ਨਵੰਬਰ 2020 ਵਿੱਚ ਪਾਕਿਸਤਾਨ ਦੇ ਲਾਹੌਰ ਸਥਿਤ ਮੀਨਾਰ-ਏ-ਪਾਕਿਸਤਾਨ ਵਿਖੇ ਅੱਲਾਮਾ ਖ਼ਾਦਿਮ ਹੁਸੈਨ ਰਿਜ਼ਵੀ ਦੇ ਜਨਾਜੇ ਦੇ ਵੀਡੀਓ ਨੂੰ ਮੁਜ਼ੱਫਰਨਗਰ ਵਿੱਚ ਆਯੋਜਿਤ ਕਿਸਾਨਾਂ ਦੀ ਮਹਾਂਪੰਚਾਇਤ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਮਹਾਪੰਚਾਇਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਿਸਾਨ ਆਗੂਆਂ ਦੀ ਇੱਕ ਰੈਲੀ ਦਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਮੁਜ਼ੱਫਰਨਗਰ ਵਿੱਚ ਕਿਸਾਨ ਮਹਾਪੰਚਾਇਤ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਇਹ ਵੀਡੀਓ ਪਾਕਿਸਤਾਨ ਦੇ ਖਾਦੀਮ ਹੁਸੈਨ ਰਿਜ਼ਵੀ ਦੇ ਜਨਾਜੇ ਦੀ ਯਾਤਰਾ ਨਾਲ ਸਬੰਧਿਤ ਹੈ,ਜਿਸ ਨੂੰ ਮੁਜ਼ੱਫਰਨਗਰ ਵਿੱਚ ਹੋਈ ਕਿਸਾਨਾਂ ਦੀ ਹਾਲੀਆ ਮਹਾਪੰਚਾਇਤ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਵੀਡੀਓ ਵਿੱਚ?
ਫੇਸਬੁੱਕ ਯੂਜ਼ਰ ‘Samain Bhaichaara’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ( ਆਰਕਾਇਵਡ ਲਿੰਕ ) ਕਰਦੇ ਹੋਏ ਇਸਨੂੰ ਮੁਜ਼ੱਫਰਨਗਰ ਵਿੱਚ ਆਯੋਜਿਤ ਕਿਸਾਨ ਮਹਾਪੰਚਾਇਤ ਦਾ ਵੀਡੀਓ ਦੱਸਿਆ ਹੈ।
https://www.facebook.com/watch/?v=636501187737937
ਪੜਤਾਲ
ਦੈਨਿਕ ਜਾਗਰਣ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ਅਨੁਸਾਰ, 5 ਸਤੰਬਰ ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦੇ ਰਾਜਕੀਯ ਇੰਟਰ ਕਾਲਜ ਦੇ ਮੈਦਾਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮਹਾਂਪੰਚਾਇਤ ਹੋਈ ਸੀ , ਜਿਸ ਨੂੰ ਰਾਕੇਸ਼ ਟਿਕੈਤ ਸਮੇਤ ਹੋਰ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ। ਰਾਕੇਸ਼ ਟਿਕੈਤ ਦੇ ਅਧਿਕਾਰਿਤ ਫੇਸਬੁੱਕ ਪੇਜ ਤੋਂ ਇਸ ਰੈਲੀ ਨੂੰ ਲਾਈਵ ਕੀਤਾ ਗਿਆ ਸੀ। h
https://www.facebook.com/watch/live/?v=1195861694253045&ref=watch_permalink
ਇਸ ਕਿਸਾਨ ਮਹਾਪੰਚਾਇਤ ਦੇ ਸੰਪੂਰਨ ਪ੍ਰਸਾਰਣ ਨੂੰ ਰਾਕੇਸ਼ ਟਿਕੈਤ ਦੇ ਅਧਿਕਾਰਿਤ ਯੂਟਿਊਬ ਚੈਨਲ ਤੇ ਵੀ ਅਪਲੋਡ ਕੀਤਾ ਗਿਆ ਹੈ।
ਹਾਲਾਂਕਿ, ਸਾਨੂੰ ਕਿਸੇ ਵੀ ਵੀਡੀਓ ਵਿੱਚ ਓਵੇਂ ਦੀ ਭੀੜ ਨਹੀਂ ਦਿਖਾਈ ਦਿੱਤੀ, ਜਿਵੇਂ ਕਿ ਵਾਇਰਲ ਵੀਡੀਓ ਵਿੱਚ ਵੇਖੀ ਜਾ ਸਕਦੀ ਹੈ। ਵਾਇਰਲ ਵੀਡੀਓ ਦੇ ਅਸਲ ਸਰੋਤ ਨੂੰ ਲੱਭਣ ਲਈ ਅਸੀਂ ਇਨਵਿਡ ਟੂਲ ਦੀ ਵਰਤੋਂ ਕਰਦਿਆਂ ਪਾਏ ਗਏ ਕੀਫ੍ਰੇਮਸ ਦੀ ਗੂਗਲ ਰਿਵਰਸ ਇਮੇਜ ਸਰਚ ਕੀਤੀ। ਸਰਚ ਵਿੱਚ ਸਾਨੂੰ ਪਾਕਿਸਤਾਨੀ ਨਿਊਜ਼ ਚੈਨਲ ’24 News HD’ ਦੇ ਅਧਿਕਾਰਿਤ ਯੂਟਿਊਬ ਚੈਨਲ’ ਤੇ ਵੀ ਇਹ ਵੀਡੀਓ ਮਿਲਿਆ।
21 ਨਵੰਬਰ 2020 ਨੂੰ ਅਪਲੋਡ ਕੀਤੇ ਗਏ ਵੀਡੀਓ ਬੁਲੇਟਿਨ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਤਹਿਰੀਕ-ਏ-ਲਬਬੈਕ ਪਾਕਿਸਤਾਨ ਦੇ ਅੱਲਾਮਾ ਖਾਦੀਮ ਹੁਸੈਨ ਰਿਜ਼ਵੀ ਦੇ ਜਨਾਜੇ ਨੂੰ ਜਲੂਸ ਦੇ ਰੂਪ ਵਿੱਚ ਮੀਨਾਰ-ਏ-ਪਾਕਿਸਤਾਨ ਲਿਜਾਇਆ ਗਿਆ ਸੀ , ਜਿਸ ਵਿੱਚ ਵੱਡੀ ਗਿਣਤੀ ਵਿੱਚ ਦੇ ਲੋਕ ਸ਼ਾਮਲ ਹੋਏ ਸਨ। 8 ਮਿੰਟ 28 ਸਕਿੰਟ ਦੇ ਇਸ ਵੀਡੀਓ ਵਿੱਚ 7 ਮਿੰਟ 18 ਸਕਿੰਟ ਦੇ ਫਰੇਮ ਤੋਂ ਉਹ ਦ੍ਰਿਸ਼ ਦੇਖਿਆ ਜਾ ਸਕਦਾ ਹੈ, ਜੋ ਵਾਇਰਲ ਕਲਿੱਪ ਵਿੱਚ ਦਿਖਾਈ ਦੇ ਰਿਹਾ ਹੈ।
ਯੂਟਿਊਬ ਸਰਚ ਵਿੱਚ ਇਹ ਵੀਡੀਓ ਪਾਕਿਸਤਾਨੀ ਨਿਊਜ਼ ਚੈਨਲ ਜਿਓ ਨਿਊਜ਼ ਦੇ ਵੇਰੀਫਾਈਡ ਯੂਟਿਊਬ ਚੈਨਲ ਤੇ 21 ਨਵੰਬਰ 2020 ਨੂੰ ਅਪਲੋਡ ਕੀਤੇ ਗਏ ਵੀਡੀਓ ਬੁਲੇਟਿਨ ਵਿੱਚ ਮਿਲਿਆ।
ਬੁਲੇਟਿਨ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਿਕ, ਇਹ ਵੀਡੀਓ ਪਾਕਿਸਤਾਨ ਵਿੱਚ ਅੱਲਾਮਾ ਖ਼ਾਦਿਮ ਹੁਸੈਨ ਰਿਜਵੀ ਦੇ ਨਮਾਜ਼ -ਏ -ਜਨਾਜਾ ਦਾ ਹੈ।
ਸਾਡੀ ਜਾਂਚ ਵਿੱਚ ਇਹ ਗੱਲ ਸਾਬਿਤ ਹੋਈ ਕਿ ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦੇ ਲਾਹੌਰ ਸਥਿਤ ਮੀਨਾਰ-ਏ-ਪਾਕਿਸਤਾਨ ਵਿਖੇ ਖ਼ਾਦਿਮ ਹੁਸੈਨ ਰਿਜ਼ਵੀ ਦੇ ਜਨਾਜੇ ਦੇ ਜੁਲੂਸ ਦਾ ਹੈ, ਜਿਸਨੂੰ ਮੁਜ਼ੱਫਰਨਗਰ ਵਿੱਚ ਆਯੋਜਿਤ ਕਿਸਾਨ ਮਹਾਪੰਚਾਇਤ ਦੇ ਰੂਪ ਵਿੱਚ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਵੀਡੀਓ ਨੂੰ ਅਸੀਂ ਆਪਣੇ ਸਹਿਯੋਗੀ ਦੈਨਿਕ ਜਾਗਰਣ ਦੇ ਮੁਜ਼ੱਫਰਨਗਰ ਦੇ ਬਿਉਰੋ ਚੀਫ ਮਨੀਸ਼ ਕੁਮਾਰ ਨੂੰ ਦਿਖਾਇਆ। ਉਨ੍ਹਾਂ ਨੇ ਮੁਜ਼ੱਫਰਨਗਰ ਵਿੱਚ ਆਯੋਜਿਤ ਕਿਸਾਨ ਮਹਾਪੰਚਾਇਤ ਨਾਲ ਸਬੰਧਿਤ ਵੀਡੀਓ ਦੇ ਦਾਅਵੇ ਦਾ ਖੰਡਨ ਕਰਦਿਆਂ ਕਿਹਾ, “ਪੰਜ ਸਤੰਬਰ ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਰਾਜਕੀਯ ਇੰਟਰ ਕਾਲਜ ਦੇ ਮੈਦਾਨ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ਹੋਈ ਸੀ , ਜਿਸ ਨੂੰ ਰਾਕੇਸ਼ ਟਿਕੈਤ ਸਮੇਤ ਹੋਰ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ਸੀ। ਇਹ ਵੀਡੀਓ ਉਸ ਰੈਲੀ ਦਾ ਨਹੀਂ ਹੈ।
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਾਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਕਰੀਬ ਸੌ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਨਵੰਬਰ 2020 ਵਿੱਚ ਪਾਕਿਸਤਾਨ ਦੇ ਲਾਹੌਰ ਸਥਿਤ ਮੀਨਾਰ-ਏ-ਪਾਕਿਸਤਾਨ ਵਿਖੇ ਅੱਲਾਮਾ ਖ਼ਾਦਿਮ ਹੁਸੈਨ ਰਿਜ਼ਵੀ ਦੇ ਜਨਾਜੇ ਦੇ ਵੀਡੀਓ ਨੂੰ ਮੁਜ਼ੱਫਰਨਗਰ ਵਿੱਚ ਆਯੋਜਿਤ ਕਿਸਾਨਾਂ ਦੀ ਮਹਾਂਪੰਚਾਇਤ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।