Fact Check: ਪਾਕਿਸਤਾਨ ਦੇ ਸਵਾਤ ਵਿੱਚ ਲੱਗੇ ਟ੍ਰੈਫਿਕ ਜਾਮ ਦੀ ਤਸਵੀਰ ਹਿਮਾਚਲ ਪ੍ਰਦੇਸ਼ ਦੇ ਨਾਮ ਤੋਂ ਵਾਇਰਲ

ਪਾਕਿਸਤਾਨ ਦੇ ਸਵਾਤ ਵਿੱਚ ਈਦ ਤੋਂ ਬਾਅਦ ਲੱਗੇ ਲੰਬੇ ਟ੍ਰੈਫ਼ਿਕ ਜਾਮ ਦੇ ਵੀਡੀਓ ਨੂੰ ਭਾਰਤ ਦੇ ਹਿਮਾਚਲ ਪ੍ਰਦੇਸ਼ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ਼ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਭੂ-ਸਖਲਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਗੱਡੀਆਂ ਦੀ ਲੰਬੀ ਕਤਾਰ ਨੂੰ ਵੇਖਿਆ ਜਾ ਸਕਦਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟ੍ਰੈਫਿਕ ਜਾਮ ਹਿਮਾਚਲ ਪ੍ਰਦੇਸ਼ ਵਿੱਚ ਲੱਗਿਆ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਸੈਲਾਨੀਆਂ ਨੂੰ ਹਿਮਾਚਲ ਪ੍ਰਦੇਸ਼ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਸਾਬਿਤ ਹੋਇਆ। ਪਾਕਿਸਤਾਨ ਦੇ ਵੀਡੀਓ ਨੂੰ ਭਾਰਤ ਦੇ ਹਿਮਾਚਲ ਪ੍ਰਦੇਸ਼ ਵਿੱਚ ਲੱਗੇ ਟ੍ਰੈਫਿਕ ਜਾਮ ਦਾ ਦੱਸਦਿਆਂ ਕੀਤਾ ਜਾ ਰਿਹਾ ਹੈ ਵਾਇਰਲ।

ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ‘AggBani’ ਨੇ ਵਾਇਰਲ ਵੀਡੀਓ (ਆਰਕਾਇਵਡ ਲਿੰਕ) ਨੂੰ ਸਾਂਝਾ ਕੀਤਾ, ਜਿਸ ਵਿੱਚ ਕਿਸੇ ਪਹਾੜੀ ਖੇਤਰ ਵਿੱਚ ਲੰਬਾ ਟ੍ਰੈਫਿਕ ਜਾਮ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਨੂੰ ਸਾਂਝਾ ਕਰਦਿਆਂ ਲੋਕਾਂ ਨੂੰ ਹਿਮਾਚਲ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।

ਜਾਂਚ ਕੀਤੇ ਜਾਣ ਤੱਕ ਇਸ ਵੀਡੀਓ ਨੂੰ ਛੇ ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਹੋਰ ਯੂਜ਼ਰਸ ਇਸ ਨੂੰ ਹਿਮਾਚਲ ਦਾ ਮੰਨਦਿਆਂ ਸ਼ੇਅਰ ਕਰ ਰਹੇ ਹਨ । ਇੱਕ ਹੋਰ ਫੇਸਬੁੱਕ ਯੂਜ਼ਰ ‘ਝੂਠਾ ਸੇਠ’ ਨੇ ਵੀ ਇਸ ਵੀਡੀਓ ਨੂੰ (ਆਰਕਾਇਵਡ ਲਿੰਕ) ਸਮਾਨ ਦਾਅਵੇ ਨਾਲ ਆਪਣੀ ਪ੍ਰੋਫਾਈਲ ਤੇ ਸ਼ੇਅਰ ਕੀਤਾ ਹੈ।

https://www.facebook.com/100056062323923/videos/336931874690897/

ਪੜਤਾਲ

ਧਿਆਨ ਯੋਗ ਹੈ ਕਿ 26 ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿੱਚ ਭੂ-ਸਖਲਣ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲੋਕਾਂ ਨੂੰ ਹਿਮਾਚਲ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਕਿਨੌਰ ਵਿੱਚ ਹੋਏ ਭੂ-ਸਖਲਣ ਵਿੱਚ ਨਾਲ 9 ਯਾਤਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਦੇ ਜ਼ਖਮੀ ਹੋਣ ਦੀ ਸੂਚਨਾ ਹੈ।

ਵਾਇਰਲ ਹੋ ਰਹੇ ਵੀਡੀਓ ਦੇ ਨਾਲ ਕੀਤੇ ਗਏ ਦਾਅਵੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਅਸੀਂ ਨਿਊਜ਼ ਸਰਚ ਦੀ ਮਦਦ ਲਈ। ਵੀਡੀਓ ਵਿੱਚ ਦਿੱਖ ਰਿਹਾ ਟ੍ਰੈਫਿਕ ਜਾਮ ਬਹੁਤ ਲੰਬਾ ਹੈ ਅਤੇ ਐਦਾਂ ਹੋਣਾ ਇਸਦੀ ਖਬਰ ਹੋਣ ਦੀ ਗਰੰਟੀ ਹੈ। ਪਰ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ। ਸਰਚ ਵਿੱਚ ਸਾਨੂੰ 14 ਜੂਨ 2021 ਨੂੰ ਐਨ.ਡੀ.ਟੀਵੀ ਦੇ ਅਧਿਕਾਰਤ ਯੂਟਿਊਬ ਚੈਨਲ ਉੱਤੇ ਅਪਲੋਡ ਕੀਤਾ ਗਿਆ ਇੱਕ ਨਿਊਜ਼ ਬੁਲੇਟਿਨ ਮਿਲਿਆ, ਜਿਸ ਵਿੱਚ ਲੰਬੇ ਟ੍ਰੈਫਿਕ ਜਾਮ ਨੂੰ ਵੇਖਿਆ ਜਾ ਸਕਦਾ ਹੈ।

ਰਿਪੋਰਟ ਦੇ ਅਨੁਸਾਰ, ਹਿਮਾਚਲ ਪ੍ਰਦੇਸ਼ ਦੇ ਵੱਲੋਂ ਤੋਂ ਰਾਜ ਵਿੱਚ ਦਾਖਲ ਹੋਣ ਲਈ COVID-19 ਆਰਟੀ ਪੀ.ਸੀ.ਆਰ ਨਿਗੇਟਿਵ ਜਾਂਚ ਦੀ ਜ਼ਰੂਰਤ ਖ਼ਤਮ ਕੀਤੇ ਜਾਣ ਲਈ ਸੈਲਾਨੀਆਂ ਦੇ ਹੜ ਕਾਰਣ ਪਹਾੜੀ ਵਿੱਚ ਲੰਬਾ ਜਾਮ ਲੱਗਿਆ। ਹਾਲਾਂਕਿ, ਇਹ ਵੀਡੀਓ ਵਾਇਰਲ ਵੀਡੀਓ ਤੋਂ ਬਿਲਕੁਲ ਵੱਖ ਹੈ।

ਇਨਵਿਡ ਟੂਲ ਦੀ ਸਹਾਇਤਾ ਨਾਲ, ਅਸੀਂ ਵੀਡੀਓ ਦੇ ਕੀਫ੍ਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ਼ ਸਰਚ ਕੀਤਾ। ਸਰਚ ਵਿਚ ਸਾਨੂੰ ਇਸ ਵੀਡੀਓ ਦਾ ਸਕ੍ਰੀਨ ਸ਼ਾਟ ਪਾਕਿਸਤਾਨੀ ਨਿਊਜ਼ ਪੋਰਟਲ dailytimes.com.pk ਤੇ ਪ੍ਰਕਾਸ਼ਤ ਰਿਪੋਰਟ ਵਿੱਚ ਲੱਗਿਆ ਮਿਲਿਆ।

ਨਿਊਜ਼ ਸਰਚ ਵਿੱਚ, ਸਾਨੂੰ ਇੱਕ ਹੋਰ ਪਾਕਿਸਤਾਨੀ thenews.com.pk ਦੀ ਵੈੱਬਸਾਈਟ ਵਿੱਚ 25 ਜੁਲਾਈ 2021 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਇਸ ਜਾਮ ਬਾਰੇ ਜਾਣਕਾਰੀ ਮਿਲੀ। ਰਿਪੋਰਟ ਦੇ ਅਨੁਸਾਰ, ਸਵਾਤ ਦੇ ਕਲਾਮ ਘਾਟੀ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ (23 ਅਤੇ 24 ਜੁਲਾਈ ਨੂੰ) ਲੰਬੇ ਜਾਮ ਕਾਰਨ ਸੈਲਾਨੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਵਿੱਟਰ ਯੂਜ਼ਰ ‘Sheharyar Goraya’ ਨੇ ਵੀ ਇਸ ਵੀਡੀਓ ਨੂੰ ਆਪਣੀ ਪ੍ਰੋਫਾਈਲ ਤੇ ਸਾਂਝਾ ਕੀਤਾ ਹੈ ਅਤੇ ਇਸਨੂੰ 24 ਜੁਲਾਈ ਦਾ ਦੱਸਿਆ ਹੈ।

dailytimes.com.pk ਅਤੇ thenews.com.pk ਦੋਵੇਂ ਦੀਆਂ ਰਿਪੋਰਟਾਂ ਨੇ ਇਸ ਜਾਮ ਨੂੰ ਲੈ ਕੇ ਕਲਾਮ ਘਾਟੀ ਦਾ ਜ਼ਿਕਰ ਕੀਤਾ ਹੈ, ਜਿਸ ਨਾਲ ਇਹ ਪੁਸ਼ਟੀ ਹੁੰਦੀ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦੇ ਸਵਾਤ ਖੇਤਰ ਵਿੱਚ ਲੱਗੇ ਲੰਬੇ ਟ੍ਰੈਫਿਕ ਜਾਮ ਦਾ ਹੈ, ਅਤੇ ਇਸੇ ਵੀਡੀਓ ਨੂੰ ਭਾਰਤ ਦੇ ਹਿਮਾਚਲ ਪ੍ਰਦੇਸ਼ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।

ਸਾਡੇ ਅਹਿਯੋਗੀ ਦੈਨਿਕ ਜਾਗਰਣ ਦੇ ਹਿਮਾਚਲ ਪ੍ਰਦੇਸ਼ ਮੰਡੀ ਦੇ ਸੰਵਾਦਦਾਤਾ ਹੰਸਰਾਜ ਸੈਣੀ ਨੇ ਵੀ ਵਾਇਰਲ ਵੀਡੀਓ ਦਾ ਹਿਮਾਚਲ ਪ੍ਰਦੇਸ਼ ਨਾਲ ਜੁੜੇ ਹੋਣ ਦੇ ਦਾਅਵੇ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ “ਹਿਮਾਚਲ ਪ੍ਰਦੇਸ਼ ਵਿੱਚ ਇਸ ਤਰ੍ਹਾਂ ਦਾ ਜਾਮ ਹਾਲ ਦੇ ਦਿਨਾਂ ਵਿੱਚ ਨਹੀਂ ਲੱਗਿਆ ਹੈ।

ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ਼ ਨੂੰ ਫੇਸਬੁੱਕ ਤੇ ਤਿੰਨ ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਪਾਕਿਸਤਾਨ ਦੇ ਸਵਾਤ ਵਿੱਚ ਈਦ ਤੋਂ ਬਾਅਦ ਲੱਗੇ ਲੰਬੇ ਟ੍ਰੈਫ਼ਿਕ ਜਾਮ ਦੇ ਵੀਡੀਓ ਨੂੰ ਭਾਰਤ ਦੇ ਹਿਮਾਚਲ ਪ੍ਰਦੇਸ਼ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts