Fact Check: ਜਲੰਧਰ ਵਿਚ ਪਾਕਿਸਤਾਨੀ ਝੰਡਾ ਲਾਏ ਜਾਣ ਦਾ ਦਾਅਵਾ ਕਰਨ ਵਾਲਾ ਵਾਇਰਲ ਪੋਸਟ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਜਲੰਧਰ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁੱਝ ਘਰਾਂ ਦੀ ਛੱਤ ‘ਤੇ ਕੁੱਝ ਝੰਡਿਆਂ ਨੂੰ ਲਗਿਆ ਦੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਜਲੰਧਰ ਦੀ ਵਿਜੇ ਕਾਲੋਨੀ ਵਿਚ ਪਾਕਿਸਤਾਨੀ ਝੰਡਿਆਂ ਨੂੰ ਘਰਾਂ ਦੀ ਛੱਤ ‘ਤੇ ਲਾਇਆ ਗਿਆ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਹੇ ਝੰਡੇ ਪਾਕਿਸਤਾਨੀ ਨਹੀਂ ਹਨ। ਇਹ ਝੰਡੇ ਇਸਲਾਮ ਧਰਮ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਪਾਕਿਸਤਾਨੀ ਝੰਡਿਆਂ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ “ਕੱਟੜ ਵੈਰੀ ੩ Kattar vairi 3” ਨਾਂ ਦੇ ਪੇਜ ਨੇ ਇੱਕ ਵੀਡੀਓ ਅਪਲੋਡ ਕੀਤਾ ਜਿਸਦੇ ਵਿਚ ਘਰਾਂ ਦੀ ਛੱਤ ‘ਤੇ ਝੰਡਿਆਂ ਨੂੰ ਲਗਿਆ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਜਲੰਧਰ ਦੀ ਵਿਜੇ ਕਾਲੋਨੀ ਵਿਚ ਪਾਕਿਸਤਾਨੀ ਝੰਡਿਆਂ ਨੂੰ ਘਰਾਂ ਦੀ ਛੱਤ ‘ਤੇ ਲਾਇਆ ਗਿਆ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “⚠️ ਜਲੰਧਰ ਦੇ ਐਮ ਐਲ ਏ , “ਸੁਸ਼ੀਲ ਰਿੰਕੁ” ਦਾ ਬੀਜੇਆ ਬੀਜ ਅੱਜ ਦਰੱਖਤ ਬਣ ਰਿਹਾ
ਦੁਰ ਫਿੱਟੇ ਮੂੰਹ #ਕਾਂਗਰਸੀਓ 🖕”

ਪੜਤਾਲ

ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਗੂਗਲ ਸਰਚ ਵਿਚ “pakistani flags in jalandhar+Jagran” ਵਰਗੇ ਕਈ ਕੀਵਰਡ ਪਾ ਕੇ ਸਰਚ ਕੀਤਾ।

ਸਾਨੂੰ 4 ਨਵੰਬਰ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਪੰਜਾਬੀ ਜਾਗਰਣ ਦੀ ਇੱਕ ਖਬਰ ਮਿਲੀ ਜਿਸਦੀ ਹੇਡਲਾਈਨ ਸੀ: “ਹਿੰਦੂ ਸੰਗਠਨਾਂ ਨੇ ‘ਪਾਕਿਸਤਾਨੀ ਝੰਡੇ’ ਲਹਿਰਾਉਣ ਦੇ ਲਾਏ ਦੋਸ਼”

