ਸਾਲ 2019 ਵਿੱਚ ਰਾਜਸਥਾਨ ਦੇ ਅਜਮੇਰ ਵਿੱਚ ਇੱਕ ਚੁਨਾਵੀ ਰੈਲੀ ਦੌਰਾਨ ਬੀ.ਜੇ.ਪੀ ਨੇਤਾਵਾਂ ਦੇ ਦੋ ਗੁਟਾਂ ਵਿੱਚ ਹੋਈ ਆਪਸੀ ਝੜਪ ਦੇ ਵੀਡੀਓ ਨੂੰ ਜਨ- ਆਸ਼ੀਰਵਾਦ ਯਾਤਰਾ ਦੌਰਾਨ ਬੀ.ਜੇ.ਪੀ ਨੇਤਾਵਾਂ ਦੀ ਜਨਤਾ ਦੁਆਰਾ ਕੁੱਟਮਾਰ ਦੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿਸਥਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਨਵੇਂ ਨਿਯੁਕਤ ਮੰਤਰੀਆਂ ਦੁਆਰਾ ਜਨ – ਆਸ਼ੀਰਵਾਦ ਯਾਤਰਾ ਕੱਢਣ ਦੀ ਘੋਸ਼ਣਾ ਕੀਤੀ ਸੀ। ਇਸ ਯਾਤਰਾ ਨਾਲ ਜੋੜਦੇ ਹੋਏ ਇੱਕ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇੱਕ ਭੀੜ ਵਿੱਚ ਕਈ ਲੋਕਾਂ ਨੂੰ ਆਪਸ ਵਿੱਚ ਝਗੜਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਨ-ਆਸ਼ੀਰਵਾਦ ਰੈਲੀ ਦੌਰਾਨ ਲੋਕਾਂ ਨੇ ਬੀ.ਜੇ.ਪੀ ਨੇਤਾਵਾਂ ਦੀ ਕੁੱਟਮਾਰ ਕੀਤੀ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਅਤੇ ਅਤੇ ਬੀ.ਜੇ.ਪੀ ਦੇ ਖਿਲਾਫ ਦੁਸ਼ਪ੍ਰਚਾਰ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਸਾਲ 2019 ਵਿੱਚ ਰਾਜਸਥਾਨ ਦੇ ਅਜਮੇਰ ਵਿੱਚ ਭਾਜਪਾ ਨੇਤਾਵਾਂ ਦੇ ਦੋ ਗੁਟਾਂ ਦੇ ਆਪਸ ਵਿੱਚ ਭਿੜਣ ਨਾਲ ਸੰਬੰਧਿਤ ਹੈ, ਜਿਸ ਨੂੰ ਗ਼ਲਤ ਦਾਅਵੇ ਨਾਲ ਜਨ- ਆਸ਼ੀਰਵਾਦ ਯਾਤਰਾ ਦੌਰਾਨ ਬੀ.ਜੇ.ਪੀ ਨੇਤਾਵਾਂ ਦੀ ਕੁੱਟਮਾਰ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘Sunil Borad Patel’ ਨੇ ਵਾਇਰਲ ਵੀਡੀਓ (ਆਰਕਾਈਵ ਲਿੰਕ ) ਨੂੰ ਸ਼ੇਅਰ ਕਰਦੇ ਹੋਏ ਗੁਜਰਾਤੀ ਵਿੱਚ ਲਿਖਿਆ ਹੈ, ”આજ રોજ જનતા દ્વારા જન સેવકોને આશીર્વાદ યાત્રા માં આશીર્વાદ નું વિતરણ કરવામાં આવ્યું.” ( ਅੱਜ ਅਸ਼ੀਰਵਾਦ ਯਾਤਰਾ ਵਿੱਚ ਜਨ ਸੇਵਕਾਂ ਨੂੰ ਜਨਤਾ ਨੇ ਅਸ਼ੀਰਵਾਦ ਦਿੱਤਾ)
https://www.facebook.com/100004095738343/videos/589574462210368/
ਸੋਸ਼ਲ ਮੀਡਿਆ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਵਾਇਰਲ ਵੀਡੀਓ ਨੂੰ ਗੁਜਰਾਤੀ ਯੂਜ਼ਰਸ ਨੇ ਆਪਣੀ ਪ੍ਰੋਫਾਈਲ ਤੇ 19 ਅਗਸਤ 2021 ਨੂੰ ਸ਼ੇਅਰ ਕੀਤਾ ਹੈ, ਜਿਸ ਨਾਲ ਇਸਦੇ ਗੁਜਰਾਤ ਨਾਲ ਸੰਬੰਧਿਤ ਹੋਣ ਦਾ ਪ੍ਰਤੀਤ ਹੁੰਦਾ ਹੈ।
ਪੜਤਾਲ
ਵਾਇਰਲ ਵੀਡੀਓ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਸਾਫ- ਸਾਫ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਕੁਝ ਲੋਕਾਂ ਨੂੰ ਆਪਸ ਵਿੱਚ ਕੁੱਟ ਮਾਰ ਕਰਦੇ ਹੋਏ ਵੀ ਵੇਖਿਆ ਜਾ ਸਕਦਾ ਹੈ।ਇਸ ਵੀਡੀਓ ਤੇ ‘NEWS4RAJSTHAN’ ਦਾ ਵਾਟਰ ਮਾਰਕ ਨਜ਼ਰ ਆ ਰਿਹਾ ਹੈ, ਜਿਸ ਨਾਲ ਇਸਦੇ ਰਾਜਸਥਾਨ ਨਾਲ ਸੰਬੰਧਿਤ ਹੋਣ ਦਾ ਸੰਕੇਤ ਮਿਲਦਾ ਹੈ।
ਇਹਨਾਂ ਸਭ ਸੰਕੇਤਾਂ ਦੇ ਆਧਾਰ ਤੇ ਸੰਬੰਧਿਤ ਕੀ ਵਰਡਸ ਨਾਲ ਸਰਚ ਕਰਨ ਤੇ ਸਾਨੂੰ ਦੈਨਿਕ ਜਾਗਰਣ ਦੇ ਅਧਿਕਾਰਿਤ ਯੂਟਿਊਬ ਚੈਨਲ ਤੇ 12 ਅਪ੍ਰੈਲ 2019 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਬੁਲੇਟਿਨ ਮਿਲਿਆ, ਜਿਸ ਵਿੱਚ ਵਾਇਰਲ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ।
ਇਹ ਵੀਡੀਓ 2019 ਦੀਆਂ ਲੋਕ ਸਭਾ ਚੋਣਾਂ ਨਾਲ ਸਬੰਧਿਤ ਹੈ। ਬੁਲੇਟਿਨ ਦੇ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ‘ਰਾਜਸਥਾਨ ਦੇ ਅਜਮੇਰ ਦੇ ਮਸੂਦਾ’ ਚ ਵੀਰਵਾਰ ਨੂੰ ਬੀ.ਜੇ.ਪੀ ਨੇਤਾ ਆਪਸ ‘ਚ ਭਿੜ ਗਏ। ਦਰਅਸਲ, ਮਸੂਦਾ ਵਿੱਚ ਬੀ.ਜੇ.ਪੀ ਉਮੀਦਵਾਰ ਭਾਗੀਰਥ ਚੌਧਰੀ ਦੇ ਚੋਣ ਪ੍ਰਚਾਰ ਦੌਰਾਨ ਮਸੂਦਾ ਦੇ ਸਾਬਕਾ ਵਿਧਾਇਕ ਸੁਸ਼ੀਲ ਕੰਵਰ ਪਲਾਡਾ ਦੇ ਪਤੀ ਭੰਵਰ ਸਿੰਘ ਪਲਾਡਾ ਅਤੇ ਵਰਤਮਾਨ ਵਿੱਚ BJP ਵਿੱਚ ਸ਼ਾਮਿਲ ਨਵੀਨ ਸ਼ਰਮਾ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਕਾਰ ਝੜਪ ਹੋਈ ਸੀ।
ਸੋਸ਼ਲ ਮੀਡੀਆ ਸਰਚ ਵਿੱਚ ਸਾਨੂੰ ਇਹ ਵੀਡੀਓ ਨਿਊਜ਼ ਏਜੇਂਸੀ ਏ.ਐਨ.ਆਈ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੇ ਵੀ ਮਿਲਿਆ।12 ਅਪ੍ਰੈਲ ਨੂੰ ਕੀਤੇ ਗਏ ਟਵੀਟ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਘਟਨਾ ਅਜਮੇਰ ਦੇ ਮਸੂਦਾ ਵਿੱਚ 11 ਅਪ੍ਰੈਲ 2019 ਨੂੰ ਹੋਈ ਝੜਪ ਦੀ ਹੈ।
ਯਾਨੀ ਇਹ ਵੀਡੀਓ 2019 ਦੇ ਲੋਕ ਸਭਾ ਚੌਣਾਂ ਨਾਲ ਸੰਬੰਧਿਤ ਹੈ, ਜਿਸਨੂੰ ਹਾਲ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਇਸ ਬਾਰੇ ਅਸੀਂ ਜੈਪੁਰ ਸਥਿਤ ਫ੍ਰੀ ਪ੍ਰੈਸ ਜਰਨਲ ਦੇ ਪੱਤਰਕਾਰ ਮਨੀਸ਼ ਗੋਧਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ “ਵਾਇਰਲ ਹੋ ਰਿਹਾ ਵੀਡੀਓ 2019 ਵਿੱਚ ਅਜਮੇਰ ਵਿੱਚ ਇੱਕ ਰੈਲੀ ਦੌਰਾਨ ਬੀ.ਜੇ.ਪੀ ਨੇਤਾਵਾਂ ਦੇ ਆਪਸੀ ਝੜਪ ਦਾ ਹੈ।”
ਨਿਊਜ਼ ਸਰਚ ਵਿੱਚ ਸਾਨੂੰ ਅਜਿਹੀਆਂ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ, ਜਿਨ੍ਹਾਂ ਵਿੱਚ ਭਾਜਪਾ ਵੱਲੋਂ ਜਨ- ਆਸ਼ੀਰਵਾਦ ਯਾਤਰਾ ਨੂੰ ਨਿਕਾਲੇ ਜਾਣ ਦਾ ਜ਼ਿਕਰ ਹੈ। ਰਿਪੋਰਟਸ ਅਨੁਸਾਰ, ਮੋਦੀ ਕੈਬਿਨੇਟ ਵਿੱਚ ਸ਼ਾਮਿਲ ਹੋਏ ਨਵੇਂ ਮੰਤਰੀ ਕਰੀਬ ਵੀਹ ਹਜ਼ਾਰ ਕਿਲੋਮੀਟਰ ਦੀ ਜਨ- ਆਸ਼ੀਰਵਾਦ ਯਾਤਰਾ ਤੇ ਨਿਕਲਣਗੇ ਅਤੇ ਇਸ ਦੌਰਾਨ ਉਹ 212 ਲੋਕ ਸਭਾ ਖੇਤਰਾਂ ਦਾ ਦੌਰਾ ਕਰਦੇ ਹੋਏ ਲੋਕਾਂ ਨਾਲ ਸੰਪਰਕ ਕਰਨਗੇ।
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਉਹ ਗੁਜਰਾਤ ਦੇ ਵਡੋਦਰਾ ਦਾ ਰਹਿਣ ਵਾਲਾ ਹੈ।
ਨਤੀਜਾ: ਸਾਲ 2019 ਵਿੱਚ ਰਾਜਸਥਾਨ ਦੇ ਅਜਮੇਰ ਵਿੱਚ ਇੱਕ ਚੁਨਾਵੀ ਰੈਲੀ ਦੌਰਾਨ ਬੀ.ਜੇ.ਪੀ ਨੇਤਾਵਾਂ ਦੇ ਦੋ ਗੁਟਾਂ ਵਿੱਚ ਹੋਈ ਆਪਸੀ ਝੜਪ ਦੇ ਵੀਡੀਓ ਨੂੰ ਜਨ- ਆਸ਼ੀਰਵਾਦ ਯਾਤਰਾ ਦੌਰਾਨ ਬੀ.ਜੇ.ਪੀ ਨੇਤਾਵਾਂ ਦੀ ਜਨਤਾ ਦੁਆਰਾ ਕੁੱਟਮਾਰ ਦੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।