ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਹੀ ਸਮੁਦਾਇ ਦੇ ਦੋ ਗੁੱਟਾ ਵਿੱਚ ਆਪਸੀ ਰੰਜਿਸ਼ ਦੇ ਕਾਰਨ ਹੋਈ ਖੂਨੀ ਝੜਪ ਦੇ ਵੀਡੀਓ ਨੂੰ ਸੰਪ੍ਰਦਾਇਕ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ਨੂੰ ਰਾਜਸਥਾਨ ਵਿੱਚ ਵਾਪਰੀ ਘਟਨਾ ਦਾ ਦੱਸਦੇ ਹੋਏ ਸਾੰਪ੍ਰਦਾਇਕ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ । ਵੀਡੀਓ ਵਿੱਚ ਕੁਝ ਲੋਕਾਂ ਨੂੰ ਇੱਕ ਆਦਮੀ ਅਤੇ ਕੁਝ ਔਰਤਾਂ ਨੂੰ ਨਿਰਮਮਤਾਪੂਰਵਕ ਕੁੱਟਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰੋਪੀ ਧਿਰ ਦੇ ਮੁਸਲਿਮ ਸਮੁਦਾਇ ਦਾ ਹੋਣ ਦੇ ਕਾਰਨ ਰਾਜ ਦੀ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਕਰ ਰਹੀ ਹੈ ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਇਆ। ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਵਿੱਚ ਵਾਪਰੀ ਘਟਨਾ ਨਾਲ ਹੀ ਸੰਬੰਧਿਤ ਹੈ, ਪਰ ਇਸ ਨੂੰ ਸਾੰਪ੍ਰਦਾਇਕ ਰੰਗਤ ਦੇ ਕੇ ਗ਼ਲਤ ਭੜਕਾਓ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਸੰਘਰਸ਼ ਵਿੱਚ ਸ਼ਾਮਲ ਦੋਵੇਂ ਧਿਰਾਂ ਇਕੋ ਸਮੁਦਾਇ ਨਾਲ ਸੰਬੰਧਿਤ ਹਨ ਅਤੇ ਉਨ੍ਹਾਂ ਵਿਚਾਲੇ ਕੁੱਟਮਾਰ ਦਾ ਕਾਰਨ ਆਪਸੀ ਰੰਜਿਸ਼ ਸੀ ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘Amit Kumar Sharma’ ਨੇ ਵਾਇਰਲ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ, ਲਿਖਿਆ ਹੈ , ” ਮੁੱਲਾਂ ਨੂੰ ਕੋਈ ਡਰ ਨਹੀਂ ਕਿਉਂਕਿ ਰਾਜਸਥਾਨ ਵਿੱਚ ਇਹਨਾਂ ਦੀ ਕਾਂਗਰਸ ਸਰਕਾਰ ਹੈ… ਜੈ ਹੋ #ਗਹਿਲੋਤ ਰਾਜਜੰਗਲਰਾਜ ਅਜੇ ਤੱਕ 5 ਦਿਨ ਹੋ ਗਏ ਇੱਕ ਵੀ ਗ੍ਰਿਫਤਾਰੀ ਨਹੀਂ ਕਿਉਂਕਿ ਮਾਰਨ ਵਾਲੇ ਮੁਸਲਿਮ ਹਨ।”
https://www.facebook.com/permalink.php?story_fbid=119136400487013&id=100071719601850
ਫੇਸਬੁੱਕ ਯੂਜ਼ਰ ‘ਸ਼੍ਰੀ ਬਜਰੰਗ ਸੈਨਾ’ ਨੇ ਵੀ ਵਾਇਰਲ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕੀਤਾ ਅਤੇ ਲਿਖਿਆ, “ਮੁੱਲਾਂ ਨੂੰ ਕੋਈ ਡਰ ਨਹੀਂ ਕਿਉਂਕਿ ਰਾਜਸਥਾਨ ਵਿੱਚ ਇਹਨਾਂ ਦੀ ਕਾਂਗਰਸ ਸਰਕਾਰ ਹੈ… ਜੈ ਹੋ ਗਹਿਲੋਤ ਅਜੇ ਤੱਕ 5 ਦਿਨ ਹੋ ਗਏ ਇੱਕ ਵੀ ਗ੍ਰਿਫਤਾਰੀ ਨਹੀਂ ਕਿਉਂਕਿ ਮਾਰਨ ਵਾਲੇ ਮੁਸਲਿਮ ਹਨ😎।”
ਸੋਸ਼ਲ ਮੀਡਿਆ ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਟਵੀਟਰ ਤੇ ਵੀ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਰਿਵਰਸ ਇਮੇਜ ਸਰਚ ਕੀਤੇ ਜਾਣ ਤੇ ਦੈਨਿਕ ਭਾਸਕਰ ਦੀ ਵੈੱਬਸਾਈਟ ‘ਤੇ 22 ਸਿਤੰਬਰ ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ , ਜਿਸ ਵਿੱਚ ਵਾਇਰਲ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ।
ਰਿਪੋਰਟ ਦੇ ਅਨੁਸਾਰ, ‘ਜੋਧਪੁਰ ਵਿੱਚ ਗਣਪਤੀ ਵਿਸਰਜਨ ਤੋਂ ਪਹਿਲਾਂ ਚੰਦੇ ਨੂੰ ਲੈ ਕੇ ਹੋਏ ਵਿਵਾਦ ਵਿੱਚ ਬੇਰਹਿਮੀ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਤਿੰਨ-ਚਾਰ ਲੋਕ ਨਿਹੱਥੇ ਯੁਵਕ ਨੂੰ ਸਰੀਏ ਨਾਲ ਕੁੱਟ ਰਹੇ ਹਨ। ਬਚਾਅ ਲਈ ਆਏ ਲੋਕਾਂ ‘ਤੇ ਵੀ ਹਮਲਾ ਕਰ ਦਿੱਤਾ । ਪੀੜਤ ਦੀ ਮਾਂ ਨੂੰ ਵੀ ਨਹੀਂ ਛੱਡਿਆ । ਮਾਮਲਾ 19 ਸਤੰਬਰ ਦਾ ਹੈ। ਫੁਟੇਜ ਮੰਗਲਵਾਰ ਨੂੰ ਸਾਹਮਣੇ ਆਇਆ । ਵੀਡੀਓ ਦੇ ਆਧਾਰ ‘ਤੇ ਪੁਲਿਸ ਨੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮਹਾਮੰਦਿਰ ਖੇਤਰ ਵਿੱਚ ਮਾਨਸਾਗਰ ਵਿੱਚ ਦੋ ਧਿਰਾਂ ਦੀ ਆਪਸੀ ਦੁਸ਼ਮਣੀ ਦੇ ਕਾਰਨ, ਯੁਵਕ ਅਤੇ ਔਰਤਾਂ ਉੱਤੇ ਹਮਲਾ ਹੋਇਆ ਸੀ , ਜਿਨ੍ਹਾਂ ਨੂੰ ਸਰੀਏ ਨਾਲ ਖੂਬ ਕੁੱਟਿਆ ਗਿਆ ਸੀ । ਬਹੁਤ ਸਾਰੇ ਲੋਕਾਂ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਬਾਅਦ ਵਿੱਚ ਫੁਟੇਜ ਦੇ ਅਨੁਸਾਰ, 10 ਲੋਕਾਂ ਨੂੰ ਹੱਤਿਆ ਕਰਨ ਦੀ ਕੋਸ਼ਿਸ਼ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲਾ ਜੋਧਪੁਰ ਦੇ ਮਹਾਮੰਦਿਰ ਇਲਾਕੇ ਦੇ ਮਾਨਸਾਗਰ ਦਾ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੋਵਾਂ ਧਿਰਾਂ ਵਿੱਚ ਪਹਿਲਾਂ ਤੋਂ ਹੀ ਆਪਸੀ ਰੰਜਿਸ਼ ਚੱਲੀ ਆ ਰਹੀ ਹੈ । ਰਿਪੋਰਟ ‘ਚ ਪੀੜਤਾਂ ਅਤੇ ਆਰੋਪੀਆਂ ਦੇ ਨਾਮਾਂ ਦਾ ਵੀ ਜ਼ਿਕਰ ਹੈ, ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਸਾਰੇ ਹਿੰਦੂ ਸਮੁਦਾਇ ਨਾਲ ਸੰਬੰਧਿਤ ਹਨ।
ਰਿਪੋਰਟ ਵਿੱਚ ਕੀਤੇ ਗਏ ਦਾਅਵੇ ਦੀ ਪੁਸ਼ਟੀ ਦੇ ਲਈ ਅਸੀਂ ਨਿਊਜ਼ ਸਰਚ ਦੀ ਮਦਦ ਲਈ । ਸਰਚ ਵਿੱਚ ਪਤ੍ਰਿਕਾ ਡਾਟ ਕੋਮ ਦੀ ਵੈੱਬਸਾਈਟ ਤੇ 21 ਸਿਤੰਬਰ 2021 ਨੂੰ ਪ੍ਰਕਾਸ਼ਿਤ ਰਿਪੋਰਟ ਦੁਆਰਾ ਉਪਰੋਕਤ ਦਾਅਵਿਆਂ ਦੀ ਪੁਸ਼ਟੀ ਹੁੰਦੀ ਹੈ।
ਰਿਪੋਰਟ ਦੇ ਅਨੁਸਾਰ, ‘ਮਹਾਮੰਦਰ ਪੁਲਿਸ ਥਾਣੇ ਅਧੀਨ ਮਾਨਸਾਗਰ ਦੇ ਖਟਿਕਾਂ ਦੇ ਮੁੱਹਲੇ ਵਿੱਚ ਪਰਿਵਾਰਕ ਰੰਜਿਸ਼ ਕਾਰਨ ਧਾਰਦਾਰ ਹਥਿਆਰਾਂ ਨਾਲ ਹਮਲੇ ਦੇ ਮਾਮਲੇ ਵਿੱਚ ਜਮਾਨਤ ਵਿੱਚ ਛੁੱਟਦੇ ਹੀ 10 ਆਰੋਪੀਆਂ ਨੂੰ ਸੋਮਵਾਰ ਨੂੰ ਫਿਰ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ। ਥਾਣਾ ਅਧਿਕਾਰੀ ਲੇਖਰਾਜ ਸਿਹਾਗ ਨੇ ਦੱਸਿਆ ਕਿ ਖਟਿਕਾਂ ਦੇ ਮੁੱਹਲੇ ਵਿੱਚ ਐਤਵਾਰ ਨੂੰ ਜਾਨਲੇਵਾ ਹਮਲੇ ਵਿੱਚ ਕਮਲੇਸ਼ ਖਟੀਕ, ਅਜੇ, ਕੈਲਾਸ਼, ਸ਼ਾਂਤੀਦੇਵੀ ਅਤੇ ਕੰਚਨਦੇਵੀ ਜਖ਼ਮੀ ਹੋ ਗਏ ਸੀ । ਹਮਲੇ ਵਿੱਚ ਸ਼ਾਮਲ ਮਨੋਹਰ ਲਾਲ ਪੁੱਤਰ ਕਾਲੂਰਾਮ ਖਟੀਕ, ਰਵਿੰਦਰ ਪੁੱਤਰ ਸੰਤੋਸ਼ ਖਟੀਕ, ਭਰਤ ਪੁੱਤਰ ਅਸ਼ੋਕ ਨਾਗੌਰਾ, ਵਿਸ਼ਾਲ ਪੁੱਤਰ ਚੰਪਾਲਾਲ, ਉਸਦਾ ਭਰਾ ਵਿਕਾਸ, ਸੰਤੋਸ਼ ਪੁੱਤਰ ਭੰਵਰਲਾਲ, ਦੇਵੀਲਾਲ ਪੁੱਤਰ ਸ਼ੰਕਰਲਾਲ, ਘਨਸ਼ਿਆਮ ਪੁੱਤਰ ਮਨੋਹਰਲਾਲ, ਪੁਖਰਾਜ ਅਤੇ ਭਵਾਨੀ ਪੁੱਤਰ ਕੰਵਰਲਾਲ ਚੰਦੇਲ ਨੂੰ ਸ਼ਾਂਤੀ ਭੰਗ ਕਰਨ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ।
ਦੋਵਾਂ ਰਿਪੋਰਟਾਂ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਰਾਜਸਥਾਨ ਦੇ ਜੋਧਪੁਰ ਵਿੱਚ ਵਾਪਰੀ ਘਟਨਾ ਆਪਸੀ ਰੰਜਿਸ਼ ਦਾ ਨਤੀਜਾ ਸੀ, ਨਾ ਕਿ ਹਿੰਦੂ ਅਤੇ ਮੁਸਲਿਮ ਸਮੁਦਾਇ ਦੇ ਵਿਚਕਾਰ ਦਾ ਝਗੜਾ । ਇਸ ਮਾਮਲੇ ਸੰਬੰਧੀ ਵਿਸ਼ੇਸ਼ ਜਾਣਕਾਰੀ ਲਈ ਅਸੀਂ ਮਹਾਮੰਦਿਰ ਪੁਲਿਸ ਸਟੇਸ਼ਨ ਦੇ ਪ੍ਰਭਾਰੀ ਲੇਖਰਾਜ ਸਿਹਾਗ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸ ਘਟਨਾ ਦੇ ਸਾੰਪ੍ਰਦਾਇਕ ਝੜਪ ਹੋਣ ਦੀ ਗੱਲ ਦਾ ਖੰਡਨ ਕਰਦਿਆਂ ਕਿਹਾ , “ਆਰੋਪੀ ਅਤੇ ਪੀੜਤ ਧਿਰ ਇੱਕੋ ਮੁਹੱਲੇ ਵਿੱਚ ਰਹਿਣ ਵਾਲੇ ਹਨ ਅਤੇ ਉਨ੍ਹਾਂ ਵਿਚਕਾਰ ਪਹਿਲਾਂ ਤੋਂ ਹੀ ਆਪਸੀ ਰੰਜਿਸ਼ ਚੱਲੀ ਆ ਰਹੀ ਸੀ। ਦੋਵੇਂ ਪਕਸ਼ ਹਿੰਦੂ (ਐਸਸੀ ਸਮੁਦਾਇ ) ਹਨ ਅਤੇ ਕੋਈ ਵੀ ਮੁਸਲਿਮ ਵਿਅਕਤੀ ਇਸ ਵਿੱਚ ਸ਼ਾਮਲ ਨਹੀਂ ਹੈ ।
ਅਧਿਕਾਰੀ ਨੇ ਦੱਸਿਆ,’ 19 ਸਿਤੰਬਰ ਦੀ ਇਸ ਘਟਨਾ ਵਿੱਚ ਪੁਲਿਸ ਨੇ ਐਫਆਈਆਰ ਦਰਜ ਕਰਦੇ ਹੋਏ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਵਿੱਚੋਂ ਛੇ ਆਰੋਪੀ ਪੁਲੀਸ ਰਿਮਾਂਡ ’ਤੇ ਹਨ। ਝੜਪ ਵਿੱਚ ਕਿਸੇ ਵਿਅਕਤੀ ਦੀ ਮੌਤ ਨਹੀਂ ਹੋਈ ਹੈ।’
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਾਰਨ ਵਾਲੇ ਪੇਜ ਨੂੰ ਫੇਸਬੁੱਕ ਤੇ ਕਰੀਬ 64 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ ।
ਨਤੀਜਾ: ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਹੀ ਸਮੁਦਾਇ ਦੇ ਦੋ ਗੁੱਟਾ ਵਿੱਚ ਆਪਸੀ ਰੰਜਿਸ਼ ਦੇ ਕਾਰਨ ਹੋਈ ਖੂਨੀ ਝੜਪ ਦੇ ਵੀਡੀਓ ਨੂੰ ਸੰਪ੍ਰਦਾਇਕ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।