪੀ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਅਨੁਸਾਰ,’ ਇਹ ਤਸਵੀਰ 26 ਅਕਤੂਬਰ 2012 ਦੀ ਹੈ, ਜਦੋਂ ਅਫਗਾਨੀ ਨਾਗਰਿਕਾਂ ਨੇ ਈਦ-ਉਲ-ਅਜਹਾ ਦੇ ਮੌਕੇ ਤੇ ਜਲਾਲਾਬਾਦ ਦੀ ਮਸਜਿਦ ਵਿੱਚ ਨਮਾਜ਼ ਅਦਾ ਕੀਤੀ ਸੀ।’

ਨਿਊਜ਼ ਰਿਪੋਰਟ ਦੇ ਅਨੁਸਾਰ 15 ਅਗਸਤ 2021 ਨੂੰ ਤਾਲਿਬਾਨ ਨੇ ਕਾਬੁਲ ਉੱਤੇ ਕਬਜ਼ਾ ਕੀਤਾ ਸੀ।

ਯਾਨੀ ਵਾਇਰਲ ਹੋ ਰਹੀ ਤਸਵੀਰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਦੀ ਨਹੀਂ, ਬਲਕਿ ਕਈ ਸਾਲਾਂ ਪੁਰਾਣੀ ਹੈ।

ਵਾਇਰਲ ਤਸਵੀਰ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲਾ ਯੂਜ਼ਰ ਬੰਗਲਾਦੇਸ਼ ਦੇ ਢਾਕਾ ਦਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਵੀ ਕਈ ਤਸਵੀਰਾਂ ਅਤੇ ਵੀਡੀਓ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦਾ ਦੱਸਦੇ ਹੋਏ ਵਾਇਰਲ ਕੀਤਾ ਗਿਆ ਹੈ, ਜਿਸਦੀ ਪੜਤਾਲ ਵਿਸ਼ਵਾਸ ਨਿਊਜ਼ ਦੀ ਵੈਬਸਾਈਟ ਤੇ ਉਪਲਬੱਧ ਹੈ।

ਨਤੀਜਾ: ਅਫਗਾਨਿਸਤਾਨ ਦੇ ਜਲਾਲਾਬਾਦ ਵਿੱਚ ਸਾਲ 2012 ਵਿੱਚ ਈਦ-ਉਲ-ਅਜ਼ਹਾ ਦੇ ਮੌਕੇ ਤੇ ਪੜ੍ਹੀ ਗਈ ਸਮੂਹਿਕ ਨਮਾਜ਼ ਦੀ ਤਸਵੀਰ ਨੂੰ ਕਾਬੁਲ ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਦੀ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts