ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਦੇ ਫੇਸਬੁੱਕ ਅਤੇ Whatsapp ਪਲੇਟਫਾਰਮ ‘ਤੇ ਰੇਲਵੇ ਨੌਕਰੀਆਂ ਨੂੰ ਲੈ ਕੇ ਇੱਕ ਮੈਸਜ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਲਵੇ ਬੋਰਡ ਨੇ RRB ਅਤੇ NTPC ਦੀ ਨੌਕਰੀਆਂ ਘੱਟ ਕਰ ਦਿੱਤੀਆਂ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ। ਰੇਲਵੇ ਬੋਰਡ ਨੇ RRB NTPC ਦੇ ਪਦਾਂ ਵਿਚ ਕਟੌਤੀ ਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।
ਇਸ ਪੋਸਟ ਵਿਚ ਰੇਲਵੇ ਦੀ ਭਰਤੀਆਂ ਨਾਲ ਜੁੜਿਆ ਇੱਕ ਨੋਟੀਫਿਕੇਸ਼ਨ ਹੈ। ਇਸ ਨੋਟੀਫਿਕੇਸ਼ਨ ਵਿਚ 15 ਅਕਤੂਬਰ 2019 ਦੀ ਤਰੀਕ ਦਿੱਤੀ ਗਈ ਹੈ। ਇਸਦੇ ਅੰਦਰ ਲਿਖਿਆ ਹੋਇਆ ਹੈ- “Indian Railways is improving its infrastructure and giving priority to privatization so hiring process will be through IRCTC, NTPC vacancies 2019 are decreased from 35,277 to 10,648 to decrease the burden in Indian Railways”
ਨੋਟਿਸ ਦਾ ਪੰਜਾਬੀ ਅਨੁਵਾਦ ਹੁੰਦਾ ਹੈ: ਭਾਰਤੀ ਰੇਲਵੇ ਆਪਣੇ ਬੁਨਿਆਦੀ ਢਾਂਚੇ ਨੂੰ ਸੁਧਾਰ ਰਿਹਾ ਹੈ ਅਤੇ ਨਿੱਜੀਕਰਨ ਨੂੰ ਤਰਜੀਹ ਦੇ ਰਿਹਾ ਹੈ ਇਸਲਈ ਭਰਤੀ ਪ੍ਰਕਿਰਿਆ IRTC ਦੁਆਰਾ ਕੀਤੀ ਜਾਵੇਗੀ। ਐਨਟੀਪੀਸੀ ਦੀਆਂ ਖਾਲੀ ਥਾਵਾਂ 2019 ਨੂੰ ਭਾਰਤੀ ਰੇਲਵੇ ‘ਤੇ ਬੋਝ ਘੱਟ ਕਰਨ ਲਈ 35,277 ਤੋਂ ਘਟਾ ਕੇ 10,648 ਕਰ ਦਿੱਤਾ ਗਿਆ ਹੈ.
ਰੇਲਵੇ ਵਿਚ ਭਰਤੀਆਂ ਨਾਲ ਜੁੜਿਆ ਮਾਮਲਾ ਹੋਣ ਦੇ ਕਾਰਣ ਵਿਸ਼ਵਾਸ ਟੀਮ ਨੇ ਇਸਦੀ ਸਚਾਈ ਜਾਣਨ ਦਾ ਫੈਸਲਾ ਕੀਤਾ। ਸਬਤੋਂ ਪਹਿਲਾਂ ਅਸੀਂ ਵੇਖਿਆ ਕਿ ਆਖਰ ਅਜਿਹੀ ਭਰਤੀਆਂ ਕੱਢੀ ਗਈਆਂ ਹਨ ਜਾ ਨਹੀਂ। ਇਸਦੇ ਲਈ ਅਸੀਂ ਗੂਗਲ ਸਰਚ ਕੀਤਾ ਤਾਂ ਸਾਨੂੰ jagranjosh ਦਾ ਲਿੰਕ ਮਿਲਿਆ। ਇਸ ਖਬਰ ਵਿਚ RRB NTPC 2019 ਦੇ ਨੋਟੀਫਿਕੇਸ਼ਨ ਨੂੰ ਲੈ ਕੇ ਪੂਰੀ ਜਾਣਕਾਰੀ ਦਿੱਤੀ ਗਈ ਹੈ।
ਇਸਦੇ ਬਾਅਦ ਅਸੀਂ ਪਦਾਂ ਦੀ ਗਿਣਤੀ ਦੀ ਜਾਂਚ ਕਰਨ ਦਾ ਫੈਸਲਾ ਕੀਤਾ।
RRB NTPC 2019 ਦੇ ਨੋਟੀਫਿਕੇਸ਼ਨ ਅਨੁਸਾਰ, ਇਸਦੇ ਅੰਦਰ ਕੁੱਲ 35208 ਪਦ ਕੱਢੇ ਗਏ ਹਨ।
ਇਸਦੇ ਬਾਅਦ ਅਸੀਂ RRB ਦੀ ਵੈੱਬਸਾਈਟ ਨੂੰ ਵੇਖਿਆ। ਇਸਦੇ ਵਿਚ ਸਾਨੂੰ ਪਤਾ ਚਲਿਆ ਕਿ 21 ਬੋਰਡਾਂ ਦੀ ਵੱਖ-ਵੱਖ ਵੈੱਬਸਾਈਟ ਹੈ। ਇਨ੍ਹਾਂ ਵੈੱਬਸਾਈਟ ਨੂੰ ਸਰਚ ਕਰਨ ‘ਤੇ ਸਾਨੂੰ ਭਰਤੀਆਂ ਵਿਚ ਘਾਟੇ ਨੂੰ ਲੈ ਕੇ ਕੋਈ ਨੋਟੀਫਿਕੇਸ਼ਨ ਨਹੀਂ ਮਿਲਿਆ। RRB ਦੀ ਵੈਬਸਾਈਟ ‘ਤੇ ਭਰਤੀਆਂ ਨਾਲ ਸਬੰਧਤ ਹਰ ਜਾਣਕਾਰੀ ਪੋਸਟ ਕੀਤੀ ਜਾਂਦੀ ਹੈ।
ਇਸਦੇ ਨਾਲ ਗੂਗਲ ਸਰਚ ਕਰਨ ‘ਤੇ ਵੀ ਸਾਨੂੰ RRB NTPC ਭਰਤੀ ਦੇ ਘਾਟੇ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਨੂੰ ਨਹੀਂ ਮਿਲੀ।
ਇਸਦੇ ਬਾਅਦ ਅਸੀਂ ਰੇਲਵੇ ਬੋਰਡ ਵਿਚ ਸੰਪਰਕ ਕੀਤਾ। ਰੇਲਵੇ ਬੋਰਡ ਦੇ ਸੂਚਨਾ ਅਤੇ ਪ੍ਰਚਾਰ ਵਿਭਾਗ ਦੇ ਕਾਰਜਕਾਰੀ ਰਾਜੇਸ਼ ਦੱਤ ਵਾਜਪਈ ਨੇ ਕਿਹਾ ਕਿ ਇਹ ਨੋਟੀਫਿਕੇਸ਼ਨ ਫਰਜ਼ੀ ਹੈ। ਇਸਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ RRB NTPC 2019 ਲਈ ਕਿਸੇ ਵੀ ਪਦ ਨੂੰ ਨਹੀਂ ਘਟਾਇਆ ਗਿਆ ਹੈ। ਇਹ ਸਿਰਫ ਇੱਕ ਅਫਵਾਹ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।