ਨਵੀਂ ਦਿੱਲੀ (ਵਿਸ਼ਵਾਸ ਟੀਮ)। ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਅਕਤੂਬਰ 12, ਸ਼ਨੀਵਾਰ ਨੂੰ ਮਹਾਬਲੀਪੁਰਮ ਦੇ ਤਾਜ ਫਿਸ਼ਰਮੈਨ ਕੋਵ ਰਿਸੋਰਟ ਅਤੇ ਸਪਾ ਦੇ ਬਾਹਰ ਸਮੁੰਦਰੀ ਤਟ ‘ਤੇ ਸੁੱਟੀਆਂ ਗਈਆਂ ਪਲਾਸਟਿਕ ਦੀ ਬੋਤਲਾਂ, ਪਲੇਟਾਂ ਅਤੇ ਹੋਰ ਕੂੜੇ ਨੂੰ ਚੁੱਕਿਆ ਸੀ ਅਤੇ ਉਸਦੀ ਇੱਕ ਵੀਡੀਓ ਅਤੇ ਕੁੱਝ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ। ਇਸ ਵੀਡੀਓ ਨੂੰ ਕਾਫੀ ਲੋਕਾਂ ਨੇ ਸਰਾਹਿਆ। ਹਾਲਾਂਕਿ, ਹੁਣ ਸੋਸ਼ਲ ਮੀਡੀਆ ‘ਤੇ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਐਮ ਦੁਆਰਾ ਤਟ ਦੀ ਸਫਾਈ ਨੂੰ ਸ਼ੂਟ ਕਰਨ ਲਈ ਪੂਰੀ ਕੈਮਰਾ ਟੀਮ ਆਈ ਸੀ ਅਤੇ ਇਸਤੋਂ ਪਹਿਲਾਂ ਬਮ ਡਿਟੇਕ੍ਸ਼ਨ ਟੀਮ ਨੇ ਤਟ ਦੀ ਜਾਂਚ ਕੀਤੀ ਸੀ ਅਤੇ ਬਾਅਦ ਵਿਚ ਉਸ ਥਾਂ ‘ਤੇ ਕੂੜਾ ਸੁੱਟਿਆ ਗਿਆ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਪੁਰਾਣੀਆਂ ਹਨ। ਇੱਕ ਤਸਵੀਰ ਜਾਣੇ-ਮਾਣੇ ਫਿਲਮ ਸਪੋਟ ਸਕਾਟਲੈਂਡ ਦੇ ਵੇਸਟ ਸੈਂਡਸ ਸਮੁੰਦਰੀ ਤਟ ਦੀ ਹੈ ਅਤੇ ਇੱਕ ਤਸਵੀਰ ਪੰਜ ਮਹੀਨੇ ਪੁਰਾਣੀ ਕੇਰਲ ਦੇ ਕੋਝੀਕੋਡ ਸਮੁੰਦਰ ਤਟ ਦੀ ਹੈ ਜਦੋਂ ਪੀਐਮ ਦੀ ਰੈਲੀ ਤੋਂ ਪਹਿਲਾਂ ਬਮ ਡਿਟੇਕ੍ਸ਼ਨ ਟੀਮ ਨੇ ਸਮੁੰਦਰੀ ਤਟ ਦੀ ਜਾਂਚ ਕੀਤੀ ਸੀ।
ਵਾਇਰਲ ਪੋਸਟ ਵਿਚ 4 ਤਸਵੀਰਾਂ ਹਨ। ਇੱਕ ਅੰਦਰ ਪ੍ਰਧਾਨਮੰਤਰੀ ਮੋਦੀ ਨੇ ਹੱਥ ਵਿਚ ਕੁੜੇ ਦਾ ਥੈਲਾ ਫੜ੍ਹਿਆ ਹੈ। ਦੂਜੀ ਤਸਵੀਰ ਵਿਚ ਇੱਕ ਕੈਮਰਾ ਕਰੂ ਨੂੰ ਅਤੇ ਤੀਜੀ ਤਸਵੀਰ ਵਿਚ ਇੱਕ ਬਮ ਡਿਟੇਕ੍ਸ਼ਨ ਟੀਮ ਨੂੰ ਵੇਖਿਆ ਜਾ ਸਕਦਾ ਹੈ। ਚੌਥੀ ਤਸਵੀਰ ਵਿਚ ਸਮੁੰਦਰੀ ਤਟ ‘ਤੇ ਕੁੜੇ ਦੇ ਢੇਰ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ: 💥 Light…Camera….And Action 🤣🤣
ਪਹਿਲੀ ਤਸਵੀਰ ‘ਤੇ ਲਿਖਿਆ ਹੋਇਆ ਹੈ “ਪਹਿਲਾਂ ਕੈਮਰੇ ਲਾਏ”, ਦੂਜੀ ‘ਤੇ “ਫੇਰ ਤਲਾਸ਼ੀ”, ਤੀਜੀ ‘ਤੇ “ਫੇਰ ਖਲਾਰਾ ਪਾਇਆ” ਅਤੇ ਚੋਥੀ ‘ਤੇ “ਫੇਰ ਸਫਾਈ ਕੀਤੀ” ਲਿਖਿਆ ਹੋਇਆ ਹੈ।
ਇਸ ਪੋਸਟ ਦੀ ਪੜਤਾਲ ਲਈ ਅਸੀਂ ਇੱਕ-ਇੱਕ ਕਰਕੇ ਇਨ੍ਹਾਂ ਤਸਵੀਰਾਂ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ।
ਪਹਿਲੀ ਤਸਵੀਰ ਜਿਸਦੇ ਵਿਚ ਇੱਕ ਕੈਮਰਾ ਕਰੂ ਨੂੰ ਵੇਖਿਆ ਜਾ ਸਕਦਾ ਹੈ ਦੀ ਪੜਤਾਲ ਅਸੀਂ ਗੂਗਲ ਰਿਵਰਸ ਇਮੇਜ ਸਰਚ ਤੋਂ ਕਿੱਤੀ। ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ ਪਤਾ ਚਲਿਆ ਕਿ ਇਹ ਤਸਵੀਰ ਸਕਾਟਲੈਂਡ ਦੇ ਵੇਸਟ ਸੈਂਡਸ ਸਮੁੰਦਰ ਤਟ ਦੀ ਹੈ। ਇਹ ਤਸਵੀਰ 13 ਦਸੰਬਰ 2013 ਨੂੰ ਅਪਲੋਡ ਕੀਤੀ ਗਈ ਸੀ। ਤਸਵੀਰ ਨੂੰ tayscreen.com ਅਤੇ st-andrews.ac.uk ਦੀ ਵੈੱਬਸਾਈਟ ‘ਤੇ ਵੇਖਿਆ ਜਾ ਸਕਦਾ ਹੈ। ਤਸਵੀਰ ਇੱਕ ਫ਼ੂਡ ਸ਼ੋ ਦੇ ਇੱਕ ਸੀਨ ਦੀ ਸ਼ੂਟਿੰਗ ਦੀ ਹੈ।
ਦੂਜੀ ਤਸਵੀਰ ਜਿਸਦੇ ਵਿਚ ਬਮ ਡਿਟੇਕ੍ਸ਼ਨ ਟੀਮ ਨੂੰ ਵੇਖਿਆ ਜਾ ਸਕਦਾ ਹੈ ਦੀ ਪੜਤਾਲ ਵੀ ਅਸੀਂ ਗੂਗਲ ਰਿਵਰਸ ਇਮੇਜ ਸਰਚ ਤੋਂ ਕਿੱਤੀ। ਅਸੀਂ ਪਾਇਆ ਕਿ ਇਹ ਤਸਵੀਰ ਕੇਰਲ ਦੇ ਕੋਝੀਕੋਡ ਸਮੁੰਦਰ ਤਟ ਦੀ ਹੈ ਅਤੇ ਪੰਜ ਮਹੀਨੇ ਪੁਰਾਣੀ ਹੈ। ਪ੍ਰਧਾਨਮੰਤਰੀ ਮੋਦੀ ਨੇ 23 ਅਪ੍ਰੈਲ 2019 ਨੂੰ ਕੋਝੀਕੋਡ ਵਿਚ 2019 ਦੇ ਲੋਕਸਭਾ ਚੋਣਾਂ ਲਈ ਚੁਨਾਵੀ ਰੈਲੀ ਨੂੰ ਸੰਬੋਧਿਤ ਕੀਤਾ ਸੀ। ਵਾਇਰਲ ਹੋ ਰਹੀ ਤਸਵੀਰ ਪੀਐਮ ਦੀ ਇਸੇ ਰੈਲੀ ਤੋਂ ਪਹਿਲਾਂ ਬਮ ਦਸਤੇ ਦੁਆਰਾ ਸਕੈਨ ਕੀਤੇ ਜਾ ਰਹੇ ਸਮੁੰਦਰ ਤਟ ਨੂੰ ਦਿਖਾਉਂਦੀ ਹੈ। ਇਹ ਤਸਵੀਰ ਸਾਨੂੰ The Hindu ਦੀ ਇੱਕ ਖਬਰ ਵਿਚ ਵੀ ਮਿਲੀ ਜਿਸਦੇ ਵਿਚ ਲਿਖਿਆ ਸੀ, “ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ੁਕਰਵਾਰ ਨੂੰ ਕੋਝੀਕੋਡ ਵਿਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਯਾਤਰਾ ਦੇ ਨਾਲ ਕੋਝੀਕੋਡ ਵਿਚ ਸ਼ਕਤੀ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਹਨ।”
ਤੀਜੀ ਤਸਵੀਰ ਜਿਸਦੇ ਵਿਚ ਕੁੱਝ ਲੋਕਾਂ ਨੂੰ ਇੱਕ ਸਮੁੰਦਰੀ ਤਟ ‘ਤੇ ਕੁੜੇ ਨਾਲ ਵੇਖਿਆ ਜਾ ਸਕਦਾ ਹੈ ਦਾ ਸਾਨੂੰ ਕੋਈ ਅਧਿਕਾਰਕ ਸੋਰਸ ਇੰਟਰਨੈੱਟ ‘ਤੇ ਨਹੀਂ ਮਿਲਿਆ ਪਰ ਅਧਿਕਾਰਕ ਪੁਸ਼ਟੀ ਦੌਰਾਨ ਤਾਜ ਫਿਸ਼ਰਮੈਨ ਕੋਵ ਐਂਡ ਰਿਜ਼ੋਰਟ ਦੇ PRO ਅਖਿਲੇਸ਼ ਰੰਜਨ ਨੇ ਇਹ ਗੱਲ ਸਾਫ ਕੀਤੀ ਕਿ ਇਹ ਤਸਵੀਰ ਕਿਸੇ ਵੀ ਤਾਜ ਪ੍ਰੋਪਰਟੀ ਦੀ ਨਹੀਂ ਹੈ।।
ਹੇਠਾਂ ਦਿੱਤੀ ਗਈ ਤਸਵੀਰ ਪ੍ਰਧਾਨਮੰਤਰੀ ਦੇ ਮਹਾਬਲੀਪੁਰਮ ਦੀ ਹੀ ਹੈ।
ਇਹ ਤਸਵੀਰ ਸਾਨੂੰ National Herald ਦੀ ਇੱਕ ਖਬਰ ‘ਤੇ ਮਿਲੀ। ਇਹ ਖਬਰ 13 ਅਕਤੂਬਰ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਖਬਰ ਦੀ ਹੇਡਲਾਈਨ ਸੀ: Congress takes swipe at Modi plogging on beach at Mamallapuram
ਵੱਧ ਪੁਸ਼ਟੀ ਲਈ ਅਸੀਂ ਤਾਜ ਦੇ PRO ਅਖਿਲੇਸ਼ ਰੰਜਨ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ “ਵਾਇਰਲ ਹੋ ਰਹੀ ਤਸਵੀਰਾਂ ਵਿਚੋਂ ਦੀ ਤਿੰਨ ਤਸਵੀਰਾਂ ਕਿਸੇ ਵੀ ਤਾਜ ਪ੍ਰੋਪਰਟੀ ਦੀ ਨਹੀਂ ਹੈ।”
ਇਸ ਪੋਸਟ ਨੂੰ ਕਈ ਲੋਕ ਫੈਲਾ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਫੇਸਬੁੱਕ ਪੇਜ ਹੈ Rehmat TV, ਇਸ ਪੇਜ ਦੇ ਕੁੱਲ 561,793 ਫਾਲੋਅਰਸ ਹਨ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਪੁਰਾਣੀਆਂ ਹਨ। ਇੱਕ ਤਸਵੀਰ ਜਾਣੇ-ਮਾਣੇ ਫਿਲਮ ਦੇ ਇਲਾਕੇ ਸਕਾਟਲੈਂਡ ਦੇ ਵੇਸਟ ਸੈਂਡਸ ਸਮੁੰਦਰੀ ਤਟ ਦੀ ਹੈ ਅਤੇ ਇੱਕ ਤਸਵੀਰ ਪੰਜ ਮਹੀਨੇ ਪੁਰਾਣੀ ਕੇਰਲ ਦੇ ਕੋਝੀਕੋਡ ਸਮੁੰਦਰ ਤਟ ਦੀ ਹੈ ਜਦੋਂ ਪੀਐਮ ਦੀ ਰੈਲੀ ਤੋਂ ਪਹਿਲਾਂ ਬਮ ਡਿਟੇਕ੍ਸ਼ਨ ਟੀਮ ਨੇ ਸਮੁੰਦਰੀ ਤਟ ਦੀ ਜਾਂਚ ਕੀਤੀ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।