Fact Check : ’10 ਰੁਪਏ ਦਾ ਕੁੱਕੜ …’ ਵਾਲੇ ਵੀਡੀਓ ਦਾ ਦਿੱਲੀ ਨਾਲ ਨਹੀਂ ਹੈ ਕੋਈ ਸੰਬੰਧ, ਛੱਤੀਸਗੜ੍ਹ ਦਾ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਦਿੱਲੀ ਦੇ ਨਾਮ ਤੋਂ ਵਾਇਰਲ ਪੋਸਟ ਭ੍ਰਮਕ ਸਾਬਿਤ ਹੋਇਆ। ਛਤੀਸਗੜ੍ਹ ਦੇ ਆਪ ਨੇਤਾ ਦੇ ਵੀਡੀਓ ਨੂੰ ਕੁਝ ਲੋਕ ਜਾਨਬੁਝਕਰ ਦਿੱਲੀ ਦਾ ਦੱਸਦਿਆਂ ਵਾਇਰਲ ਕਰ ਰਹੇ ਹਨ ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਵਿੱਚ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਕੁਝ ਨੌਜਵਾਨਾਂ ਨੂੰ ਖਰਾਬ ਸੜਕ ਦੇ ਖਿਲਾਫ ਵਿਲੱਖਣ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਕੁਝ ਲੋਕ ਇਸ ਵੀਡੀਓ ਨੂੰ ਦਿੱਲੀ ਦਾ ਦੱਸਦਿਆਂ ਵਾਇਰਲ ਕਰ ਰਹੇ ਹਨ। ਜਦੋਂ ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਛੱਤੀਸਗੜ੍ਹ ਦਾ ਵੀਡੀਓ ਦਿੱਲੀ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਤੇ ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ 5 ਅਗਸਤ ਨੂੰ ਲਿਖਿਆ ਕਿ ਦਿੱਲੀ ਵਿੱਚ ਤੁਹਾਡਾ ਸਵਾਗਤ ਹੈ। ਫੇਸਬੁੱਕ ਪੋਸਟ ਦਾ ਅਰਕਾਈਵਡ ਵਰਜਨ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਦਿੱਲੀ ਦੱਸਦਿਆਂ ਜਿਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਉਸਦੀ ਸੱਚਾਈ ਜਾਣਨ ਲਈ ਅਸੀਂ ਪਹਿਲਾਂ ਪੂਰੇ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵਿੱਚ 42 ਵੇਂ ਸਕਿੰਟ ਤੇ ਅਸੀਂ ਇੱਕ ਪੋਸਟਰ ਵੇਖਿਆ। ਜਿਸ ਵਿੱਚ ਲਿਖਿਆ ਸੀ ਕਿ ਮੁਸਕਰਵਾਓ ਤੁਸੀਂ ਕੋਰਬਾ ਨੂੰ ਬਰਬਾਦ ਕਰ ਦਿੱਤਾ ਹੈ। ਕੋਰਬਾ ਛੱਤੀਸਗੜ੍ਹ ਦਾ ਇੱਕ ਜ਼ਿਲ੍ਹਾ ਹੈ। ਵੀਡੀਓ ਵਿੱਚ ਕਈ ਨੌਜਵਾਨਾਂ ਨੂੰ ਖਰਾਬ ਸੜਕ ਨੂੰ ਲੈ ਕੇ ਵਿਰੋਧ ਜਤਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਸ਼ੁਰੂਆਤੀ ਜਾਂਚ ਵਿੱਚ ਹੀ ਇਹ ਸਾਬਿਤ ਹੋ ਗਿਆ ਕਿ ਵਾਇਰਲ ਵੀਡੀਓ ਛੱਤੀਸਗੜ੍ਹ ਦਾ ਹੈ।

