ਸਾਡੀ ਜਾਂਚ ਵਿੱਚ ਇਹ ਸਾਫ ਹੋਇਆ ਕਿ ਵਾਇਰਲ ਵੀਡੀਓ ਦੇ ਨਾਲ ਕੀਤਾ ਗਿਆ ਦਾਅਵਾ ਝੂਠਾ ਹੈ। ਅਸਲ ਵਿੱਚ ਇਹ ਕੋਈ ਸੱਚੀ ਘਟਨਾ ਨਹੀਂ ਸੀ, ਬਲਕਿ ਹਰਿਆਣੇ ਦੇ ਕਰਨਾਲ ਵਿੱਚ ਹੋਈ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਦਾ ਵੀਡੀਓ ਸੀ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਕੈਫੇ ਦੇ ਬਾਹਰ ਪਹਿਲਾਂ ਇੱਕ ਆਦਮੀ ਨੂੰ ਅਤੇ ਫਿਰ ਉਸ ਦੇ ਨਾਲ ਆਈ ਇਕ ਔਰਤ ਨੂੰ ਵੀ ਗੋਲੀ ਮਾਰਦਾ ਦਿਖਦਾ ਹੈ। ਵਾਇਰਲ ਹੋਈ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਘਟਨਾ ਮੱਧ ਪ੍ਰਦੇਸ਼ ਦੇ ਖੰਡਵਾ ਦੀ ਹੈ, ਜਿੱਥੇ ਗੁੱਸੇ ਵਿੱਚ ਪੁਲਿਸ ਮੁਲਾਜ਼ਮ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਵਿਸ਼ਵਾਸ਼ ਨਿਊਜ਼ ਨੇ ਵੀਡੀਓ ਨਾਲ ਕੀਤੇ ਦਾਅਵੇ ਨੂੰ ਗ਼ਲਤ ਪਾਇਆ।
ਦਰਅਸਲ ਵਾਇਰਲ ਹੋ ਰਿਹਾ ਵੀਡੀਓ ਕੋਈ ਸੱਚੀ ਘਟਨਾ ਨਹੀਂ ਹੈ, ਬਲਕਿ ਹਰਿਆਣੇ ਦੇ ਕਰਨਾਲ ਵਿੱਚ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਬਣਾਈ ਗਈ ਵੀਡੀਓ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ‘True_News ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ: ਤੁਹਾਨੂੰ ਬੇਨਤੀ ਹੈ ਕਿ ਆਪਣੇ ਗੁੱਸੇ ਨੂੰ ਹਮੇਸ਼ਾ ਕਾਬੂ ਵਿੱਚ ਰੱਖਿਆ ਕਰੋ 🙏🏻 ਗੁੱਸੇ ਵਿੱਚ ਲਿਆ ਗਿਆ ਫੈਸਲਾ ਜ਼ਿਆਦਾਤਰ ਗ਼ਲਤ ਹੀ ਹੁੰਦਾ ਹੈ, ਖੰਡਵਾ ਦੇ ਦਰੋਗਾ ਜੀ ਨੇ ਬਹੁਤ ਗ਼ਲਤ ਕੀਤਾ 😷😷
ਵਿਸ਼ਵਾਸ਼ ਨਿਊਜ਼ ਨੂੰ ਇਹ ਵੀਡੀਓ ਫ਼ੈਕ੍ਟ ਚੈੱਕ ਕਰਨ ਲਈ ਸਾਡੇ ਵਹਟਸਐੱਪ ਚੈਟਬੋਟ ਨੰਬਰ 9599299372 ਤੇ ਵੀ ਮਿਲਿਆ ਇੱਥੇ ਇਸ ਵੀਡੀਓ ਨੂੰ ਸੂਰਤ, ਗੁਜਰਾਤ ਦੇ ਸਿਵਲ ਹਸਪਤਾਲ ਦੇ ਬਾਹਰ ਦਾ ਹੋਣ ਦਾ ਦਾਅਵਾ ਕੀਤਾ ਗਿਆ ਸੀ।
ਇਸ ਪੋਸਟ ਦੇ ਅਰਕਾਈਵਡ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਸਾਨੂੰ ਘਟਨਾ ਸਥਲ ਦੇ ਪਿੱਛੇ ਇੱਕ ਸਟੋਰ ਤੇ ਫ੍ਰੈਂਡਸ ਕੈਫੇ ਲਿਖਿਆ ਨਜ਼ਰ ਆਇਆ। ਅਸੀਂ ਗੂਗਲ ਮੈਪਸ ਤੇ ਫ੍ਰੈਂਡਜ਼ ਕੈਫੇ ਦੇ ਵਾਰੇ ਸਰਚ ਕੀਤਾ ਅਤੇ ਪਾਇਆ ਕਿ ਇਹ ਹਰਿਆਣਾ ਦੇ ਕਰਨਾਲ ਵਿੱਚ ਹੈ। ਸਾਨੂੰ
ਗੂਗਲ ਇਮੇਜ ਤੇ ਇਸ ਕੈਫੇ ਦੀਆਂ ਬਹੁਤ ਸਾਰੀਆਂ ਤਸਵੀਰਾਂ ਮਿਲੀਆਂ। ਇਸ ਤਸਵੀਰ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਕੈਫੇ ਦੇ ਬਾਹਰ ਲੱਗਿਆ ਬੋਰਡ, ਸ਼ੈਡ,ਪੌੜੀਆਂ ਸਭ ਵਾਇਰਲ ਵੀਡੀਓ ਵਿੱਚ ਦਿੱਖ ਰਹੇ ਫ੍ਰੈਂਡਜ਼ ਕੈਫੇ ਦੇ ਨਾਲ ਮਿਲਦੀਆਂ ਹਨ।
ਵੱਧ ਜਾਣਕਾਰੀ ਲਈ ਅਸੀਂ ਕਰਨਾਲ ਦੇ ਫ੍ਰੈਂਡਜ਼ ਕੈਫੇ ਦੇ ਮਾਲਕ ਕ੍ਰਿਸ਼ਣ ਨਰਵਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ 2 ਫਰਵਰੀ ਦਾ ਹੈ, ਜਦੋਂ ਉਹਨਾਂ ਦੇ ਕੈਫੇ ਦੇ ਬਾਹਰ ਇਹ ਸੀਨ ਫਿਲਮਾਇਆ ਗਿਆ ਸੀ। ਉਨ੍ਹਾਂ ਦੇ ਕੈਫੇ ਦੇ ਬਾਹਰ ਤਿੰਨ ਦਿਨ ਤੱਕ ਇਸ ਵੈੱਬ ਸੀਰੀਜ਼ ਦੀ ਸ਼ੂਟਿੰਗ ਚੱਲੀ ਸੀ।
ਅਸੀਂ ਮੱਧ ਪ੍ਰਦੇਸ਼ ਦੇ ਖੰਡਵਾ ਥਾਣੇ ਵਿਖੇ ਏ.ਐਸ.ਆਈ. ਪ੍ਰਦੀਪ ਖਰੇ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸ਼ਹਿਰ ਵਿੱਚ ਕਿਤੇ ਵੀ ਅਜਿਹੀ ਕੋਈ ਘਟਨਾ ਦੀ ਰਿਪੋਰਟ ਨਹੀ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਪੁਲਿਸ ਮੁਲਾਜ਼ਮ ਨੇ ਕਿਸੇ ਜੋੜੇ ਉੱਤੇ ਗੋਲੀਆਂ ਚਲਾਈਆਂ ਹਨ। ਵਾਇਰਲ ਪੋਸਟ ਦਾ ਦਾਅਵਾ ਗ਼ਲਤ ਹੈ।
ਅਸੀਂ ਆਪਣੀ ਪੜਤਾਲ ਵਿੱਚ ਪਾਇਆ ਕਿ ਵਿਨੈ ਕੁਹਾੜ ਇਸ ਵੈੱਬ ਸੀਰੀਜ਼ ਦਾ ਨਿਰਮਾਣ ਕਰ ਰਹੇ ਹਨ ਅਤੇ ਉਨ੍ਹਾਂ ਨੇ ਹੀ ਇਸ ਸੀਰੀਜ਼ ਵਿੱਚ ਪੁਲਿਸ ਮੁਲਾਜ਼ਮ ਦਾ ਕਿਰਦਾਰ ਨਿਭਾਇਆ ਹੈ, ਜਿਸਨੂੰ ਵਾਇਰਲ ਵੀਡੀਓ ਵਿੱਚ ਸ਼ੂਟ ਕਰਦੇ ਦੇਖਿਆ ਜਾ ਸਕਦਾ ਹੈ। ਸਾਨੂੰ ਵਿਨੈ ਦੇ ਫੇਸਬੁੱਕ ਅਕਾਊਂਟ ਤੇ ਅਜਿਹੀਆਂ ਕਈ ਪੋਸਟਾਂ ਮਿਲੀਆਂ, ਜਿਸ ਵਿੱਚ ਉਨ੍ਹਾਂ ਨੇ ਕਰਨਾਲ ਨੂੰ ਚੈੱਕ – ਇਨ ਕਰ ਇਸ ਵੈੱਬ ਸੀਰੀਜ਼ ਦੀ ਸ਼ੂਟਿੰਗ ਨਾਲ ਜੁੜੀਆਂ ਤਸਵੀਰਾਂ ਅਤੇ ਜਾਣਕਾਰੀ ਪੋਸਟ ਕੀਤੀ। ਇਸ ਤਰ੍ਹਾਂ ਸਾਨੂੰ ਪਤਾ ਚੱਲਿਆ ਕਿ ਮਸ਼ਹੂਰ ਟੀ.ਵੀ ਐਕਟਰ ਅਮਨ ਵਰਮਾ ਵੀ ਇਸ ਵੈੱਬ ਸੀਰੀਜ਼ ਵਿੱਚ ਨਜ਼ਰ ਆਉਣਗੇ ਅਤੇ ਇਸਦਾ ਨਿਰਦੇਸ਼ਨ ਸੋਮੇਸ਼ ਕੁਮਾਰ ਦਹੀਆ ਕਰ ਰਹੇ ਹਨ। ਹਾਲਾਂਕਿ, ਇਸ ਵੈੱਬ ਸੀਰੀਜ਼ ਦੇ ਨਾਮ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ।
ਇਸਦੇ ਨਾਲ ਹੀ, ਜੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਇਹ ਸਮਝ ਵਿੱਚ ਆ ਜਾਵੇਗਾ ਕਿ ਇਹ ਵੀਡੀਓ ਯੋਜਨਾਬੱਧ ਹੈ, ਕਿਉਂਕਿ ਗੋਲੀ ਚਲਣ ਦੇ ਬਾਅਦ ਵੀ ਉੱਥੇ ਮੌਜੂਦ ਲੋਕ ਨੌਰਮਲ ਦਿਖਾਈ ਦਿੰਦੇ ਹਨ। ਆਮ ਤੌਰ ਤੇ ਜਦੋਂ ਅਜਿਹੀ ਕੋਈ ਘਟਨਾ ਵਾਪਰਦੀ ਹੈ, ਤਾਂ ਮੌਕੇ ਤੇ ਅਫਰਾ ਤਫਰੀ ਮੱਚਣਾ ਆਮ ਗੱਲ ਹੈ, ਪਰੰਤੂ ਵਾਇਰਲ ਵੀਡੀਓ ਵਿੱਚ ਅਜਿਹਾ ਕੁਝ ਨਹੀਂ ਦੇਖਿਆ ਗਿਆ।
ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਪੇਜ True_News ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦੀ । ਪ੍ਰੋਫਾਈਲ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਇਹ ਪੇਜ 8 ਅਪ੍ਰੈਲ ਨੂੰ ਹੀ ਬਣਾਇਆ ਗਿਆ ਹੈ ਅਤੇ ਖ਼ਬਰ ਲਿਖਣ ਜਾਣ ਤੱਕ ਇਸਦੇ ਸਿਰਫ 15 ਫੋਲੋਵਰਸ ਸੀ ।
ਨਤੀਜਾ: ਸਾਡੀ ਜਾਂਚ ਵਿੱਚ ਇਹ ਸਾਫ ਹੋਇਆ ਕਿ ਵਾਇਰਲ ਵੀਡੀਓ ਦੇ ਨਾਲ ਕੀਤਾ ਗਿਆ ਦਾਅਵਾ ਝੂਠਾ ਹੈ। ਅਸਲ ਵਿੱਚ ਇਹ ਕੋਈ ਸੱਚੀ ਘਟਨਾ ਨਹੀਂ ਸੀ, ਬਲਕਿ ਹਰਿਆਣੇ ਦੇ ਕਰਨਾਲ ਵਿੱਚ ਹੋਈ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਦਾ ਵੀਡੀਓ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।