Fact Check: ਸ੍ਰੀਨਗਰ ਵਿੱਚ ਅਤਿਕਰਮਣ ਹਟਾਉਣ ਦੀ ਮੁਹਿੰਮ ਦੇ ਵੀਡੀਓ ਨੂੰ ਜੰਮੂ ਵਿੱਚ ਰੋਹਿੰਗਿਆ ਦੇ ਘਰਾਂ ਨੂੰ ਹਟਾਉਣ ਵਾਲੇ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ
ਲੇਕਸ ਐਂਡ ਵਾਟਰਵੇਜ ਡਿਵੇਲਪਮੇੰਟ ਆਥੋਰਿਟੀ (ਐਲ.ਏ .ਡਬਲਿਯੂ ਡੀ.ਏ.) ਦੀ ਇਨਫੋਰਸਮੈਂਟ ਯੂਨਿਟ ਵੱਲੋਂ ਸ੍ਰੀਨਗਰ ਖੇਤਰ ਵਿੱਚ ਅਵੈਧ ਨਿਰਮਾਣ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਦੇ ਵੀਡੀਓ ਨੂੰ ਜੰਮੂ ਵਿੱਚ ਰੋਹਿੰਗਿਆ ਬਸਤੀਆਂ ਹਟਾਉਣ ਦੇ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ।
- By: Abhishek Parashar
- Published: Jun 14, 2021 at 05:58 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੋਹਿੰਗਿਆ ਨੇ ਰੋਸ਼ਨੀ ਯੋਜਨਾ ਤਹਿਤ ਜੰਮੂ-ਕਸ਼ਮੀਰ ਵਿੱਚ ਨਾਜਾਇਜ਼ ਤੌਰ ਤੇ ਬਸਤੀਆਂ ਦਾ ਨਿਰਮਾਣ ਕੀਤਾ ਸੀ, ਜਿਸ ਨੂੰ ਹੁਣ ਹਟਾਇਆ ਜਾ ਰਿਹਾ ਹੈ।
ਇਹ ਦਾਅਵਾ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਗ਼ਲਤ ਨਿਕਲਿਆ। ਸ੍ਰੀਨਗਰ ਦੇ ਖੇਤਰ ਵਿੱਚ ਅਵੈਧ ਨਿਰਮਾਣ ਨੂੰ ਹਟਾਉਣ ਲਈ ਲੇਕਸ ਐਂਡ ਵਾਟਰਵੇਜ ਡਿਵੇਲਪਮੇੰਟ ਆਥੋਰਿਟੀ (ਐਲ.ਏ .ਡਬਲਿਯੂ ਡੀ.ਏ.) ਦੇ ਇਨਫੋਰਸਮੈਂਟ ਯੂਨਿਟ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿਚ?
ਫੇਸਬੁੱਕ ਯੂਜ਼ਰ ‘P Roy’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ( ਆਰਕਾਇਵਡ ਲਿੰਕ) ਕਰਦੇ ਹੋਏ ਲਿਖਿਆ, “ਜੰਮੂ-ਕਸ਼ਮੀਰ ਵਿੱਚ # ਰੋਹਿੰਗਿਆ # ਜਿਹਾਦੀਆਂ ਦੀ ਰੋਸ਼ਨੀ ਦੇ ਤਹਿਤ ਬਸਾਈ ਗਈ ਬਸਤੀ ਉਖਾੜੀ ਜਾ ਰਹੀ ਹੈ…।”
https://www.facebook.com/100025696320257/videos/864964197703450/
ਕਈਆਂ ਨੇ ਇਸ ਵੀਡੀਓ ਨੂੰ ਵੱਖ- ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਇੱਕੋ ਜਿਹੇ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਟਵੀਟਰ ਤੇ ਵੀ ‘@Doctorricha_IND’ ਹੈਂਡਲ( ਆਰਕਾਇਵਡ ਲਿੰਕ) ਨੇ ਵੀ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਸਾਂਝਾ ਕੀਤਾ ਹੈ।
ਪੜਤਾਲ
ਖ਼ਬਰਾਂ ਦੀ ਭਾਲ ਵਿੱਚ ਅਜਿਹੀ ਕੋਈ ਖ਼ਬਰ ਨਹੀਂ ਮਿਲੀ, ਜਿਸ ਵਿੱਚ ਰੋਹਿੰਗਿਆਂ ਦੇ ਅਵੈਧ ਕਬਜ਼ੇ ਨੂੰ ਗਿਰਾਉਣ ਦਾ ਜ਼ਿਕਰ ਕੀਤਾ ਗਿਆ ਹੋਵੇ। ਵਾਇਰਲ ਹੋ ਰਹੇ ਵੀਡੀਓ ਵਿੱਚ ‘JAMMU LINKS NEWS’ ਦਾ ਲੋਗੋ ਦਿਖਾਈ ਦੇ ਰਿਹਾ ਹੈ।
ਸਰਚ ਵਿੱਚ ਸਾਨੂੰ ਇਹ ਨਿਊਜ਼ ਵੈੱਬਸਾਈਟ ਮਿਲੀ ਜਿੱਥੇ ਸਾਨੂੰ ਬਹੁਤ ਸਾਰੇ ਵੀਡੀਓ ਬੁਲੇਟਿਨ ਵਿੱਚ ਇਹ ਵੀਡੀਓ ਲੱਗਿਆ ਮਿਲਿਆ। ਰਿਪੋਰਟ ਦੇ ਅਨੁਸਾਰ ਇਹ ਵੀਡੀਓ ਸ੍ਰੀਨਗਰ ਦੇ ਲਸ਼ਕਰੀ ਮੁਹੱਲਾ ਐਨ.ਐਫ.ਆਰ ਅਤੇ ਲਾਮ ਬ੍ਰੇਨ ਖੇਤਰ ਵਿੱਚ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਲੇਕਸ ਐਂਡ ਵਾਟਰਵੇਜ ਡਿਵੇਲਪਮੇੰਟ ਆਥੋਰਿਟੀ (ਐਲ.ਏ .ਡਬਲਿਯੂ ਡੀ.ਏ.)ਦੇ ਇਨਫੋਰਸਮੈਂਟ ਯੂਨਿਟ ਦੁਆਰਾ ਚਲਾਈ ਗਈ ਮੁਹਿੰਮ ਦਾ ਇੱਕ ਵੀਡੀਓ ਹੈ।
Jammu Links News ਦੇ ਅਧਿਕਾਰਿਕ ਯੂਟਿਯੂਬ ਚੈਨਲ ਤੇ 8 ਮਈ, 2021 ਨੂੰ ਅਪਲੋਡ ਕੀਤੇ ਗਏ ਨਿਊਜ਼ ਬੁਲੇਟਿਨ ਵਿਚ ਪੂਰਾ ਵੀਡੀਓ ਵੇਖਿਆ ਜਾ ਸਕਦਾ ਹੈ, ਜਿਸ ਦਾ ਇੱਕ ਹਿੱਸਾ ਝੂਠੇ ਦਾਅਵੇ ਨਾਲ ਸੋਸ਼ਲ ਮੀਡੀਆ’ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਵੀਡੀਓ ਬੁਲੇਟਿਨ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ,ਲੇਕਸ ਐਂਡ ਵਾਟਰਵੇਜ ਡਿਵੇਲਪਮੇੰਟ ਆਥੋਰਿਟੀ ਦੀ ਪ੍ਰਵਰਤਨ ਇਕਾਈ ਨੇ ਪ੍ਰਵਰਤਨ ਅਧਿਕਾਰੀ ਅਬਦੁਲ ਅਜੀਜ ਕਾਦਰੀ ਦੇ ਨਿਗਰਾਨੀ ਹੇਂਠਾ ਸ਼੍ਰੀਨਗਰ ਦੇ ਲਸ਼ਕਰੀ ਮੁਹੱਲਾ ਐਨ.ਐਫ.ਆਰ ਅਤੇ ਲਾਮ ਬ੍ਰੇਨ ਖੇਤਰ ਵਿੱਚ ਇੱਕ ਵਿਸ਼ੇਸ਼ ਕਬਜਾ ਹਟਾਓ ਅਭਿਆਨ ਦੀ ਅਗਵਾਈ ਕੀਤੀ ਗਈ ਸੀ।”
ਨਿਊਜ਼ ਸਰਚ ਵਿੱਚ ਸਾਨੂੰ ਇਹ ਖ਼ਬਰ ਇੰਡੀਆ ਟੂਡੇ ਦੀ ਵੈੱਬਸਾਈਟ ਤੇ ਵੀ ਮਿਲੀ। 28 ਮਈ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਦੇ ਅਨੁਸਾਰ ਐਲ.ਏ.ਡਬਲਿਯੂ ਡੀ.ਏ. ਨੇ ਡੱਲ ਝੀਲ ਦੇ ਖੇਤਰ ਵਿੱਚ 170 ਗੈਰ ਕਾਨੂੰਨੀ ਢਾਂਚਿਆਂ ਨੂੰ ਗਿਰਾਇਆ ਸੀ।
ਇਸ ਦੀ ਪੁਸ਼ਟੀ ਕਰਦਿਆਂ ਸਾਡੇ ਸਾਥੀ ਦੈਨਿਕ ਜਾਗਰਣ ਦੇ ਪ੍ਰਭਾਰੀ ਰਿਪੋਰਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਵਾਇਰਲ ਹੋ ਰਿਹਾ ਵੀਡੀਓ ਸ੍ਰੀਨਗਰ ਦੇ ਇਲਾਕਿਆਂ ਵਿੱਚ LAWDA ਦੀ ਤਰਫ ਤੋਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਚਲਾਇਆ ਗਿਆ ਇੱਕ ਅਭਿਆਨ ਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਲਾਕਡਾਓਨ ਦਾ ਫਾਇਦਾ ਲੈਂਦਿਆਂ ਕੁਝ ਲੋਕਾਂ ਨੇ ਨਾਜਾਇਜ਼ ਰੂਪ ਤੋਂ ਕਬਜ਼ੇ ਕੀਤੇ ਸਨ, ਜਿਸ ਨੂੰ ਹੁਣ ਹਟਾਇਆ ਜਾ ਰਿਹਾ ਹੈ।
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਫੇਸਬੁੱਕ ਤੇ 11 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਲੇਕਸ ਐਂਡ ਵਾਟਰਵੇਜ ਡਿਵੇਲਪਮੇੰਟ ਆਥੋਰਿਟੀ (ਐਲ.ਏ .ਡਬਲਿਯੂ ਡੀ.ਏ.) ਦੀ ਇਨਫੋਰਸਮੈਂਟ ਯੂਨਿਟ ਵੱਲੋਂ ਸ੍ਰੀਨਗਰ ਖੇਤਰ ਵਿੱਚ ਅਵੈਧ ਨਿਰਮਾਣ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਦੇ ਵੀਡੀਓ ਨੂੰ ਜੰਮੂ ਵਿੱਚ ਰੋਹਿੰਗਿਆ ਬਸਤੀਆਂ ਹਟਾਉਣ ਦੇ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ।
- Claim Review : ਜੰਮੂ ਵਿਚ ਰੋਸ਼ਨੀ ਦੇ ਤਹਿਤ ਰੋਹਿੰਗਿਆ ਦੀ ਬਸਾਈ ਬਸਤੀ ਨੂੰ ਹਟਾਇਆ ਗਿਆ
- Claimed By : FB User-P Roy
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...