ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਭੋਪਾਲ ਦੇ ਨਾਮ ਤੋਂ ਵਾਇਰਲ ਵੀਡੀਓ ਦਿੱਲੀ ਦਾ ਨਿਕਲਿਆ। ਕੁਝ ਲੋਕ ਇਸ ਨੂੰ ਭੋਪਾਲ ਦੇ ਨਾਮ ਤੋਂ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਦੇਸ਼ ਵਿੱਚ ਕੋਵਿਡ ਕਾਰਨ ਹੋਈਆਂ ਮੌਤਾਂ ਦੇ ਵਿੱਚਕਾਰ, ਕੁਝ ਲੋਕ ਜਾਅਲੀ ਖ਼ਬਰਾਂ ਫੈਲਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਇੱਕ ਸ਼ਮਸ਼ਾਨਘਾਟ ਦੀ ਵੀਡੀਓ ਨੂੰ ਕੁਝ ਲੋਕ ਵਾਇਰਲ ਕਰਦੇ ਹੋਏ ਇਸ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ, ਭੋਪਾਲ ਦਾ ਦੱਸ ਰਹੇ ਹਨ। ਵੀਡੀਓ ਵਿੱਚ ਲਾਸ਼ਾਂ ਦੀ ਕਤਾਰ ਵੇਖੀ ਜਾ ਸਕਦੀ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਡੀ ਜਾਂਚ ਤੋਂ ਪਤਾ ਲੱਗਿਆ ਕਿ ਵਾਇਰਲ ਵੀਡੀਓ ਦਾ ਭੋਪਾਲ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ ਦਿੱਲੀ ਦੇ ਸੁਭਾਸ਼ ਨਗਰ ਸ਼ਮਸ਼ਾਨਘਾਟ ਦਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ ਰਾਈਟ ਨਾਉ ਨੇ 26 ਅਪ੍ਰੈਲ ਨੂੰ ਇੱਕ ਵੀਡੀਓ ਅਪਲੋਡ ਕਰਦਿਆਂ ਲਿਖਿਆ: ‘ਭੋਪਾਲ ਦੇ ਸਮਸ਼ਾਨ ਘਾਟ ਤੇ ਲਾਸ਼ਾਂ ਦੀ ਲੰਬੀ ਲਾਈਨ ਵੇਖੋ! ‘
ਵੀਡੀਓ ਦੇ ਉੱਪਰ ਲਿਖਿਆ ਹੋਇਆ ਸੀ ਕਿ ਭੋਪਾਲ ਨੋਟਬੰਦੀ ਤੋਂ ਲੈ ਕੇ ਸ਼ਵ ਬੰਦੀ ਤੱਕ। ਇਸ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਸਰਚ ਦੀ ਮਦਦ ਨਾਲ ਵਾਇਰਲ ਵੀਡੀਓ ਦੀ ਭਾਲ ਸ਼ੁਰੂ ਕੀਤੀ। ਵੱਖ ਵੱਖ ਕੀਵਰਡਸ ਅਤੇ ਸਰਚ ਇੰਜਣਾਂ ਦੀ ਮਦਦ ਨਾਲ ਸਾਨੂੰ ਇਹ ਵੀਡੀਓ ਸਵਰਾਜ ਐਕਸਪ੍ਰੈੱਸ ਦੇ ਫੇਸਬੁੱਕ ਪੇਜ਼ ਤੇ ਮਿਲਿਆ। ਇਸ ਨੂੰ 26 ਅਪ੍ਰੈਲ ਨੂੰ ਅਪਲੋਡ ਕਰਦਿਆਂ ਦੱਸਿਆ ਗਿਆ ਕਿ ਇਹ ਦਿੱਲੀ ਦੇ ਸੁਭਾਸ਼ ਨਗਰ ਸ਼ਮਸ਼ਾਨਘਾਟ ਵਿਖੇ ਲਾਸ਼ਾਂ ਦੀ ਕਤਾਰ ਦਾ ਵੀਡੀਓ ਹੈ। ਤੁਸੀਂ ਇਸਨੂੰ ਇੱਥੇ ਵੇਖ ਸਕਦੇ ਹੋ।
ਪੜਤਾਲ ਦੇ ਦੌਰਾਨ ਸਾਨੂੰ ਜ਼ੀ ਹਿੰਦੁਸਤਾਨ ਦੇ ਯੂਟਿਯੂਬ ਚੈਨਲ ਤੇ ਅਪਲੋਡ ਇੱਕ ਵੀਡੀਓ ਮਿਲਿਆ। 23 ਅਪ੍ਰੈਲ 2021 ਦੇ ਇਸ ਵੀਡੀਓ ਵਿੱਚ ਦਿੱਲੀ ਦੇ ਸੁਭਾਸ਼ ਨਗਰ ਸ਼ਮਸ਼ਾਨਘਾਟ ਦੀ ਖਬਰ ਸੀ। ਵੀਡੀਓ ਦੇ 50 ਵੇਂ ਸੈਕਿੰਡ ਵਿੱਚ ਸਾਨੂੰ ਉਹੀ ਗੇਟ ਨਜ਼ਰ ਆਇਆ, ਜਿਹੜਾ ਵਾਇਰਲ ਵੀਡੀਓ ਵਿੱਚ ਸੀ।
ਹੁਣ ਤੱਕ ਦੀ ਜਾਂਚ ਤੋਂ ਇਹ ਸਾਬਿਤ ਹੋ ਗਿਆ ਸੀ ਕਿ ਜਿਸ ਵੀਡਿਓ ਨੂੰ ਭੋਪਾਲ ਦਾ ਦੱਸ ਕਰ ਵਾਇਰਲ ਕੀਤਾ ਗਿਆ ਸੀ , ਉਹ ਦਿੱਲੀ ਦਾ ਹੈ। ਹਾਲਾਂਕਿ ਭੋਪਾਲ ਤੋਂ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਜਦੋਂ ਵੱਡੀ ਤਾਦਾਦ ਵਿੱਚ ਅੰਤਮ ਸੰਸਕਾਰ ਕੀਤਾ ਗਿਆ ਸੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਭੋਪਾਲ ਵਿੱਚ ਸੰਪਰਕ ਕੀਤਾ। ਭੋਪਾਲ ਦੇ ਨਈਦੁਨੀਆ ਦੇ ਫੋਟੋ ਪੱਤਰਕਾਰ ਅਬਰਾਰ ਅਹਿਮਦ ਨੇ ਸਾਨੂੰ ਦੱਸਿਆ ਕਿ ਜਿਹੜੀ ਵੀਡਿਓ ਭੋਪਾਲ ਦੀ ਦੱਸੀ ਜਾ ਰਹੀ ਹੈ ਉਹ ਸਾਡੇ ਇੱਥੇ ਦੀ ਨਹੀਂ ਹੈ।
ਜਾਂਚ ਦੇ ਅੰਤ ਵਿੱਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਰਾਈਟ ਨਾਉ ਨਾਮ ਦੇ ਇਸ ਪੇਜ ਨੂੰ 11 ਅਪ੍ਰੈਲ 2020 ਨੂੰ ਬਣਾਇਆ ਗਿਆ ਸੀ। 1136 ਲੋਕ ਇਸ ਨੂੰ ਫੋਲੋ ਕਰਦੇ ਹਨ ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਭੋਪਾਲ ਦੇ ਨਾਮ ਤੋਂ ਵਾਇਰਲ ਵੀਡੀਓ ਦਿੱਲੀ ਦਾ ਨਿਕਲਿਆ। ਕੁਝ ਲੋਕ ਇਸ ਨੂੰ ਭੋਪਾਲ ਦੇ ਨਾਮ ਤੋਂ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।