ਇਸ ਖਬਰ ਅਨੁਸਾਰ: “66 ਫੁਟੀ ਰੋਡ ਨਾਲ ਲੱਗਦੇ ਵਿਜੇ ਨਗਰ ‘ਚ ਝੰਡੇ ਲਾਉਣ ਨੂੰ ਲੈ ਕੇ ਹਿੰਦੂ ਤੇ ਮੁਸਲਿਮ ਸਮਾਜ ‘ਚ ਵਿਵਾਦ ਹੋ ਗਿਆ। ਹਿੰਦੂ ਸੰਗਠਨਾਂ ਨੇ ਦੋਸ਼ ਲਾਇਆ ਕਿ ਲੋਕਾਂ ਨੇ ਪਾਕਿਸਤਾਨੀ ਝੰਡੇ ਲਾਏ ਹਨ। ਇਸ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਧਰਨਾ ਮਗਰੋਂ ਮੁਸਲਿਮ ਸਮਾਜ ਨੇ ਵੀ ਝੰਡੇ ਲੁਹਾਉਣ ਦੇ ਵਿਰੋਧ ‘ਚ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ। ਮੌਕੇ ‘ਤੇ ਟਾਇਰਾਂ ਨੂੰ ਅੱਗ ਲਾ ਕੇ ਦਹਿਸ਼ਤ ਵੀ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਮੁਸਲਿਮ ਸਮਾਜ ਦਾ ਕਹਿਣਾ ਸੀ ਕਿ 10 ਨਵੰਬਰ ਨੂੰ ਈਦ ਮਿਲਾਦ ਉਨ ਨਬੀ ਸਬੰਧੀ ਹੋਣ ਵਾਲੇ ਪ੍ਰਰੋਗਰਾਮ ਨੂੰ ਲੈ ਕੇ ਧਾਰਮਿਕ ਝੰਡੇ ਲਾਏ ਸਨ, ਜਿਸ ਨੂੰ ਲੋਕਾਂ ਨੇ ਪਾਕਿਸਤਾਨ ਝੰਡੇ ਸਮਝ ਲਿਆ ਤੇ ਪੁਲਿਸ ਨੂੰ ਸੱਦ ਲਿਆ।”

ਹੁਣ ਅਸੀਂ ਇਸ ਮੌਕੇ ‘ਤੇ ਮੌਜੂਦ ਪੰਜਾਬੀ ਜਾਗਰਣ ਦੇ ਜਲੰਧਰ ਕ੍ਰਾਈਮ ਰਿਪੋਰਟਰ ਰਾਕੇਸ਼ ਗਾਂਧੀ ਨਾਲ ਸੰਪਰਕ ਕੀਤਾ। ਰਾਕੇਸ਼ ਨੇ ਸਾਨੂੰ ਦੱਸਿਆ ਕਿ ਜਿਵੇਂ ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਅਜਿਹਾ ਕੁੱਝ ਵੀ ਨਹੀਂ ਹੈ। ਇਹ ਝੰਡੇ ਪਾਕਿਸਤਾਨੀ ਨਹੀਂ ਸਨ, ਬਲਕਿ ਇਸਲਾਮ ਧਰਮ ਨਾਲ ਜੁੜੇ ਹੋਏ ਸਨ। ਇਕ ਤਿਓਹਾਰ ਮਗਰੋਂ ਇਹ ਝੰਡੇ ਲਾਏ ਗਏ ਸਨ, ਜਿਨ੍ਹਾਂ ਨੂੰ ਲੋਕਾਂ ਨੇ ਪਾਕਿਸਤਾਨੀ ਝੰਡੇ ਸਮਝ ਲਿਆ। ਅੰਤ ਵਿਚ ਜਦੋਂ ਪੁਲਿਸ ਦੀ ਕਾਰਵਾਈ ਵਿਚ ਸੱਚ ਸਾਹਮਣੇ ਆਇਆ ਤਾਂ ਇਹ ਗੱਲ ਸਾਫ ਹੋਈ ਕਿ ਇਹ ਝੰਡੇ ਪਾਕਿਸਤਾਨੀ ਨਹੀਂ ਸਨ।

ਹੁਣ ਅਸੀਂ ਜਲੰਧਰ ਡਿਵੀਜ਼ਨ 7 ਵਿਚ ਤੈਨਾਤ ਪੁਲਿਸ ਇੰਸਪੈਕਟਰ ਨਵੀਨ ਪਾਲ ਸਿੰਘ ਨਾਲ ਇਸ ਮਾਮਲੇ ਵਿਚ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਝੰਡੇ ਇਸਲਾਮ ਧਰਮ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੂੰ ਇੱਕ ਤਿਓਹਾਰ ਮਗਰੋਂ ਘਰਾਂ ਦੀ ਛੱਤ ‘ਤੇ ਲਾਇਆ ਗਿਆ ਸੀ। ਮੌਕੇ ‘ਤੇ ਮੌਜੂਦ DCP ਬਲਕਾਰ ਸਿੰਘ ਅਤੇ ਟੀਮ ਨੇ ਜਦੋਂ ਇਨ੍ਹਾਂ ਝੰਡਿਆਂ ਦੀ ਜਾਂਚ ਕੀਤੀ ਤਾਂ ਪਾਇਆ ਕਿ ਝੰਡੇ ਪਾਕਿਸਤਾਨ ਦੇ ਨਹੀਂ ਹਨ। ਪਾਕਿਸਤਾਨ ਦੇ ਝੰਡੇ ਅਤੇ ਇਸਲਾਮ ਧਰਮ ਨਾਲ ਜੁੜਿਆ ਝੰਡੇ ਵਿਚ ਚੰਨ ਤੇ ਤਾਰਾ ਹੁੰਦੇ ਹਨ, ਇਸਲਈ ਗਲਤਫਹਿਮੀ ਦੇ ਚਲਦੇ ਲੋਕਾਂ ਨੇ ਇਨ੍ਹਾਂ ਝੰਡਿਆਂ ਨੂੰ ਪਾਕਿਸਤਾਨ ਦਾ ਝੰਡਾ ਸਮਝ ਲਿਆ ਸੀ।

ਇਸਲਾਮੀ ਝੰਡੇ ਅਤੇ ਪਾਕਿਸਤਾਨੀ ਝੰਡੇ ਵਿਚ ਕਾਫੀ ਫਰਕ ਹੁੰਦਾ ਹੈ। ਕਈ ਇਸਲਾਮੀ ਝੰਡਿਆਂ ਵਿਚ ਹਰੇ ਪਿਛੋਕੜ ‘ਤੇ ਚੰਨ ਤੇ ਤਾਰਾ ਬਣਿਆ ਹੁੰਦਾ ਹੈ, ਜਦਕਿ ਪਾਕਿਸਤਾਨੀ ਝੰਡੇ ਵਿਚ ਚੰਨ ਤੇ ਤਾਰਾ ਦੇ ਲੈਫਟ ਸਾਈਡ ਵਿਚ ਇੱਕ ਸਫੇਦ ਪੱਟੀ ਵੀ ਹੁੰਦੀ ਹੈ। ਪਾਕਿਸਤਾਨ ਦੇ ਝੰਡੇ ਅਤੇ ਇਸਲਾਮ ਧਰਮ ਨਾਲ ਜੁੜੇ ਝੰਡਿਆਂ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।


Islamic Flags

Pakistan’s Flag

ਹੁਣ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ “ਕੱਟੜ ਵੈਰੀ ੩ Kattar vairi 3” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਪੇਜ ਨੂੰ 4,284 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਪੰਜਾਬ ਦੇ ਜਲੰਧਰ ਦਾ ਹੀ ਹੈ ਪਰ ਜਿਹੜੇ ਝੰਡੇ ਵੀਡੀਓ ਵਿਚ ਦਿੱਸ ਰਹੇ ਹਨ ਉਹ ਪਾਕਿਸਤਾਨੀ ਨਹੀਂ ਹਨ। ਇਹ ਝੰਡੇ ਇਸਲਾਮ ਧਰਮ ਨਾਲ ਜੁੜੇ ਹੋਏ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts