Fact Check : RBI ਨੇ ਨਹੀਂ ਜਾਰੀ ਕੀਤਾ 1000 ਰੁਪਏ ਦਾ ਨੋਟ, ਵਾਇਰਲ ਤਸਵੀਰ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਜੇਕਰ ਤੁਹਾਡੇ ਕੋਲ ਵੀ ਇੱਕ ਹਜਾਰ ਰੁਪਏ ਦੇ ਨੋਟ ਦੀ ਕੋਈ ਤਸਵੀਰ ਆਈ ਹੈ ਤਾਂ ਉਸ ਉੱਤੇ ਯਕੀਨ ਨਾ ਕਰੋ। ਸੋਸ਼ਲ ਮੀਡੀਆ ਤੋਂ ਲੈ ਕੇ Whatsapp ਤਕ ‘ਤੇ ਇੱਕ 1000 ਦੇ ਨੋਟ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਚਲਿਆ ਕਿ ਰਿਜਰਵ ਬੈਂਕ ਆਫ ਇੰਡੀਆ ਨੇ ਹਲੇ ਤਕ ਅਜਿਹਾ ਕੋਈ ਨੋਟ ਨਹੀਂ ਛਾਪਿਆ ਹੈ। ਵਾਇਰਲ ਤਸਵੀਰ ਫਰਜ਼ੀ ਹੈ। ਜਿਹੜੇ ਨੋਟ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਉਹ ਸਿਰਫ ਇੱਕ ਕਾਲਪਨਿਕ ਨੋਟ ਹੈ। ਇਸਦਾ ਸਚਾਈ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Arakkonam Viswanathan” ਨੇ ਇੱਕ ਹਜਾਰ ਰੁਪਏ ਦੇ ਨੋਟ ਦੀ ਤਸਵੀਰਾਂ ਨੂੰ ਅਪਲੋਡ ਕਰਦੇ ਹੋਏ ਲਿਖਿਆ: ☝New Rs. 1000 note released today by RBI.

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰਾਂ ਨੂੰ ਧਿਆਨ ਨਾਲ ਦੇਖਿਆ। ਇਸ ਅੰਦਰ ਕੁੱਝ ਗੱਲਾਂ ਅਜਿਹੀਆਂ ਹਨ, ਜਿਹੜੇ ਇਸ ਹਜਾਰ ਦੇ ਨੋਟ ਨੂੰ ਫਰਜ਼ੀ ਸਾਬਤ ਕਰਦੀਆਂ ਹਨ। ਨੋਟ ਦੇ ਖੱਬੇ ਪਾਸੇ ਵਿਚ Artistc IMagination ਲਿਖਿਆ ਹੋਇਆ ਹੈ। ਮਤਲਬ ਸਾਫ ਹੈ ਕਿ ਇਹ ਨੋਟ ਕਿਸੇ ਦੀ ਕਲਪਨਾ ਹੈ। ਇਸਦੇ ਅਲਾਵਾ ਨੋਟ ਦੇ ਨੰਬਰਾਂ ਨੂੰ ਜੇਕਰ ਵੇਖਿਆ ਜਾਵੇ ਤਾਂ ਓਥੇ ਸਿਰਫ ਜ਼ੀਰੋ-ਜ਼ੀਰੋ ਲਿਖਿਆ ਹੋਇਆ ਹੈ। ਇਸਦੇ ਅਲਾਵਾ ਗਾਂਧੀ ਜੀ ਦੀ ਤਸਵੀਰ ਦੇ ਖੱਬੇ ਪਾਸੇ Year 2017 ਲਿਖਿਆ ਹੋਇਆ ਹੈ, ਜਦਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨੋਟ ਹਾਲ ਵਿਚ ਰਿਲੀਜ਼ ਕੀਤਾ ਗਿਆ ਹੈ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਵੈੱਬਸਾਈਟ rbi.org.in ‘ਤੇ ਗਏ। RBI ਪ੍ਰੈਸ ਰਿਲੀਜ਼ ਸੈਕਸ਼ਨ ਵਿਚ ਹਰ ਨਵੀਂ ਜਾਣਕਾਰੀ ਦਿੰਦਾ ਰਹਿੰਦਾ ਹੈ। ਸਾਨੂੰ ਇਥੇ ਕੋਈ ਵੀ ਅਜਿਹੀ ਪ੍ਰੈਸ ਰਿਲੀਜ਼ ਨਹੀਂ ਮਿਲੀ, ਜਿਸਦੇ ਵਿਚ ਇੱਕ ਹਜਾਰ ਦੇ ਨਵੇਂ ਨੋਟ ਨੂੰ ਛਾਪਣ ਦੀ ਗੱਲ ਕਹੀ ਗਈ ਹੋਵੇ। ਲੇਟੈਸਟ ਪ੍ਰੈਸ ਰਿਲੀਜ਼ 17 ਅਕਤੂਬਰ 2019 ਤਕ ਦੀ ਸਾਨੂੰ ਮਿਲੀ। RBI ਦੀ ਪ੍ਰੈਸ ਰਿਲੀਜ਼ ਤੁਸੀਂ ਇਥੇ ਵੇਖ ਸਕਦੇ ਹੋ।

ਵਿਸ਼ਵਾਸ ਨਿਊਜ਼ ਨੇ ਇੱਕ ਹਜਾਰ ਰੁਪਏ ਦੇ ਨਵੇਂ ਨੋਟ ਦੀ ਸਚਾਈ ਜਾਣਨ ਲਈ RBI ਦੇ ਡਿਪਾਰਟਮੈਂਟ ਆਫ ਕੰਮੁਨੀਕੇਸ਼ਨ ਦੇ ਮੁੱਖ ਜਨਰਲ ਮੈਨੇਜਰ ਯੋਗੇਸ਼ ਦਿਆਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, “ਵਾਇਰਲ ਪੋਸਟ ਫਰਜ਼ੀ ਹੈ। ਰਿਜ਼ਰਵ ਬੈਂਕ ਦਾ ਹਲੇ ਅਜਿਹਾ ਕੋਈ ਪਲੇਨ ਨਹੀਂ ਹੈ, ਜਿਵੇਂ ਕਿ ਦਾਅਵਾ ਕੀਤਾ ਜਾ ਰਿਹਾ ਹੈ। RBI ਦੀ ਵੈੱਬਸਾਈਟ ‘ਤੇ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ ਕਿ ਇੱਕ ਹਜਾਰ ਦੇ ਨੋਟ ਨੂੰ ਲੈ ਕੇ ਕੋਈ ਨੋਟੀਫਿਕੇਸ਼ਨ ਨਹੀਂ ਹੈ। ਅਫਵਾਹਾਂ ‘ਤੇ ਧਿਆਨ ਨਾ ਦਵੋ।”

ਅੰਤ ਵਿਚ ਅਸੀਂ ਇੱਕ ਹਜਾਰ ਦੇ ਫਰਜ਼ੀ ਨੋਟ ਦੀ ਤਸਵੀਰ ਨੂੰ ਅਪਲੋਡ ਕਰਨ ਵਾਲੇ ਫੇਸਬੁੱਕ ਯੂਜ਼ਰ “Arakkonam Viswanathan” ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਚੇੱਨਈ ਵਿਚ ਰਹਿੰਦਾ ਹੈ ਅਤੇ ਇੱਕ ਵਿਸ਼ੇਸ਼ ਪਾਰਟੀ ਦਾ ਸਮਰਥਕ ਵੀ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਇੱਕ ਹਜਾਰ ਦੇ ਨੋਟ ਦੀ ਵਾਇਰਲ ਹੋ ਰਹੀ ਤਸਵੀਰ ਫਰਜੀ ਹੈ। ਇਹ ਸਿਰਫ ਇੱਕ ਕਲਪਨਾ ਹੈ। ਰਿਜ਼ਰਵ ਬੈਂਕ ਨੇ ਇਸ ਤਰ੍ਹਾਂ ਦੀ ਖਬਰਾਂ ਨੂੰ ਅਫਵਾਹ ਦੱਸਿਆ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts