Fact Check: ਇਹ ਵੀਡੀਓ ਕਨਾਡਾ ਤੋਂ ਭਾਰਤੀ ਸਟੂਡੈਂਟਸ ਨੂੰ ਡਿਪੋਰਟ ਕਰਨ ਦੀ ਨਹੀਂ, ਵੀਸਾ ਦੀ ਲਾਈਨ ਦੀ ਹੈ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਇਹ ਵੀਡੀਓ ਕਨਾਡਾ ਤੋਂ ਕੱਢੇ ਜਾ ਰਹੇ ਬੱਚਿਆਂ ਦਾ ਨਹੀਂ ਹੈ। ਅਸਲ ਵਿਚ ਇਹ ਵੀਡੀਓ ਵੀਸਾ ਲਈ ਲਾਈਨ ਵਿਚ ਲੱਗੇ ਸਟੂਡੈਂਟਸ ਦਾ ਹੈ।
- By: Bhagwant Singh
- Published: Jan 14, 2020 at 06:24 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਏਅਰਪੋਰਟ ‘ਤੇ ਕਈ ਸਾਰੇ ਨੌਜਵਾਨਾਂ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਕਨਾਡਾ ਦਾ ਹੈ ਅਤੇ ਭਾਰਤੀ ਸਟੂਡੈਂਟਸ ਨੂੰ IELTS ਨਤੀਜਿਆਂ ਤੋਂ ਛੇੜਛਾੜ ਕਰਨ ਕਰਕੇ ਵਾਪਸ ਭੇਜਿਆ ਜਾ ਰਿਹਾ ਹੈ।
ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਵੀਡੀਓ ਵੀਸਾ ਲਈ ਲੱਗੀ ਲਾਈਨ ਵਿਚ ਖੜੇ ਸਟੂਡੈਂਟਸ ਦੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਵੀਡੀਓ ਵਿਚ ਇੱਕ ਏਅਰਪੋਰਟ ‘ਤੇ ਕਈ ਸਾਰੇ ਨੌਜਵਾਨਾਂ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਗਿਆ ਹੈ“Indian students being deported back to india because of their FAKE IELTS exam result submissions.” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਭਾਰਤੀ ਸਟੂਡੈਂਟਸ ਨੂੰ IELTS ਨਤੀਜਿਆਂ ਤੋਂ ਛੇੜਛਾੜ ਕਰਨ ਕਰਕੇ ਕਨਾਡਾ ਤੋਂ ਵਾਪਸ ਭੇਜਿਆ ਜਾ ਰਿਹਾ ਹੈ।”
ਇਸ ਪੋਸਟ ਦੇ ਆਰਕਾਈਵ ਵਰਜ਼ਨ ਨੂੰ ਇਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਇਸ ਖਬਰ ਦੀ ਪੜਤਾਲ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ IELTS ਕੀ ਹੁੰਦਾ ਹੈ। IELTS ਅੰਗਰੇਜ਼ੀ ਭਾਸ਼ਾ ਦਾ ਇੱਕ ਅੰਤਰਰਾਸ਼ਟਰੀ ਟੈਸਟ ਹੈ। ਇਹ ਬ੍ਰਿਟਿਸ਼ ਕਾਉਂਸਿਲ, IDP: IELTS ਆਸਟ੍ਰੇਲੀਆ ਅਤੇ ਕੇਮਬ੍ਰਿਜ ਐਕਸੇਸਮੇਂਟ ਅੰਗਰੇਜ਼ੀ ਦੁਆਰਾ ਲਿਆ ਜਾਂਦਾ ਹੈ ਅਤੇ 1989 ਵਿਚ ਸਥਾਪਤ ਕੀਤਾ ਗਿਆ ਸੀ। IELTS ਦੁਨੀਆ ਵਿਚ ਪ੍ਰਮੁੱਖ ਅੰਗਰੇਜ਼ੀ-ਭਾਸ਼ਾ ਟੈਸਟ ਵਿਚੋਂ ਦੀ ਇੱਕ ਹੈ। ਕਿਸੇ ਵੀ ਭਾਰਤੀ ਨੂੰ ਕਨਾਡਾ ਜਾਂ UK ਸਣੇ ਕਈ ਦੇਸ਼ਾ ਵਿਚ ਪੜ੍ਹਨ ਜਾਂ ਨੌਕਰੀ ਕਰਨ ਜਾਣ ਲਈ ਇਸ ਟੈਸਟ ਨੂੰ ਪਾਸ ਕਰਨਾ ਜਰੂਰੀ ਹੁੰਦਾ ਹੈ।
ਇਹ ਖਬਰ ਭਾਰਤੀ ਸਟੂਡੈਂਟਸ ਨੂੰ ਕਨਾਡਾ ਤੋਂ ਵਾਪਸ ਭੇਜੇ ਜਾਣ ਦੀ ਗੱਲ ਕਰ ਰਹੀ ਹੈ। ਇਹ ਮਾਮਲਾ ਆਪਣੇ ਆਪ ਵਿਚ ਬਹੁਤ ਵੱਡਾ ਹੈ। ਜੇਕਰ ਅਜਿਹੀ ਕੋਈ ਵੀ ਖਬਰ ਹੁੰਦੀ ਤਾਂ ਭਾਰਤੀ ਜਾਂ ਅੰਤਰਰਾਸ਼ਟਰੀ ਮੀਡੀਆ ਨੇ ਇਸਨੂੰ ਜਰੂਰ ਕਵਰ ਕਰਿਆ ਹੁੰਦਾ। ਇਸ ਖਬਰ ਨੂੰ ਅਸੀਂ ਇੰਟਰਨੈੱਟ ‘ਤੇ ਲਭਿਆ ਪਰ ਸਾਨੂੰ ਅਜਿਹੀ ਕੋਈ ਵੀ ਖਬਰ ਨਹੀਂ ਮਿਲੀ।
ਹੁਣ ਅਸੀਂ ਇਸ ਵੀਡੀਓ ਦੇ Invid ਟੂਲ ਦੀ ਮਦਦ ਨਾਲ ਕੀ-ਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਰਚ ਕਰਨ ‘ਤੇ ਸਾਨੂੰ ਪੀਟੀਸੀ ਪੰਜਾਬੀ ਕਨਾਡਾ ਦੇ ਫੇਸਬੁੱਕ ਪੇਜ ‘ਤੇ ਅਪਲੋਡ ਇੱਕ ਵੀਡੀਓ ਲੱਗਿਆ, ਜਿਹੜਾ ਵਾਇਰਲ ਵੀਡੀਓ ਵਰਗਾ ਹੀ ਸੀ।
ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿਚ ਪੰਜਾਬੀ ਭਾਸ਼ਾ ਵਿਚ ਲਿਖਿਆ ਸੀ “ਕੈਨੇਡਾ ‘ਚ ਟੋਰਾਂਟੋ ਇੰਟਰਨੈਸ਼ਨਲ ਏਅਰਪੋਰਟ ‘ਤੇ ਇੰਡੀਆ ਤੋਂ ਪੜ੍ਹਨ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਲੱਗੀ ਭੀੜ, ਦੇਖੋ ਵੀਡਿਉ! #Indian students at Toronto Airport today Toronto Pearson International Airport Good Luck , ਸ਼ੁਭ ਇੱਛਾਵਾਂ !!”
