Fact Check : ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਹੋਏ ਲਾਠੀਚਾਰਜ ਦੇ ਵੀਡੀਓ ਨੂੰ ਯੂ.ਪੀ ਦਾ ਦੱਸਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲੀ। ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਲਾਠੀਚਾਰਜ ਦੇ ਵੀਡੀਓ ਨੂੰ ਕੁਝ ਲੋਕ ਸੜਕ ਤੇ ਨਮਾਜ ਨਾਲ ਜੋੜਦੇ ਹੋਏ ਯੂ.ਪੀ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹਨ।

Fact Check : ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਹੋਏ ਲਾਠੀਚਾਰਜ ਦੇ ਵੀਡੀਓ ਨੂੰ ਯੂ.ਪੀ ਦਾ ਦੱਸਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਪੁਲਿਸ ਕੁਝ ਲੋਕਾਂ ‘ਤੇ ਲਾਠੀਚਾਰਜ ਕਰਦੀ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੜਕ ‘ਤੇ ਨਮਾਜ਼ ਪੜਣ ਤੇ ਯੂ.ਪੀ ਪੁਲਿਸ ਨੇ ਇਹ ਲਾਠੀਚਾਰਜ ਕੀਤਾ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਾ ਹੈ ਕਿ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਇੱਕ ਉਤਪਾਤ ਦੌਰਾਨ ਪੁਲਿਸ ਨੇ ਕੁਝ ਲੋਕਾਂ ‘ਤੇ ਲਾਠੀਚਾਰਜ ਕੀਤਾ ਸੀ। ਉਸ ਹੀ ਵੀਡੀਓ ਕੁਝ ਲੋਕ ਯੂ.ਪੀ ਦਾ ਦੱਸਦੇ ਵਾਇਰਲ ਕਰ ਰਹੇ ਹਨ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ ।

ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਗਣੇਸ਼ ਕੁੰਦਰ ਨੇ 25 ਅਕਤੂਬਰ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ‘ਯੋਗੀ ਹੈ ਤੋ ਮੁਮਕਿਨ ਹੈ’। No namaz in roads of Uttar Pradesh’

ਫੇਸਬੁੱਕ ਪੋਸਟ ਦਾ ਕੰਟੇੰਟ ਇਸ ਤਰ੍ਹਾਂ ਹੈ ਜਿਵੇਂ ਕਿ ਇੱਥੇ ਲਿਖਿਆ ਗਿਆ ਹੈ। ਵੀਡੀਓ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖੋ।

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਵਿਸ਼ਵਾਸ ਨਿਊਜ਼ ਨੇ ਪਹਿਲਾਂ ਇਸ ਨੂੰ ਧਿਆਨ ਨਾਲ ਦੇਖਿਆ। ਇੱਕ- ਇੱਕ ਫਰੇਮ ਚੈੱਕ ਕਰਨ ‘ਤੇ ਸਾਨੂੰ ਇੱਕ ਦੁਕਾਨ ਦੇ ਸ਼ਟਰ ‘ਤੇ ਐਸ ਦੀਨ ਟੇਲਰਜ਼ ਲਿਖਿਆ ਹੋਇਆ ਨਜ਼ਰ ਆਇਆ ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਗੂਗਲ ਸਰਚ ਦਾ ਸਹਾਰਾ ਲਿਆ ਗਿਆ ਅਤੇ S Deen Tailors ਅਤੇ S Din Tailors ਟਾਈਪ ਕਰਕੇ ਖੋਜ ਕੀਤੀ ਗਈ। ਸਾਨੂੰ ਇੱਕ ਵੈੱਬਸਾਈਟ ਤੋਂ ਪਤਾ ਲੱਗਾ ਕਿ ਇਸ ਨਾਮ ਦੀ ਇੱਕ ਦੁਕਾਨ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਗੋਹਲਪੁਰ ਇਲਾਕੇ ਵਿੱਚ ਹੈ। ਤੁਸੀਂ ਇਸ ਨੂੰ ਹੇਠਾਂ ਦੇਖ ਸਕਦੇ ਹੋ।

ਵਿਸ਼ਵਾਸ ਨਿਊਜ਼ ਨੇ ਐਸ ਦੀਨ ਟੇਲਰਜ਼ ਦੇ ਇਰਫਾਨ ਅੰਸਾਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਯੂ.ਪੀ ਦਾ ਨਹੀਂ, ਜਬਲਪੁਰ ਦਾ ਹੀ ਹੈ। ਈਦ ਮਿਲਾਦੁੰਨਬੀ ਵਾਲੇ ਦਿਨ ਇੱਥੇ ਪੁਲੀਸ ਦੀ ਔਰ ਤੋਂ ਲਾਠੀਚਾਰਜ ਕੀਤਾ ਗਿਆ ਸੀ । ਉਸ ਦੌਰਾਨ ਦਾ ਇਹ ਵੀਡੀਓ ਹੈ।

ਜਾਂਚ ਦੇ ਅਗਲੇ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਗੂਗਲ ਮੈਪ ਵਿੱਚ ਐਸ ਦੀਨ ਟੇਲਰਸ ਦੀ ਖੋਜ ਸ਼ੁਰੂ ਕੀਤੀ। ਸਾਨੂੰ ਜਬਲਪੁਰ ਦੇ ਗੋਹਲਪੁਰ ਵਿੱਚ ਦੁਕਾਨ ਦਿਖੀ । ਤੁਸੀਂ ਇਸਨੂੰ ਹੇਠਾਂ ਦੇਖ ਸਕਦੇ ਹੋ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਜਬਲਪੁਰ ਤੋਂ ਪ੍ਰਕਾਸ਼ਿਤ ਨਈਦੁਨੀਆਂ ਅਖਬਾਰ ਨੂੰ ਸਕੈਨ ਕਰਨਾ ਸ਼ੁਰੂ ਕੀਤਾ । 20 ਅਕਤੂਬਰ 2021 ਦੇ ਈ-ਪੇਪਰ ਵਿੱਚ ਸਾਨੂੰ ਵਿਸਥਾਰ ਵਿੱਚ ਪਤਾ ਲੱਗਾ ਕਿ 19 ਅਕਤੂਬਰ ਨੂੰ ਉੱਥੇ ਕੀ ਹੋਇਆ ਸੀ । ਖ਼ਬਰ ਵਿੱਚ ਦੱਸਿਆ ਗਿਆ ਕਿ ਜੁਲੂਸ ਕੱਢਣ ਨੂੰ ਲੈ ਕੇ ਗੋਹਲਪੁਰ ਦੀ ਮੱਛੀ ਮਾਰਕੀਟ ਵਿੱਚ ਜਮਕਰ ਉਪਦ੍ਰਵ ਹੋਇਆ। ਸ਼ਰਾਰਤੀ ਅਨਸਰਾਂ ਦੀ ਭੀੜ ਨੇ ਪੁਲਿਸ ‘ਤੇ ਜਲਦੇ ਹੋਏ ਪਟਾਕੇ ਸੁੱਟੇ ਅਤੇ ਪਥਰਾਅ ਕੀਤਾ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਪੂਰੀ ਖ਼ਬਰ ਹੇਠਾਂ ਪੜ੍ਹੀ ਜਾ ਸਕਦੀ ਹੈ।

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਨੂੰ ਜਬਲਪੁਰ ਦੇ ਨਈਦੁਨੀਆਂ ਦੇ ਸੰਪਾਦਕੀ ਪ੍ਰਭਾਰੀ ਜਿਤੇਂਦ੍ਰ ਰਿਛਾਰਿਆ ਨਾਲ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਵਾਇਰਲ ਵੀਡੀਓ ਜਬਲਪੁਰ ਦਾ ਹੀ ਹੈ।

ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਕਿ ਫੇਸਬੁੱਕ ਯੂਜ਼ਰ ਗਣੇਸ਼ ਕੁੰਦਰ ਮਹਾਰਾਸ਼ਟਰ ‘ਚ ਰਹਿੰਦਾ ਹੈ। ਯੂਜ਼ਰ ਇੱਕ ਰਾਜਨੀਤਿਕ ਦਲ ਨਾਲ ਜੁੜਿਆ ਹੋਇਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲੀ। ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਲਾਠੀਚਾਰਜ ਦੇ ਵੀਡੀਓ ਨੂੰ ਕੁਝ ਲੋਕ ਸੜਕ ਤੇ ਨਮਾਜ ਨਾਲ ਜੋੜਦੇ ਹੋਏ ਯੂ.ਪੀ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts