Fact Check: ਇਹ ਵੀਡੀਓ ਵੈਸ਼ਨੋ ਦੇਵੀ ਦਾ ਨਹੀਂ ਉੱਤਰਾਖੰਡ ਦੇ ਮਸੂਰੀ ਦਾ ਹੈ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਵੈਸ਼ਨੋ ਦੇਵੀ ਦਾ ਨਹੀਂ ਬਲਕਿ ਉੱਤਰਾਖੰਡ ਦੇ ਮਸੂਰੀ ਦਾ ਹੈ। ਵੀਡੀਓ ਦਾ ਵੈਸ਼ਨੋ ਦੇਵੀ ਜਾਂਦੇ ਰਸਤੇ ਨਾਲ ਕੋਈ ਸਬੰਧ ਨਹੀਂ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਵਾਇਰਸ ਦੇ ਚਲਦੇ ਲੋਕਡਾਊਨ ਕਰਕੇ ਕਈ ਥਾਂ ਵੇਖਿਆ ਜਾ ਰਿਹਾ ਹੈ ਕਿ ਜੰਗਲੀ ਜਾਨਵਰ ਜੰਗਲਾਂ ਤੋਂ ਬਾਹਰ ਆਉਣ ਲੱਗ ਪਏ ਨੇ। ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਸ਼ੇਰ ਨੂੰ ਸੁਨਸਾਨ ਰਸਤਿਓਂ ਗੁਜ਼ਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਵੈਸ਼ਨੋ ਦੇਵੀ ਦਾ ਹੈ ਜਿਥੇ ਇਹ ਸ਼ੇਰ ਮਾਤਾ ਦੇ ਮੰਦਰ ਜਾਂਦੇ ਰਸਤੇ ‘ਤੇ ਘੁੱਮ ਰਿਹਾ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਵੈਸ਼ਨੋ ਦੇਵੀ ਦਾ ਨਹੀਂ ਬਲਕਿ ਉੱਤਰਾਖੰਡ ਦੇ ਮਸੂਰੀ ਦਾ ਹੈ। ਵੀਡੀਓ ਦਾ ਵੈਸ਼ਨੋ ਦੇਵੀ ਜਾਂਦੇ ਰਸਤੇ ਨਾਲ ਕੋਈ ਸਬੰਧ ਨਹੀਂ।

ਕੀ ਹੋ ਰਿਹਾ ਹੈ ਵਾਇਰਲ?

ਮੀਡੀਆ ਹਾਊਸ ਜਗਬਾਣੀ ਨੇ ਇੱਕ ਵੀਡੀਓ ਨੂੰ ਅਪਲੋਡ ਕੀਤਾ ਜਿਸਦੇ ਵਿਚ ਇੱਕ ਸ਼ੇਰ ਨੂੰ ਸੁਨਸਾਨ ਰਸਤਿਓਂ ਗੁਜ਼ਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ: “ਸੁੰਨਾ ਨਹੀਂ ਹੈ ਮਾਂ ਦਾ ਦਰਬਾਰ, ਭਗਤ ਨਹੀਂ ਤਾਂ ਸ਼ੇਰ ਹੀ ਸਹੀ ਸੁੰਨਾ ਨਹੀਂ ਹੈ ਮਾਂ ਦਾ ਦਰਬਾਰ, ਭਗਤ ਨਹੀਂ ਤਾਂ ਸ਼ੇਰ ਹੀ ਸਹੀ #Lion #MataVaishnoDevi”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਪੋਸਟ ਨੂੰ ਧਿਆਨ ਨਾਲ ਵੇਖਿਆ। ਪੋਸਟ ਕਈ ਯੂਜ਼ਰਾਂ ਨੇ ਕਮੈਂਟ ਕੀਤਾ ਹੋਇਆ ਸੀ ਕਿ ਇਹ ਵੀਡੀਓ ਵੈਸ਼ਨੋ ਦੇਵੀ ਦਾ ਨਹੀਂ ਬਲਕਿ ਉੱਤਰਾਖੰਡ ਦੇ ਮਸੂਰੀ ਦਾ ਹੈ।

ਵੀਡੀਓ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਜਿਸ ਸੜਕ ‘ਤੇ ਸ਼ੇਰ ਘੁੱਮ ਰਿਹਾ ਹੈ ਉਸਦੇ ਉੱਤੇ ਇੱਕ ਰੋਡ ਸਾਈਨ ਨਜ਼ਰ ਆਉਂਦਾ ਹੈ ਜਿਹੜਾ ਅਕਸਰ ਕਿਸੇ ਸਕੂਲ ਦੇ ਸਾਹਮਣੇ ਸਾਵਧਾਨੀ ਕਰਕੇ ਲਗਾਇਆ ਜਾਂਦਾ ਹੈ।