ਇਸਦੇ ਬਾਅਦ ਸਾਨੂੰ ਪਤਾ ਚਲਿਆ ਕਿ ਕਨਾਡਾ ਬੋਰਡਰ ਸਰਵਿਸ ਏਜੇਂਸੀ ਇੱਕ ਏਜੇਂਸੀ ਹੈ ਜਿਹੜੀ ਕਨਾਡਾ ਵਿਚ ਸੀਮਾ ਸੁਰੱਖਿਆ ਅਤੇ ਨਿਗਰਾਨੀ, ਇਮੀਗ੍ਰੇਸ਼ਨ ਅਤੇ ਸੀਮਾ ਸ਼ੁਲਕ ਸੇਵਾਵਾਂ ਲਈ ਜਿੰਮੇਵਾਰ ਹੈ, ਸਾਨੂੰ ਉਨ੍ਹਾਂ ਤੋਂ ਇਸ ਵਿਸ਼ੇ ਵਿਚ ਵੱਧ ਜਾਣਕਾਰੀ ਚਾਹੀਦੀ ਸੀ। ਅਸੀਂ ਕਨਾਡਾ ਬੋਰਡਰ ਸਰਵਿਸ ਏਜੇਂਸੀ ਦੇ ਕਮਿਊਨੀਕੇਸ਼ਨ ਮੈਨੇਜਰ ਜੇਮਸ ਟਨਰ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਵਾਇਰਲ ਖਬਰ ਬਾਰੇ ਜਾਣਦੇ ਹਨ ਅਤੇ ਕਨਾਡਾ ਬੋਰਡਰ ਏਜੇਂਸੀ ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ ਤੋਂ 30 ਦਸੰਬਰ ਨੂੰ ਇੱਕ ਟਵੀਟ ਕਰਕੇ ਇਸ ਖਬਰ ਨੂੰ ਖਾਰਜ ਕੀਤਾ ਸੀ। ਇਹ ਖਬਰ ਬਿਲਕੁਲ ਗਲਤ ਹੈ। ਇਹ ਬੱਚੇ ਅਸਲ ਵਿਚ ਆਪਣੇ ਵੀਸਾ ਲਈ ਇੰਤਜਾਰ ਕਰ ਰਹੇ ਸਨ।
ਅਸੀਂ ਕਨਾਡਾ ਬੋਰਡਰ ਸਰਵਿਸ ਏਜੇਂਸੀ ਦੇ ਅਧਿਕਾਰਿਕ ਟਵਿਟਰ ਹੈਂਡਲ ‘ਤੇ ਸਰਚ ਕੀਤਾ ਤਾਂ ਸਾਨੂੰ 30 ਦਸੰਬਰ, 2019 ਨੂੰ ਕੀਤਾ ਗਿਆ ਇਹ ਟਵੀਟ ਵੀ ਮਿਲ ਗਿਆ। ਟਵੀਟ ਵਿਚ ਲਿਖਿਆ ਸੀ: The #CBSA can confirm that the content and caption of a video circulating on social media are false. The video shows an overflow waiting area at @TorontoPearson where international students are awaiting study permit processing. The individuals are not waiting to be deported. ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “#CBSA ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਵੀਡੀਓ ਦਾ ਕੰਟੇਂਟ ਅਤੇ ਕੈਪਸ਼ਨ ਝੂਠਾ ਹੈ। ਵੀਡੀਓ @TorontoPearson ‘ਤੇ ਇੱਕ ਥਾਂ ਨੂੰ ਦਿਖਾਉਂਦਾ ਹੈ ਜਿਥੇ ਸਟੂਡੈਂਟ ਆਪਣੇ ਸਟਡੀ ਪਰਮਿਟ ਦਾ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਲੋਕਾਂ ਨੂੰ ਡਿਪੋਰਟ ਨਹੀਂ ਕੀਤਾ ਗਿਆ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Naija Gbedu ਨਾਂ ਦਾ ਫੇਸਬੁੱਕ ਪੇਜ। ਇਸ ਪੇਜ ਨੂੰ 783,800 ਲੋਕ ਫਾਲੋ ਕਰਦੇ ਹਨ। ਇਹ ਪੇਜ ਖਬਰਾਂ ਨੂੰ ਅਤੇ ਮਨੋਰੰਜਕ ਪੋਸਟ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਇਹ ਵੀਡੀਓ ਕਨਾਡਾ ਤੋਂ ਕੱਢੇ ਜਾ ਰਹੇ ਬੱਚਿਆਂ ਦਾ ਨਹੀਂ ਹੈ। ਅਸਲ ਵਿਚ ਇਹ ਵੀਡੀਓ ਵੀਸਾ ਲਈ ਲਾਈਨ ਵਿਚ ਲੱਗੇ ਸਟੂਡੈਂਟਸ ਦਾ ਹੈ।
- Claim Review : Indian students being deported back to india because of their FAKE IELTS exam result submissions
- Claimed By : FB User- Naija Gbedu
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...