Fact Check: ਦੋ ਚਾਹ ਵਾਲਿਆਂ ਨੂੰ ਗੋਲੀ ਮਾਰਨ ਦੇ ਨਾਮ ਤੇ ਵਾਇਰਲ ਹੋਇਆ ਸ਼ੂਟਿੰਗ ਦਾ ਵੀਡੀਓ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫ਼ਰਜ਼ੀ ਸਾਬਿਤ ਹੋਈ । ਵਾਇਰਲ ਵੀਡੀਓ ਦਾ ਵਾਰਾਨਸੀ ਨਾਲ ਕੋਈ ਸੰਬੰਧ ਨਹੀਂ ਹੈ ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕਥਿਤ ਤੌਰ ਤੇ ਦੋ ਮੁੰਡਿਆਂ ਨੂੰ ਗੋਲੀ ਮਾਰਦੇ ਹੋਏ ਦਿਖਾਇਆ ਗਿਆ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਵਾਇਰਲ ਘਟਨਾ ਯੂ.ਪੀ ਦੇ ਵਾਰਾਨਸੀ ਵਿੱਚ ਹੋਈ। ਉੱਥੇ ਦਿਨ ਦਿਹਾੜੇ ਦੋ ਚਾਹ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਗਈ।

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਸਾਨੂੰ ਪਤਾ ਲੱਗਿਆ ਕਿ ਵਾਇਰਲ ਵੀਡੀਓ ਕਿਸੇ ਸ਼ੂਟਿੰਗ ਦਾ ਹੈ। ਇਸਦਾ ਕਿਸੇ ਅਪਰਾਧ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਅਜੇ ਕੁਮਾਰ ਮੁਲਾਯਮ ਸਿੰਘ ਨੇ 8 ਮਾਰਚ ਨੂੰ ਇੱਕ ਵੀਡੀਓ ਅੱਪਲੋਡ ਕਰਦੇ ਹੋਏ ਲਿਖਿਆ: ‘ਵਾਰਾਨਸੀ ਵਿੱਚ ਦਿਨ ਦਿਹਾੜੇ ਦੋ ਚਾਹ ਵਾਲਿਆਂ ਨੂੰ ਗੋਲੀ ਮਾਰ ਕਰ ਹਤਿਆ ।’

ਵਾਇਰਲ ਦਾਅਵੇ ਨੂੰ ਇਥੇ ਏਦਾਂ ਹੀ ਲਿਖਿਆ ਗਿਆ ਹੈ । ਵੀਡੀਓ ਨੂੰ ਸੱਚ ਮਾਨਕਰ ਹੋਰ ਯੂਜ਼ਰਸ ਵੀ ਇਸਨੂੰ ਵਾਇਰਲ ਕਰ ਰਹੇ ਹਨ। ਫੇਸਬੁੱਕ ਪੋਸਟ ਦੇ ਅਰਕਾਈਵਡ ਵਰਜ਼ਨ ਨੂੰ ਇੱਥੇ ਦੇਖ ਸਕਦੇ ਹੋ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਵੱਖ – ਵੱਖ ਕੀਵਰ੍ਡਸ ਨਾਲ ਕੀਤੀ ਸਾਨੂੰ ਇਸ ਨਾਲ ਜੁੜਿਆ ਵੀਡੀਓ ਕਈ ਟਵਿੱਟਰ ਹੈਂਡਲ ਤੇ ਮਿਲਿਆ। Avanindr Kumar Singh ਨੇ 8 ਮਾਰਚ ਨੂੰ ਅਪਣੇ ਹੈਂਡਲ @AvanindrSingh ਉਤੇ ਡਿਟੇਲ ਵੀਡੀਓ ਨੂੰ ਅੱਪਲੋਡ ਕਰਦੇ ਹੋਏ ਲਿਖਿਆ ਕਿ ਇਹ ਇੱਕ ਫਿਲਮ ਸ਼ੂਟਿੰਗ ਦਾ ਵੀਡੀਓ ਹੈ, ਇਸਦੇ ਕੁਛ ਅੰਸ਼ ਨੂੰ ਵਾਰਾਨਸੀ ਵਿੱਚ ਗੋਲੀ ਮਾਰਨੇ ਦੇ ਨਾਮ ਉਤੇ ਵਾਇਰਲ ਕੀਤਾ ਜਾ ਰਿਹਾ ਹੈ। ਪੂਰਾ ਟਵੀਟ ਤੁਸੀਂ ਇਥੇ ਦੇਖ ਸਕਦੇ ਹੋ ।

ਵੀਡੀਓ ਵਿੱਚ ਤੁਸੀਂ ਦੋਵੇਂ ਬੰਦਿਆਂ ਨੂੰ ਖੜੇ ਹੁੰਦੇ ਹੋਏ ਵੀ ਦੇਖ ਸਕਦੇ ਹੋ ਜਿਨ੍ਹਾਂ ਨੂੰ ਵਾਇਰਲ ਵੀਡੀਓ ਵਿੱਚ ਗੋਲੀ ਮਾਰਣ ਦੀ ਗੱਲ ਕੀਤੀ ਗਈ ਹੈ। ਇਸਦੇ ਅਲਾਵਾ ਵੀਡੀਓ ਵਿੱਚ ਕਈ ਟਰਾਈਪੋਡ ਅਤੇ ਸ਼ੂਟਿੰਗ ਦੇ ਦੂਜੇ ਸਮਾਨਾਂ ਨੂੰ ਵੀ ਦੇਖਿਆ ਜਾ ਸਕਦਾ।

ਪੜਤਾਲ ਦੇ ਦੌਰਾਨ ਸਾਨੂੰ ਵਾਰਾਨਸੀ ਪੁਲਿਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਉਤੇ ਇੱਕ ਜਵਾਬ ਮਿਲਿਆ। ਜਿਸਵਿੱਚ ਦੱਸਿਆ ਗਿਆ ਕਿ ਵਾਇਰਲ ਵੀਡੀਓ ਦਾ ਸੰਬੰਧ ਜਨਪਦ ਵਾਰਾਨਸੀ ਨਾਲ ਨਹੀਂ ਹੈ। ਇਸਨੂੰ ਤੁਸੀਂ ਇਥੇ ਦੇਖ ਸਕਦੇ ਹੋ ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਅਪਣੇ ਸਹਿਯੋਗੀ ਅਖਬਾਰ ਦੈਨਿਕ ਜਾਗਰਣ ਦੇ ਵਾਰਾਨਸੀ ਦਫਤਰ ਨਾਲ ਸੰਪਰਕ ਕੀਤਾ । ਅਖਬਾਰ ਦੇ ਵਰਿਸ਼ਟ ਅਪਰਾਧ ਸੰਵਾਦਦਾਤਾ ਦਿਨੇਸ਼ ਸਿੰਘ ਨੇ ਦੱਸਿਆ ਕਿ ਵਾਇਰਲ ਪੋਸਟ ਫੈਕ ਹੈ । ਇਹ ਕਈ ਦਿਨਾਂ ਤੋਂ ਵਾਇਰਲ ਹੈ । ਇਸਦਾ ਇਥੋਂ ਕੋਈ ਲੈਣਾ ਦੇਣਾ ਨਹੀਂ ਹੈ ।

ਵਿਸ਼ਵਾਸ ਨਿਊਜ਼ ਸਵਤੰਤਰ ਰੂਪ ਤੋਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਸ਼ੂਟਿੰਗ ਦਾ ਅਸਲੀ ਵੀਡੀਓ ਕਿਥੋਂ ਦਾ ਹੈ ,ਪਰ ਇਹ ਪੱਕਾ ਹੈ ਕਿ ਵੀਡੀਓ ਦਾ ਵਾਰਾਨਸੀ ਨਾਲ ਕੋਈ ਸੰਬੰਧ ਨਹੀਂ ਹੈ ।

ਪੜਤਾਲ ਨੂੰ ਅਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਉਸ ਯੂਜ਼ਰ ਦੇ ਅਕਾਊਂਟ ਦੀ ਜਾਂਚ ਕੀ , ਜਿਸਨੇ ਇਹ ਫ਼ਰਜ਼ੀ ਪੋਸਟ ਕੀਤੀ ਹੈ। ਸਾਨੂੰ ਪਤਾ ਲੱਗਿਆ ਕਿ ਅਜੇ ਕੁਮਾਰ ਮੁਲਾਯਮ ਸਿੰਘ ਨਾਮ ਦਾ ਇਹ ਯੂਜ਼ਰ ਯੂਪੀ ਦੇ ਪ੍ਰਯਾਗਰਾਜ ਦਾ ਰਹਿਣ ਵਾਲਾ ਹੈ । ਇਸਨੇ ਅਕਾਊਂਟ ਨੂੰ ਅਗਸਤ 2017 ਵਿੱਚ ਬਣਾਇਆ ਸੀ ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫ਼ਰਜ਼ੀ ਸਾਬਿਤ ਹੋਈ । ਵਾਇਰਲ ਵੀਡੀਓ ਦਾ ਵਾਰਾਨਸੀ ਨਾਲ ਕੋਈ ਸੰਬੰਧ ਨਹੀਂ ਹੈ ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts