X
X

Fact Check : ਭੋਪਾਲ ਦੇ ਜਿਮ ‘ਚ ਕੁੱਟਮਾਰ ਦੀ ਵੀਡੀਓ ਵਿੱਚ ਨਹੀਂ ਹੈ ਕੋਈ ਹਿੰਦੂ-ਮੁਸਲਿਮ ਐਂਗਲ , ਤਿੰਨੋਂ ਵਿਅਕਤੀ ਇਕੋਂ ਹੀ ਸਮੁਦਾਇ ਦੇ ਸਨ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਸਾਬਿਤ ਹੋਇਆ। ਭੋਪਾਲ ਦੇ ਵੀਡੀਓ ਵਿੱਚ ਪਤਨੀ ਨੇ ਆਪਣੇ ਪਤੀ ਨੂੰ ਦੂਜੀ ਯੁਵਤੀ ਦੇ ਨਾਲ ਦੇਖ ਕੇ ਕੁੱਟਮਾਰ ਕੀਤੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨੋਂ ਇੱਕ ਹੀ ਸਮੁਦਾਇ ਦੇ ਸਨ।

  • By: Ashish Maharishi
  • Published: Oct 26, 2021 at 04:42 PM
  • Updated: Oct 26, 2021 at 05:08 PM

ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਬੁਰਕੇ ਵਿੱਚ ਇੱਕ ਔਰਤ ਨੂੰ ਚੱਪਲਾਂ ਨਾਲ ਇੱਕ ਔਰਤ ਅਤੇ ਇੱਕ ਆਦਮੀ ਨਾਲ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਭੋਪਾਲ ਵਿੱਚ ਇੱਕ ਮੁਸਲਿਮ ਔਰਤ ਨੇ ਆਪਣੇ ਪਤੀ ਅਤੇ ਉਸਦੀ ਹਿੰਦੂ ਪ੍ਰੇਮਿਕਾ ਦੀ ਕੁੱਟਮਾਰ ਕੀਤੀ। ਕੁਝ ਯੂਜ਼ਰਸ ਇਸ ਨੂੰ ਹਿੰਦੂ ਔਰਤ ਨਾਲ ਜੋੜਦੇ ਹੋਏ ਇਸ ਨੂੰ ਲਵ ਜੇਹਾਦ ਦਾ ਮਾਮਲਾ ਦੱਸ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਤਾਂ ਇਹ ਗੁੰਮਰਾਹਕੁੰਨ ਨਿਕਲਿਆ। ਦਰਅਸਲ, ਭੋਪਾਲ ਵਿੱਚ ਇੱਕ ਮੁਸਲਿਮ ਔਰਤ ਨੇ ਆਪਣੇ ਪਤੀ ਤੇ ਸ਼ੱਕ ਹੋਣ ਤੇ ਉਸਦੀ ਕਥਿਤ ਪ੍ਰੇਮਿਕਾ ਦੀ ਜਿਮ ਵਿੱਚ ਵੜ ਕੇ ਕੁੱਟਮਾਰ ਕੀਤੀ ਸੀ । ਕਥਿਤ ਪ੍ਰੇਮਿਕਾ ਹਿੰਦੂ ਨਹੀਂ , ਮੁਸਲਿਮ ਹੀ ਸੀ।

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਯੂਜ਼ਰ ਰਾਜਾ ਸਿੰਘ ਨੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ‘ਭੋਪਾਲ ਵਿੱਚ ਇੱਕ ਜਿਮ ਦੀ ਘਟਨਾ, ਮੁਸਲਿਮ ਔਰਤ ਦੀ ਜਾਗਰੂਕਤਾ ਦੇ ਕਾਰਨ ਆਪਣੇ ਪਤੀ ਨੂੰ ਅਤੇ ਉਸਦੀ ਹਿੰਦੂ ਪ੍ਰੇਮਿਕਾ ਨੂੰ ਤਬੀਅਤ ਨਾਲ ਧੋਇਆ ਗਿਆ, ਪਰ ਇਸ ਹਿੰਦੂ ਔਰਤ ਦਾ ਪਰਿਵਾਰ ਜੋ ਕਿ ਵਿਆਹੀ ਹੋਈ ਹੈ, ਅਜੇ ਵੀ ਸੋ ਹੀ ਰਿਹਾ ਹੈ,ਜਿਹੜੇ ਆਪਣੀ ਨੂੰਹ, ਧੀ, ਪਤਨੀ ਨੂੰ ਜਿਮ ਰਾਹੀਂ ਇਨ੍ਹਾਂ ਲਵ ਜੇਹਾਦੀਆਂ ਨੂੰ ਸੌੰਪ ਰਹੇ ਹਨ.. ਇਸ ਵੀਡੀਓ ਤੋਂ ਦੋ ਗੱਲਾਂ ਸਾਫ਼ ਹਨ ਪਹਿਲੀ, ਹੁਣ ਮੁਸਲਿਮ ਔਰਤਾਂ ਵਿੱਚ ਤਿੰਨ ਤਲਾਕ ਦਾ ਡਰ ਨਹੀਂ , ਇਸ ਔਰਤ ਨੂੰ ਤਲਾਕ ਤਾਂ ਨਿਸ਼ਚਿਤ ਰੂਪ ਤੋਂ ਹੋਣਾ ਹੈ ਕਿਉਂਕਿ ਉਹ ਕਹਿ ਰਹੀ ਹੈ ਕਿ ਕੁਝ ਮਾਮਲਾ ਅਦਾਲਤ ਵਿੱਚ ਹੈ ਅਤੇ ਅਦਾਲਤ ਦੇ ਲਈ ਸਬੂਤ ਉਹ ਇਕੱਠੇ ਕਰਨ ਆਈ ਸੀ ਅਤੇ ਦੂਜੀ ਗੱਲ, ਇਹ ਜੋ ਕਥਿਤ ਹਿੰਦੂ ਔਰਤ ਹੈ ਇਹ ਨਿਸ਼ਚਿਤ ਰੂਪ ਤੋਂ ਸੂਟਕੇਸ ਦੀ ਯਾਤਰਾ ਕਰੇਂਗੀ ।

ਫੇਸਬੁੱਕ ਪੋਸਟ ਦਾ ਕੰਟੇੰਟ ਬਦਲਿਆ ਨਹੀਂ ਗਿਆ ਹੈ। ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ ।

https://twitter.com/Rajiv1318/status/1450136361151844355

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਤਹਿ ਤੱਕ ਜਾਣ ਲਈ ਸਭ ਤੋਂ ਪਹਿਲਾਂ ਗੂਗਲ ਸਰਚ ਦੀ ਮਦਦ ਲਈ। ਸੰਬੰਧਿਤ ਕੀਵਰਡਸ ਟਾਈਪ ਕਰਕੇ ਗੂਗਲ ‘ਤੇ ਖੋਜ ਕਰਨ ਤੋਂ ਬਾਅਦ, ਸਾਨੂੰ ਜ਼ੀ ਨਿਊਜ਼ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। ਖਬਰ ਵਿੱਚ ਵਾਇਰਲ ਵੀਡੀਓ ਅਤੇ ਉਸਦੇ ਗਰੈਬ ਦਾ ਇਸਤੇਮਾਲ ਕੀਤਾ ਗਿਆ ਸੀ । ਖਬਰ ‘ਚ ਦੱਸਿਆ ਗਿਆ ਕਿ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਕੋਹੇਫਿਜ਼ਾ ਇਲਾਕੇ ‘ਚ ਸੁਜਾ ਫਿਟਨੈੱਸ ਸੈਂਟਰ ਵਿੱਚ ਉਰਬਾ ਸ਼ਾਹੀ ਨਾਂ ਦੀ ਇੱਕ ਔਰਤ ਨੇ ਆਪਣੇ ਪਤੀ ਤਲਹਾ ਸ਼ਮੀਰ ਅਤੇ ਉਸ ਦੀ ਪ੍ਰੇਮਿਕਾ ਦੀ ਕੁਟਾਈ ਕਰ ਦਿੱਤੀ । ਖਬਰ ਵਿੱਚ ਕੋਹੇਫਿਜ਼ਾ ਟੀ.ਆਈ ਅਨਿਲ ਬਾਜਪਾਈ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਇਹ ਮਾਮਲਾ 15 ਅਕਤੂਬਰ ਦਾ ਹੈ। ਪਤਨੀ ਨੂੰ ਲੰਬੇ ਸਮੇਂ ਤੋਂ ਆਪਣੇ ਪਤੀ ‘ਤੇ ਸ਼ੱਕ ਸੀ ਕਿ ਉਸਦਾ ਕਿਸੇ ਹੋਰ ਔਰਤ ਨਾਲ ਚੱਕਰ ਚੱਲ ਰਿਹਾ ਹੈ। ਘਟਨਾ ਵਾਲੇ ਦਿਨ ਪਤਨੀ ਆਪਣੇ ਪਤੀ ਦਾ ਪਿੱਛਾ ਕਰਦੇ ਹੋਏ ਜਿਮ ਸੈਂਟਰ ਪਹੁੰਚ ਗਈ। ਉੱਥੇ ਜਾ ਕੇ ਉਸ ਨੇ ਪਤੀ ਅਤੇ ਉਸ ਦੀ ਗਰਲਫ੍ਰੈਂਡ ਨਾਲ ਕੁੱਟਮਾਰ ਕਰ ਦਿੱਤੀ। ਇੱਥੇ ਪੂਰੀ ਖ਼ਬਰ ਪੜ੍ਹੋ । ਇਸ ਖਬਰ ਤੋਂ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗਰਲਫ੍ਰੈਂਡ ਹਿੰਦੂ ਸੀ ਜਾਂ ਮੁਸਲਿਮ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਭੋਪਾਲ ਤੋਂ ਪ੍ਰਕਾਸ਼ਿਤ ਨਈਦੁਨੀਆਂ ਅਖਬਾਰ ਦੇ ਈ-ਪੇਪਰ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਇੱਥੇ ਇੱਕ ਖਬਰ ਮਿਲੀ। ਇਸ ਵਿੱਚ ਵੀ ਪੂਰੇ ਮਾਮਲੇ ਨੂੰ ਵਿਸਥਾਰ ਨਾਲ ਦੱਸਿਆ ਗਿਆ। ਪਰ ਖ਼ਬਰ ਵਿੱਚ ਕਿਤੇ ਵੀ ਪ੍ਰੇਮਿਕਾ ਦੇ ਧਰਮ ਬਾਰੇ ਕੋਈ ਜ਼ਿਕਰ ਨਹੀਂ ਸੀ। ਹੇਠਾਂ ਪੂਰੀ ਖ਼ਬਰ ਪੜ੍ਹੋ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਭੋਪਾਲ ਵਿੱਚ ਸੰਪਰਕ ਕੀਤਾ। ਕੋਹੇਫਿਜ਼ਾ ਥਾਣਾ ਪ੍ਰਭਾਰੀ ਅਜੈ ਵਾਜਪੇਈ ਮੁਤਾਬਕ ਇਸ ਮਾਮਲੇ ‘ਚ ਕੋਈ ਹਿੰਦੂ-ਮੁਸਲਿਮ ਐਂਗਲ ਨਹੀਂ ਸੀ। ਤਿੰਨੋਂ ਇੱਕ ਹੀ ਸਮੁਦਾਇ ਦੇ ਲੋਕ ਸਨ ।

ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅੰਤ ਵਿੱਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਫੇਸਬੁੱਕ ਯੂਜ਼ਰ ਰਾਜਾ ਸਿੰਘ ਦੇ ਪੇਜ ਨੂੰ ਡੇਢ ਲੱਖ ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ। ਇਹ ਪੇਜ ਨੂੰ 3 ਮਈ 2019 ਨੂੰ ਬਣਾਇਆ ਗਿਆ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਸਾਬਿਤ ਹੋਇਆ। ਭੋਪਾਲ ਦੇ ਵੀਡੀਓ ਵਿੱਚ ਪਤਨੀ ਨੇ ਆਪਣੇ ਪਤੀ ਨੂੰ ਦੂਜੀ ਯੁਵਤੀ ਦੇ ਨਾਲ ਦੇਖ ਕੇ ਕੁੱਟਮਾਰ ਕੀਤੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨੋਂ ਇੱਕ ਹੀ ਸਮੁਦਾਇ ਦੇ ਸਨ।

  • Claim Review : ਭੋਪਾਲ ਦੇ ਇੱਕ ਜਿਮ ਦੀ ਘਟਨਾ, ਮੁਸਲਿਮ ਔਰਤ ਦੀ ਜਾਗਰੂਕਤਾ ਦੇ ਕਾਰਨ ਆਪਣੇ ਪਤੀ ਨੂੰ ਅਤੇ ਉਸਦੀ ਹਿੰਦੂ ਪ੍ਰੇਮਿਕਾ ਨੂੰ ਤਬੀਯਤ ਨਾਲ ਧੋਇਆ ਗਿਆ
  • Claimed By : ਫੇਸਬੁੱਕ ਯੂਜ਼ਰ ਰਾਜਾ ਸਿੰਘ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later