Fact Check: ਪਾਕਿਸਤਾਨ ਵਿਚ ਦੋ ਮਹੀਨੇ ਪਹਿਲਾਂ ਹੋਈ ਸੀ ਲੁੱਟ, ਵਾਇਰਲ ਵੀਡੀਓ ਦਾ ਮੁੰਬਈ ਨਾਲ ਕੋਈ ਸਬੰਧ ਨਹੀਂ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਕੁੱਝ ਨੌਜਵਾਨਾਂ ਨੂੰ ਇੱਕ ਗੱਡੀ ਨੂੰ ਲੁੱਟਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਮੁੰਬਈ ਦੇ ਘਾਟਕੋਪਰ ਇਲਾਕੇ ਦਾ ਹੈ। ਵਿਸ਼ਵਾਸ ਨਿਊਜ਼ ਨੇ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਚਲਿਆ ਕਿ ਇਹ ਘਟਨਾ ਮੁੰਬਈ ਵਿਚ ਨਹੀਂ, ਬਲਕਿ ਪਾਕਿਸਤਾਨ ਦੇ ਕਰਾਚੀ ਵਿਚ ਵਾਪਰੀ ਸੀ। ਇਸ ਵੀਡੀਓ ਦਾ ਮੁੰਬਈ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Raj Gupta” ਨੇ 29 ਅਕਤੂਬਰ 2019 ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ: “इस वीडियो को सर्वोदय मंदिर घाटकोपर मुंबई से लिया जाता है, ये मुस्लिम बच्चे इनकी खुलेआम लूटपाट के 2 ही कारण समझ में आते हैं 1-मदरसों में दी जाने बाली तालीम 2- जनसंख्या नियंत्रण ना होना।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸਦੇ ਬਾਅਦ ਇਸ ਵੀਡੀਓ ਵਿਚੋਂ ਕੁੱਝ ਸਕ੍ਰੀਨ ਗਰੇਬ ਕੱਢ ਕੇ ਉਨ੍ਹਾਂ ਨੂੰ ਅਸੀਂ InVID ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸਾਨੂੰ ਪਾਕਿਸਤਾਨ ਦੇ Geo News ਦੇ Youtube ਚੈੱਨਲ ‘ਤੇ ਇੱਕ ਵੀਡੀਓ ਮਿਲਿਆ। ਇੱਕ ਸਤੰਬਰ 2019 ਨੂੰ ਅਪਲੋਡ ਇਸ ਵੀਡੀਓ ਦੀ ਹੈਡਿੰਗ ਸੀ: Karachi Gulbarg mein Dakati ki wardaat main mulawis do larkay griftar

ਵੀਡੀਓ ਵਿਚ ਦੱਸਿਆ ਗਿਆ ਸੀ ਕਿ ਪਾਕਿਸਤਾਨ ਦੇ ਕਰਾਚੀ ਦੇ ਹਿੱਲ ਪਾਰਕ ਵਿਚ 25 ਅਗਸਤ ਨੂੰ 4 ਨੌਜਵਾਨਾਂ ਨੇ ਇੱਕ ਕਾਰ ਨੂੰ ਲੁਟਿਆ ਸੀ। ਇਸਦੇ ਵਿਚ ਦੋ ਲੋਕਾਂ ਨੂੰ ਗਿਰਫ਼ਤਾਰ ਕਰਲਿਆ ਗਿਆ ਸੀ। ਇਹ ਲੋਕ ਪਹਿਲਾਂ ਵੀ ਵਾਰਦਾਤਾਂ ਕਰ ਚੁੱਕੇ ਹਨ।

ਪੜਤਾਲ ਦੌਰਾਨ ਸਾਨੂੰ ਇੱਕ ਵੀਡੀਓ DawnNews ਦੇ Youtube ਚੈੱਨਲ ‘ਤੇ ਵੀ ਮਿਲਿਆ। ਇਸ ਵੀਡੀਓ ਨੂੰ 26 ਅਗਸਤ 2019 ਨੂੰ ਅਪਲੋਡ ਕੀਤਾ ਗਿਆ ਸੀ। ਇਹ ਓਹੀ ਵੀਡੀਓ ਸੀ, ਜਿਹੜੀ ਹੁਣ ਮੁੰਬਈ ਦੇ ਨਾਂ ‘ਤੇ ਵਾਇਰਲ ਹੋ ਰਹੀ ਹੈ। ਇਸਦੇ ਵਿਚ ਦੱਸਿਆ ਗਿਆ ਸੀ ਕਿ ਕਰਾਚੀ ਅੰਦਰ 4 ਨੌਜਵਾਨਾਂ ਡਾਕੂਆਂ ਦੀ ਲੁੱਟਮਾਰ।

ਇਸਦੇ ਬਾਅਦ ਵਿਸ਼ਵਾਸ ਨਿਊਜ਼ ਨੇ ਮੁੰਬਈ ਦੇ ਘਟਕੋਪਰ ਪੁਲਿਸ ਸਟੇਸ਼ਨ ਵਿਚ ਸੰਪਰਕ ਕੀਤਾ। ਓਥੇ ਸਾਡੀ ਗੱਲ ਇੰਸਪੈਕਟਰ ਮਨੋਜ ਪਾਟਿਲ ਨਾਲ ਹੋਈ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਪੋਸਟ ਵਰਗੀ ਕੋਈ ਘਟਨਾ ਸਾਡੇ ਖੇਤਰ ਵਿਚ ਨਹੀਂ ਹੋਈ ਹੈ। ਇਹ ਵੀਡੀਓ ਮੁੰਬਈ ਦੇ ਘਟਕੋਪਰ ਦੀ ਨਹੀਂ ਹੈ।

ਅੰਤ ਵਿਚ ਅਸੀਂ ਕਰਾਚੀ ਦੇ ਵੀਡੀਓ ਨੂੰ ਮੁੰਬਈ ਦੇ ਨਾਂ ‘ਤੇ ਅਪਲੋਡ ਕਰਨ ਵਾਲੇ ਯੂਜ਼ਰ ਰਾਜ ਗੁਪਤਾ ਦੇ ਅਕਾਊਂਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਯੂਜ਼ਰ ਮੁੰਬਈ ਵਿਚ ਰਹਿੰਦਾ ਹੈ ਅਤੇ ਬਰੇਲੀ ਤੋਂ ਉਸਨੇ ਪੜ੍ਹਾਈ ਕੀਤੀ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਘਟਕੋਪਰ ਵਿਚ ਲੁੱਟਮਾਰ ਵਾਲੀ ਪੋਸਟ ਫਰਜ਼ੀ ਨਿਕਲੀ। ਅਸਲ ਵਿਚ ਜਿਹੜੀ ਵੀਡੀਓ ਨੂੰ ਮੁੰਬਈ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਪਾਕਿਸਤਾਨ ਦੇ ਕਰਾਚੀ ਦਾ ਦੋ ਮਹੀਨੇ ਪੁਰਾਣਾ ਵੀਡੀਓ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts