ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਜਨਵਰੀ ਦਾ ਹੈ ਅਤੇ ਇਸ ਦਾ ਕੋਰੋਨਾ ਕਾਲ ਦੌਰਾਨ ਲੱਗੇ ਲਾਕਡਾਊਨ ਨਾਲ ਕੋਈ ਸਬੰਧ ਨਹੀਂ ਹੈ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ JCB ਮਸ਼ੀਨ ਨਾਲ ਰੇਹੜੀਆਂ ਨੂੰ ਤੋੜਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਕਡਾਊਨ ਵਿੱਚ ਗਰੀਬ ਫ਼ਲ-ਸਬਜ਼ੀ ਵੇਚਣ ਵਾਲਿਆਂ ਦੀ ਰੇਹੜੀਆਂ ਨੂੰ ਤੋੜਿਆ ਜਾ ਰਿਹਾ ਹੈ। ਯੂਜ਼ਰਸ ਇਸ ਵੀਡੀਓ ਨੂੰ ਤਾਜ਼ਾ ਮੰਨਦਿਆਂ ਇਸ ਨੂੰ ਵਾਇਰਲ ਕਰ ਰਹੇ ਹਨ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਇਆ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਇਹ ਦਾਅਵਾ ਗ਼ਲਤ ਪਾਇਆ। ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਜਨਵਰੀ ਦਾ ਹੈ ਅਤੇ ਇਸ ਦਾ ਕੋਰੋਨਾ ਕਾਲ ਦੌਰਾਨ ਲੱਗੇ ਲਾਕਡਾਊਨ ਨਾਲ ਕੋਈ ਸੰਬੰਧ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ World Journalism ਨੇ 13 ਮਈ ਨੂੰ ਇੱਕ ਵੀਡੀਓ ਅਪਲੋਡ ਕੀਤਾ ਅਤੇ ਲਿਖਿਆ ਕਿ : ਇਹ ਭਾਰਤ ਹੈ ਜਿੱਥੇ ਮੋਦੀ ਗਰੀਬ ਦੁਕਾਨਦਾਰਾਂ ਨੂੰ ਲੋਕ ਡਾਉਨ ਵਿੱਚ ਵਿੱਤੀ ਸਹਾਇਤਾ ਕਰਦੀ ਹੋਈ
ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ Invid ਟੂਲ ਵਿੱਚ ਅਪਲੋਡ ਕੀਤਾ ਅਤੇ ਇਸ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਖ਼ਬਰ OTV ਦੇ ਅਧਿਕਾਰਿਕ ਯੂਟਿਯੂਬ ਚੈਨਲ ਤੇ ਅਪਲੋਡ ਮਿਲੀ। 24 ਜਨਵਰੀ 2020 ਨੂੰ ਮਾਮਲੇ ਨੂੰ ਰਿਪੋਰਟ ਕਰਦਿਆਂ ਸਿਰਲੇਖ ਦਿੱਤਾ ਗਿਆ, “ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਯੂਨਿਟ 1 ਮਾਰਕੀਟ ਦੇ ਇਲਾਕੇ ਵਿੱਚ ਅਤਿਕ੍ਰਮਣ ਮੁਕਤੀ ਅਭਿਆਨ ਚਲਾਇਆ ਗਿਆ “ ਇਸ ਅਨੁਸਾਰ ਮਾਮਲਾ ਓਡੀਸ਼ਾ ਦੇ ਭੁਵਨੇਸ਼ਵਰ ਦਾ ਹੈ ਅਤੇ ਜਨਵਰੀ 2020 ਦਾ ਹੈ। ਮਤਲਬ ਸਾਫ਼ ਹੈ ਕਿ ਇਸ ਮਾਮਲੇ ਦਾ ਕੋਰੋਨਾ ਕਾਲ ਦੌਰਾਨ ਲੱਗੇ ਲਾਕਡਾਊਨ ਨਾਲ ਕੋਈ ਸੰਬੰਧ ਨਹੀਂ ਹੈ। ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਜਦੋਂ ਅਸੀਂ ਆਪਣੀ ਜਾਂਚ ਅੱਗੇ ਵਧਾਈ ਤਾਂ ਸਾਨੂੰ The News Insight ਦੇ ਟਵਿੱਟਰ ਹੈਂਡਲ ਤੇ 25 ਜਨਵਰੀ 2020 ਨੂੰ ਸ਼ੇਅਰ ਕੀਤੀ ਇਹ ਵੀਡੀਓ ਮਿਲੀ। ਵੀਡੀਓ ਸ਼ੇਅਰ ਕਰਦੇ ਹੋਏ ਸਿਰਲੇਖ ਲਿਖਿਆ ਗਿਆ ਸੀ : “Visuals from the Eviction Drive near Unit-1 Market in #Bhubaneswar “ ਇਸ ਨਾਲ ਜੁੜੀ ਇੱਕ ਖ਼ਬਰ ਸਾਨੂੰ ODISHA LINK ਨਾਮ ਦੇ ਫੇਸਬੁੱਕ ਪੇਜ ਤੇ ਵੀ ਮਿਲੀ , ਵੀਡੀਓ ਦਾ ਸਿਰਲੇਖ ਸੀ : Bhubaneswar 1no Market Road Side Stall Broken By BMC & BDA
ରାଜଧାନୀର ୧ ନଂ ହାଟରେ ଉଠା ଦୋକାନ ଉଚ୍ଛେଦ ସମୟର ଦୃଶ୍ୟ। କିଭଳି ଭାବେ ଉଚ୍ଛେଦ ପ୍ରକ୍ରିୟା ଆପଣେଇଛି ବିଏମସି-ବିଡିଏ ପ୍ରଶାସନ ଦେଖନ୍ତୁ ଭିଡିଓ #OdishaLink
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਭੁਵਨੇਸ਼ਵਰ ਸੰਵਾਦਦਾਤਾ ਸ਼ੇਸ਼ਨਾਥ ਰਾਏ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣਾ ਹੈ ਅਤੇ ਇਸਦਾ ਕੋਰੋਨਾ ਜਾਂ ਲਾਕ ਡਾਊਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਹੁਣ ਵਾਰੀ ਸੀ ਉਸ ਫੇਸਬੁੱਕ ਪੇਜ ਦੀ ਜਾਂਚ ਕਰਨ ਦੀ ਜਿਸ ਨੇ ਇਸ ਪੁਰਾਣੀ ਵੀਡੀਓ ਨੂੰ ਹੁਣ ਵਾਇਰਲ ਕੀਤਾ ਹੈ । ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਪੇਜ World Journalism ਨੂੰ 2,005 ਲੋਕ ਫੋਲੋ ਕਰਦੇ ਹਨ ।
ਇਹ ਵੀਡੀਓ 2020 ਵਿੱਚ ਵੀ ਵਾਇਰਲ ਹੋਇਆ ਸੀ ਅਤੇ ਇਸਦਾ ਫ਼ੈਕ੍ਟ ਚੈੱਕ ਵਿਸ਼ਵਾਸ ਨਿਊਜ਼ ਪਹਿਲਾਂ ਵੀ ਕਰ ਚੁੱਕਿਆ ਹੈ। ਤੁਸੀਂ ਇਸ ਨਾਲ ਜੁੜੀ ਪਹਿਲਾਂ ਦੀ ਖ਼ਬਰ ਨੂੰ ਇਥੇ ਪੜ੍ਹ ਸਕਦੇ ਹੋ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਜਨਵਰੀ ਦਾ ਹੈ ਅਤੇ ਇਸ ਦਾ ਕੋਰੋਨਾ ਕਾਲ ਦੌਰਾਨ ਲੱਗੇ ਲਾਕਡਾਊਨ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।