ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗਲਤ ਹੈ। ਇਹ ਵੀਡੀਓ ਕਿਸਾਨ ਅੰਦੋਲਨ ਦਾ ਨਹੀਂ, ਬਲਕਿ ਲੁਧਿਆਣਾ ਦੇ ਇੱਕ ਪਿੰਡ ਕੌਂਕੇ ਕਲਾ ਵਿੱਚ ਹੋਏ ਬਾਬਾ ਰੋਦੂ ਸ਼ਾਹ ਜੀ ਦੇ ਮੇਲੇ ਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਇੱਕ ਵੀਡੀਓ ਸੋਸ਼ਲ ਮੀਡੀਆ ਦੇ ਵੱਖ -ਵੱਖ ਪਲੇਟਫਾਰਮਾਂ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੁਝ ਲੋਕਾਂ ਨੂੰ ਇੱਕ ਡਰੱਮ ਵਿੱਚ ਬੋਤਲਾਂ ਤੋਂ ਸ਼ਰਾਬ ਭਰਦੇ ਹੋਏ ਵੇਖਿਆ ਜਾ ਸਕਦਾ ਹੈ । ਯੂਜ਼ਰਸ ਇਸਨੂੰ ਕਿਸਾਨ ਅੰਦੋਲਨ ਨਾਲ ਜੋੜਦੇ ਹੋਏ, ਵਾਇਰਲ ਕਰਦੇ ਹੋਏ ਲਿਖ ਰਹੇ ਹਨ ਕਿ ਇਹ ਸਾਰੇ ਕਿਸਾਨ ਹਨ। ਜਦੋਂ ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਵਿਸਥਾਰ ਨਾਲ ਜਾਂਚ ਕੀਤੀ ਤਾਂ ਸੱਚਾਈ ਕੁਝ ਹੋਰ ਹੀ ਨਿਕਲੀ। ਸਾਨੂੰ ਪਤਾ ਲੱਗਾ ਕਿ ਵਾਇਰਲ ਵੀਡੀਓ ਲੁਧਿਆਣਾ ਦੇ ਇੱਕ ਪਿੰਡ ਦੇ ਬਾਬਾ ਰੋਦੂ ਸ਼ਾਹ ਜੀ ਦੇ ਮੇਲੇ ਦਾ ਹੈ। ਵਾਇਰਲ ਵੀਡੀਓ ਫਰਵਰੀ 2021 ਦਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ‘Jammu Hindus Against Rohingyas’ ਨੇ 14 ਸਤੰਬਰ, 2021 ਨੂੰ ਵਾਇਰਲ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ , ‘ਲੋ ਭਰਾ ਤੁਸੀਂ ਵੀ ਵੇਖੋ ਕਿਸਾਨਾਂ ਤੇ ਮੋਦੀਜੀ ਕਿੰਨਾ ਜ਼ੁਲਮ ਕਰ ਰਹੇ ਹਨ: ਅਤੇ ਕਿਸਾਨ ਭਰਾ ਲੋਕੀ ਕਿੰਨੀ ਤਕਲੀਫ ਵਿੱਚ ਰਹਿ ਰਹੇ ਹਨ।
ਇਸ ਵੀਡੀਓ ਨੂੰ ਕਿਸਾਨ ਅੰਦੋਲਨ ਦਾ ਮੰਨਦੇ ਹੋਏ, ਦੂਜੇ ਯੂਜ਼ਰਸ ਵੀ ਇਸਨੂੰ ਵਾਇਰਲ ਕਰ ਰਹੇ ਹਨ। ਪੋਸਟ ਦੇ ਕੰਟੇੰਟ ਨੂੰ ਇੱਥੇ ਲਿਖਿਆ ਗਿਆ ਹੈ ਜਿਵੇਂ ਕਿ ਇਹ ਹੈ। ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਇਨਵਿਡ ਟੂਲ ਤੇ ਅਪਲੋਡ ਕਰਕੇ ਕਈ ਕ੍ਰੀਫ੍ਰੇਮਸ ਕੱਢੇ। ਇਸਦੇ ਬਾਅਦ ਉਸਨੂੰ ਗੂਗਲ ਰਿਵਰਸ ਇਮੇਜ ਦੇ ਰਾਹੀਂ ਸਰਚ ਕੀਤਾ ਗਿਆ। ਖੋਜ ਵਿੱਚ ਸਾਨੂੰ ਇਹ ਵੀਡੀਓ ਕਿਸਾਨ ਪ੍ਰੋਟੈਸਟ ਦੇ ਫਰਜ਼ੀ ਦਾਅਵੇ ਦੇ ਨਾਲ ਇੱਕ ਟਵਿੱਟਰ ਹੈਂਡਲ ਤੇ ਮਿਲਿਆ। ਇੱਥੇ ਯੂਜ਼ਰ ਨੂੰ ਜਵਾਬ ਕਰਦੇ ਹੋਏ ਇੱਕ ਟਵੀਟ ਮਿਲਿਆ। ਟਵੀਟ ਵਿੱਚ ਦੱਸਿਆ ਗਿਆ ਕਿ ਇਹ ਵੀਡੀਓ ਕਿਸਾਨ ਅੰਦੋਲਨ ਦਾ ਨਹੀਂ, ਬਲਕਿ ਕੌਂਕੇ ਕਲਾ ਵਿੱਚ ਹੋਏ ਇੱਕ ਮੇਲੇ ਦਾ ਹੈ। ਇਹ ਮੇਲਾ ਹਰ ਸਾਲ ਬਾਬਾ ਰੋਦੂ ਸ਼ਾਹ ਜੀ ਦੇ ਪਿੰਡ ਵਿੱਚ ਲਗਦਾ ਹੈ। ਟਵੀਟ ਨਾਲ ਇੱਕ ਯੂਟਿਊਬ ਵੀਡੀਓ ਦਾ ਸਕ੍ਰੀਨਸ਼ੋਟ ਵੀ ਮਿਲਿਆ, ਜੋ ਵਾਇਰਲ ਵੀਡੀਓ ਕੇ ਇੱਕ ਸਕ੍ਰੀਨ ਗਰੈਬ ਨਾਲ ਮੇਲ ਖਾਂਦਾ ਹੈ।
ਵੀਡੀਓ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਉਸੇ ਸਕ੍ਰੀਨਸ਼ਾਟ ਵਾਲੇ ਯੂਟਿਉਬ ਚੈਨਲ ਨੂੰ ਤਲਾਸ਼ ਕੀਤਾ। ਸਾਨੂੰ 7 ਫਰਵਰੀ 2021 ਨੂੰ ਨੂਰ ਏਅਰਲਾਈਨ ਨਾਂ ਦੇ ਇਸ ਚੈਨਲ ‘ਤੇ 2 ਮਿੰਟ 38 ਸਕਿੰਟ’ ਤੇ ਵਾਇਰਲ ਵੀਡੀਓ ਦਾ ਇੱਕ ਹਿੱਸਾ ਦੇਖਣ ਨੂੰ ਮਿਲਿਆ। ਵੀਡੀਓ ਨੂੰ ਇੱਥੇ ਸਾਂਝਾ ਕਰਦੇ ਹੋਏ ਲਿਖਿਆ ਗਿਆ ਹੈ, “ਮੇਲਾ ਬਾਬਾ ਰੋੜੂ ਸ਼ਾਹ ਜੀ ਪਿੰਡ ਕੌਂਕੇ ਕਲਾ ਜਿੱਥੇ ਸ਼ਰਾਬ ਦਾ ਲੰਗਰ ਲਗਾਇਆ ਜਾਂਦਾ ਹੈ।”
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਨਿਊਜ਼ ਸਰਚ ਕੀਤਾ ਅਤੇ ਸਾਨੂੰ ਪੰਜਾਬੀ ਜਾਗਰਣ ਦੀ ਇੱਕ ਖਬਰ ਮਿਲੀ। 6 ਸਤੰਬਰ 2021 ਨੂੰ ਪ੍ਰਕਾਸ਼ਤ ਇਸ ਖ਼ਬਰ ਤੋਂ ਇਹ ਮਾਲੂਮ ਹੋਇਆ ਕਿ ਬਾਬਾ ਰੋਦੂ ਸ਼ਾਹ ਦੀ ਐਨੀਵਰਸਰੀ ਦੇ ਮੌਕੇ ‘ਤੇ ਕੌਂਕੇ ਕਲਾ ਪਿੰਡ ਵਿੱਚ ਇੱਕ ਸੱਭਿਆਚਾਰਕ ਮੇਲਾ ਲੱਗਦਾ ਹੈ, ਜਿਸ ਵਿੱਚ ਉਨ੍ਹਾਂ ਦੇ ਅਨੂਯਾਯੀ ਸ਼ਰਾਬ ਪੀਂਦੇ ਹਨ।
ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਦੀ ਪੁਸ਼ਟੀ ਕਰਨ ਲਈ ਪੰਜਾਬੀ ਜਾਗਰਣ ਦੇ ਲੁਧਿਆਣਾ ਦੇ ਐਡੀਟੋਰੀਅਲ ਇੰਚਾਰਜ ਭੁਪਿੰਦਰ ਸਿੰਘ ਨਾਲ ਸੰਪਰਕ ਕੀਤਾ ਅਤੇ ਵਾਇਰਲ ਵੀਡੀਓ ਉਨ੍ਹਾਂ ਨਾਲ ਸ਼ੇਅਰ ਕੀਤਾ । ਉਨ੍ਹਾਂ ਨੇ ਸਾਨੂੰ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਲੁਧਿਆਣਾ ਦੇ ਇੱਕ ਪਿੰਡ ਦਾ ਵੀਡੀਓ ਹੈ। ਪਹਿਲਾਂ ਸ਼ਰਾਬ ਚੜਾਈ ਜਾਂਦੀ ਹੈ ਅਤੇ ਫਿਰ ਇਸਨੂੰ ਅਨੂਯਾਯੀਆਂ ਵਿੱਚ ਵੰਡਿਆ ਜਾਂਦਾ ਹੈ। ਭੁਪਿੰਦਰ ਨੇ ਸਾਡੇ ਨਾਲ ਇੰਸਟਾਗ੍ਰਾਮ ਦੇ ਇੱਕ ਵੀਡੀਓ ਦਾ ਲਿੰਕ ਵੀ ਸਾਂਝਾ ਕੀਤਾ। ਵੀਡੀਓ ਵਿੱਚ, ਇੱਕ ਵਿਅਕਤੀ ਨੇ ਵਾਇਰਲ ਵੀਡੀਓ ਦੇ ਹਵਾਲੇ ਤੋਂ ਗੱਲ ਕਰਦੇ ਹੋਏ ਇਸਨੂੰ ਲੁਧਿਆਣਾ ਪਿੰਡ ਵਿੱਚ ਇੱਕ ਸੱਭਿਆਚਾਰਕ ਮੇਲੇ ਦੇ ਦੌਰਾਨ ਦੱਸਿਆ ਹੈ।
ਹੁਣ ਵਾਰੀ ਸੀ ਫਰਜ਼ੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ‘Jammu Hindus Against Rohingyas’ ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਯੂਜ਼ਰ ਇਸ ਤੋਂ ਪਹਿਲਾਂ ਵੀ ਫਰਜੀ ਪੋਸਟ ਸ਼ੇਅਰ ਕਰ ਚੁੱਕਿਆ ਹੈ। ਫਰਵਰੀ 2018 ਵਿੱਚ ਬਣਾਏ ਗਏ ਇਸ ਪੇਜ ਨੂੰ 24 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗਲਤ ਹੈ। ਇਹ ਵੀਡੀਓ ਕਿਸਾਨ ਅੰਦੋਲਨ ਦਾ ਨਹੀਂ, ਬਲਕਿ ਲੁਧਿਆਣਾ ਦੇ ਇੱਕ ਪਿੰਡ ਕੌਂਕੇ ਕਲਾ ਵਿੱਚ ਹੋਏ ਬਾਬਾ ਰੋਦੂ ਸ਼ਾਹ ਜੀ ਦੇ ਮੇਲੇ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।