Fact Check: ਸ਼੍ਰੀਨਗਰ ਵਿੱਚ ਅੱਤਵਾਦੀ ਨੂੰ ਗਿਰਫਤਾਰ ਕੀਤੇ ਜਾਣ ਵਾਲੇ ਦਾਅਵੇ ਨਾਲ ਵਾਇਰਲ ਹੋ ਰਿਹਾ ਇਹ ਵੀਡੀਓ ਬ੍ਰਾਜ਼ੀਲ ਦਾ ਹੈ
ਸੁਤੰਤਰਤਾ ਦਿਵਸ ਤੋਂ ਪਹਿਲਾਂ ਜੰਮੂ -ਕਸ਼ਮੀਰ ਦੇ ਸ਼੍ਰੀਨਗਰ ਵਿੱਚ ਜ਼ਿੰਦਾ ਅੱਤਵਾਦੀ ਫੜੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਬ੍ਰਾਜ਼ੀਲ ਦਾ ਹੈ।
- By: Abhishek Parashar
- Published: Aug 16, 2021 at 06:53 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਪੁਲਿਸ ਕਰਮਚਾਰੀਆਂ ਨੂੰ ਫਿਲਮੀ ਅੰਦਾਜ਼ ਵਿੱਚ ਇੱਕ ਆਦਮੀ ਨੂੰ ਗਿਰਫਤਾਰ ਕਰਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਜੰਮੂ -ਕਸ਼ਮੀਰ ਦੇ ਸ਼੍ਰੀਨਗਰ ਵਿੱਚ ਹੋਈ ਕਿਸੇ ਅੱਤਵਾਦੀ ਦੀ ਗਿਰਫਤਾਰੀ ਨਾਲ ਸੰਬੰਧਿਤ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਪੂਰੀ ਤਰ੍ਹਾਂ ਤੋਂ ਗ਼ਲਤ ਨਿਕਲਿਆ। ਅਸੀਂ ਆਪਣੀ ਜਾਂਚ ਵਿੱਚ ਪਾਇਆ ਕਿ ਜੰਮੂ -ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅੱਤਵਾਦੀ ਦੀ ਗਿਰਫਤਾਰੀ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਅਸਲ ਵਿੱਚ ਬ੍ਰਾਜ਼ੀਲ ਦਾ ਹੈ, ਜਿੱਥੇ ਸਥਾਨਕ ਪੁਲਿਸ ਨੇ ਬਾਈਕ ਸਵਾਰ ਵਿਅਕਤੀ ਦਾ ਪਿੱਛਾ ਕਰਦੇ ਹੋਏ ਉਸਨੂੰ ਗਿਰਫਤਾਰ ਕੀਤਾ ਸੀ।
ਕੀ ਹੈ ਵਾਇਰਲ ਵੀਡੀਓ ਵਿੱਚ ?
ਫੇਸਬੁੱਕ ਯੂਜ਼ਰ ‘ਆਯੂਸ਼ ਰੋਹਿਲਾ ਰਾਜਪੂਤ’ ਨੇ ਵਾਇਰਲ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ, “ਸ਼੍ਰੀਨਗਰ ਵਿੱਚ ਲਾਈਵ ਅੱਤਵਾਦੀ ਗਿਰਫਤਾਰ, ਵਾਹ ਕੀ ਲੱਤ ਮਾਰੀ ਸਾਡੇ ਅਸਲੀ ਹੀਰੋ ਨੇ# ਚਾਰੇ ਖਾਨੇ ਚਿੱਤ💪👍❤️✌️ਭਾਰਤ ਮਾਤਾ ਦੀ ਜੈ 🇮🇳 ਜੈ ਹਿੰਦੂ ਰਾਸ਼ਟਰ 🚩”
https://www.facebook.com/100061176073180/videos/1517880151878113
ਸੋਸ਼ਲ ਮੀਡਿਆ ਤੇ ਬਹੁਤ ਸਾਰੇ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਸੋਸ਼ਲ ਮੀਡੀਆ ‘ਤੇ ਜ਼ਿਆਦਾਤਰ ਯੂਜ਼ਰਸ ਨੇ ਇਸ ਵੀਡੀਓ ਨੂੰ 13 ਅਗਸਤ ਜਾਂ ਇਸ ਤੋਂ ਬਾਅਦ ਸਾਂਝਾ ਕਰਨਾ ਸ਼ੁਰੂ ਕੀਤਾ। ਸੁਤੰਤਰਤਾ ਦਿਵਸ ਤੋਂ ਪਹਿਲਾਂ ਕਸ਼ਮੀਰ ਦੇ ਸ੍ਰੀਨਗਰ ਵਿੱਚ ਜ਼ਿੰਦਾ ਅੱਤਵਾਦੀ ਦਾ ਫੜਿਆ ਜਾਣਾ ਇੱਕ ਵੱਡੀ ਖ਼ਬਰ ਹੁੰਦੀ । ਨਿਊਜ਼ ਸਰਚ ਵਿੱਚ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਜਿਸ ਵਿੱਚ ਸ਼੍ਰੀਨਗਰ ਵਿੱਚ ਅਜਿਹੀ ਕਿਸੇ ਘਟਨਾ ਦਾ ਜ਼ਿਕਰ ਹੋਵੇ।
14 ਅਗਸਤ ਨੂੰ ਏ.ਬੀ.ਪੀ ਨਿਊਜ਼ ਦੀ ਵੈੱਬਸਾਈਟ ਤੇ ਲੱਗੀ ਰਿਪੋਰਟ ਦੇ ਅਨੁਸਾਰ,’ ਜੰਮੂ -ਕਸ਼ਮੀਰ ਵਿੱਚ ਸੁਤੰਤਰਤਾ ਦਿਵਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਨੈਸ਼ਨਲ ਹਾਈਵੇਅ ਤੇ ਹਮਲਾ ਕਰਨ ਦੀ ਸਾਜ਼ਿਸ਼ ਰਚਣ ਵਾਲੇ ਪਾਕਿਸਤਾਨੀ ਅੱਤਵਾਦੀ ਦੇ ਕੁਲਗਾਮ ਜ਼ਿਲੇ ਚ ਇੱਕ ਮੁਠਭੇੜ ਵਿੱਚ ਢੇਰ ਕਰ ਦਿੱਤਾ ਹੈ। ਉੱਥੇ ਹੀ ਕਿਸ਼ਤਵਾੜ ਜ਼ਿਲ੍ਹੇ ਤੋਂ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਅੱਤਵਾਦੀ ਨੂੰ ਗਿਰਫਤਾਰ ਵੀ ਕੀਤਾ ਗਿਆ ਹੈ।
ਇਸ ਤੋਂ ਬਾਅਦ ਇਨਵਿਡ ਟੂਲ ਦੀ ਸਹਾਇਤਾ ਨਾਲ ਅਸੀਂ ਵਾਇਰਲ ਹੋ ਰਹੇ ਵੀਡੀਓ ਦੇ ਕੀਫ੍ਰੇਮ ਨੂੰ ਕੱਢ ਕਰ ਉਸਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਖੋਜ ਵਿੱਚ ਸਾਨੂੰ ਅਜਿਹੀਆਂ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ, ਜਿਨ੍ਹਾਂ ਵਿੱਚ ਵਾਇਰਲ ਹੋ ਰਹੇ ਵੀਡੀਓ ਦੇ ਸਕ੍ਰੀਨ ਸ਼ਾਟ ਵਰਤੀਆਂ ਗਿਆ ਹੈ।
ਬ੍ਰਾਜ਼ੀਲ ਦੀ ਇੱਕ ਨਿਊਜ਼ ਵੈਬਸਾਈਟ obemdito.com ‘ਤੇ 3 ਅਗਸਤ, 2021 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ,’ ਬ੍ਰਾਜ਼ੀਲ ਦੇ ਪੇਰੋਲਾ ਸੈਂਟਰਲ ਏਰੀਆ ਵਿੱਚ ਪੁਲਿਸ ਨੇ ਇੱਕ ਯੁਵਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਹ ਉਨ੍ਹਾਂ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਡਿੱਗ ਪਿਆ ਅਤੇ ਫਿਰ ਇਸੇ ਦੌਰਾਨ ਉੱਥੇ ਪਹੁੰਚੀ ਪੁਲਿਸ ਨੇ ਉਸਨੂੰ ਗਿਰਫਤਾਰ ਕਰ ਲਿਆ।
ਰਿਪੋਰਟ ਦੇ ਅਨੁਸਾਰ ਪੁਲਿਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਲੋਕਾਂ ਦੀ ਆਵਾਜਾਈ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਇਸ ਦੌਰਾਨ ਇਹ ਘਟਨਾ ਵਾਪਰੀ।
ਅਸੀਂ ਵਾਇਰਲ ਵੀਡੀਓ ਦੇ ਸੰਬੰਧ ਵਿੱਚ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਕਸ਼ਮੀਰ ਬਿਉਰੋ ਚੀਫ ਨਵੀਨ ਨਵਾਜ਼ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਸ਼੍ਰੀਨਗਰ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ।
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਨੇ ਆਪਣੀ ਪ੍ਰੋਫਾਈਲ ਵਿੱਚ ਆਪਣੇ ਆਪ ਨੂੰ ਦੇਹਰਾਦੂਨ ਦਾ ਵਸਨੀਕ ਦੱਸਿਆ ਹੈ।
ਨਤੀਜਾ: ਸੁਤੰਤਰਤਾ ਦਿਵਸ ਤੋਂ ਪਹਿਲਾਂ ਜੰਮੂ -ਕਸ਼ਮੀਰ ਦੇ ਸ਼੍ਰੀਨਗਰ ਵਿੱਚ ਜ਼ਿੰਦਾ ਅੱਤਵਾਦੀ ਫੜੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਬ੍ਰਾਜ਼ੀਲ ਦਾ ਹੈ।
- Claim Review : ਸ਼੍ਰੀਨਗਰ ਵਿੱਚ ਲਾਈਵ ਅੱਤਵਾਦੀ ਗਿਰਫਤਾਰ
- Claimed By : ਫੇਸਬੁੱਕ ਯੂਜ਼ਰ 'ਆਯੂਸ਼ ਰੋਹਿਲਾ ਰਾਜਪੂਤ'
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...