SCHOOL AHEAD SIGN

ਹੁਣ ਅਸੀਂ ਕੀਵਰਡ ਸਰਚ ਦਾ ਸਹਾਰਾ ਲਿਆ ਅਤੇ ਸਾਨੂੰ “Pallavi Sareen” ਨਾਂ ਦੇ ਫੇਸਬੁੱਕ ਯੂਜ਼ਰ ਦਾ 15 ਅਪ੍ਰੈਲ ਨੂੰ ਅਪਲੋਡ ਕੀਤਾ ਗਿਆ ਇੱਕ ਪੋਸਟ ਮਿਲਿਆ ਜਿਸਦੇ ਵਿਚ ਉਸਨੇ ਵੀਡੀਓ ਨੂੰ ਲੈ ਕੇ ਲਿਖਿਆ ਸੀ ਕਿ ਇਹ ਵੀਡੀਓ ਵੈਸ਼ਨੋ ਦੇਵੀ ਦਾ ਨਹੀਂ ਉੱਤਰਾਖੰਡ ਦੇ ਮਸੂਰੀ ਦਾ ਹੈ ਅਤੇ ਪੋਸਟ ਵਿਚ ਹਿੰਦੁਸਤਾਨ ਦੀ ਖਬਰ ਦਾ ਸਕ੍ਰੀਨਸ਼ੋਟ ਵੀ ਸ਼ੇਅਰ ਕੀਤਾ ਸੀ। ਹੁਣ ਅਸੀਂ ਹਿੰਦੁਸਤਾਨ ਦੀ ਖਬਰ ਵੱਲ ਰੁੱਖ ਕੀਤਾ। Hindustan Live ਨੇ 13 ਅਪ੍ਰੈਲ 2020 ਨੂੰ ਇਸ ਵੀਡੀਓ ਨੂੰ ਲੈ ਕੇ ਪੋਸਟ ਅਪਲੋਡ ਕੀਤਾ ਸੀ ਅਤੇ ਖਬਰ ਦੀ ਹੇਡਲਾਈਨ ਸੀ” लॉकडाउन के बीच मसूरी की सड़कों पर घूमता दिखाई दिया बाघ,देखें VIDEO (ਪੰਜਾਬੀ ਅਨੁਵਾਦ: ਲੋਕਡਾਊਨ ਵਿਚਕਾਰ ਮਸੂਰੀ ਦੀ ਸੜਕਾਂ ਉੱਤੇ ਘੁੰਮਦਾ ਨਜ਼ਰ ਆਇਆ ਬਾਘ, ਵੇਖੋ ਵੀਡੀਓ)

ਖਬਰ ਅਨੁਸਾਰ: ਮਸੂਰੀ ਵਿਖੇ ਵੁੱਡ ਸਟੋਕ ਸਕੂਲ ਬਾਈ-ਪਾਸ ਵਿਖੇ ਬੀਤੀ ਰਾਤ ਬਾਘ ਦੇਖੇ ਜਾਣ ਨਾਲ ਇਲਾਕੇ ਵਿਚ ਹਲਚਲ ਮਚ ਗਈ ਹੈ। ਲੋਕਡਾਊਨ ਕਾਰਨ ਜੰਗਲੀ ਜਾਨਵਰ ਜੰਗਲਾਂ ਤੋਂ ਬਾਹਰ ਸ਼ਹਿਰ ਵੱਲ ਜਾਣ ਲੱਗ ਪਏ ਹਨ। ਹਾਲਾਂਕਿ, ਬਾਘ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ।