ਵਿਸ਼ਵਾਸ ਨਿਊਜ਼ ਨੇ ਗੂਗਲ ਓਪਨ ਸਰਚ ਵਿੱਚ ਸੰਬੰਧਤ ਕੀਵਰਡ ਟਾਈਪ ਕਰਕੇ ਖੋਜ ਕੀਤੀ, ਸਾਨੂੰ ਬਹੁਤ ਸਾਰੀਆਂ ਵੈਬਸਾਈਟਾਂ ਤੇ ਇਸ ਨਾਲ ਜੁੜੀਆਂ ਖ਼ਬਰਾਂ ਮਿਲੀਆਂ। 3 ਅਗਸਤ 2021 ਨੂੰ ਆਜ ਤਕ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੋਰਬਾ, ਛੱਤੀਸਗੜ੍ਹ ਵਿੱਚ ਖਰਾਬ ਸੜਕਾਂ ਦੇ ਵਿਰੋਧ ਦਾ ਇੱਕ ਅਨੋਖਾ ਤਰੀਕਾ ਅਪਣਾਇਆ ਹੈ। ਇਸ ਖਬਰ ਵਿੱਚ ਬਹੁਤ ਸਾਰੇ ਸਕ੍ਰੀਨਸ਼ਾਟ ਲਗਾਏ ਗਏ ਸਨ, ਜੋ ਕਿ ਵਾਇਰਲ ਵੀਡੀਓ ਦੇ ਹੀ ਸਨ। ਇੱਥੇ ਪੂਰੀ ਖ਼ਬਰ ਪੜ੍ਹੋ।

ਜਾਂਚ ਦੇ ਦੌਰਾਨ ਸਾਨੂੰ ਅਸਲ ਵੀਡੀਓ ਆਮ ਆਦਮੀ ਪਾਰਟੀ ਛੱਤੀਸਗੜ੍ਹ ਦੇ ਫੇਸਬੁੱਕ ਪੇਜ ਤੇ ਮਿਲਿਆ। 3 ਅਗਸਤ ਨੂੰ ਅਪਲੋਡ ਕਰਦੇ ਹੋਏ ਦੱਸਿਆ ਗਿਆ ਕਿ Aam Aadmi Party ਛੱਤੀਸਗੜ੍ਹ ਦੇ ਪ੍ਰਦੇਸ਼ ਪ੍ਰਵਕਤਾ ਵਿਸ਼ਾਲ ਕੇਲਕਰ ਨੇ ਕੀਤਾ ਅਨੋਖਾ ਵਿਰੋਧ ਪ੍ਰਦਰਸ਼ਨ। ਪੂਰਾ ਵੀਡੀਓ ਇੱਥੇ ਵੇਖੋ।

ਜਾਂਚ ਦੇ ਅਗਲੇ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਛੱਤੀਸਗੜ੍ਹ ਦੇ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਵਕਤਾ ਵਿਸ਼ਾਲ ਕੇਲਕਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਵੀਡੀਓ ਨੂੰ ਸਾਡੇ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਕੋਰਬਾ ਵਿੱਚ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ। ਕਈ ਸ਼ਿਕਾਇਤਾਂ ਦੇ ਬਾਅਦ ਵੀ ਜਦੋਂ ਸ਼ਾਸ਼ਨ ਅਤੇ ਪ੍ਰਸ਼ਾਸਨ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਲੋਕਾਂ ਨੇ ਜਨਤਾ ਅਤੇ ਨੇਤਾਵਾਂ ਨੂੰ ਚੇਤਾਉਣ ਲਈ ਇਹ ਪ੍ਰਦਰਸ਼ਨ ਕੀਤਾ ਸੀ। ਵਾਇਰਲ ਪੋਸਟ ਫਰਜ਼ੀ ਹੈ। ਇਸ ਵੀਡੀਓ ਦਾ ਦਿੱਲੀ ਨਾਲ ਕੋਈ ਸੰਬੰਧ ਨਹੀਂ ਹੈ।

ਹੁਣ ਵਾਰੀ ਸੀ ਗੁੰਮਰਾਹਕੁੰਨ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕਰਨ ਦੀ। ਸਾਨੂੰ ਪਤਾ ਲੱਗਾ ਕਿ ਫੇਸਬੁੱਕ ਯੂਜ਼ਰ ਰਾਜਕੋਟ ਦਾ ਵਸਨੀਕ ਹੈ। ਇਸ ਪੇਜ ਨੂੰ 6 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਜੁਲਾਈ 2018 ਵਿੱਚ ਆਪਣਾ ਸਕਾਉਂਤ ਅਕਾਊਂਟ ਬਣਾਇਆ ਸੀ ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਦਿੱਲੀ ਦੇ ਨਾਮ ਤੋਂ ਵਾਇਰਲ ਪੋਸਟ ਭ੍ਰਮਕ ਸਾਬਿਤ ਹੋਇਆ। ਛਤੀਸਗੜ੍ਹ ਦੇ ਆਪ ਨੇਤਾ ਦੇ ਵੀਡੀਓ ਨੂੰ ਕੁਝ ਲੋਕ ਜਾਨਬੁਝਕਰ ਦਿੱਲੀ ਦਾ ਦੱਸਦਿਆਂ ਵਾਇਰਲ ਕਰ ਰਹੇ ਹਨ ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts