X
X

Fact Check: ਕੋਮਬਿਫਲੇਮ ਤੋਂ ਮੌਤ ਹੋਣ ਦਾ ਵਾਇਰਲ ਦਾਅਵਾ ਫਰਜ਼ੀ

ਇਹ ਦਾਅਵਾ ਗਲਤ ਹੈ ਕਿ ਕੋਮਬਿਫਲੇਮ ਲੈਣ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਕਿਸੇ ਵੀ ਦਵਾ ਦਾ ਓਵਰਡੋਜ਼ ਨੁਕਸਾਨ ਕਰ ਸਕਦਾ ਹੈ। ਕੋਈ ਵੀ ਦਵਾ ਕਿਉਂ ਨਾ ਹੋਵੇ ਉਸਨੂੰ ਡਾਕਟਰ ਦੀ ਦੇਖਰੇਖ ਵਿਚ ਹੀ ਲੈਣਾ ਚਾਹੀਦਾ ਹੈ।

ਵਿਸ਼ਵਾਸ ਟੀਮ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸਦੇ ਵਿਚ ਲੋਕਾਂ ਨੂੰ ਕੋਮਬਿਫਲੇਮ ਨਾ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪੋਸਟ ਦਾ ਦਾਅਵਾ ਹੈ ਕਿ ਕੋਮਬਿਫਲੇਮ ਦੀ ਗੋਲੀ ਲੈਣ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਦਾਅਵਾ ਫਰਜ਼ੀ ਨਿਕਲਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਸ਼ੇਅਰ ਕੀਤੀ ਗਈ ਪੋਸਟ ਵਿਚ ਲਿਖਿਆ ਗਿਆ ਹੈ, ‘कॉम्बिफ्लेम की एक गोली आपकी जान भी ले सकती है। खुद कंपनी मार्केट से ये गोलियां वापस मंगवा रही है,,,,, अपने दोस्तों और फैमिली मेंबर्स के साथ शेयर करे।‘ यह वायरल मैसेज दूसरे सोशल मीडिया प्लेटफॉर्म पर भी शेयर किया जा रहा है।

ਵਾਇਰਲ ਪੋਸਟ ਦਾ ਅਰਕਾਇਵਡ ਵਰਜ਼ਨ

ਪੜਤਾਲ

ਜਦੋਂ 2015 ਵਿਚ ਕੇਂਦਰੀ ਡ੍ਰਗ ਸਟੈਂਡਰਡ ਕੰਟਰੋਲ ਸੰਸਥਾ (CDSCO) ਨੇ ਆਪਣੇ ਟੈਸਟ ਵਿਚ ਕੋਮਬਿਫਲੇਮ ਨੂੰ ਬੇਕਾਰ ਪਾਇਆ ਸੀ ਓਦੋਂ ਤੋਂ ਹੀ ਇਹ ਮੈਸਜ ਵਾਇਰਲ ਹੋ ਰਿਹਾ ਹੈ। CDSCO ਮੁਤਾਬਕ ਅਕਤੂਬਰ 2015 ਵਿਚ ਬਣਿਆ ਕੋਮਬਿਫਲੇਮ ਜਿਸਦਾ ਬੈਚ ਨੰਬਰ A151195 ਹੈ ਉਨ੍ਹਾਂ ਦੇ ਡਿਸਇੰਟੀਗ੍ਰਸ਼ਨ ਟੈਸਟ ਵਿਚ ਫੈਲ ਹੋ ਗਿਆ ਸੀ।

ਕਈ ਮੀਡੀਆ ਸੰਸਥਾਵਾਂ ਨੇ ਇਸ ਖਬਰ ‘ਤੇ ਰਿਪੋਰਟ ਨੂੰ ਪ੍ਰਕਾਸ਼ਿਤ ਵੀ ਕੀਤਾ ਸੀ।

ਕੋਮਬਿਫਲੇਮ ਨੂੰ Sanofi India ਨਾਂ ਦੀ ਕੰਪਨੀ ਬਣਾਉਂਦੀ ਹੈ। Sanofi India ਨੇ ਕੋਮਬਿਫਲੇਮ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਸੀ। ਇਸ ਬਿਆਨ ਮੁਤਾਬਕ, ‘2015 ਅਤੇ 2016 ਦੇ ਪਹਿਲੇ ਅੱਧੇ ਸਾਲ ਦੌਰਾਨ ਬਣੇ ਕੋਮਬਿਫਲੇਮ ਟੈਬਲੇਟ ਦੇ ਕੁੱਝ ਬੈਚ ਵਿਚ ‘ਡਿਲੇਡ ਡਿਸਇੰਟੀਗ੍ਰਸ਼ਨ ਟਾਈਮ‘ (ਦੇਰ ‘ਚ ਘੁਲਣਾ) ਮਿਲਿਆ। ਇਨ੍ਹਾਂ ਨੇ ਪੂਰੇ ਤਰੀਕੇ ਨਾਲ ਘੁਲਣ ਵਿਚ 15 ਮਿੰਟ ਦੇ ਨਿਰਧਾਰਤ ਸਮੇਂ ਤੋਂ ਵੱਧ ਸਮੇਂ ਲਿਆ। ਇਸਨੂੰ ਕਲਾਸ 3 (Class III) ਰਿਕਾਲ ਕਿਹਾ ਗਿਆ ਜਿਸਦੇ ਵਿਚ ਕਿਸੇ ਉਤਪਾਦ ਦਾ ਸੇਵਨ ਕਰਨ ਨਾਲ ਸਿਹਤ ਨੂੰ ਪ੍ਰੇਸ਼ਾਨੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।‘

