Fact Check : ਪਟਾਕਿਆਂ ਕਰਕੇ ਵਾਪਰਿਆ ਸੀ ਇਹ ਹਾਦਸਾ , ਪੀ.ਟੀ.ਸੀ ਨਿਊਜ਼ ਦੇ ਲੋਗੋ ਨਾਲ ਵਾਇਰਲ ਹੋਈ ਭ੍ਰਮਕ ਪੋਸਟ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਭ੍ਰਮਕ ਹੈ। ਇਹ ਵੀਡੀਓ ਤਮਿਲਨਾਡੂ ਦਾ ਹੈ, ਜਿੱਥੇ ਪਟਾਕਿਆਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਵਿੱਚ ਧਮਾਕਾ ਹੋਇਆ ਸੀ। ਧਮਾਕੇ ਦਾ ਕਾਰਣ ਪਟਾਕੇ ਸਨ ਨਾ ਕਿ ਸਕੂਟਰੀ ਦੀ ਬੈਟਰੀ।

Fact Check : ਪਟਾਕਿਆਂ ਕਰਕੇ ਵਾਪਰਿਆ ਸੀ ਇਹ ਹਾਦਸਾ , ਪੀ.ਟੀ.ਸੀ ਨਿਊਜ਼ ਦੇ ਲੋਗੋ ਨਾਲ ਵਾਇਰਲ ਹੋਈ ਭ੍ਰਮਕ ਪੋਸਟ

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ )। ਸੋਸ਼ਲ ਮੀਡੀਆ ਤੇ ਨਿਊਜ਼ ਮੀਡੀਆ ਏਜੰਸੀ ਪੀ.ਟੀ.ਸੀ ਨਿਊਜ਼ ਦੇ ਲੋਗੋ ਨਾਲ ਇੱਕ 30 ਸੈਕੰਡ ਦੀ CCTV ਫੁਟੇਜ ਵੀਡੀਓ ਕਲਿਪ ਵਾਇਰਲ ਹੋ ਰਹੀ ਹੈ। ਇਸ CCTV ਫੁਟੇਜ ਵਿੱਚ ਇੱਕ ਸਕੂਟੀ ‘ਤੇ ਧਮਾਕਾ ਹੁੰਦੇ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ਯੂਜ਼ਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਧਮਾਕਾ ਸਕੂਟੀ ਦੀ ਬੈਟਰੀ ਕਰਕੇ ਹੋਇਆ ਹੈ। ਕਈ ਯੂਜ਼ਰਸ ਇਸਨੂੰ ਸੱਚ ਮੰਨਦੇ ਹੋਏ ਇਸਨੂੰ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਕਲਿਪ ਦੀ ਵਿਸਤਾਰ ਨਾਲ ਜਾਂਚ ਕੀਤੀ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਤਮਿਲਨਾਡੂ ਦਾ ਹੈ, ਜਿੱਥੇ ਪਟਾਕਿਆਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਵਿੱਚ ਧਮਾਕਾ ਹੋਇਆ ਸੀ। ਧਮਾਕੇ ਦਾ ਕਾਰਣ ਪਟਾਕੇ ਸਨ ਨਾ ਕਿ ਸਕੂਟੀ ਦੀ ਬੈਟਰੀ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਜਸਵਿੰਦਰ ਸਿੰਘ ਨੇ CCTV ਫੁਟੇਜ ਦੇ ਵੀਡੀਓ ਕਲਿਪ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਵੇਖੋ ਬੈਟਰੀ ਵਾਲੀ ਸਕੂਟਰੀ ਦੇ ਨਤੀਜੇ”

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਸੀ.ਸੀ.ਟੀਵੀ ਫੁਟੇਜ ਨੂੰ ਧਿਆਨ ਨਾਲ ਵੇਖਿਆ , ਇਸ ਉੱਤੇ 04-11-2021 ਲਿਖਿਆ ਹੋਇਆ ਹੈ। ਨਾਲ ਹੀ ਪੀ.ਟੀ.ਸੀ ਨਿਊਜ਼ ਦਾ ਲੋਗੋ ਵੀ ਲੱਗਿਆ ਹੋਇਆ ਹੈ,ਕਿਉਂਕਿ ਵਾਇਰਲ ਵੀਡੀਓ ਕਲਿਪ ਵਿੱਚ ਪੀ.ਟੀ.ਸੀ ਨਿਊਜ਼ ਦਾ ਲੋਗੋ ਹੈ ਇਸ ਲਈ ਅਸੀਂ ਵੀਡੀਓ ਦੀ ਪੀ.ਟੀ.ਸੀ ਨਿਊਜ਼ ਤੇ ਹੀ ਖੋਜ ਕੀਤੀ । ਸਾਨੂੰ ਪੀ.ਟੀ.ਸੀ ਨਿਊਜ਼ ਦੇ ਫੇਸਬੁੱਕ ਪੇਜ ਤੇ 6 ਨਵੰਬਰ 2021 ਨੂੰ ਇਹ ਵੀਡੀਓ ਸ਼ੇਅਰ ਕੀਤਾ ਮਿਲਿਆ। ਵੀਡੀਓ ਨਾਲ ਲਿਖਿਆ ਹੋਇਆ ਸੀ “ਪਟਾਕਿਆਂ ਨੇ ਲਿਆਂਦੀ ਪਿਓ-ਪੁੱਤ ਦੀ ਖੌਫਨਾਕ ਮੌਤ, ਹੋਇਆ ਜ਼ਬਰਦਸਤ ਧਮਾਕਾ” ਇੱਥੇ ਕਿਤੇ ਵੀ ਸਕੂਟੀ ਦੀ ਬੈਟਰੀ ਬਾਰੇ ਨਹੀਂ ਲਿਖਿਆ ਹੋਇਆ ਸੀ। ਵੀਡੀਓ ਨੂੰ ਇੱਥੇ ਵੇਖੋ।

ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ । navbharattimes ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। 5 ਨਵੰਬਰ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਵਾਇਰਲ ਵੀਡੀਓ ਦੀ ਵਰਤੋਂ ਕੀਤੀ ਗਈ ਸੀ। ਇਸ ਵਿੱਚ ਦੱਸਿਆ ਗਿਆ ਕਿ “दीपावली के पटाखे मौत का भी कारण बन सकते हैं। मामला तमिलनाडु के अरियानकुप्पम का है। दीपावली के दिन यानी गुरुवार की दोपहर 37 वर्षीय केए कलानिसान अपने 7 साल के बेटे के साथ पटाखे लेकर जा रहे थे। उन्होंने बुधवार को ही खरीदारी कर इन पटाखों को अपने ससुर के घर पर रख दिया था। उन्हें कहां पता था कि पटाखों के साथ ही यह यात्रा उनके जीवन की आखिरी यात्रा हो जाएगी। अरियानकुप्पम का इलाका सस्ते पटाखों के लिए प्रसिद्ध है। वह यहीं से देसी पटाखे खरीद कर ले जा रहे थे।” ਪੂਰੀ ਖਬਰ ਇੱਥੇ ਪੜ੍ਹੋ।

ndtv.com ਤੇ ਵੀ 5 ਨਵੰਬਰ 2021 ਨੂੰ ਪ੍ਰਕਾਸ਼ਿਤ ਇਸ ਨਾਲ ਜੁੜੀ ਖਬਰ ਨੂੰ ਪੜ੍ਹੀਆ ਜਾ ਸਕਦਾ ਹੈ

ਮਾਮਲੇ ਵਿੱਚ ਹੋਰ ਪੁਸ਼ਟੀ ਲਈ ਅਸੀਂ ਪੀ.ਟੀ.ਸੀ ਨਿਊਜ਼ ਦੀ ਸੋਸ਼ਲ ਮੀਡਿਆ ਮੈਨੇਜਰ ਸਾਹਿਬਾ ਆਹਲੂਵਾਲੀਆ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਤਾਮਿਲਨਾਡੂ ਦਾ ਹੈ ਅਤੇ ਇਸ ਬਾਰੇ ਅਸੀਂ ਸਹੀ ਜਾਣਕਾਰੀ ਦਿੱਤੀ ਸੀ। ਇਹ ਬਲਾਸਟ ਸਕੂਟੀ ਦੇ ਕਾਰਨ ਨਹੀਂ ਬਲਕਿ ਬਹੁਤ ਸਾਰੇ ਪਟਾਕਿਆਂ ਕਾਰਨ ਹੋਇਆ ਸੀ।

ਪੜਤਾਲ ਦੇ ਅੰਤ ਵਿੱਚ ਅਸੀਂ ਪੋਸਟ ਨੂੰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ , ਸਾਨੂੰ ਪਤਾ ਲੱਗਿਆ ਕਿ ਯੂਜ਼ਰ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਨੂੰ 337 ਲੋਕ ਫੋਲੋ ਕਰਦੇ ਹਨ।

इस फैक्ट चेक को हिंदी में पढ़ने के लिए यहाँ क्लिक करें।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਭ੍ਰਮਕ ਹੈ। ਇਹ ਵੀਡੀਓ ਤਮਿਲਨਾਡੂ ਦਾ ਹੈ, ਜਿੱਥੇ ਪਟਾਕਿਆਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਵਿੱਚ ਧਮਾਕਾ ਹੋਇਆ ਸੀ। ਧਮਾਕੇ ਦਾ ਕਾਰਣ ਪਟਾਕੇ ਸਨ ਨਾ ਕਿ ਸਕੂਟਰੀ ਦੀ ਬੈਟਰੀ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts