Fact Check: ਦਿੱਲੀ ਦੰਗਿਆਂ ਦਾ ਨਹੀਂ, ਹਰਿਆਣਾ ਦਾ ਇਹ ਵੀਡੀਓ ਸਾਲਭਰ ਪੁਰਾਣਾ ਹੈ

ਦਿੱਲੀ ਦੰਗਿਆਂ ਦੇ ਨਾਂ ਤੋਂ ਵਾਇਰਲ ਹੋ ਰਹੀ ਇਹ ਵੀਡੀਓ ਹਰਿਆਣਾ ਦੇ ਗੁਰੂਗ੍ਰਾਮ ਦਾ ਹੈ ਅਤੇ ਇੱਕ ਸਾਲ ਪੁਰਾਣਾ ਹੈ। ਇਸ ਵਾਇਰਲ ਵੀਡੀਓ ਦਾ ਦਿੱਲੀ ਦੰਗਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਵਿਚ ਹੋਇਆ ਢੰਗਾਂ ਭਾਵੇਂ ਰੁੱਕ ਗਿਆ ਹੋਵੇ ਪਰ ਉਸਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫਰਜ਼ੀ ਪੋਸਟ ਵਾਇਰਲ ਹੋਣੋਂ ਨਹੀਂ ਰੁੱਕ ਰਹੇ ਹਨ। ਇਸੇ ਤਰ੍ਹਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਪਰਿਵਾਰ ਦੇ ਲੋਕਾਂ ਉੱਤੇ ਹਮਲਾ ਹੁੰਦਾ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਵਿਚ ਹੋਇਆ ਦੰਗੇ ਦਾ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਇਹ ਵੀਡੀਓ ਦਿੱਲੀ ਦਾ ਨਹੀਂ ਬਲਕਿ ਹਰਿਆਣਾ ਦੇ ਗੁਰੂਗ੍ਰਾਮ ਦਾ ਹੈ। ਇਹ ਵੀਡੀਓ ਇੱਕ ਸਾਲ ਪੁਰਾਣਾ ਹੈ ਜਦੋਂ ਮਾਮੂਲੀ ਗੱਲ ਕਰਕੇ ਇੱਕ ਪਰਿਵਾਰ ਉੱਤੇ ਹਮਲਾ ਕੀਤਾ ਗਿਆ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “Punjab De Fan ਪੰਜਾਬ ਦੇ ਫੈਨ” ਨੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਰੂਹ ਨੂੰ ਕੰਬਾ ਦੇਵੇਗੀ ਦਿੱਲੀ ਦੀ ਇਹ ਵੀਡੀਓ”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ InVid ਟੂਲ ਵਿਚ ਅਪਲੋਡ ਕੀਤਾ ਅਤੇ ਉਸਦੇ ਕੀਫ਼੍ਰੇਮਸ ਕੱਢੇ। ਉਨ੍ਹਾਂ ਕੀਫ਼੍ਰੇਮਸ ਨੂੰ ਅਸੀਂ ਜਦੋਂ ਗੂਗਲ ਰਿਵਰਸ ਇਮੇਜ ਟੂਲ ਵਿਚ ਸਰਚ ਕੀਤਾ ਤਾਂ ਉਸਦੇ ਨਤੀਜਿਆਂ ਤੋਂ ਇਹ ਸਾਫ ਹੋਇਆ ਕਿ ਇਹ ਵਾਇਰਲ ਹੋ ਰਿਹਾ ਵੀਡੀਓ ਹਾਲ ਦਾ ਨਹੀਂ ਹੈ ਅਤੇ ਇਸਦਾ ਦਿੱਲੀ ਵਿਚ ਹੋਏ ਦੰਗੇ ਨਾਲ ਵੀ ਕੋਈ ਸਬੰਧ ਨਹੀਂ ਹੈ। ਸਾਨੂੰ ਦੈਨਿਕ ਜਾਗਰਣ ਦੀ 23 ਮਾਰਚ 2019 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ ਜਿਸਦੇ ਵਿਚ ਇਸ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਘਟਨਾ ਨਾਲ ਜੁੜੇ ਪੂਰੇ ਮਾਮਲੇ ਨੂੰ ਦੱਸਿਆ ਗਿਆ ਸੀ। ਦੈਨਿਕ ਜਾਗਰਣ ‘ਤੇ ਪ੍ਰਕਾਸ਼ਿਤ ਖਬਰ ਦੀ ਹੈਡਲਾਈਨ ਸੀ: “देखें होली पर हैवानियत का Video, गुरुग्राम में महिलाओं-बच्चों को 1 घंटे तक पीटते रहे दबंग” (ਪੰਜਾਬੀ ਅਨੁਵਾਦ: ਵੇਖੋ ਹੋਲੀ ‘ਤੇ ਹੈਵਾਨੀਅਤ ਦਾ ਵੀਡੀਓ, ਗੁਰੂਗ੍ਰਾਮ ਵਿਚ ਔਰਤਾਂ ਅਤੇ ਬੱਚਿਆਂ ਨੂੰ 1 ਘੰਟੇ ਤੱਕ ਕੁੱਟਦੇ ਰਹੇ ਦਬੰਗ)

ਖਬਰ ਅਨੁਸਾਰ ਇੱਕ ਸਾਲ ਪਹਿਲਾਂ ਹੋਲੀ ਦੇ ਮੌਕੇ ਦਿੱਲੀ ਨਾਲ ਸਟੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਇੱਕ ਮਾਮੂਲੀ ਵਿਵਾਦ ਕਰਕੇ ਵੱਡੀ ਗਿਣਤੀ ਵਿਚ ਗੁੰਡਿਆਂ ਨੇ ਇੱਕ ਪਰਿਵਾਰ ਉੱਤੇ ਹਮਲਾ ਕੀਤਾ ਅਤੇ ਇੱਕ ਸ਼ਕਸ ਨੂੰ ਮਾਰ-ਮਾਰ ਅਧਮਰਾ ਕਰ ਦਿੱਤਾ। ਹੁਣ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਡਾਂਗਾ, ਤਲਵਾਰਾਂ ਨਾਲ ਗੁੰਡੇ ਇੱਕ ਬੰਦੇ ਨੂੰ ਕੁੱਟ ਰਹੇ ਹਨ ਅਤੇ ਉਹ ਆਪਣੀ ਜਾਨ ਦੀ ਭੀਖ ਮੰਗ ਰਿਹਾ ਹੈ।“

“ਖਬਰ ਅਨੁਸਾਰ 21 ਮਾਰਚ ਨੂੰ ਕੁਝ ਲੋਕ ਕ੍ਰਿਕੇਟ ਖੇਡ ਰਹੇ ਸਨ ਅਤੇ ਗੇਂਦ ਲੱਗਣ ਕਰਕੇ ਮਾਮਲਾ ਵਿਗੜ ਗਿਆ ਸੀ।” ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦਾ ਇੱਕ Youtube ਵੀਡੀਓ ਵੀ ਇਸ ਖਬਰ ਵਿਚ ਇਸਤੇਮਾਲ ਕੀਤਾ ਗਿਆ ਹੈ।

ਇਸ ਮਾਮਲੇ ਨੂੰ ਲੈ ਕੇ The Wire ਅਤੇ India Today ਦੀ ਖਬਰ ਦਾ ਲਿੰਕ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੇ ਗੁਰੂਗ੍ਰਾਮ ਜ਼ਿਲ੍ਹਾ ਇੰਚਾਰਜ ਰਿਪੋਰਟਰ ਅਦਿਤਯ ਰਾਜ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵਾਇਰਲ ਵੀਡੀਓ ਇੱਕ ਸਾਲ ਪੁਰਾਣਾ ਹੈ ਅਤੇ ਹਰਿਆਣਾ ਦੇ ਗੁਰੂਗ੍ਰਾਮ ਦਾ ਹੈ। ਇਸ ਵੀਡੀਓ ਦਾ ਦਿੱਲੀ ਵਿਚ ਹੋਏ ਦੰਗਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਹੁਣ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ “Punjab De Fan ਪੰਜਾਬ ਦੇ ਫੈਨ” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ ਅਤੇ ਇਸ ਪੇਜ ਨੂੰ 333,631 ਲੋਕ ਫਾਲੋ ਕਰਦੇ ਹਨ। ਇਹ ਪੇਜ 1 ਮਈ 2016 ਨੂੰ ਬਣਾਇਆ ਗਿਆ ਸੀ।

ਨਤੀਜਾ: ਦਿੱਲੀ ਦੰਗਿਆਂ ਦੇ ਨਾਂ ਤੋਂ ਵਾਇਰਲ ਹੋ ਰਹੀ ਇਹ ਵੀਡੀਓ ਹਰਿਆਣਾ ਦੇ ਗੁਰੂਗ੍ਰਾਮ ਦਾ ਹੈ ਅਤੇ ਇੱਕ ਸਾਲ ਪੁਰਾਣਾ ਹੈ। ਇਸ ਵਾਇਰਲ ਵੀਡੀਓ ਦਾ ਦਿੱਲੀ ਦੰਗਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts