X
X

Fact Check: ਨਿਰਭਿਯਾ ਆਂਦੋਲਨ ਦੇ ਸਮੇਂ ਦੀ ਤਸਵੀਰ ਹੋ ਰਹੀ ਹੈ ਵਾਇਰਲ, JNU ਵਿਚ ਜਾਰੀ ਵਿਰੋਧ-ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ

  • By: Bhagwant Singh
  • Published: Nov 22, 2019 at 05:44 PM
  • Updated: Nov 22, 2019 at 05:47 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਹੋਸਟਲ ਫੀਸ ਵਿਚ ਹੋਏ ਵਾਧੇ ਕਰਕੇ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿਚ ਚਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਦਿੱਲੀ ਪੁਲਿਸ ਦੇ ਜਵਾਨ ਇੱਕ ਕੁੜੀ ਨੂੰ ਡਾਂਗ ਮਾਰਦੇ ਹੋਏ ਦਿੱਸ ਰਹੇ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਤਸਵੀਰ ਗੁਮਰਾਹ ਕਰਨ ਵਾਲੀ ਨਿਕਲੀ। ਇਸ ਤਸਵੀਰ ਦਾ JNU ਵਿਚ ਚਲ ਰਹੇ ਪ੍ਰਦਰਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “जागलान मनीष चौधरी” ਨੇ ਇੱਕ ਤਸਵੁਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “गम ये नहीं कि लाठीडंडों का दरियाथा!🤣😂गम तो 😊बस ये है कि
डंडाठीक वहीं पड़़ा जहाँ “कमाई का_जरिया” था!😜😂 #JNUProtests”

ਪੜਤਾਲ

ਰਿਵਰਸ ਇਮੇਜ ਦੌਰਾਨ ਸਾਨੂੰ ਅੰਗਰੇਜ਼ੀ ਵੈੱਬਸਾਈਟ India Today ‘ਤੇ 23 ਦਸੰਬਰ 2012 ਨੂੰ ਪ੍ਰਕਾਸ਼ਿਤ ਖਬਰ ਮਿਲੀ, ਜਿਸਦੇ ਵਿਚ ਨਿਰਭਿਯਾ ਆਂਦੋਲਨ ਦੌਰਾਨ ਪੁਲਿਸ ਦੇ ਲਾਠੀਚਾਰਜ ਕੀਤੇ ਜਾਣ ਦਾ ਜਿਕਰ ਹੈ। ਇਸ ਖਬਰ ਵਿਚ ਸਾਨੂੰ ਇਹ ਤਸਵੀਰ ਲੱਗੀ ਮਿਲੀ।


India Today ਵਿਚ ਦਸੰਬਰ 2012 ਨੂੰ ਪ੍ਰਕਾਸ਼ਿਤ ਖਬਰ ਵਿਚ ਇਸਤੇਮਾਲ ਕੀਤੀ ਗਈ ਤਸਵੀਰ

ਐਡਵਾਂਸ ਸਰਚ ਵਿਚ ਸਾਨੂੰ ਹੀ ਤਸਵੀਰ ਨਿਊਜ਼ ਏਜੇਂਸੀ Reuters ਦੀ ਵੈੱਬਸਾਈਟ ‘ਤੇ ਵੀ ਮਿਲੀ, ਜਿਸਨੂੰ 22 ਦਸੰਬਰ 2012 ਨੂੰ ਅਪਲੋਡ ਕੀਤਾ ਗਿਆ ਸੀ। ਤਸਵੀਰ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ‘ਨਵੀਂ ਦਿੱਲੀ ਵਿਚ 22 ਦਸੰਬਰ 2012 ਨੂੰ ਰਾਸ਼ਟਰਪਤੀ ਭਵਨ ਦੇ ਕੋਲ ਪ੍ਰਦਰਸ਼ਨਕਾਰੀਆਂ ‘ਤੇ ਡਾਂਗ ਚਲਾਉਂਦਾ ਪੁਲਿਸਕਰਮੀ।’


Image Credit-Reuters

Reuters ਲਈ ਇਹ ਤਸਵੀਰ ਅਦਨਾਨ ਅਬੀਦੀ ਨੇ ਖਿੱਚੀ ਸੀ। ਵਿਸ਼ਵਾਸ ਨਿਊਜ਼ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਅਬੀਦੀ ਨੇ ਦੱਸਿਆ ਕਿ ਇਸ ਤਸਵੀਰ ਦਾ JNU ਵਿਚ ਚਲ ਰਹੇ ਮੌਜੂਦਾ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਕਿਹਾ, ‘2012 ਵਿਚ ਨਿਰਭਿਯਾ ਜਬਰ-ਜਨਾਹ ਕਾਂਡ ਖਿਲਾਫ ਚਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ ਸੀ। ਇਹ ਤਸਵੀਰ ਓਸੇ ਸਮੇਂ ਦੀ ਹੈ।’

ਇਸ ਤਸਵੀਰ ਨੂੰ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “Choudhary Viky” ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਅਸੀਂ ਪਾਇਆ ਕਿ ਯੂਜ਼ਰ ਨੂੰ 119 ਲੋਕ ਫਾਲੋ ਕਰਦੇ ਹਨ।

ਨਤੀਜਾ: ਮਹਿਲਾ ਪ੍ਰਦਰਸ਼ਨਕਾਰੀ ‘ਤੇ ਲਾਠੀਚਾਰਜ ਦੀ ਇਹ ਤਸਵੀਰ 2012 ਵਿਚ ਹੋਏ ਨਿਰਭਿਯਾ ਜਬਰ ਜਨਾਹ ਖਿਲਾਫ ਹੋਏ ਪ੍ਰਦਰਸ਼ਨ ਦੀ ਹੈ। ਇਸ ਤਸਵੀਰ ਦਾ JNU ਵਿਚ ਚਲ ਰਹੇ ਪ੍ਰਦਰਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

  • Claim Review : ‘नया भारत राष्ट्रवाद -नये भारत में आपका स्वागत है। जब लाठी खाएंगी बेटियां, तभी तो बढ़ेंगी बेटियां… स्लोगन बदल गया है। वाह रे मेरा लोकतांत्रिक देश
  • Claimed By : FB User-Choudhary Viky
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later