ਇਸ ਰਿਪੋਰਟ ਵਿਚ ਅੱਗੇ ਦੱਸਿਆ ਗਿਆ ਕਿ ਡਿਲੇਡ ਡਿਸਇੰਟੀਗ੍ਰਸ਼ਨ ਟਾਈਮ ਹੋਣ ਦੇ ਬਾਵਜੂਦ ਇਸਨੂੰ ਲੈਣ ਵਾਲੇ ਮਰੀਜ਼ ਜਾਂ ਲਿਖਣ ਵਾਲੇ ਡਾਕਟਰ ਯਕੀਨ ਕਰ ਸਕਦੇ ਹਨ ਕਿ ਉਤਪਾਦ ਸੇਫਟੀ ਜਾਂ ਪ੍ਰਭਾਵ ‘ਤੇ ਇਸਦਾ ਕੋਈ ਅਸਰ ਨਹੀਂ ਹੈ।

ਇਸ ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ, ‘ਅਸੀਂ CDSCO ਨਾਲ ਮਿਲਕੇ ਕੰਮ ਕਰ ਰਹੇ ਹਨ। ਇਸਦੇ ਲਈ ਜਰੂਰੀ ਕਦਮ ਵੀ ਚੁੱਕੇ ਗਏ ਹਨ। ਇਸ ਮਾਮਲੇ ਦੇ ਸਮਾਧਾਨ ਲਈ ਚੁੱਕੇ ਗਏ ਤਕਨੀਕੀ ਕਦਮਾਂ ਦਾ ਨਤੀਜਾ ਇਹ ਰਿਹਾ ਹੈ ਕਿ ਅੱਗੇ ਦੇ ਬੈਚ ਵਿਚ ਕੋਈ ਵੀ ਗਲਤੀ ਨਹੀਂ ਮਿਲੀ ਹੈ।‘

ਕੋਮਬਿਫਲੇਮ ਦੀ ਸੇਫਟੀ ਦਾ ਜਿਕਰ ਕਰਦੇ ਹੋਏ ਕੰਪਨੀ ਨੇ ਕਿਹਾ, ‘Sanofi India ਇੱਕ ਨੈਤਿਕ ਅਤੇ ਪੇਟੇਂਟ-ਕੇਂਦ੍ਰਿਤ ਕੰਪਨੀ ਹੈ। ਅਸੀਂ ਆਪਣੇ ਸਾਰੇ ਉਪਭੋਗਤਾਵਾਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ Combiflam® ਪਹਿਲਾਂ ਦੀ ਤਰ੍ਹਾਂ ਸੇਫ ਅਤੇ ਅਸਰਦਾਰ ਹੈ। ਕੰਪਨੀ ਨੇ ਸਾਰੇ ਜਰੂਰੀ ਨਿਯਮਾਂ ਦਾ ਪਾਲਣ ਕੀਤਾ ਹੈ।‘

ਵਿਸ਼ਵਾਸ ਨਿਊਜ਼ ਨੇ ਇਸ ਸਬੰਧੀ Sanofi India ਦੇ ਮੈਡੀਕਲ ਅਫੇਅਰ ਮੈਨੇਜਰ ਡਾਕਟਰ ਰਾਕੇਸ਼ ਸੋਨਵਾਣੇ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, ‘ਕੋਮਬਿਫਲੇਮ ਆਮਤੌਰ ‘ਤੇ ਦਿੱਤੀ ਜਾਣ ਵਾਲੀ ਸਬਤੋਂ ਆਮ ਦਵਾ ਹੈ। ਇਸਨੂੰ ਹਮੇਸ਼ਾ ਡਾਕਟਰ ਦੇ ਨਿਰਦੇਸ਼ ਅਨੁਸਾਰ ਦੀ ਲਿਆ ਜਾਣਾ ਚਾਹੀਦਾ ਹੈ। ਡਾਕਟਰ ਦੀ ਸਲਾਹ ਅਨੁਸਾਰ ਲੈਣ ਨਾਲ ਇਸਤੋਂ ਕਦੇ ਨੁਕਸਾਨ ਨਹੀਂ ਹੋਵੇਗਾ। ਸੋਸ਼ਲ ਮੀਡੀਆ ‘ਤੇ ਇਹ ਫਰਜ਼ੀ ਖਬਰ ਚਲ ਰਹੀ ਹੈ ਕਿ ਕੋਮਬਿਫਲੇਮ ਲੈਣ ਨਾਲ ਜਾਨ ਵੀ ਜਾ ਸਕਦੀ ਹੈ।‘

ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਦੈਨਿਕ ਜਾਗਰਣ ਵਿਚ 24 ਦਸੰਬਰ 2019 ਨੂੰ ਕੰਪਨੀ ਦਾ ਸਟੇਟਮੈਂਟ ਵੀ ਪ੍ਰਕਾਸ਼ਿਤ ਹੋਈ ਸੀ। ਇਸਦੇ ਵਿਚ ਲਿਖਿਆ ਗਿਆ ਸੀ, ‘ਸਾਡੀ ਦਵਾ ਕੋਮਬਿਫਲੇਮ ਟੈਬਲੇਟ (ਆਈਬਿਊਪਰੂਫ਼ੇਨ 400 ਮਿਲੀਗ੍ਰਾਮ ਅਤੇ ਪੈਰਾਸੇਟੇਮੋਲ 325 ਮਿਲੀਗ੍ਰਾਮ) ਦੇ ਬਾਰੇ ਵਿਚ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਈ ਜਾ ਰਹੀਆਂ ਹਨ।‘

ਇਸਦੇ ਵਿਚ ਅੱਗੇ ਲਿਖਿਆ ਗਿਆ ਹੈ, ‘ਅਸੀਂ ਲੋਕਾਂ ਤੋਂ ਵਿਨਤੀ ਕਰਦੇ ਹਾਂ ਕਿ ਉਹ ਜਿਹੜੀ ਵੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਪ੍ਰਾਪਤ ਕਰ ਰਹੇ ਹਨ ਉਸ ਉੱਤੇ ਅੰਖਾਂ ਬੰਦ ਕਰਕੇ ਭਰੋਸਾ ਨਾ ਕਰਨ। ਦਵਾਈਆਂ ਬਾਰੇ ਸਹੀ ਜਾਣਕਾਰੀ ਲਈ ਆਪਣੇ ਡਾਕਟਰ ‘ਤੇ ਭਰੋਸਾ ਕਰੋ।‘

ਕੰਪਨੀ ਦੇ ਇਸ ਬਿਆਨ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ:

ਵਿਸ਼ਵਾਸ ਟੀਮ ਨੇ ਜਨਰਲ ਫਿਜ਼ਿਸ਼ੀਅਨ ਡਾਕਟਰ ਸੰਜੀਵ ਕੁਮਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, ‘ਬਿਨਾ ਡਾਕਟਰ ਦੇ ਕਹੇ ਕੋਈ ਵੀ ਦਵਾਈ ਲੈਣਾ ਨੁਕਸਾਨ ਕਰ ਸਕਦੀ ਹੈ। ਕੋਮਬਿਫਲੇਮ ਦਰਦ ਅਤੇ ਸੁਜਨ ਵਿਚ ਰਾਹਤ ਦਿੰਦਾ ਹੈ ਪਰ ਇਸਦੇ ਲਈ ਹਮੇਸ਼ਾ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕਦੇ-ਕਦੇ ਕੋਮਬਿਫਲੇਮ ਲੈਣ ਨਾਲ ਤੁਹਾਡੀ ਮੌਤ ਨਹੀਂ ਹੋ ਸਕਦੀ ਹੈ ਪਰ ਹਮੇਸ਼ਾ ਇਸਨੂੰ ਡਾਕਟਰ ਦੇ ਕਹਿਣ ‘ਤੇ ਹੀ ਲਿਆ ਜਾਵੇ।

ਨਤੀਜਾ: ਇਹ ਦਾਅਵਾ ਗਲਤ ਹੈ ਕਿ ਕੋਮਬਿਫਲੇਮ ਲੈਣ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਕਿਸੇ ਵੀ ਦਵਾ ਦਾ ਓਵਰਡੋਜ਼ ਨੁਕਸਾਨ ਕਰ ਸਕਦਾ ਹੈ। ਕੋਈ ਵੀ ਦਵਾ ਕਿਉਂ ਨਾ ਹੋਵੇ ਉਸਨੂੰ ਡਾਕਟਰ ਦੀ ਦੇਖਰੇਖ ਵਿਚ ਹੀ ਲੈਣਾ ਚਾਹੀਦਾ ਹੈ।

  • Claim Review : कॉम्बिफ्लेम की एक गोली आपकी जान भी ले सकती है
  • Claimed By : FB User-Guddu Gupta
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later