Fact Check: ਇਸ ਵੀਡੀਓ ਵਿਚ ਦਿੱਸ ਰਹੇ ਗਾਇਕ ਅੰਨ੍ਹੇ ਨਹੀਂ ਹਨ, ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਹੈ
ਵਾਇਰਲ ਵੀਡੀਓ ਦਾ ਇਹ ਦਾਅਵਾ ਫਰਜ਼ੀ ਹੈ ਕਿ ਇਸਦੇ ਵਿਚ ਗਾ ਰਹੇ ਗਾਇਕ ਦੇਖ ਨਹੀਂ ਸਕਦੇ ਹਨ। ਇਨ੍ਹਾਂ ਤਿੰਨਾਂ ਦੀਆਂ ਅੱਖਾਂ ਸਹੀ ਸਲਾਮਤ ਹਨ।
- By: Urvashi Kapoor
- Published: Jan 29, 2020 at 06:59 PM
ਵਿਸ਼ਵਾਸ ਟੀਮ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਤਿੰਨ ਲੋਕ ਗਾਉਂਦੇ ਦਿੱਸ ਰਹੇ ਹਨ। ਵਾਇਰਲ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਤਿੰਨੇ ਗਾਇਕ ਅੰਨ੍ਹੇ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ ਹੈ। ਇਹ ਤਿੰਨੇ ਗਾਇਕ ਅੰਨ੍ਹੇ ਨਹੀਂ ਹਨ।
ਕੀ ਹੋ ਰਿਹਾ ਹੈ ਵਾਇਰਲ?
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ ਜਿਸਦੇ ਵਿਚ ਤਿੰਨ ਲੋਕ ਗਾਣਾ ਗਾ ਰਹੇ ਹਨ। ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ, ‘All three are blind. Enjoy their sweet voice. They sing like Asha & Rafi without any powerful music!! Pass on this video to all music loving persons !!’
ਪੜਤਾਲ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਇਸ ਵੀਡੀਓ ਨੂੰ ਇਸੇ ਕੈਪਸ਼ਨ ਨਾਲ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੈਟਫਾਰਮ ‘ਤੇ ਸ਼ੇਅਰ ਕੀਤਾ ਗਿਆ ਹੈ:
ਅਸੀਂ ਵਾਇਰਲ ਵੀਡੀਓ ਦੇ ਕੀਫ਼੍ਰੇਮਸ ਕੱਢਣ ਲਈ Invid EU Chrome ਐਕਸਟੇਂਸ਼ਨ ਦਾ ਇਸਤੇਮਾਲ ਕੀਤਾ।
ਉਨ੍ਹਾਂ ਕੀਫ਼੍ਰੇਮਸ ਨੂੰ Google Reverse Image Search ਕਰਨ ‘ਤੇ ਸਾਨੂੰ ਇੱਕ ਲਿੰਕ ਮਿਲਿਆ। downvids.net ਦੇ ਇਸ ਲਿੰਕ ਤੋਂ ਸਾਨੂੰ ਪਤਾ ਚਲਿਆ ਕਿ ਇਹੀ ਵੀਡੀਓ 9 ਅਕਤੂਬਰ 2015 ਨੂੰ ਸਾਈਟ ‘ਤੇ ਅਪਲੋਡ ਕੀਤਾ ਗਿਆ ਹੈ। ਇਸ ਵੀਡੀਓ ਦੇ ਟਾਈਟਲ ਵਿਚ ਤਿੰਨਾਂ ਗਾਇਕ ਦੇ ਨਾਂ ਦਿੱਤੇ ਗਏ ਹਨ। ਟਾਈਟਲ ਮੁਤਾਬਕ ਇਹ ਆਭਾਸ਼ ਜੋਸ਼ੀ, ਪ੍ਰਿਯਾਨੀ ਵਾਣੀ ਅਤੇ ਸ਼੍ਰੇਆਸ ਜੋਸ਼ੀ ਹਨ।
ਅਸੀਂ ਵੀਡੀਓ ਵਿਚ ਦਿੱਸ ਰਹੇ ਇੱਕ ਗਾਇਕ ਆਭਾਸ਼ ਜੋਸ਼ੀ ਦੀ ਪ੍ਰੋਫ਼ਾਈਲ ਨੂੰ ਫੇਸਬੁੱਕ ‘ਤੇ ਲਭਿਆ। ਸਾਨੂੰ ਉਨ੍ਹਾਂ ਦੀ ਫੇਸਬੁੱਕ ਪ੍ਰੋਫ਼ਾਈਲ ‘ਤੇ 22 ਸਤੰਬਰ 2015 ਨੂੰ ਅਪਲੋਡ ਕੀਤਾ ਗਿਆ ਇਹੀ ਵੀਡੀਓ ਮਿਲਿਆ।
ਇਸ ਵੀਡੀਓ ਨੂੰ ਇੱਕ ਕੈਪਸ਼ਨ ਨਾਲ ਸ਼ੇਅਰ ਕੀਤਾ ਗਿਆ ਸੀ। ਕੈਪਸ਼ਨ ਵਿਚ ਲਿਖਿਆ ਸੀ, ‘ਵੇਖੋ ਸਾਡੇ ਸਟੂਡੀਓ ਵਿਚ ਕਿਸਨੇ ਆ ਕੇ ਸਾਨੂੰ ਸਰਪ੍ਰਾਈਜ਼ ਦਿੱਤਾ। ਸਾਡੀ ਪੁਰਾਣੀ ਦੋਸਤ ਪ੍ਰਿਯਾਨੀ ਵਾਣੀ। ਇਸ ਲਈ ਅਸੀਂ ਦੁਨੀਆਂ ਦੇ ਲੱਖਾਂ ਲੋਕਾਂ ਦੀ ਪਸੰਦ ਵਾਲੇ ਮੇਲੋਡੀ ਨੂੰ ਗਾਉਣ ਦਾ ਫੈਸਲਾ ਕੀਤਾ।’
ਇਸ ਪੋਸਟ ਵਿਚ ਕੀਤੇ ਵਿਚ ਇਸ ਗੱਲ ਦਾ ਜਿਕਰ ਨਹੀਂ ਸੀ ਕਿ ਗਾਇਕ ਦੇਖ ਨਹੀਂ ਸਕਦੇ ਹਨ।
ਅਸੀਂ ਹੁਣ ਆਭਾਸ਼ ਜੋਸ਼ੀ ਨਾਲ ਸੰਪਰਕ ਕਰਕੇ ਉਨ੍ਹਾਂ ਨਾਲ ਵਾਇਰਲ ਵੀਡੀਓ ਦੇ ਦਾਅਵੇ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ, ‘ਇਹ ਅਫਵਾਹ ਕੁਝ ਸਮੇਂ ਪਹਿਲਾਂ ਤੋਂ ਵਾਇਰਲ ਹੋਣ ਲੱਗੀ ਸੀ ਕਿ ਅਸੀਂ ਦੇਖ ਨਹੀਂ ਸਕਦੇ ਹਾਂ ਪਰ ਰੱਬ ਦੀ ਕਿਰਪਾ ਨਾਲ ਸਾਡੇ ਤਿੰਨਾਂ ਦੀਆਂ ਅੱਖਾਂ ਸਲਾਮਤ ਅਤੇ ਠੀਕ ਹਨ। ਅਸਲ ਵਿਚ ਇਹ ਵੀਡੀਓ ਮੁੰਬਈ ਦੇ ਸਾਡੇ ਸਟੂਡੀਓ ਵਿਚ ਸਹੀ ਢੰਗ ਨਾਲ ਸ਼ੂਟ ਨਹੀਂ ਕੀਤਾ ਗਿਆ ਸੀ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਰੋਸ਼ਨੀ ਘੱਟ ਹੈ ਅਤੇ ਓਵਰ-ਕਮਪ੍ਰੈਸ਼ਨ ਦੀ ਵਜਹ ਕਰਕੇ ਇਹ ਵੀਡੀਓ ਢੰਗ ਨਾਲ ਨਹੀਂ ਦਿੱਸ ਰਿਹਾ ਹੈ।’
ਨਤੀਜਾ: ਵਾਇਰਲ ਵੀਡੀਓ ਦਾ ਇਹ ਦਾਅਵਾ ਫਰਜ਼ੀ ਹੈ ਕਿ ਇਸਦੇ ਵਿਚ ਗਾ ਰਹੇ ਗਾਇਕ ਦੇਖ ਨਹੀਂ ਸਕਦੇ ਹਨ। ਇਨ੍ਹਾਂ ਤਿੰਨਾਂ ਦੀਆਂ ਅੱਖਾਂ ਸਹੀ ਸਲਾਮਤ ਹਨ।
- Claim Review : All three are blind. Enjoy their sweet voice. They sing like Asha & Rafi without any powerful music!! Pass on this video to all music loving persons !
- Claimed By : FB User- Sarita Chauhan
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...