ਮਤਲਬ ਇਹ ਗੱਲ ਸਾਫ ਹੋ ਰਹੀ ਸੀ ਕਿ ਵੀਡੀਓ ਵੈਸ਼ਨੋ ਦੇਵੀ ਦਾ ਨਹੀਂ ਹੈ। ਹੁਣ ਅਸੀਂ ਇਸ ਵੀਡੀਓ ਨੂੰ ਲੈ ਕੇ ਸਾਡੇ ਦੈਨਿਕ ਜਾਗਰਣ ਦੇ ਉੱਤਰਾਖੰਡ ਇੰਚਾਰਜ ਰਿਪੋਰਟਰ ਦੇਵੇਂਦਰ ਸਤੀ ਨਾਲ ਗੱਲ ਕੀਤੀ। ਦੇਵੇਂਦਰ ਨੇ ਵਿਸ਼ਵਾਸ ਟੀਮ ਨੂੰ ਦੱਸਿਆ, “ਇਹ ਵੀਡੀਓ ਦੇਹਰਾਦੂਨ ਜਿਲ੍ਹੇ ਦੇ ਮਸੂਰੀ ਇਲਾਕੇ ਵਿਚ ਵੁਡ ਸਟੋਕ ਸਕੂਲ ਦੇ ਨਜ਼ਦੀਕ ਦਾ ਹੈ। ਵਨ ਰੇਂਜਰ ਬੀ ਐਸ ਰਾਵਤ ਨੇ ਇਸਦੀ ਪੁਸ਼ਟੀ ਕੀਤੀ ਹੈ। ਇਸਦੇ ਵਿਚ ਦਿਖਾਈ ਦੇ ਰਿਹਾ ਜਾਨਵਰ ਬਾਘ ਨਹੀਂ ਬਲਕਿ ਗੁਲਦਾਰ ਹੈ। ਜਿਹੜਾ ਵੀਡੀਓ ਵਾਇਰਲ ਹੋ ਰਿਹਾ ਹੈ ਉਹ ਡੱਬ ਹੈ।” ਦੇਵੇਂਦਰ ਨੇ ਸਾਡੇ ਨਾਲ ਅਸਲੀ ਵੀਡੀਓ ਵੀ ਸ਼ੇਅਰ ਕੀਤੀ ਹੈ।

ਇਸ ਵੀਡੀਓ ਨੂੰ ਹੋਰ ਕਈ ਯੂਜ਼ਰਾਂ ਵਾਂਗ ਜਗਬਾਣੀ ਨੇ ਵੀ ਸ਼ੇਅਰ ਕੀਤਾ ਹੈ। ਜਗਬਾਣੀ ਦੇਸ਼ ਦੀਆਂ ਖਬਰਾਂ ਨੂੰ ਕਵਰ ਕਰਦਾ ਹੈ।

ਡਿਸਕਲੇਮਰ: ਵਿਸ਼ਵਾਸ ਨਿਊਜ਼ ਦੇ ਕੋਰੋਨਾ ਵਾਇਰਸ (COVID-19) ਨਾਲ ਜੁੜੀ ਤੱਥ ਜਾਂਚ ਦੀ ਰਿਪੋਰਟ ਨੂੰ ਪੜ੍ਹਨ ਜਾਂ ਸਾਂਝਾ ਕਰਨ ਵੇਲੇ, ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਵਰਤਿਆ ਗਿਆ ਡੇਟਾ ਜਾਂ ਖੋਜ ਸੰਬੰਧੀ ਡੇਟਾ ਪਰਿਵਰਤਨਸ਼ੀਲ ਹੈ ਕਿਉਂਕਿ ਇਸ ਮਹਾਂਮਾਰੀ ਨਾਲ ਜੁੜੇ ਅੰਕੜੇ (ਸੰਕਰਮਿਤ ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ, ਇਸ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ) ਲਗਾਤਾਰ ਬਦਲਦੇ ਰਹਿੰਦੇ ਹਨ। ਉਸੇ ਸਮੇਂ, ਇਸ ਬਿਮਾਰੀ ਦੇ ਟੀਕੇ ਲੱਭਣ ਦੀ ਦਿਸ਼ਾ ਵਿਚ ਚੱਲ ਰਹੀ ਖੋਜ ਦੇ ਅਜੇ ਵੀ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ, ਅਤੇ ਇਸ ਦੇ ਕਾਰਨ, ਇਲਾਜ ਅਤੇ ਰੋਕਥਾਮ ਲਈ ਉਪਲਬਧ ਅੰਕੜੇ ਵੀ ਬਦਲ ਸਕਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਰਿਪੋਰਟ ਵਿਚ ਵਰਤੇ ਗਏ ਡੇਟਾ ਨੂੰ ਇਸ ਦੀ ਤਾਰੀਖ ਦੇ ਪ੍ਰਸੰਗ ਵਿਚ ਦੇਖਿਆ ਜਾਵੇ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਵੈਸ਼ਨੋ ਦੇਵੀ ਦਾ ਨਹੀਂ ਬਲਕਿ ਉੱਤਰਾਖੰਡ ਦੇ ਮਸੂਰੀ ਦਾ ਹੈ। ਵੀਡੀਓ ਦਾ ਵੈਸ਼ਨੋ ਦੇਵੀ ਜਾਂਦੇ ਰਸਤੇ ਨਾਲ ਕੋਈ ਸਬੰਧ ਨਹੀਂ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts