X
X

Fact Check: ਬੱਚੇ ਦੀ ਪਿਟਾਈ ਦਾ ਇਹ ਵੀਡੀਓ ਮੁੰਬਈ ਦਾ ਨਹੀਂ, ਬੇੰਗਲੁਰੂ ਦਾ ਹੈ

ਅਸੀਂ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਵੀਡੀਓ ਤਾਂ ਸਹੀ ਹੈ ਪਰ ਇਹ ਘਟਨਾ ਮੁੰਬਈ ਦੇ ਦਾਦਰ ਦੀ ਨਹੀਂ, ਬਲਕਿ ਕਰਨਾਟਕ ਦੇ ਬੇੰਗਲੁਰੂ ਦੀ ਹੈ।

ਨਵੀਂ ਦਿੱਲੀ ਵਿਸ਼ਵਾਸ ਟੀਮ। ਇੱਕ ਵੀਡੀਓ ਅੱਜਕਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਇੱਕ ਮਹਿਲਾ ਨੂੰ ਇੱਕ ਬੱਚੇ ਨੂੰ ਕੁੱਟਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੁੰਬਈ ਦੇ ਦਾਦਰ ਦੀ ਘਟਨਾ ਹੈ। ਪੋਸਟ ਵਿਚ ਮਹਿਲਾ ਨੂੰ ਹਿਰਾਸਤ ਵਿਚ ਲੈਣ ਦੀ ਅਪੀਲ ਕੀਤੀ ਗਈ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਅਸਲ ਵਿਚ ਇਹ ਘਟਨਾ ਬੇੰਗਲੁਰੂ ਦੀ ਹੈ। ਇਹ ਮਹਿਲਾ ਬੱਚੇ ਦੀ ਨਾਨੀ ਹੈ। ਮਹਿਲਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ 53 ਸੈਕੰਡ ਦਾ ਵੀਡੀਓ ਹੈ ਜਿਸਦੇ ਵਿਚ ਇੱਕ ਮਹਿਲਾ ਇੱਕ ਬੱਚੇ ਨੂੰ ਕੁੱਟਦੀ ਨਜ਼ਰ ਆ ਰਹੀ ਹੈ। ਬੱਚਾ ਰੋ ਰਿਹਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ “Jitna hosake share karoFolded handsFolded handsFolded hands and get these bitches arrested!! Dadar, mumbai. Guys Look how these women are abusing the kidAngry face get them arrested asap!! Folded hands #share #stopchildabuse Cross markNo entry sign #dadar #mumbai #childabuse #childviolencemuststop”

ਇਸ ਪੋਸਟ ਦਾ ਆਰਕਾਇਵਡ ਵਰਜ਼ਨ।

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਇਸ ਵੀਡੀਓ ਨੂੰ InVID ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ਟੂਲ ‘ਤੇ ਸਰਚ ਕੀਤਾ। ਸਾਨੂੰ ਕੀਤੇ ਵੀ ਇਨ੍ਹਾਂ ਕੀਫ਼੍ਰੇਮਸ ਨਾਲ ਅਜੇਹੀ ਕੋਈ ਖਬਰ ਨਹੀਂ। ਸਾਨੂੰ ਫੇਸਬੁੱਕ ‘ਤੇ ਇਸੇ ਵੀਡੀਓ ਦਾ ਇੱਕ ਵੱਡਾ ਵਰਜ਼ਨ ਮਿਲਿਆ। 1 ਮਿੰਟ 20 ਸੈਕੰਡ ਦੇ ਇਸ ਵੀਡੀਓ ਵਿਚ ਇਹ ਮਹਿਲਾ ਇੱਕ ਬੱਚੇ ਦੇ ਮੂੰਹ ਵਿਚ ਕੱਪੜਾ ਪਾਉਂਦੀ ਹੈ ਅਤੇ ਉਸਨੂੰ ਕੁੱਟਦੀ ਹੈ। ਹਾਲਾਂਕਿ, ਇਸ ਵੀਡੀਓ ਵਿਚ ਥਾਂ ਦਾ ਜਿਕਰ ਨਹੀਂ ਸੀ।

ਵਾਇਰਲ ਪੋਸਟ ਵਿਚ ਕਿਹਾ ਗਿਆ ਹੈ ਕਿ ਘਟਨਾ ਮੁੰਬਈ ਦੇ ਦਾਦਰ ਇਲਾਕੇ ਦੀ ਹੈ। ਇਸਲਈ ਅਸੀਂ ਵੱਧ ਪੁਸ਼ਟੀ ਲਈ ਦਾਦਰ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਦਿਵਾਕਰ ਸ਼ੇਲਕੇ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ “ਇਹ ਘਟਨਾ ਦਾਦਰ ਦੀ ਨਹੀਂ ਹੈ। ਦਾਦਰ ਵਿਚ ਬੀਤੇ ਦਿਨਾਂ ਅੰਦਰ ਅਜੇਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।”

ਹੁਣ ਅਸੀਂ ਕੀਵਰਡ ਸਰਚ ਕਰਕੇ ਇਹ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੀ ਅਜੇਹੀ ਕੋਈ ਖਬਰ ਹਾਲ ਦੀ ਦਿਨਾਂ ਵਿਚ ਰਿਪੋਰਟ ਹੋਈ ਹੈ? ਸਾਨੂੰ ਨਿਊਜ਼ ਮਿੰਟ ਦੀ ਇੱਕ ਖਬਰ ਮਿਲੀ, ਜਿਸਦੇ ਵਿਚ ਅਜੇਹੀ ਹੀ ਇੱਕ ਘਟਨਾ ਦਾ ਜਿਕਰ ਸੀ। ਖਬਰ ਅਨੁਸਾਰ, ਘਟਨਾ ਬੇੰਗਲੁਰੂ ਦੇ ਐਸਜੀ ਪਾਲਯਾ ਇਲਾਕੇ ਦੀ ਹੈ। 29 ਅਗਸਤ ਨੂੰ ਫਾਈਲ ਕੀਤੀ ਗਈ ਨਿਊਜ਼ ਮਿੰਟ ਦੀ ਇਸ ਰਿਪੋਰਟ ਅਨੁਸਾਰ, “ਬੱਚੇ ਦੀ ਨਾਨੀ ਮੁਬਾਸ਼ੀਰਾ ਨੇ ਬੱਚੇ ਨੂੰ ਕੁੱਟਿਆ ਸੀ, ਜਿਸਦੇ ਬਾਅਦ ਉਸਨੂੰ ਗਿਰਫ਼ਤਾਰ ਕੀਤਾ ਗਿਆ ਹੈ।” ਰਿਪੋਰਟ ਵਿਚ ਕਿਹਾ ਗਿਆ ਹੈ, “ਮੁੰਡੇ ਦੀ ਮਾਂ ਹਜੀਰਾ ਹਾਲ ਹੀ ਵਿਚ ਇੱਕ ਹੋਰ ਬੱਚੇ ਨੂੰ ਜਨਮ ਦੇਣ ਲਈ ਆਪਣੀ ਮਾਂ ਦੇ ਘਰ ਗਈ ਸੀ। ਘਟਨਾ ਦੇ ਦਿਨ, ਦੋ ਸਾਲਾਂ ਬੱਚਾ ਆਪਣੇ ਪਿਤਾ ਨੂੰ ਯਾਦ ਕਰਦੇ ਰੋ ਰਿਹਾ ਸੀ। ਰੋਂਦੇ ਬੱਚੇ ਨੂੰ ਦੇਖ ਕੇ ਉਸਦੀ ਨਾਨੀ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ।”

ਪੁਸ਼ਟੀ ਲਈ ਅਸੀਂ ਐਸਜੀ ਪਾਲਯਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਐਲ ਕੇ ਰਮੇਸ਼ ਨਾਲ ਗੱਲ ਕੀਤੀ। ਅਸੀਂ ਉਨ੍ਹਾਂ ਨੂੰ ਵਹਾਟਸਐੱਪ ‘ਤੇ ਵੀਡੀਓ ਭੇਜਿਆ। ਉਨ੍ਹਾਂ ਨੇ ਕਿਹਾ, “ਇਹ ਵੀਡੀਓ ਅਗਸਤ ਮਹੀਨੇ ਦਾ ਹੈ। ਘਟਨਾ ਬੇੰਗਲੁਰੂ ਦੇ ਐਸਜੀ ਪਾਲਯਾ ਇਲਾਕੇ ਦੀ ਹੈ। ਬੱਚੇ ਦੇ ਪਿਤਾ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਅਤੇ ਉਸਦੀ ਨਾਨੀ ਨੂੰ ਗਿਰਫ਼ਤਾਰ ਕੀਤਾ ਗਿਆ ਸੀ, ਉਹ ਹਾਲੇ ਵੀ ਹਿਰਾਸਤ ਵਿਚ ਹੈ। ਸ਼ਿਕਾਇਤ ਵਿਚ ਬੱਚੇ ਦੀ ਮਾਂ ਦਾ ਨਾਂ ਵੀ ਹੈ, ਪਰ ਉਨ੍ਹਾਂ ਦਾ ਬੱਚਾ ਹਾਲੇ ਸਿਰਫ ਇੱਕ ਮਹੀਨੇ ਦਾ ਹੈ ਇਸਲਈ ਉਸਨੂੰ ਹਾਲੇ ਗਿਰਫ਼ਤਾਰ ਨਹੀਂ ਕੀਤਾ ਗਿਆ ਹੈ।”

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Ayesha Syed ਨਾਂ ਦਾ ਟਵਿੱਟਰ ਅਕਾਊਂਟ।

ਨਤੀਜਾ: ਅਸੀਂ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਵੀਡੀਓ ਤਾਂ ਸਹੀ ਹੈ ਪਰ ਇਹ ਘਟਨਾ ਮੁੰਬਈ ਦੇ ਦਾਦਰ ਦੀ ਨਹੀਂ, ਬਲਕਿ ਕਰਨਾਟਕ ਦੇ ਬੇੰਗਲੁਰੂ ਦੀ ਹੈ।

  • Claim Review : ਬੱਚੇ ਦੀ ਪਿਟਾਈ ਦਾ ਇਹ ਵੀਡੀਓ ਮੁੰਬਈ ਦਾ
  • Claimed By : Twitter User- ayesha syed
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later