Fact Check: 2014 ਵਿੱਚ ਲੰਡਨ ਵਿੱਚ ਹੋਏ ਇੱਕ ਨੁੱਕੜ ਨਾਟਕ ਦੇ ਵੀਡੀਓ ਨੂੰ ਅਸਲ ਅਫਗਾਨ ਔਰਤਾਂ ਦੀ ਨਿਲਾਮੀ ਦੱਸਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਦਾਅਵਾ ਗ਼ਲਤ ਸਾਬਿਤ ਹੋਇਆ। ਇਹ 2014 ਵਿੱਚ ਲੰਡਨ ਦੀਆਂ ਸੜਕਾਂ ਤੇ ਕੁਝ ਕੁਰਦ ਐਕਟੀਵਿਸਟ ਅਤੇ ਅਭਿਨੇਤਾਵਾਂ ਦੁਆਰਾ ਕੀਤਾ ਗਿਆ ਨਾਟਕ ਸੀ, ਕੋਈ ਅਸਲ ਔਰਤਾਂ ਦੀ ਨੀਲਾਮੀ ਨਹੀਂ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਆਦਮੀ ਨੂੰ ਸੜਕ ਕਿਨਾਰੇ ਕੁਝ ਬੁਰਕਾ ਪਹਿਨੀ ਔਰਤਾਂ ਨੂੰ ਵੇਚਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਫਗਾਨਿਸਤਾਨ ਦਾ ਹੈ, ਜਿੱਥੇ ਸੜਕ ਕਿਨਾਰੇ ਔਰਤਾਂ ਦੀ ਬੋਲੀ ਲਗਾਈ ਜਾ ਰਹੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਸਾਬਿਤ ਹੋਇਆ। ਇਹ 2014 ਵਿੱਚ ਲੰਡਨ ਦੀਆਂ ਸੜਕਾਂ ਤੇ ਕੁਝ ਕੁਰਦ ਐਕਟੀਵਿਸਟ ਅਤੇ ਅਭਿਨੇਤਾਵਾਂ ਦੁਆਰਾ ਕੀਤਾ ਗਿਆ ਇੱਕ ਨਾਟਕ ਸੀ।

ਕੀ ਹੈ ਵਾਇਰਲ ਪੋਸਟ ਵਿੱਚ

ਵਾਇਰਲ ਵੀਡੀਓ ਨਾਲ ਕੈਪਸ਼ਨ ਲਿਖਿਆ ਹੈ,”ਸਮਾਂ ਬਦਲਦੇ ਦੇਰ ਨਹੀਂ ਲੱਗਦੀ। ਜੋ ਲੋਕ ਬੋਲ ਰਹੇ ਸੀ ਕਿ ਹਿੰਦੂਆਂ ਦੀ ਭੈਣ,ਧੀ ਅਤੇ ਬਹੂ 2 – 2 ਦੀਨਾਰ ਬੇਚੀ ਸੀ। ਹੁਣ ਉਨ੍ਹਾਂ ਲੋਕਾਂ ਦੀ ਆਪ ਦੀ ਉਸ ਹੀ ਬਾਜ਼ਾਰ ਵਿੱਚ ਅੱਜ ਬਿੱਕ ਰਹੀਆਂ ਹਨ ਅਤੇ ਉਹ ਆਪ ਬੇਚ ਰਹੇ ਹਨ ਉਸ ਹੀ ਬਾਜ਼ਾਰ ਵਿੱਚ—–chamcho or des k gaddaro sudher jao namak harami vaten se matt karna”

ਵਿਸ਼ਵਾਸ ਨਿਊਜ਼ ਨੂੰ ਆਪਣੇ ਫ਼ੈਕਟ ਚੈਕਿੰਗ ਵਹਟਸਐੱਪ ਚੈਟਬੋਟ (+91 95992 99372) ਤੇ ਵੀ ਇਹ ਦਾਅਵਾ ਫ਼ੈਕਟ ਚੈੱਕ ਲਈ ਮਿਲਿਆ ਸੀ।

ਪੜਤਾਲ

ਆਪਣੀ ਜਾਂਚ ਸ਼ੁਰੂ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ InVID ਟੂਲ ਤੇ ਪਾ ਕੇ ਉਸਦੇ ਕੀਫ੍ਰੇਮਸ ਕੱਢੇ। ਅਸੀਂ ਇਹਨਾਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਤੇ ਖੋਜਿਆ। ਸਾਨੂੰ ਇਹ ਵੀਡੀਓ ਦੂਜੇ ਐਂਗਲ bbc.com ਦੀ ਇੱਕ ਖਬਰ ਵਿੱਚ ਮਿਲਿਆ। ਖਬਰ ਅਨੁਸਾਰ, “ਕੁਰਦ ਕਾਰੀਆਕਰਤਾਵਾਂ ਦੁਆਰਾ ਇਸਲਾਮਿਕ ਸਟੇਟ ਦੇ ਖਿਲਾਫ ਸੋਸ਼ਲ ਮੀਡੀਆ ਮੁਹਿੰਮ ਜਾਰੀ ਹੈ – ਲੰਡਨ ਦੇ ਵਿੱਚਕਾਰ ਇੱਕ ਨਕਲੀ ” ਇਸਲਾਮਿਕ ਸਟੇਟ ਸੈਕਸ ਸਲੇਵ ਮਾਰਕੀਟ “ਦੇ ਵੀਡੀਓ ਨੂੰ ਯੂਟਿਊਬ ਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।”

ਸਾਨੂੰ ਇਸ ਬਾਰੇ ਇੱਕ ਖਬਰ newsweek.com/ ਤੇ ਵੀ ਮਿਲੀ। ਇਸ ਖਬਰ ਦੇ ਅਨੁਸਾਰ ਵੀ ਇਹ ਵਿਜੁਅਲਸ ਲੰਡਨ ਵਿੱਚ 2014 ਵਿੱਚ ਹੋਏ ਇੱਕ ਮੋਕ ਡ੍ਰਿਲ ਦੀ ਹੈ।

ਸਾਨੂੰ ਇਸ ਨੁੱਕੜ ਨਾਟਕ ਦੀ ਕੁਝ ਤਸਵੀਰਾਂ huffingtonpost.co.uk ਤੇ ਵੀ ਮਿਲੀ।

ਅਸੀਂ ਇਸ ਵਿਸ਼ੇ ਬਾਰੇ 2014 ਵਿੱਚ ਹਫਿੰਗਟਨ ਪੋਸਟ ਦੇ ਲਈ ਇਸ ਖਬਰ ਨੂੰ ਲਿਖਣ ਵਾਲੇ ਸ਼ਾਰਲੋਟ ਮੇਰੇਡਿਥ ਨਾਲ ਸੰਪਰਕ ਸਾਧਾ। ਫਿਲਹਾਲ ਸ਼ਾਰਲੋਟ ਐਸ.ਬੀ.ਐਸ ਨਿਊਜ਼ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ 2014 ਲੰਡਨ ਦਾ ਹੈ। ਵੀਡੀਓ ਅਸਲ ਵਿੱਚ ਇੱਕ ਮੌਕ ਡਰਿੱਲ ਸੀ।

ਇਸ ਵੀਡੀਓ ਨੂੰ Hitendra Patel Nilkanth ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਸੀ। ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਯੂਜ਼ਰ ਨੇ ਆਪਣੀ ਜਾਣਕਾਰੀ ਹਾਈਡ ਕੀਤੀ ਹੋਈ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਦਾਅਵਾ ਗ਼ਲਤ ਸਾਬਿਤ ਹੋਇਆ। ਇਹ 2014 ਵਿੱਚ ਲੰਡਨ ਦੀਆਂ ਸੜਕਾਂ ਤੇ ਕੁਝ ਕੁਰਦ ਐਕਟੀਵਿਸਟ ਅਤੇ ਅਭਿਨੇਤਾਵਾਂ ਦੁਆਰਾ ਕੀਤਾ ਗਿਆ ਨਾਟਕ ਸੀ, ਕੋਈ ਅਸਲ ਔਰਤਾਂ ਦੀ ਨੀਲਾਮੀ ਨਹੀਂ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts