ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। ਵਾਇਰਲ ਵੀਡੀਓ ਦਾ ਕਿਸਾਨਾਂ ਅਤੇ ਕਿਸਾਨੀ ਸੰਘਰਸ਼ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਦਿੱਖ ਰਹੀ ਵੀਡੀਓ ਵਿੱਚ ਦੇਵਸਥਾਨਮ ਬੋਰਡ ਦਾ ਵਿਰੋਧ ਕਰ ਰਹੇ ਤੀਰਥ ਪੁਰੋਹਿਤ ਸਮੁਦਾਏ ਦੇ ਲੋਕਾਂ ਨੇ ਭਾਜਪਾ ਆਗੂ ਪੰਕਜ ਭੱਟ ਨਾਲ ਧੱਕਾ ਮੁੱਕੀ ਕੀਤੀ ਸੀ, ਜਿਸ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਨਾਲ ਲੋਕਾਂ ਦੀ ਭੀੜ ਨੂੰ ਧੱਕਾ-ਮੁੱਕੀ ਕਰਦੇ ਵੇਖਿਆ ਜਾ ਸਕਦਾ ਹੈ। ਯੂਜ਼ਰਸ ਵੱਲੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰਾਖੰਡ ਵਿੱਚ ਭਾਜਪਾ ਨੇਤਾ ਦਾ ਕਿਸਾਨਾਂ ਦੁਆਰਾ ਵਿਰੋਧ ਕੀਤਾ ਗਿਆ ਅਤੇ ਭਾਜਪਾ ਨੇਤਾ ਨੂੰ ਕੁੱਟਿਆ ਗਿਆ। ਯੂਜ਼ਰਸ ਇਸ ਵੀਡੀਓ ਨੂੰ ਸੱਚ ਮੰਨਦਿਆਂ ਅੱਗੇ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵੀਡੀਓ ਵਿੱਚ ਕਿਸਾਨ ਨਹੀਂ ਸੰਗੋਂ ਦੇਵਸਥਾਨਮ ਬੋਰਡ ਦਾ ਵਿਰੋਧ ਕਰ ਰਹੇ ਤੀਰਥ ਪੁਰੋਹਿਤ ਸਮੁਦਾਏ ਦੇ ਲੋਕ ਭਾਜਪਾ ਆਗੂ ਪੰਕਜ ਭੱਟ ਨਾਲ ਧੱਕਾ ਮੁੱਕੀ ਕਰ ਰਹੇ ਹਨ। ਵਾਇਰਲ ਵੀਡੀਓ ਨੂੰ ਭ੍ਰਮਕ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ “Jaspreet Sandhu ” ਨੇ ਵਾਇਰਲ ਵੀਡੀਓ ਨੂੰ ਫੇਸਬੁੱਕ ਤੇ 18 ਜੁਲਾਈ 2021 ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ” ਭਾਜਪਾ ਦੇ ਲੀਡਰ ਦੀ ਉਤਰਾਖੰਡ ਵਿੱਚ ਵੀ ਕਿਸਾਨਾਂ ਨੇ ਸਪੀਡ ਚੈੱਕ ਕੀਤੀ भाजपा के लीडर की उत्तराखंड में भी किसानों ने स्पीड चेक की ॥ #bjphataodeshbachao#kissanektajindabadjindabad
ਪੋਸਟ ਦਾ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ। ਇਸੇ ਤਰ੍ਹਾਂ ਦੀ ਇੱਕ ਪੋਸਟ Farmer Amanjeet Singh ਨੇ ਵੀ ਇਸੇ ਦਾਅਵੇ ਨਾਲ ਸ਼ੇਅਰ ਕੀਤੀ ਹੈ।
ਪੜਤਾਲ
ਇਸ ਵੀਡੀਓ ਨੂੰ ਇੰਟਰਨੈੱਟ ‘ਤੇ ਖੋਜਣ ਲਈ ਵਿਸ਼ਵਾਸ ਨਿਊਜ਼ ਨੇ InVID ਟੂਲ ਦੀ ਮਦਦ ਲਈ। ਇਸ ਟੂਲ ਦੇ ਰਾਹੀਂ ਬਹੁਤ ਸਾਰੇ ਵੀਡੀਓ ਗਰੈਬ ਕੱਢੇ ਅਤੇ ਫਿਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ‘ਤੇ ਅਪਲੋਡ ਕੀਤਾ। ਸਾਨੂੰ ਇਸ ਵੀਡੀਓ ਨਾਲ ਜੁੜੀ ਖ਼ਬਰ ਕਈ ਮੀਡਿਆ ਵੈਬਸਾਈਟਾਂ ਤੇ ਮਿਲੀ। ਸਾਨੂੰ 14 ਜੁਲਾਈ 2021 ਨੂੰ ਦੈਨਿਕ ਜਾਗਰਣ ਦੀ ਵੈਬਸਾਈਟ ਤੇ ਇਹ ਖ਼ਬਰ ਪ੍ਰਕਾਸ਼ਿਤ ਮਿਲੀ। ਪ੍ਰਕਾਸ਼ਿਤ ਖ਼ਬਰ ਨੂੰ ਸਿਰਲੇਖ ਦਿੱਤਾ ਗਿਆ ਸੀ”तीर्थ पुरोहितों ने गुप्तकाशी से ऊखीमठ तक किया प्रदर्शन” ਖ਼ਬਰ ਅਨੁਸਾਰ ਦੇਵਸਥਾਨਮ ਬੋਰਡ ਨੂੰ ਲੈ ਕੇ ਕੇਦਾਰਨਾਥ ਦੇ ਤੀਰਥ ਪੁਰੋਹਿਤਾਂ ਨੇ ਗੁਪ੍ਤਕਾਸ਼ੀ ਤੋਂ ਉਖਿਮੱਠ ਤੱਕ ਜ਼ੋਰਦਾਰ ਪ੍ਰਦਰਸ਼ਨ ਕਰ ਨਾਰੇਬਾਜੀ ਕੀਤੀ। ਇਸ ਮਾਮਲੇ ਉਤੇ ਦੈਨਿਕ ਜਾਗਰਣ ਦੀ ਖਬਰ ਇੱਥੇ ਕਲਿਕ ਕਰਕੇ ਪੜ੍ਹੀ ਜਾ ਸਕਦੀ ਹੈ।
ਸਾਨੂੰ ਇਸ ਮਾਮਲੇ ਨਾਲ ਜੁੜੀ ਖ਼ਬਰ jansatta.com ਦੀ ਵੈੱਬਸਾਈਟ ਤੇ 15 ਜੁਲਾਈ 2021 ਨੂੰ ਪ੍ਰਕਾਸ਼ਿਤ ਮਿਲੀ, ਖ਼ਬਰ ਨੂੰ ਪ੍ਰਕਾਸ਼ਿਤ ਕਰ ਸਿਰਲੇਖ ਲਿਖਿਆ ਹੋਇਆ ਸੀ”जब गुस्साई भीड़ ने भाजपा नेता को घेरा, जान बचा दीवार फांदकर भागे” ਖ਼ਬਰ ਅਨੁਸਾਰ ਭਾਜਪਾ ਨੇਤਾ ਪੰਕਜ ਭੱਟ ਉਖਿਮੱਠ ਵਿੱਚ ਦੇਵਸਥਾਨਮ ਬੋਰਡ ਨੂੰ ਭੰਗ ਕਰਨ ਦੀ ਮੰਗ ਨੂੰ ਲੈ ਕੇ ਤੀਰਥ ਪੁਰੋਹਿਤਾਂ ਦੀ ਰੈਲੀ ਦਾ ਸਮਰਥਨ ਕਰਨ ਪਹੁੰਚੇ ਸੀ, ਉੱਥੇ ਹੀ ਰੁਦਰਪ੍ਰਯਾਗ ਵਿੱਚ ਦੇਵਸਥਾਨਮ ਐਕਟ ਦਾ ਵਿਰੋਧ ਕਰ ਰਹੇ ਲੋਕਾਂ ਨੇ ਬੀਜੇਪੀ ਨੇਤਾ ਪੰਕਜ ਭੱਟ ਨੂੰ ਘੇਰ ਲਿਆ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਦੇ ਨਾਲ ਧੱਕਾ ਮੁੱਕੀ ਅਤੇ ਕੁੱਟਮਾਰ ਕੀਤੀ। ਪੂਰੀ ਖ਼ਬਰ ਨੂੰ ਇੱਥੇ ਕਲਿਕ ਕਰ ਪੜ੍ਹੋ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਖ਼ਬਰ ਬਾਰੇ ਹੋਰ ਸਰਚ ਕੀਤਾ। ਸਾਨੂੰ ਇਹ ਵੀਡੀਓ News 18 ਦੀ ਇੱਕ ਖਬਰ ਵਿੱਚ 14 ਜੁਲਾਈ 2021 ਨੂੰ ਅਪਲੋਡ ਮਿਲਿਆ। ਇਸ ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ ਸੀ, “VIDEO: उत्तराखंड में भीड़ ने BJP नेता को दौड़ाया, जान बचाने को गाड़ी छोड़ी, फांदी दीवार” ਖ਼ਬਰ ਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਕਿਉਂ ਕੀਤਾ ਜਾ ਰਿਹਾ ਹੈ “ਦੇਵਸਥਾਨਮ ਬੋਰਡ ਦਾ ਵਿਰੋਧ”
ਇਹ ਦੇਵਸਥਾਨਮ ਐਕਟ ਤ੍ਰਿਵੇਂਦ੍ਰ ਰਾਵਤ ਸਰਕਾਰ ਦੇ ਵੱਲੋਂ ਲਾਇਆ ਗਿਆ ਸੀ, ਜਿਸ ਦੇ ਤਹਿਤ ਕੇਦਾਰਨਾਥ, ਬਦਰੀਨਾਥ, ਯਮੁਨੋਤਰੀ ਅਤੇ ਗੰਗੋਤਰੀ ਮੰਦਿਰਾਂ ਨੂੰ ਇੱਕ ਆਈ.ਏ.ਐਸ ਅਧਿਕਾਰੀ ਦੁਆਰਾ ਸ਼ਾਸਿਤ ਬੋਰਡ ਦੇ ਦਾਇਰੇ ਵਿੱਚ ਲਿਆਉਣ ਦਾ ਪ੍ਰਾਵਧਾਨ ਹੈ। ਹੁਣ ਉੱਤਰਾਖੰਡ ਦੇ ਪੁਜਾਰੀ ਇਸ ਅਧਿਨਿਯਮ ਦਾ ਵਿਰੋਧ ਕਰ ਰਹੇ ਹੈ ਅਤੇ ਇਸ ਨੂੰ ਵਾਪਸ ਲੈਣ ਦੀ ਗੱਲ ਕਰ ਰਹੇ ਹਨ। ਗੌਰ ਕਰਨ ਵਾਲੇ ਗੱਲ ਇਹ ਹੈ ਕਿ ਤ੍ਰਿਵੇਂਦ੍ਰ ਰਾਵਤ ਨੇ ਸਭ ਪੁਜਾਰੀਆਂ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਬਾਅਦ ਚ ਮੁੱਖ ਮੰਤਰੀ ਬਦਲ ਗਏ। ਇਸ ਦੇਵਸਥਾਨਮ ਐਕਟ ਨੂੰ ਭੰਗ ਕਰਨ ਦੇ ਲਈ ਲਗਾਤਾਰ ਪੁਜਾਰੀ ਪ੍ਰਦਰਸ਼ਨ ਕਰ ਰਹੇ ਹਨ।
ਇਸ ਮਾਮਲੇ ਵਿੱਚ ਵੱਧ ਪੁਸ਼ਟੀ ਲਈ ਅਸੀਂ ਅਸੀਂ ਦੈਨਿਕ ਜਾਗਰਣ ਦੇ ਰੁਦਰਪ੍ਰਯਾਗ ਦੇ ਰਿਪੋਰਟਰ ਬ੍ਰਿਜੇਸ਼ ਭੱਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਖ਼ਬਰ ਦਾ ਕਿਸਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਜਦੋਂ ਤੀਰਥ ਪੁਰੋਹਿਤ ਪ੍ਰਦਰਸ਼ਨ ਕਰਦੇ ਹੋਏ ਤਹਿਸੀਲ ਮੁੱਖ ਦਫ਼ਤਰ ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਗੱਡੀ ਖੜੀ ਵੇਖੀ , ਜਿਸ ਕਰਨ ਆਉਣ-ਜਾਣ ਚ ਦਿੱਕਤ ਹੋ ਰਹੀ ਸੀ, ਇਹ ਗੱਡੀ ਭਾਜਪਾ ਆਗੂ ਪੰਕਜ ਭੱਟ ਦੀ ਸੀ। ਉਸ ਸਮੇਂ ਪੰਕਜ ਭੱਟ ਦੀ ਐਸ.ਡੀ.ਐਮ ਨਾਲ ਮੀਟਿੰਗ ਚੱਲ ਰਹੀ ਸੀ ਅਤੇ ਜਦੋਂ ਉਹ ਬਾਹਰ ਨਿਕਲੇ ਤਾਂ ਤੀਰਥ ਪੁਰੋਹਿਤ ਬਹੁਤ ਨਾਰਾਜ ਹੋ ਗਏ ਅਤੇ ਉਨ੍ਹਾਂ ਨੇ ਭਾਜਪਾ ਖਿਲਾਫ ਨਾਰੇਬਾਜੀ ਸ਼ੁਰੂ ਕਰ ਦਿੱਤੀ ਅਤੇ ਕਈ ਲੋਕਾਂ ਨੇ ਤਾਂ ਉਨ੍ਹਾਂ ਨਾਲ ਧੱਕਾ ਮੁੱਕੀ ਵੀ ਕੀਤੀ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Jaspreet Sandhu ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਨੂੰ 64,536 ਲੋਕ ਫੋਲੋ ਕਰਦੇ ਹਨ ਅਤੇ 55,010 ਲੋਕ ਇਸਨੂੰ ਲਾਇਕ ਕਰ ਦੇ ਹਨ। ਯੂਜ਼ਰ ਨੇ ਇਸ ਪੇਜ਼ ਨੂੰ ਮਈ 23, 2018 ਨੂੰ ਬਣਾਇਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। ਵਾਇਰਲ ਵੀਡੀਓ ਦਾ ਕਿਸਾਨਾਂ ਅਤੇ ਕਿਸਾਨੀ ਸੰਘਰਸ਼ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਦਿੱਖ ਰਹੀ ਵੀਡੀਓ ਵਿੱਚ ਦੇਵਸਥਾਨਮ ਬੋਰਡ ਦਾ ਵਿਰੋਧ ਕਰ ਰਹੇ ਤੀਰਥ ਪੁਰੋਹਿਤ ਸਮੁਦਾਏ ਦੇ ਲੋਕਾਂ ਨੇ ਭਾਜਪਾ ਆਗੂ ਪੰਕਜ ਭੱਟ ਨਾਲ ਧੱਕਾ ਮੁੱਕੀ ਕੀਤੀ ਸੀ, ਜਿਸ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।